PSEB CLASS 7 SST GUESS PAPER MARCH 2026 SET 1

PSEB CLASS 7 SST GUESS PAPER MARCH 2026

PSEB CLASS 7 SST GUESS PAPER MARCH 2026

ਵਿਸ਼ਾ: ਸਮਾਜਿਕ ਵਿਗਿਆਨ

ਸਮਾਂ: 3 ਘੰਟੇ ਲਿਖਤੀ ਅੰਕ: 80

ਪ੍ਰਸ਼ਨ ਪੱਤਰ ਦੀ ਰੂਪ-ਰੇਖਾ ਅਨੁਸਾਰ ਆਮ ਹਦਾਇਤਾਂ:

  1. ਸਾਰੇ ਪ੍ਰਸ਼ਨ ਲਾਜ਼ਮੀ ਹਨ।
  2. ਪ੍ਰਸ਼ਨ ਪੱਤਰ ਦੇ ਛੇ ਭਾਗ (ੳ, ਅ, ੲ, ਸ, ਹ ਅਤੇ ਕ) ਹੋਣਗੇ।

ਭਾਗ-ੳ (ਬਹੁਵਿਕਲਪੀ ਪ੍ਰਸ਼ਨ) (10 × 1 = 10 ਅੰਕ)

(ਇਸ ਭਾਗ ਵਿੱਚ ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਦੇ ਕ੍ਰਮਵਾਰ 3+4+3 ਕੁੱਲ 10 ਬਹੁਵਿਕਲਪੀ ਪ੍ਰਸ਼ਨ ਹਨ। ਹਰੇਕ ਪ੍ਰਸ਼ਨ 1 ਅੰਕ ਦਾ ਹੈ।)

ਭੂਗੋਲ

1. ਧਰਤੀ ਦਾ ਉਹ ਕਿਹੜਾ ਮੰਡਲ ਹੈ, ਜਿਸ ਉੱਪਰ ਕੁਦਰਤੀ ਤੱਤਾਂ ਦਾ ਪ੍ਰਤੱਖ ਪ੍ਰਭਾਵ ਨਜ਼ਰ ਆਉਂਦਾ ਹੈ?

(ੳ) ਸਮਤਾਪ ਮੰਡਲ    (ਅ) ਅਸ਼ਾਂਤੀ ਮੰਡਲ    (ੲ) ਜੀਵ ਮੰਡਲ    (ਸ) ਸਮਵਰਤੀ ਮੰਡਲ

2. ਮਸ਼ੀਨਾਂ ਕਿਸ ਸ਼ਕਤੀ ਖਣਿਜ ਨਾਲ ਚੱਲਦੀਆਂ ਹਨ?

(ੳ) ਲੋਹਾ    (ਅ) ਬਿਜਲੀ    (ੲ) ਤਾਂਬਾ    (ਸ) ਮੈਂਗਨੀਜ਼

3. ਵਾਯੂ ਮੰਡਲ ਦੀ 99% ਹਵਾ ਕਿੰਨੇ ਕਿਲੋਮੀਟਰ ਦੇ ਘੇਰੇ ਵਿੱਚ ਹੈ?

(ੳ) 25 ਕਿ.ਮੀ.    (ਅ) 40 ਕਿ.ਮੀ.    (ੲ) 27 ਕਿ.ਮੀ.    (ਸ) 32 ਕਿ.ਮੀ.

ਇਤਿਹਾਸ

4. ਪੂਰਵਕਾਲ ਵਿੱਚ ਭਾਰਤ ਨੂੰ ਹਿੰਦੁਸਤਾਨ ਜਾਂ ਭਾਰਤਵਰਸ਼ ਕਿਹਾ ਜਾਂਦਾ ਸੀ, ਉਸ ਸਮੇਂ ਭਾਰਤ ਨੂੰ ਕਿਸ ਦਾ ਦਰਜਾ ਦਿੱਤਾ ਹੋਇਆ ਸੀ?

1. ਮਹਾਂਦੀਪ    2. ਉਪ-ਮਹਾਂਦੀਪ    3. ਦੀਪ ਸਮੂਹ    4. ਇਨ੍ਹਾਂ ਵਿਚੋਂ ਕੋਈ ਨਹੀਂ

5. ਤਾਜ ਮਹਿਲ ਦੀ ਉਸਾਰੀ ਕਿਸਨੇ ਕਰਵਾਈ?

1. ਅਕਬਰ    2. ਜਹਾਂਗੀਰ    3. ਸ਼ਾਹਜਹਾਂ    4. ਬਾਬਰ

6. ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਦੁਆਰਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ?

1. ਅਕਬਰ    2. ਸ਼ਾਹਜਹਾਂ    3. ਔਰੰਗਜ਼ੇਬ    4. ਜਹਾਂਗੀਰ

7. ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਨੇ ਕਿਸਨੂੰ ਹਰਾਇਆ?

1. ਇਬਰਾਹੀਮ ਲੋਧੀ    2. ਸਿਕੰਦਰ ਲੋਧੀ    3. ਬਹਿਲੋਲ ਲੋਧੀ    4. ਰਾਣਾ ਸਾਂਗਾ

ਨਾਗਰਿਕ ਸ਼ਾਸਤਰ

8. 'ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦੀ ਹੈ' ਲੋਕਤੰਤਰ ਦੀ ਇਹ ਪਰਿਭਾਸ਼ਾ ਕਿਸਨੇ ਦਿੱਤੀ?

1. ਇਬਰਾਹਿਮ ਲਿੰਕਨ    2. ਜਾਰਜ ਵਾਸ਼ਿੰਗਟਨ    3. ਜਵਾਹਰ ਲਾਲ ਨਹਿਰੂ    4. ਡਾ. ਭੀਮ ਰਾਉ ਅੰਬੇਦਕਰ

9. ਭਾਰਤ ਵਿੱਚ ਬਾਲਗ ਹੋਣ ਦੀ ਉਮਰ ਕਿੰਨੀ ਹੈ?

1. 18 ਸਾਲ    2. 24 ਸਾਲ    3. 22 ਸਾਲ    4. 29 ਸਾਲ

10. ਭਾਰਤ ਵਿੱਚ ਚੋਣਾਂ ਕਰਾਉਣ ਦੀ ਜ਼ਿੰਮੇਵਾਰੀ ਕਿਸਦੀ ਹੈ?

1. ਪ੍ਰਧਾਨ ਮੰਤਰੀ    2. ਸੁਪਰੀਮ ਕੋਰਟ ਦੇ ਮੁੱਖ ਜੱਜ ਦੀ    3. ਚੋਣ ਕਮਿਸ਼ਨ ਦੀ    4. ਉਪਰੋਕਤ ਕੋਈ ਵੀ ਨਹੀਂ


ਭਾਗ-ਅ (ਵਸਤੂਨਿਸ਼ਠ ਪ੍ਰਸ਼ਨ) (10 × 1 = 10 ਅੰਕ)

(ਇਸ ਭਾਗ ਵਿੱਚ ਖਾਲੀ ਸਥਾਨ ਭਰੋ, ਸਹੀ/ਗਲਤ ਅਤੇ ਇੱਕ ਸ਼ਬਦ ਜਾਂ ਇੱਕ ਵਾਕ ਦੇ ਉੱਤਰ ਵਾਲੇ ਕੁੱਲ 10 ਪ੍ਰਸ਼ਨ ਹਨ। ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਵਿੱਚੋਂ ਕ੍ਰਮਵਾਰ 3+4+3)

ਭੂਗੋਲ

1. ਖਾਲੀ ਥਾਂ ਭਰੋ: ਧਰਤੀ ਦੀ ਸਤਹਾ ਦਾ 71% ਭਾਗ _________________ ਨੇ ਘੇਰਿਆ ਹੋਇਆ ਹੈ।

2. ਇੱਕ ਸ਼ਬਦ ਵਿੱਚ ਉੱਤਰ ਦਿਓ: ਵਾਯੂਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਕਿਹੜੀ ਗੈਸ ਦੀ ਹੁੰਦੀ ਹੈ?

3. ਸਹੀ/ਗਲਤ ਦੱਸੋ: ਭੂ-ਮੱਧ ਰੇਖਾ ਤੇ ਤਾਪਮਾਨ ਵੱਧ ਹੁੰਦਾ ਹੈ।

ਇਤਿਹਾਸ

4. ਖਾਲੀ ਥਾਂ ਭਰੋ: ਤਾਨਸੇਨ ਇੱਕ ਪ੍ਰਸਿੱਧ _________________ ਸੀ।

5. ਸਹੀ/ਗਲਤ ਦੱਸੋ: ਇਲਤੁਤਮਿਸ਼ ਕੁਤਬਉੱਦੀਨ ਦਾ ਦਾਸ ਸੀ।

6. ਇੱਕ ਵਾਕ ਵਿੱਚ ਉੱਤਰ ਦਿਓ: ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਗੁਰੂ ਸਾਹਿਬਾਨ ਨੇ ਰੱਖੀ ਸੀ?

7. ਸਹੀ/ਗਲਤ ਦੱਸੋ: ਸ਼ੇਰ ਸ਼ਾਹ ਸੂਰੀ ਮੁਗਲ ਸ਼ਾਸਕ ਸੀ।

ਨਾਗਰਿਕ ਸ਼ਾਸਤਰ

8. ਖਾਲੀ ਥਾਂ ਭਰੋ: ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ _________________ ਵਿੱਚ ਹੋਇਆ।

9. ਸਹੀ/ਗਲਤ ਦੱਸੋ: ਭਾਰਤ ਇੱਕ ਲੋਕਤੰਤਰੀ ਗਣਰਾਜ ਹੈ।

10. ਇੱਕ ਸ਼ਬਦ ਵਿੱਚ ਉੱਤਰ ਦਿਓ: ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਂ-ਮਾਤਰ ਮੁਖੀ ਕੌਣ ਹੈ?


ਭਾਗ-ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ) (6 × 3 = 18 ਅੰਕ)

(ਇਸ ਭਾਗ ਵਿੱਚ ਕੁੱਲ 6 ਪ੍ਰਸ਼ਨ ਹਨ। ਹਰੇਕ ਪ੍ਰਸ਼ਨ 3 ਅੰਕ ਦਾ ਹੈ। ਉੱਤਰ 30 ਤੋਂ 50 ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ। ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਵਿੱਚੋਂ ਕ੍ਰਮਵਾਰ 2+2+2)

ਭੂਗੋਲ

1. ਮਨੁੱਖ ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

2. ਧਰਤੀ ਨੂੰ ਭੌਂ-ਖੁਰਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?

ਇਤਿਹਾਸ

3. ਵਿਦੇਸ਼ੀ ਯਾਤਰੀਆਂ ਦੇ ਲੇਖ ਕਿਵੇਂ ਮਹੱਤਵਪੂਰਨ ਇਤਿਹਾਸਿਕ ਸਰੋਤ ਹਨ?

4. ਮੁਹੰਮਦ ਗੌਰੀ ਨੇ ਭਾਰਤ ਤੇ ਹਮਲੇ ਕਿਉਂ ਕੀਤੇ?

ਨਾਗਰਿਕ ਸ਼ਾਸਤਰ

5. ਲੋਕਤੰਤਰ ਵਿੱਚ ਚੋਣਾਂ ਦਾ ਕੀ ਮਹੱਤਵ ਹੈ?

6. ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ?


ਭਾਗ-ਸ (ਵੱਡੇ ਉੱਤਰਾਂ ਵਾਲੇ ਪ੍ਰਸ਼ਨ) (4 × 5 = 20 ਅੰਕ)

(ਇਸ ਭਾਗ ਵਿੱਚ ਕੁੱਲ 4 ਪ੍ਰਸ਼ਨ ਹੋਣਗੇ, 100% ਅੰਦਰੂਨੀ ਛੋਟ ਦਿੱਤੀ ਗਈ ਹੈ। ਹਰੇਕ ਪ੍ਰਸ਼ਨ ਦੇ 5 ਅੰਕ ਹਨ। ਉੱਤਰ 80 ਤੋਂ 100 ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ। ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਵਿੱਚੋਂ ਕ੍ਰਮਵਾਰ 1+2+1)

ਭੂਗੋਲ

1. ਅਗਨੀ ਚੱਟਾਨਾਂ ਕਿਸਨੂੰ ਆਖਦੇ ਹਨ? ਇਹ ਕਿੰਨੇ ਪ੍ਰਕਾਰ ਦੀਆਂ ਹਨ?
ਜਾਂ
ਵੱਡੇ ਜਵਾਰਭਾਟੇ ਅਤੇ ਛੋਟੇ ਜਵਾਰਭਾਟੇ ਵਿੱਚ ਕੀ ਅੰਤਰ ਹੈ?

ਇਤਿਹਾਸ

2. ਬਲਬਨ ਨੇ ਸਲਤਨਤ ਦਾ ਸੰਗਠਨ ਕਿਵੇਂ ਕੀਤਾ?
ਜਾਂ
ਮੁਹੰਮਦ-ਬਿਨ-ਤੁਗਲਕ ਦੀਆਂ ਯੋਜਨਾਵਾਂ ਦੇ ਕੀ ਸਿੱਟੇ ਨਿੱਕਲੇ?

3. ਅਕਬਰ ਦੀਆਂ ਜਿੱਤਾਂ ਬਾਰੇ ਲਿਖੋ।
ਜਾਂ
ਮੁਗਲ ਬਾਦਸ਼ਾਹ ਸ਼ਾਹਜਹਾਂ ਨੂੰ ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ ਕਿਉਂ ਕਿਹਾ ਜਾਂਦਾ ਹੈ?

ਨਾਗਰਿਕ ਸ਼ਾਸਤਰ

4. ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹਰਮਨ ਪਿਆਰੀ ਕਿਉਂ ਹੈ?
ਜਾਂ
ਲੋਕਤੰਤਰ ਵਿੱਚ ਵਿਰੋਧੀ ਦਲ ਦੀ ਭੂਮਿਕਾ ਬਾਰੇ ਸੰਖੇਪ ਵਿੱਚ ਲਿਖੋ।


ਭਾਗ-ਹ (ਸਰੋਤ ਅਧਾਰਤ ਪ੍ਰਸ਼ਨ) (2 × 6 = 12 ਅੰਕ)

(ਇਸ ਭਾਗ ਵਿੱਚ ਕੁੱਲ 2 ਪੈਰੇ (ਇਤਿਹਾਸ ਅਤੇ ਨਾਗਰਿਕ ਸ਼ਾਸਤਰ ਵਿੱਚੋਂ) ਦਿੱਤੇ ਗਏ ਹਨ। ਹਰੇਕ ਪੈਰੇ ਦੇ ਹੇਠਾਂ 1 ਅੰਕ ਦੇ 6 ਪ੍ਰਸ਼ਨ ਹਨ।)

ਪੈਰਾ 1 (ਇਤਿਹਾਸ):

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖਾਂ ਅਤੇ ਮੁਗਲਾਂ ਵਿਚਕਾਰ ਕਈ ਲੜਾਈਆਂ ਹੋਈਆਂ। ਗੁਰੂ ਗੋਬਿੰਦ ਸਿੰਘ ਜੀ ਦੇ 1708 ਈ. ਵਿੱਚ ਜੋਤੀ-ਜੋਤ ਸਮਾਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੀ ਅਗਵਾਈ ਕੀਤੀ। ਉਸ ਨੇ ਜਲਾਲਾਬਾਦ, ਕਰਨਾਲ, ਪਾਨੀਪਤ, ਅੰਮ੍ਰਿਤਸਰ, ਗੁਰਦਾਸਪੁਰ, ਕਲਾਨੌਰ ਅਤੇ ਪਠਾਨਕੋਟ ਆਦਿ ਸਥਾਨਾਂ 'ਤੇ ਜਿੱਤ ਪ੍ਰਾਪਤ ਕੀਤੀ। 1716 ਈ. ਵਿੱਚ ਬੰਦਾ ਸਿੰਘ ਬਹਾਦਰ ਨੂੰ ਮੁਗਲਾਂ ਨੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ ਪੰਜਾਬ ਵਿੱਚ ਸੁਤੰਤਰ ਰਾਜ ਦੀ ਸਥਾਪਨਾ ਕੀਤੀ।

ਉਪਰੋਕਤ ਪੈਰੇ ਨੂੰ ਪੜ੍ਹਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

  1. ਖਾਲਸਾ ਪੰਥ ਦੀ ਸਥਾਪਨਾ ਕਿਸਨੇ ਕੀਤੀ?
  2. ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਗਈ?
  3. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ-ਜੋਤ ਸਮਾਏ?
  4. ਗੁਰੂ ਜੀ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਿਸਨੇ ਕੀਤੀ?
  5. ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ?
  6. ਪੰਜਾਬ ਵਿੱਚ ਸੁਤੰਤਰ ਰਾਜ ਦੀ ਸਥਾਪਨਾ ਕਿਸਨੇ ਕੀਤੀ?
ਪੈਰਾ 2 (ਨਾਗਰਿਕ ਸ਼ਾਸਤਰ):

ਲੋਕਤੰਤਰ ਦੀ ਸਫ਼ਲਤਾ ਲਈ ਸਮਾਜ ਵਿੱਚ ਵਿਸ਼ੇਸ਼ ਪ੍ਰਕਾਰ ਦਾ ਵਾਤਾਵਰਣ ਤੇ ਪਰਿਸਥਿਤੀਆਂ ਜਿਵੇਂ ਕਿ ਉੱਚਕੋਟੀ ਦੇ ਨੇਤਾ, ਉਨ੍ਹਾਂ ਦੀ ਉੱਚੀ ਸੋਚ ਤੇ ਸੁੱਚਾ ਵਿਵਹਾਰ ਅਤੇ ਚੇਤੰਨ ਅਤੇ ਸੁਲਝੇ ਹੋਏ ਨਾਗਰਿਕ ਹੋਣੇ ਜ਼ਰੂਰੀ ਹਨ। ਲੋਕਤੰਤਰੀ ਦੇਸ਼ ਵਿੱਚ ਲੋਕ ਆਪਣੇ ਪ੍ਰਤੀਨਿਧਾਂ ਦੀ ਚੋਣ ਕਰਦੇ ਹਨ ਅਤੇ ਸਰਕਾਰ ਬਣਾਉਂਦੇ ਹਨ। ਉਹੀ ਸਰਕਾਰ ਉੱਤੇ ਨਿਯੰਤਰਣ ਕਰਦੇ ਹਨ। ਜੇ ਸਰਕਾਰ ਕੰਮ ਠੀਕ ਨਹੀਂ ਕਰਦੀ ਜਾਂ ਨਿਰਕੁੰਸ਼ ਹੋ ਜਾਂਦੀ ਹੈ ਤਾਂ ਲੋਕ ਅਗਲੀਆਂ ਚੋਣਾਂ ਵਿੱਚ ਉਹਨਾਂ ਨੂੰ ਵੋਟਾਂ ਰਾਹੀਂ ਬਦਲ ਦਿੰਦੇ ਹਨ। ਜਿੱਥੇ ਲੋਕਤੰਤਰੀ ਸਰਕਾਰ ਹੁੰਦੀ ਹੈ ਉੱਥੇ ਮੁਖੀ ਦੋ ਤਰ੍ਹਾਂ ਦੇ ਹੁੰਦੇ ਹਨ- ਇੱਕ ਨਾਂ-ਮਾਤਰ ਮੁਖੀ ਅਤੇ ਦੂਸਰਾ ਅਸਲੀ ਜਾਂ ਵਾਸਤਵਿਕ ਮੁਖੀ। ਸਾਡੇ ਦੇਸ਼ ਭਾਰਤ ਵਿੱਚ ਕੇਂਦਰੀ ਸਰਕਾਰ ਦਾ ਨਾਂ-ਮਾਤਰ ਮੁਖੀ ਰਾਸ਼ਟਰਪਤੀ ਅਤੇ ਰਾਜ ਸਰਕਾਰਾਂ ਦੇ ਰਾਜਪਾਲ ਹੁੰਦੇ ਹਨ। ਜਦਕਿ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਵਾਸਤਵਿਕ ਮੁਖੀ ਕ੍ਰਮਵਾਰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਹੁੰਦੇ ਹਨ।

ਉਪਰੋਕਤ ਪੈਰੇ ਨੂੰ ਪੜ੍ਹਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

  1. ਲੋਕਤੰਤਰ ਦੀ ਸਫ਼ਲਤਾ ਲਈ ਜ਼ਰੂਰੀ ਸ਼ਰਤਾਂ ਕਿਹੜੀਆਂ-ਕਿਹੜੀਆਂ ਹਨ?
  2. ਲੋਕਤੰਤਰੀ ਸਰਕਾਰ ਵਿੱਚ ਮੁਖੀ ਕਿੰਨੇ ਤਰ੍ਹਾਂ ਦੇ ਹੁੰਦੇ ਹਨ?
  3. ਲੋਕਤੰਤਰੀ ਦੇਸ਼ ਵਿੱਚ ਲੋਕ ਸਰਕਾਰ ਤੇ ਕਿਵੇਂ ਨਿਯੰਤਰਣ ਰੱਖਦੇ ਹਨ?
  4. ਕੇਂਦਰੀ ਸਰਕਾਰ ਵਿੱਚ ਅਸਲੀ ਮੁਖੀ ਕੌਣ ਹੁੰਦਾ ਹੈ?
  5. ਕੇਂਦਰੀ ਸਰਕਾਰ ਵਿੱਚ ਨਾਂ-ਮਾਤਰ ਦਾ ਮੁਖੀ ਕੌਣ ਹੁੰਦਾ ਹੈ?
  6. ਰਾਜ ਸਰਕਾਰ ਵਿੱਚ ਅਸਲੀ ਮੁਖੀ ਕੌਣ ਹੁੰਦਾ ਹੈ?

ਭਾਗ-ਕ (ਨਕਸ਼ਾ ਕਾਰਜ) (10 × 1 = 10 ਅੰਕ)

(ਭਾਰਤ ਦੇ ਨਕਸ਼ੇ ਵਿੱਚ 7 ਸਥਾਨ ਭੂਗੋਲ ਭਾਗ ਤੋਂ ਅਤੇ 3 ਸਥਾਨ ਇਤਿਹਾਸ ਭਾਗ ਵਿੱਚੋਂ ਭਰੋ। ਹਰੇਕ ਸਥਾਨ ਲਈ 1 ਅੰਕ ਨਿਰਧਾਰਿਤ ਹੈ।)

ਹੇਠ ਲਿਖੇ ਸਥਾਨਾਂ ਨੂੰ ਭਾਰਤ ਦੇ ਨਕਸ਼ੇ ਉੱਪਰ ਦਰਸਾਓ:

(ਭੂਗੋਲ ਭਾਗ):
  • 1. ਗੁਜਰਾਤ
  • 2. ਬੰਗਾਲ ਦੀ ਖਾੜੀ
  • 3. ਅਰਬ ਸਾਗਰ
  • 4. ਹਿੰਦ ਮਹਾਂਸਾਗਰ
  • 5. ਨੇਪਾਲ
  • 6. ਪਾਕਿਸਤਾਨ
  • 7. ਚੀਨ
(ਇਤਿਹਾਸ ਭਾਗ):
  • 8. ਪੱਲਵ ਰਾਜ
  • 9. ਚੋਲ ਰਾਜ
  • 10. ਪਾਂਡਯ ਰਾਜ
```

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends