PSEB CLASS 7 SST GUESS PAPER MARCH 2026 SET 2

` PSEB CLASS 7 SST GUESS PAPER MARCH 2026 - SET 2

PSEB CLASS 7 SST GUESS PAPER MARCH 2026 (SET 2)

ਵਿਸ਼ਾ: ਸਮਾਜਿਕ ਵਿਗਿਆਨ

ਸਮਾਂ: 3 ਘੰਟੇ ਲਿਖਤੀ ਅੰਕ: 80

ਪ੍ਰਸ਼ਨ ਪੱਤਰ ਦੀ ਰੂਪ-ਰੇਖਾ ਅਨੁਸਾਰ ਆਮ ਹਦਾਇਤਾਂ:

  1. ਸਾਰੇ ਪ੍ਰਸ਼ਨ ਲਾਜ਼ਮੀ ਹਨ।
  2. ਪ੍ਰਸ਼ਨ ਪੱਤਰ ਦੇ ਛੇ ਭਾਗ (ੳ, ਅ, ੲ, ਸ, ਹ ਅਤੇ ਕ) ਹੋਣਗੇ।

ਭਾਗ-ੳ (ਬਹੁਵਿਕਲਪੀ ਪ੍ਰਸ਼ਨ) (10 × 1 = 10 ਅੰਕ)

(ਇਸ ਭਾਗ ਵਿੱਚ ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਦੇ ਕ੍ਰਮਵਾਰ 3+4+3 ਕੁੱਲ 10 ਬਹੁਵਿਕਲਪੀ ਪ੍ਰਸ਼ਨ ਹਨ। ਹਰੇਕ ਪ੍ਰਸ਼ਨ 1 ਅੰਕ ਦਾ ਹੈ।)

ਭੂਗੋਲ

1. ਸਭ ਤੋਂ ਵੱਧ ਨਿੱਕਲ ਧਰਤੀ ਦੀ ਕਿਸ ਪਰਤ ਵਿੱਚ ਪਾਇਆ ਜਾਂਦਾ ਹੈ?

ੳ) ਸਿਆਲ    ਅ) ਸੀਮਾ    ੲ) ਨਾਈਫ    ਸ) ਇਹਨਾਂ ਵਿੱਚੋਂ ਕੋਈ ਨਹੀਂ

2. ਹਵਾ ਵਿੱਚ ਸਭ ਤੋਂ ਘੱਟ ਮਾਤਰਾ ਕਿਸ ਗੈਸ ਦੀ ਹੈ?

ੳ) ਆਰਗਨ    ਅ) ਆਕਸੀਜਨ    ੲ) ਹਾਈਡਰੋਜਨ    ਸ) ਨਾਈਟ੍ਰੋਜਨ

3. ਕਿਸ ਸਾਗਰ ਦੇ ਪਾਣੀ ਵਿੱਚ ਲੂਣ ਦੀ ਮਾਤਰਾ ਸਭ ਤੋਂ ਵੱਧ ਹੈ?

ੳ) ਲਾਲ ਸਾਗਰ    ਅ) ਮ੍ਰਿਤ ਸਾਗਰ    ੲ) ਕੈਸਪੀਅਨ ਸਾਗਰ    ਸ) ਅਰਬ ਸਾਗਰ

ਇਤਿਹਾਸ

4. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਫਿਰੋਜ਼ਸ਼ਾਹ ਤੁਗਲਕ ਨੇ ਵਸਾਇਆ ਸੀ?

1. ਫਿਰੋਜ਼ਾਬਾਦ    2. ਦਿੱਲੀ    3. ਕਲਕੱਤਾ    4. ਇਲਾਹਾਬਾਦ

5. ਕੁਤੁਬਮੀਨਾਰ ਦੀ ਉੱਚਾਈ 70 ਮੀਟਰ ਹੈ ਅਤੇ ਇਸ ਦੀਆਂ ਪੰਜ ਮੰਜ਼ਿਲਾਂ ਹਨ। ਇਸ ਦੀ ਉਸਾਰੀ ਕਿਸ ਦੁਆਰਾ ਸ਼ੁਰੂ ਕਰਵਾਈ ਗਈ?

1. ਅਕਬਰ    2. ਕੁਤਬਉਦੀਨ ਐਬਕ    3. ਜਹਾਂਗੀਰ    4. ਸ਼ਾਹਜਹਾਂ

6. ‘ਮੀਰੀ ਪੀਰੀ’ ਨਾਂ ਦੀਆਂ ਤਲਵਾਰਾਂ ਕਿਹੜੇ ਗੁਰੂ ਸਾਹਿਬ ਨੇ ਧਾਰਨ ਕੀਤੀਆਂ ਸਨ?

1. ਸ਼੍ਰੀ ਗੁਰੂ ਅੰਗਦ ਦੇਵ ਜੀ    2. ਸ਼੍ਰੀ ਗੁਰੂ ਅਰਜਨ ਦੇਵ ਜੀ    3. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ    4. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

7. ਰਾਜਪੂਤ ਸ਼ਾਸਕਾਂ ਦੇ ਰਾਜਕਾਲ ਵਿੱਚ ਕਾਗਜ਼ਾਂ ਉੱਤੇ ਚਿੱਤਰ ਬਣਾਉਣੇ ਸ਼ੁਰੂ ਹੋ ਗਏ ਸਨ। ਚਿੱਤਰ ਕਲਾ ਵਿੱਚ ਪਾਲ ਅਤੇ ਅਪਭਰੰਸ਼ ਸ਼ੈਲੀ ਦੀ ਵਰਤੋਂ ਕੀਤੀ ਜਾਂਦੀ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਪਾਲ ਸ਼ੈਲੀ ਦੇ ਚਿੱਤਰਾਂ ਵਿੱਚ ਕਿਹੜੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ?

1. ਸਫੈਦ, ਕਾਲੇ, ਹਰੇ ਅਤੇ ਭੂਰੇ    2. ਸਫ਼ੈਦ, ਕਾਲੇ, ਲਾਲ ਅਤੇ ਨੀਲੇ    3. ਨੀਲੇ, ਪੀਲੇ, ਹਰੇ ਅਤੇ ਸਫੈਦ    4. ਕਾਲੇ, ਨੀਲੇ, ਪੀਲੇ ਅਤੇ ਹਰੇ

ਨਾਗਰਿਕ ਸ਼ਾਸਤਰ

8. ਫਰਾਂਸ ਦੀ ਕਰਾਂਤੀ ਕਿਹੜੀ ਸਦੀ ਵਿੱਚ ਆਈ?

1. ਸਤਾਰ੍ਹਵੀਂ ਸਦੀ    2. ਅਠਾਰ੍ਹਵੀਂ ਸਦੀ    3. ਸੋਲ੍ਹਵੀਂ ਸਦੀ    4. ਇਹਨਾਂ ਵਿੱਚੋਂ ਕੋਈ ਨਹੀਂ

9. ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ਕਿਹੜਾ ਹੈ?

1. ਤੱਕੜੀ    2. ਹਾਥੀ    3. ਕਮਲ ਦਾ ਫੁੱਲ    4. ਇਹਨਾਂ ਵਿੱਚੋਂ ਕੋਈ ਨਹੀਂ

10. ਕਿਸੇ ਵੀ ਚੀਜ਼ ਨੂੰ ਵੱਧ ਤੋਂ ਵੱਧ ਵੇਚਣ ਲਈ ਉਤਪਾਦਕ ਜਾਂ ਵਪਾਰੀ ਕਿਸ ਦਾ ਸਹਾਰਾ ਲੈਂਦੇ ਹਨ?

1. ਸਰਕਾਰੀ ਪ੍ਰੋਗਰਾਮਾਂ ਦਾ    2. ਵਿਗਿਆਪਨ ਦਾ    3. ਧਰਨਿਆਂ ਦਾ    4. ਰਾਜਨੀਤਿਕ ਦਲਾਂ ਦਾ


ਭਾਗ-ਅ (ਵਸਤੂਨਿਸ਼ਠ ਪ੍ਰਸ਼ਨ) (10 × 1 = 10 ਅੰਕ)

(ਇਸ ਭਾਗ ਵਿੱਚ ਖਾਲੀ ਸਥਾਨ ਭਰੋ, ਸਹੀ/ਗਲਤ ਅਤੇ ਇੱਕ ਸ਼ਬਦ ਜਾਂ ਇੱਕ ਵਾਕ ਦੇ ਉੱਤਰ ਵਾਲੇ ਕੁੱਲ 10 ਪ੍ਰਸ਼ਨ ਹਨ। ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਵਿੱਚੋਂ ਕ੍ਰਮਵਾਰ 3+4+3)

ਭੂਗੋਲ

1. ਖਾਲੀ ਥਾਂ ਭਰੋ: ਧਰਤੀ ਦੀ ਨਾਈਫ਼ ਪਰਤ ਵਿੱਚ ਨਿੱਕਲ ਅਤੇ _________________ ਤੱਤ ਵਧੇਰੇ ਹੁੰਦੇ ਹਨ।

2. ਇੱਕ ਸ਼ਬਦ ਵਿੱਚ ਉੱਤਰ ਦਿਓ: ਧਰਤੀ ਦੇ ਅੰਦਰੂਨੀ ਭਾਗ ਨੂੰ ਕੀ ਕਹਿੰਦੇ ਹਨ?

3. ਖਾਲੀ ਥਾਂ ਭਰੋ: ਓਜ਼ੋਨ ਗੈਸ _________________ ਕਿਰਨਾਂ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ।

ਇਤਿਹਾਸ

4. ਸਹੀ/ਗਲਤ ਦੱਸੋ: ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ।

5. ਖਾਲੀ ਥਾਂ ਭਰੋ: _________________ ਖਿਲਜੀ ਵੰਸ਼ ਦਾ ਸੰਸਥਾਪਕ ਸੀ।

6. ਇੱਕ ਸ਼ਬਦ ਵਿੱਚ ਉੱਤਰ ਦਿਓ: ਤਾਨਸੇਨ ਕੌਣ ਸੀ?

7. ਸਹੀ/ਗਲਤ ਦੱਸੋ: ਮੋਹਨਜੋਦੜੋ ਸਿੰਧੂ ਘਾਟੀ ਦੇ ਲੋਕਾਂ ਦਾ ਰਾਜਧਾਨੀ ਨਗਰ ਸੀ।

ਨਾਗਰਿਕ ਸ਼ਾਸਤਰ

8. ਖਾਲੀ ਥਾਂ ਭਰੋ: ਪੰਜਾਬ ਵਿਧਾਨਪਾਲਿਕਾ _________________ ਸਦਨੀ ਹੈ।

9. ਸਹੀ/ਗਲਤ ਦੱਸੋ: ਜਾਇਦਾਦ ਦਾ ਅਧਿਕਾਰ ਮੌਲਿਕ ਅਧਿਕਾਰ ਹੈ।

10. ਇੱਕ ਸ਼ਬਦ ਵਿੱਚ ਉੱਤਰ ਦਿਓ: ਕਿਸੇ ਸਰਕਾਰੀ ਵਿਭਾਗ ਦਾ ਕਾਰਜਕਾਰੀ ਮੁਖੀ ਕੌਣ ਹੁੰਦਾ ਹੈ?


ਭਾਗ-ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ) (6 × 3 = 18 ਅੰਕ)

(ਇਸ ਭਾਗ ਵਿੱਚ ਕੁੱਲ 6 ਪ੍ਰਸ਼ਨ ਹਨ। ਹਰੇਕ ਪ੍ਰਸ਼ਨ 3 ਅੰਕ ਦਾ ਹੈ। ਉੱਤਰ 30 ਤੋਂ 50 ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ। ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਵਿੱਚੋਂ ਕ੍ਰਮਵਾਰ 2+2+2)

ਭੂਗੋਲ

1. ਧਰਤੀ ਦੇ ਮੈਂਟਲ ਭਾਗ ਬਾਰੇ ਲਿਖੋ।

2. ਜੰਗਲਾਂ ਤੋਂ ਕਿਹੜੀਆਂ-ਕਿਹੜੀਆਂ ਵਸਤੂਆਂ ਪ੍ਰਾਪਤ ਹੁੰਦੀਆਂ ਹਨ?

ਇਤਿਹਾਸ

3. ਮੱਧਕਾਲੀਨ ਯੁੱਗ ਦੌਰਾਨ ਜਾਤੀ ਪ੍ਰਥਾ ਕਿਸ ਤਰ੍ਹਾਂ ਦੀ ਸੀ ?

4. ਦਿੱਲੀ ਸਲਤਨਤ ਦੇ ਇਤਿਹਾਸ ਦਾ ਨਿਰਮਾਣ ਕਰਨ ਲਈ ਇਤਿਹਾਸਕ ਇਮਾਰਤਾਂ ਨੇ ਕੀ ਯੋਗਦਾਨ ਪਾਇਆ?

ਨਾਗਰਿਕ ਸ਼ਾਸਤਰ

5. ਚੋਣ ਪ੍ਰਕਿਰਿਆ ਦੀਆਂ ਕੋਈ ਦੋ ਸਟੇਜਾਂ ਦਾ ਵਰਣਨ ਕਰੋ।

6. “ਸੂਚਨਾ/ਜਾਣਕਾਰੀ ਪ੍ਰਾਪਤ ਕਰਨ ਸੰਬੰਧੀ ਅਧਿਕਾਰ” ਤੋਂ ਤੁਸੀਂ ਕੀ ਸਮਝਦੇ ਹੋਂ ?


ਭਾਗ-ਸ (ਵੱਡੇ ਉੱਤਰਾਂ ਵਾਲੇ ਪ੍ਰਸ਼ਨ) (4 × 5 = 20 ਅੰਕ)

(ਇਸ ਭਾਗ ਵਿੱਚ ਕੁੱਲ 4 ਪ੍ਰਸ਼ਨ ਹੋਣਗੇ, 100% ਅੰਦਰੂਨੀ ਛੋਟ ਦਿੱਤੀ ਗਈ ਹੈ। ਹਰੇਕ ਪ੍ਰਸ਼ਨ ਦੇ 5 ਅੰਕ ਹਨ। ਉੱਤਰ 80 ਤੋਂ 100 ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ। ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਵਿੱਚੋਂ ਕ੍ਰਮਵਾਰ 1+2+1)

ਭੂਗੋਲ

1. ਗਰਮ ਧਾਰਾ ਅਤੇ ਠੰਢੀ ਧਾਰਾ ਵਿੱਚ ਅੰਤਰ ਦੱਸੋ।
ਜਾਂ
‘ਜਵਾਰਭਾਟਾ ਜਹਾਜ਼ਾਂ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ’। ਕਿਵੇਂ?

ਇਤਿਹਾਸ

2. ਬਾਬਰ ਦੀਆਂ ਜਿੱਤਾਂ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਦਿੱਲੀ ਸਲਤਨਤ ਕਾਲ ਦੌਰਾਨ ਖੇਤਰੀ ਭਾਸ਼ਾਵਾਂ ਦਾ ਵਿਕਾਸ ਕਿਉਂ ਹੋਇਆ ਸੀ?

3. 18ਵੀਂ ਸਦੀ ਵਿੱਚ ਅਵਧ ਦੇ ਉਥਾਨ ਦਾ ਸੰਖੇਪ ਵਰਣਨ ਕਰੋ।
ਜਾਂ
ਹੈਦਰ ਅਲੀ ਅਤੇ ਟੀਪੂ ਸੁਲਤਾਨ ਨੇ ਮੈਸੂਰ ਨੂੰ ਕਿਵੇਂ ਇੱਕ ਤਾਕਤਵਰ ਰਾਜ ਬਣਾਇਆ ?

ਨਾਗਰਿਕ ਸ਼ਾਸਤਰ

4. ਗੁਪਤ ਮਤਦਾਨ ਕੀ ਹੁੰਦਾ ਹੈ? ਇਸਦਾ ਕੀ ਮਹੱਤਵ ਹੈ?
ਜਾਂ
ਰਾਜ ਦੇ ਮੁੱਖ ਮੰਤਰੀ ਦੇ ਕੰਮਾਂ ਅਤੇ ਸ਼ਕਤੀਆਂ ਦਾ ਵਰਣਨ ਕਰੋ।


ਭਾਗ-ਹ (ਸਰੋਤ ਅਧਾਰਤ ਪ੍ਰਸ਼ਨ) (2 × 6 = 12 ਅੰਕ)

(ਇਸ ਭਾਗ ਵਿੱਚ ਕੁੱਲ 2 ਪੈਰੇ (ਇਤਿਹਾਸ ਅਤੇ ਨਾਗਰਿਕ ਸ਼ਾਸਤਰ ਵਿੱਚੋਂ) ਦਿੱਤੇ ਗਏ ਹਨ। ਹਰੇਕ ਪੈਰੇ ਦੇ ਹੇਠਾਂ 1 ਅੰਕ ਦੇ 6 ਪ੍ਰਸ਼ਨ ਹਨ।)

ਪੈਰਾ 1 (ਇਤਿਹਾਸ):

ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ: ਵਿੱਚ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ। ਇਸ ਗ੍ਰੰਥ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ। ਬਾਅਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਇਸ ਗ੍ਰੰਥ ਵਿੱਚ ਸ਼ਾਮਿਲ ਕੀਤੀ ਗਈ। ਇਸ ਤੋਂ ਇਲਾਵਾ ਇਸ ਵਿੱਚ ਹਿੰਦੂ ਭਗਤਾਂ ਅਤੇ ਸੂਫ਼ੀ ਸੰਤਾਂ ਅਤੇ ਕੁੱਝ ਭੱਟਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ।

ਉਪਰੋਕਤ ਪੈਰੇ ਨੂੰ ਪੜ੍ਹਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

  1. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ?
  2. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ?
  3. ਇਸ ਗ੍ਰੰਥ ਵਿੱਚ ਸ਼ੁਰੂ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਸ਼ਾਮਿਲ ਕੀਤੀ ਗਈ ਸੀ?
  4. ਬਾਅਦ ਵਿੱਚ ਕਿਹੜੇ ਗੁਰੂ ਸਾਹਿਬ ਦੀ ਬਾਣੀ ਇਸ ਗ੍ਰੰਥ ਵਿੱਚ ਸ਼ਾਮਿਲ ਕੀਤੀ ਗਈ?
  5. ਕੀ ਇਸ ਗ੍ਰੰਥ ਵਿੱਚ ਹਿੰਦੂ ਭਗਤਾਂ ਦੀ ਬਾਣੀ ਸ਼ਾਮਿਲ ਹੈ?
  6. ਗੁਰੂ ਸਾਹਿਬਾਨਾਂ ਅਤੇ ਭਗਤਾਂ ਤੋਂ ਇਲਾਵਾ ਹੋਰ ਕਿਸ ਦੀ ਬਾਣੀ ਇਸ ਗ੍ਰੰਥ ਵਿੱਚ ਸ਼ਾਮਿਲ ਹੈ?
ਪੈਰਾ 2 (ਨਾਗਰਿਕ ਸ਼ਾਸਤਰ):

ਸਰਕਾਰ ਦੁਆਰਾ ਚੁੱਕੇ ਗਏ ਲੋਕ ਭਲਾਈ ਦੇ ਕਦਮਾਂ ਵਿੱਚੋਂ, ਦੁਪਹਿਰ ਦਾ ਭੋਜਨ ਯੋਜਨਾ ਵੀ ਸ਼ਾਮਲ ਹੈ। ਇਸ ਯੋਜਨਾ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਬੱਚਿਆਂ ਨੂੰ ਪਕਾਇਆ ਹੋਇਆ ਦੁਪਹਿਰ ਦਾ ਭੋਜਨ ਪ੍ਰਦਾਨ ਕੀਤਾ ਜਾਂਦਾ ਹੈ। ਤਾਮਿਲਨਾਡੂ ਇਸ ਸਕੀਮ ਨੂੰ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਸੀ ਅਤੇ 2001 ਵਿੱਚ ਸੁਪਰੀਮ ਕੋਰਟ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਛੇ ਮਹੀਨਿਆਂ ਦੇ ਅੰਦਰ-ਅੰਦਰ ਆਪਣੇ ਸਕੂਲਾਂ ਵਿੱਚ ਇਹ ਪ੍ਰੋਗਰਾਮ ਸ਼ੁਰੂ ਕਰਨ ਲਈ ਕਿਹਾ ਸੀ। ਇਸ ਪ੍ਰੋਗਰਾਮ ਦੇ ਬਹੁਤ ਸਾਰੇ ਸਕਾਰਾਤਮਕ ਪ੍ਰਭਾਵ ਪਏ ਹਨ। ਇਸ ਵਿੱਚ ਇਹ ਤੱਥ ਸਾਹਮਣੇ ਆਇਆ ਕਿ ਵਧੇਰੇ ਗਰੀਬ ਬੱਚਿਆਂ ਨੇ ਸਕੂਲਾਂ ਵਿੱਚ ਦਾਖਲਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਨਿਯਮਿਤ ਤੌਰ 'ਤੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਅਧਿਆਪਕਾਂ ਨੇ ਦੱਸਿਆ ਕਿ ਪਹਿਲਾਂ ਬੱਚੇ ਅਕਸਰ ਦੁਪਹਿਰ ਦਾ ਖਾਣਾ ਖਾਣ ਲਈ ਘਰ ਜਾਂਦੇ ਸਨ ਅਤੇ ਫਿਰ ਸਕੂਲ ਨਹੀਂ ਪਰਤਦੇ ਸਨ ਪਰ ਹੁਣ ਸਕੂਲ ਵਿੱਚ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਨਾਲ ਉਨ੍ਹਾਂ ਦੀ ਹਾਜ਼ਰੀ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਦੀਆਂ ਮਾਵਾਂ, ਜਿਨ੍ਹਾਂ ਨੂੰ ਪਹਿਲਾਂ ਦਿਨ ਵੇਲੇ ਆਪਣੇ ਬੱਚਿਆਂ ਨੂੰ ਘਰ ਵਿੱਚ ਭੋਜਨ ਦੇਣ ਲਈ ਆਪਣੇ ਕੰਮ ਵਿੱਚ ਵਿਘਨ ਪਾਉਣਾ ਪੈਂਦਾ ਸੀ, ਹੁਣ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਰਹੀ। ਇਸ ਪ੍ਰੋਗਰਾਮ ਨੇ ਜਾਤੀ ਭੇਦ-ਭਾਵ ਨੂੰ ਘਟਾਉਣ ਵਿੱਚ ਵੀ ਮਦਦ ਕੀਤੀ ਹੈ ਕਿਉਂਕਿ ਸਕੂਲ ਵਿੱਚ ਸਾਰੀਆਂ ਜਾਤਾਂ ਦੇ ਬੱਚੇ ਇਕੱਠੇ ਇਹ ਖਾਣਾ ਖਾਂਦੇ ਹਨ।

ਉਪਰੋਕਤ ਪੈਰੇ ਨੂੰ ਪੜ੍ਹਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

  1. ਦੁਪਹਿਰ ਦਾ ਭੋਜਨ ਪ੍ਰੋਗਰਾਮ ਕੀ ਹੈ?
  2. ਕਿਹੜਾ ਰਾਜ ਬੱਚਿਆਂ ਲਈ ਦੁਪਹਿਰ ਦਾ ਖਾਣਾ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਸੀ?
  3. ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਦੁਪਹਿਰ ਦਾ ਖਾਣਾ ਸਕੀਮ ਦੇ ਕੀ ਫਾਇਦੇ ਹਨ?
  4. ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਕਿੰਨੇ ਮਹੀਨੇ ਦੇ ਅੰਦਰ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਟੀਚਾ ਦਿੱਤਾ?
  5. ਇਸ ਯੋਜਨਾ ਨੇ ਜਾਤੀ ਭੇਦ-ਭਾਵ ਨੂੰ ਦੂਰ ਕਰਨ ਵਿੱਚ ਕਿਵੇਂ ਯੋਗਦਾਨ ਪਾਇਆ?
  6. ਸੁਪਰੀਮ ਕੋਰਟ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਇਹ ਪ੍ਰੋਗਰਾਮ ਸ਼ੁਰੂ ਕਰਨ ਦਾ ਆਦੇਸ਼ ਕਦੋਂ ਦਿੱਤਾ ਸੀ?

ਭਾਗ-ਕ (ਨਕਸ਼ਾ ਕਾਰਜ) (10 × 1 = 10 ਅੰਕ)

(ਭਾਰਤ ਦੇ ਨਕਸ਼ੇ ਵਿੱਚ 7 ਸਥਾਨ ਭੂਗੋਲ ਭਾਗ ਤੋਂ ਅਤੇ 3 ਸਥਾਨ ਇਤਿਹਾਸ ਭਾਗ ਵਿੱਚੋਂ ਭਰੋ। ਹਰੇਕ ਸਥਾਨ ਲਈ 1 ਅੰਕ ਨਿਰਧਾਰਿਤ ਹੈ।)

ਹੇਠ ਲਿਖੇ ਸਥਾਨਾਂ ਨੂੰ ਭਾਰਤ ਦੇ ਨਕਸ਼ੇ ਉੱਪਰ ਦਰਸਾਓ:

(ਭੂਗੋਲ ਭਾਗ):
  • 1. ਅਫ਼ਗਾਨਿਸਤਾਨ
  • 2. ਬੰਗਲਾਦੇਸ਼
  • 3. ਚੇਨੱਈ
  • 4. ਮੱਧ ਪ੍ਰਦੇਸ਼
  • 5. ਮਹਾਰਾਸ਼ਟਰ
  • 6. ਸ਼੍ਰੀਲੰਕਾ
  • 7. ਭੂਟਾਨ
(ਇਤਿਹਾਸ ਭਾਗ):
  • 8. ਤੁਗਲਕ ਸਾਮਰਾਜ
  • 9. ਗੁਜਰਾਤ (ਮੁਗਲ ਪ੍ਰਾਂਤ)
  • 10. ਬੰਗਾਲ (ਮੁਗਲ ਪ੍ਰਾਂਤ)
```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends