PSEB CLASS 7 MATHEMATICS GUESS PAPER MARCH 2026 - SET 2

PSEB CLASS 7 MATHEMATICS GUESS PAPER MARCH 2026 - SET 2

Punjab School Education Board (PSEB)

GUESS PAPER MARCH 2026 (BILINGUAL) - SET 2

Class: 7th | Subject: Mathematics (ਗਣਿਤ)

Time (ਕੁੱਲ ਸਮਾਂ): 3 Hours (ਘੰਟੇ) Total Marks (ਲਿਖਤੀ ਅੰਕ): 80
Instructions (ਹਦਾਇਤਾਂ):
  1. All questions are compulsory. (ਸਾਰੇ ਪ੍ਰਸ਼ਨ ਜ਼ਰੂਰੀ ਹਨ।)
  2. Part-A (ਭਾਗ-ੳ): Question 1 contains 20 multiple-choice questions (MCQs) of 1 mark each. (ਪ੍ਰਸ਼ਨ 1 ਵਿੱਚ 20 ਬਹੁ-ਵਿਕਲਪੀ ਪ੍ਰਸ਼ਨ ਹਨ, ਹਰੇਕ ਪ੍ਰਸ਼ਨ 1 ਅੰਕ ਦਾ ਹੈ।)
  3. Part-B (ਭਾਗ-ਅ): Questions 2 to 8 carry 2 marks each. (ਪ੍ਰਸ਼ਨ 2 ਤੋਂ 8 ਤੱਕ ਹਰੇਕ ਪ੍ਰਸ਼ਨ 2 ਅੰਕ ਦਾ ਹੈ।)
  4. Part-C (ਭਾਗ-ੲ): Questions 9 to 15 carry 4 marks each. Any 3 questions have internal choice. (ਪ੍ਰਸ਼ਨ 9 ਤੋਂ 15 ਤੱਕ ਹਰੇਕ ਪ੍ਰਸ਼ਨ 4 ਅੰਕ ਦਾ ਹੈ। ਕਿਸੇ ਵੀ 3 ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੈ।)
  5. Part-D (ਭਾਗ-ਸ): Questions 16 to 18 carry 6 marks each. All questions have internal choice. (ਪ੍ਰਸ਼ਨ 16 ਤੋਂ 18 ਤੱਕ ਹਰੇਕ ਪ੍ਰਸ਼ਨ 6 ਅੰਕ ਦਾ ਹੈ। ਸਾਰੇ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੈ।)
PART - A (ਭਾਗ - ੳ) [20 × 1 = 20 Marks]
1. Choose the correct option: (ਸਹੀ ਵਿਕਲਪ ਚੁਣੋ:)
(i) Solve (ਹੱਲ ਕਰੋ): (-156) ÷ 12 = ?
a) 13
b) -13
c) 12
d) -12
(ii) 0.02 × 1000 = ?
a) 2
b) 20
c) 200
d) 2000
(iii) What is probability of an impossible event? (ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਕੀ ਹੈ?)
a) 0
b) 1
c) 100
d) Can't say anything (ਕੁਝ ਕਹਿ ਨਹੀਂ ਸਕਦੇ)
(iv) If 3 subtracted from twice a number is 5, then the number is: (ਜੇਕਰ ਇੱਕ ਸੰਖਿਆ ਦੇ ਦੁੱਗਣੇ ਵਿੱਚੋਂ 3 ਘਟਾਉਣ ਤੇ 5 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਖਿਆ ਕਿਹੜੀ ਹੈ?)
a) -4
b) -2
c) 2
d) 4
(v) What is sum of two complementary angles? (ਪੂਰਕ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ?)
a) 180°
b) 90°
c) 0°
d) 360°
(vi) In a triangle sum of three interior angles is: (ਤ੍ਰਿਭੁਜ ਦੇ ਤਿੰਨਾਂ ਅੰਦਰੂਨੀ ਕੋਣਾਂ ਦਾ ਜੋੜ _____ ਹੁੰਦਾ ਹੈ।)
a) 90°
b) 360°
c) 180°
d) 100°
(vii) 20% of 1 km = ? (1 ਕਿਲੋਮੀਟਰ ਦਾ 20% = ?)
a) 20 km
b) 200 m
c) 250 m
d) 500 m
(viii) Reciprocal of 0 is: (0 ਦਾ ਉਲਟਕ੍ਰਮ ਹੈ:)
a) -1
b) 1/0
c) 1
d) None of these (ਇਨ੍ਹਾਂ ਵਿੱਚੋਂ ਕੋਈ ਨਹੀਂ)
(ix) Choose the correct formula to find the area of a parallelogram: (ਸਮਾਂਤਰ ਚਤੁਰਭੁਜ ਦੇ ਖੇਤਰਫਲ ਦਾ ਸਹੀ ਸੂਤਰ ਚੁਣੋ:)
a) Base × Height (ਆਧਾਰ × ਉਚਾਈ)
b) ½ × Base × Height
c) πr²
d) Side × Side (ਭੁਜਾ × ਭੁਜਾ)
(x) Find sum of x² - y², y² - z² and z² - x²: (x² - y², y² - z² ਅਤੇ z² - x² ਦਾ ਜੋੜਫਲ ਪਤਾ ਕਰੋ:)
a) 0
b) 2(x² + y² + z²)
c) 2(z² - x²)
d) 2(x² - y²)
(xi) am × an = ?
a) amn
b) am-n
c) am÷n
d) am+n
(xii) A cuboid has ________ rectangular faces. (ਇੱਕ ਘਣਾਵ ਦੇ ________ ਆਇਤਾਕਾਰ ਫਲਕ ਹੁੰਦੇ ਹਨ।)
a) 4
b) 6
c) 8
d) 12
(xiii) How many lines of symmetry does a parallelogram have? (ਸਮਾਂਤਰ ਚਤੁਰਭੁਜ ਦੀਆਂ ਸਮਮਿਤੀ ਰੇਖਾਵਾਂ ਦੀ ਗਿਣਤੀ ਕੀ ਹੈ?)
a) 3
b) 1
c) 2
d) 0
(xiv) The integer whose product with -1 is -20: (ਉਹ ਸੰਪੂਰਨ ਸੰਖਿਆ ਜਿਸਦਾ -1 ਨਾਲ ਗੁਣਨਫਲ -20 ਹੈ:)
a) -20
b) 20
c) 40
d) -40
(xv) Place value of 5 in 13.05 is: (13.05 ਵਿੱਚ 5 ਦਾ ਸਥਾਨਕ ਮੁੱਲ ਕੀ ਹੈ?)
a) 5
b) 50
c) 5/10
d) 5/100
(xvi) What is mean of first five odd numbers? (ਪਹਿਲੀਆਂ ਪੰਜ ਟਾਂਕ ਸੰਖਿਆਵਾਂ ਦਾ ਮੱਧਮਾਨ ਕਿੰਨਾ ਹੋਵੇਗਾ?)
a) 5
b) 7
c) 3
d) 1
(xvii) Convert 0.025 into percentage: (0.025 ਨੂੰ ਪ੍ਰਤੀਸ਼ਤ ਵਿੱਚ ਬਦਲੋ:)
a) 250%
b) 25%
c) 4%
d) 2.5%
(xviii) 2/3 + (-2/3) = ?
a) 1
b) 0
c) 4/3
d) -4/3
(xix) What is supplementary angle of 70°? (70° ਕੋਣ ਦਾ ਸੰਪੂਰਕ ਕੋਣ ਕਿੰਨਾ ਹੋਵੇਗਾ?)
a) 70°
b) 20°
c) 110°
d) 90°
(xx) If each side of a square is 1 meter, then what is the area of that square? (ਜੇਕਰ ਵਰਗ ਦੀ ਹਰੇਕ ਭੁਜਾ 1 ਮੀਟਰ ਹੈ ਤਾਂ ਉਸ ਵਰਗ ਦਾ ਖੇਤਰਫਲ ਕਿੰਨਾ ਹੈ?)
a) 10 cm²
b) 100 cm²
c) 1000 cm²
d) 10000 cm²
PART - B (ਭਾਗ - ਅ) [7 × 2 = 14 Marks]
2. Solve (ਸਰਲ ਕਰੋ):
12 – [ 8 + 27 ÷ ( 2 × 8 – 7 ) ]
3. Find the value (ਮੁੱਲ ਪਤਾ ਕਰੋ):
2.71 × 12
4. Find ratio of 3 days to 36 hours. (3 ਦਿਨਾਂ ਦਾ 36 ਘੰਟਿਆਂ ਨਾਲ ਅਨੁਪਾਤ ਪਤਾ ਕਰੋ।)
5. Find sum of algebraic expressions 3m+2n, 7m-8n and 2m-n. (ਬੀਜ ਗਣਿਤਕ ਵਿਅੰਜਕਾਂ 3m+2n, 7m-8n ਅਤੇ 2m-n ਦਾ ਜੋੜ ਪਤਾ ਕਰੋ।)
6. Find the value (ਮੁੱਲ ਪਤਾ ਕਰੋ):
(-8) × (-5) × 9
7. Convert 350 meter into Km. (350 ਮੀਟਰ ਨੂੰ ਕਿਲੋਮੀਟਰ ਵਿੱਚ ਬਦਲੋ।)
8. Solve the equation (ਸਮੀਕਰਨ ਹੱਲ ਕਰੋ):
6x + 10 = -2
PART - C (ਭਾਗ - ੲ) [7 × 4 = 28 Marks]
9. If length of a rectangular plot is 29 37 m and breadth is 12 811 m. Find the area of the plot. (ਇੱਕ ਆਇਤਾਕਾਰ ਪਲਾਟ ਦੀ ਲੰਬਾਈ 29 37 ਮੀਟਰ ਹੈ। ਜੇਕਰ ਪਲਾਟ ਦੀ ਚੌੜਾਈ 12 811 ਮੀਟਰ ਹੈ ਤਾਂ ਪਲਾਟ ਦਾ ਖੇਤਰਫਲ ਪਤਾ ਕਰੋ।)
10. Find the height of a parallelogram whose area is 246 cm² and base is 20 cm. (ਸਮਾਂਤਰ ਚਤੁਰਭੁਜ ਦੀ ਉਚਾਈ ਪਤਾ ਕਰੋ ਜਿਸਦਾ ਖੇਤਰਫਲ 246 cm² ਅਤੇ ਆਧਾਰ 20 cm ਹੈ।)
OR (ਜਾਂ)
The perimeter of a square park is 148 meter. Find area of that park. (ਵਰਗਾਕਾਰ ਪਾਰਕ ਦਾ ਪਰਿਮਾਪ 148 ਮੀਟਰ ਹੈ ਇਸ ਦਾ ਖੇਤਰਫਲ ਪਤਾ ਕਰੋ।)
11. In a class test containing 15 questions, 2 marks are given for every correct answer and (–1) marks are given for every incorrect answer. Kritika attempts all questions but only 7 of her answers are correct. What is her total score? (15 ਪ੍ਰਸ਼ਨਾਂ ਵਾਲੇ ਇੱਕ ਜਮਾਤ ਟੈਸਟ ਵਿੱਚ ਹਰੇਕ ਠੀਕ ਉੱਤਰ ਲਈ 2 ਅੰਕ ਦਿੱਤੇ ਜਾਂਦੇ ਹਨ ਅਤੇ ਗਲਤ ਉੱਤਰ ਦੇ -1 ਅੰਕ ਦਿੱਤੇ ਜਾਂਦੇ ਹਨ। ਜੇ ਕ੍ਰਿਤਿਕਾ ਸਾਰੇ ਪ੍ਰਸ਼ਨਾਂ ਨੂੰ ਹੱਲ ਕਰਦੀ ਹੈ, ਪ੍ਰੰਤੂ ਉਸਦੇ ਉੱਤਰਾਂ ਵਿੱਚੋਂ ਕੇਵਲ 7 ਠੀਕ ਹਨ। ਤਾਂ ਉਸਨੇ ਕਿੰਨੇ ਅੰਕ ਪ੍ਰਾਪਤ ਕੀਤੇ?)
12. A refrigerator bought for ₹ 12000 and sold for ₹ 13500. Find profit % or loss %. (ਇੱਕ ਫਰਿੱਜ ₹ 12000 ਵਿੱਚ ਖਰੀਦ ਕੇ ₹ 13500 ਵਿੱਚ ਵੇਚਿਆ। ਲਾਭ % ਜਾਂ ਹਾਨੀ % ਪਤਾ ਕਰੋ।)
OR (ਜਾਂ)
Jyoti take a loan of ₹ 6000 and pays back ₹ 7080 at the end of three years. What is the rate of interest she paid? (ਜੋਤੀ ₹ 6000 ਦਾ ਕਰਜ਼ਾ ਲੈਂਦੀ ਹੈ ਅਤੇ ਤਿੰਨ ਸਾਲਾਂ ਬਾਅਦ ₹ 7080 ਵਾਪਸ ਕਰਦੀ ਹੈ। ਉਸ ਦੀ ਵਿਆਜ ਦੀ ਦਰ ਕਿੰਨੀ ਹੋਵੇਗੀ?)
13. From the sum of 2x² + 7x – 2 and 3x² – 8x + 7 subtract 2x² + x – 1. (2x² + 7x – 2 ਅਤੇ 3x² – 8x + 7 ਦੇ ਜੋੜ ਵਿੱਚੋਂ 2x² + x – 1 ਨੂੰ ਘਟਾਓ।)
14. Express 384 × 147 as a product of prime factors in the exponential form. (384 × 147 ਨੂੰ ਕੇਵਲ ਅਭਾਜ ਗੁਣਨਖੰਡਾਂ ਦੀਆਂ ਘਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ।)
OR (ਜਾਂ)
Represent -64/125 in exponential form. (-64/125 ਨੂੰ ਘਾਤ ਅੰਕੀ ਰੂਪ ਵਿੱਚ ਦਰਸਾਓ।)
15. Find the value of y in the given figure. (ਦਿੱਤੇ ਚਿੱਤਰ ਵਿੱਚ y ਦਾ ਮੁੱਲ ਪਤਾ ਕਰੋ।)
PART - D (ਭਾਗ - ਸ) [3 × 6 = 18 Marks]
16. Weight of 15 students (In kg) is: 38, 42, 35, 37, 45, 50, 32, 43, 43, 40, 36, 38, 43, 38, 47.
(i) Find Median and Mode of the given data. (ਅੰਕੜਿਆਂ ਦਾ ਬਹੁਲਕ ਅਤੇ ਮੱਧਿਕਾ ਪਤਾ ਕਰੋ।)
(ii) Is there more than one mode? (ਕੀ ਇਹਨਾਂ ਦੇ ਇੱਕ ਤੋਂ ਵੱਧ ਬਹੁਲਕ ਹਨ?)
OR (ਜਾਂ)
Teena scored 320 marks out of 400 marks and Reena scored 300 marks out of 360 marks. Whose performance is better? (ਟੀਨਾ ਨੇ 400 ਵਿੱਚੋਂ 320 ਅੰਕ ਪ੍ਰਾਪਤ ਕੀਤੇ ਅਤੇ ਰੀਨਾ ਨੇ 360 ਵਿੱਚੋਂ 300 ਅੰਕ ਪ੍ਰਾਪਤ ਕੀਤੇ। ਕਿਸ ਦੀ ਕਾਰਗੁਜ਼ਾਰੀ ਬਿਹਤਰ ਹੈ?)
17. A gardener wants to fence a circular garden of radius 15 m. Find the length of wire if he makes three rounds of fence. Also find the cost of fence if wire cost ₹ 5 per meter. (π = 3.14) (ਇੱਕ ਮਾਲੀ 15 ਮੀਟਰ ਅਰਧ ਵਿਆਸ ਵਾਲੇ ਚੱਕਰਾਕਾਰ ਬਾਗ ਨੂੰ ਤਾਰ ਦੀ ਵਾੜ ਦੇ ਤਿੰਨ ਚੱਕਰ ਲਗਾਉਂਦਾ ਹੈ ਤਾਂ 5 ਰੁਪਏ ਪ੍ਰਤੀ ਮੀਟਰ ਦੀ ਦਰ ਨਾਲ ਤਾਰ ਲਗਾਉਣ ਦਾ ਖਰਚਾ ਪਤਾ ਕਰੋ। (π = 3.14))
OR (ਜਾਂ)
As shown in the figure, Triangle ABC is right angled at A. AD is perpendicular to BC. If AB = 9 cm, BC = 15 cm and AC = 12 cm. Find the area of the triangle ABC, also find the length of AD. (ਦਿੱਤੇ ਚਿੱਤਰ ਅਨੁਸਾਰ ਇੱਕ ਤ੍ਰਿਭੁਜ ABC ਵਿੱਚ A 'ਤੇ ਸਮਕੋਣ ਹੈ। AD ਭੁਜਾ BC 'ਤੇ ਸਿਖਰਲੰਬ ਹੈ। ਜੇਕਰ AB = 9 cm, BC = 15 cm ਅਤੇ AC = 12 cm ਤਾਂ ਤ੍ਰਿਭੁਜ ABC ਦਾ ਖੇਤਰਫਲ ਪਤਾ ਕਰੋ ਅਤੇ AD ਦੀ ਲੰਬਾਈ ਵੀ ਪਤਾ ਕਰੋ।)
[
]
18. Radha’s father’s age is 49 years old. He is 4 years older than three times Radha’s age. What is Radha’s age? (ਰਾਧਾ ਦੇ ਪਿਤਾ ਦੀ ਉਮਰ 49 ਸਾਲ ਹੈ। ਉਹਨਾਂ ਦੀ ਉਮਰ ਰਾਧਾ ਦੀ ਉਮਰ ਦੇ ਤਿਗੁਣੇ ਤੋਂ 4 ਸਾਲ ਵੱਧ ਹੈ। ਰਾਧਾ ਦੀ ਉਮਰ ਕਿੰਨੀ ਹੈ?)
OR (ਜਾਂ)
A 15m long ladder reached a window 12m high from the ground on placing it against a wall at a distance ‘a’. Find the distance of the foot of the ladder from the wall. (ਇੱਕ 15m ਲੰਬੀ ਪੌੜੀ ਨੂੰ ਦੀਵਾਰ ਤੋਂ 12m ਉਚਾਈ 'ਤੇ ਇੱਕ ਖਿੜਕੀ 'ਤੇ ਲਗਾਇਆ ਗਿਆ ਹੈ। ਪੌੜੀ ਦਾ ਹੇਠਲਾ ਸਿਰਾ ਦੀਵਾਰ ਤੋਂ 'a' ਇਕਾਈ ਦੂਰ ਹੈ। ਪੌੜੀ ਦੀ ਦੀਵਾਰ ਤੋਂ ਦੂਰੀ ਪਤਾ ਕਰੋ।)
[
]
```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends