PSEB CLASS 6 SOCIAL SCIENCE GUESS PAPER MARCH 2026
(ਆਧਾਰਿਤ: ਸ਼੍ਰੇਣੀ ਅੱਠਵੀਂ ਪ੍ਰਸ਼ਨ-ਪੱਤਰ ਰੂਪ-ਰੇਖਾ)
ਸਮਾਂ: 3 ਘੰਟੇ
ਕੁੱਲ ਅੰਕ: 80
ਨੋਟ:
- ਸਾਰੇ ਪ੍ਰਸ਼ਨ ਲਾਜ਼ਮੀ ਹਨ।
- ਪ੍ਰਸ਼ਨ ਪੱਤਰ ਦੇ ਛੇ ਭਾਗ (ੳ, ਅ, ੲ, ਸ, ਹ ਅਤੇ ਕ) ਹੋਣਗੇ।
ਭਾਗ- ੳ (ਬਹੁਵਿਕਲਪੀ ਪ੍ਰਸ਼ਨ)
1. ਸਹੀ ਵਿਕਲਪ ਦੀ ਚੋਣ ਕਰੋ। (10 X 1 = 10 ਅੰਕ)
I. ਕਿਹੜਾ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਹੈ?
II. ਗਲੋਬ ਧਰਤੀ ਦਾ ਬਿਲਕੁਲ ਸਹੀ ਮਾਡਲ ਹੈ ਅਤੇ ਇੱਕ ______ ਮਾਡਲ ਹੈ।
III. ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ ਕਿੰਨੀ ਉੱਚੀ ਹੈ?
IV. ਇਤਿਹਾਸ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ?
V. ਆਦਿ ਮਨੁੱਖ ਨੇ ਨੁਕੀਲੇ ਪੱਥਰਾਂ ਅਤੇ ਰੰਗਾਂ ਦੀ ਸਹਾਇਤਾ ਨਾਲ ਕੀ ਬਣਾਇਆ?
VI. ਸਿੰਧੂ ਘਾਟੀ ਦੇ ਲੋਕਾਂ ਦੇ ਕਿਸ ਦੇਸ਼ ਨਾਲ ਵਪਾਰਕ ਸੰਬੰਧ ਸਨ?
VII. ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ?
VIII. ਬੱਚੇ ਦਾ ਮੁੱਢਲਾ ਅਤੇ ਪਹਿਲਾ ਸਮਾਜ ਕਿਹੜਾ ਹੈ?
IX. ਸਮਾਜ ਦੀ ਮੁੱਢਲੀ ਇਕਾਈ ਕਿਹੜੀ ਹੈ?
X. ਨਗਰ ਨਿਗਮ ਦੇ ਮੁਖੀ ਨੂੰ ਕੀ ਕਹਿੰਦੇ ਹਨ?
ਭਾਗ- ਅ (ਵਸਤੂਨਿਸ਼ਠ ਪ੍ਰਸ਼ਨ)
2. ਖਾਲੀ ਥਾਵਾਂ ਭਰੋ ਅਤੇ ਸਹੀ/ਗਲਤ ਦੱਸੋ: (10 X 1 = 10 ਅੰਕ)
I. ਸਾਡੀ ਧਰਤੀ ਇੱਕ ਚਪਟਾ ਗੋਲਾ ਹੈ, ਇਸਨੂੰ _________ ਆਖਦੇ ਹਨ।
II. ਧਰਤੀ ਦਾ ਘੇਰਾ ਲਗਭਗ _________ ਕਿਲੋਮੀਟਰ ਹੈ।
III. _________ ਸਭ ਤੋਂ ਛੋਟਾ ਮਹਾਂਦੀਪ ਹੈ।
IV. _________ ਅਤੀਤ ਦਾ ਅਧਿਐਨ ਹੈ।
V. ਭਾਰਤ ਵਿੱਚ ________ ਰਾਜ ਅਤੇ 8 ਕੇਂਦਰੀ ਸ਼ਾਸਤ ਪ੍ਰਦੇਸ਼ ਹਨ।
VI. ਅੱਗ ਦੀ ਖੋਜ ਇੱਕ ਵਿਗਿਆਨੀ ਨੇ ਕੀਤੀ। (ਸਹੀ/ਗਲਤ)
VII. ਨਵ-ਪੱਥਰ ਯੁੱਗ ਦਾ ਅਰਥ ਆਧੁਨਿਕ ਸਮਾਂ ਹੈ। (ਸਹੀ/ਗਲਤ)
VIII. ਪੱਥਰ ਯੁੱਗ ਦੀ ਗੁਫਾ ਚਿੱਤਰਕਾਰੀ ਬਹੁਤ ਸਾਰੇ ਸਥਾਨਾਂ ਤੋਂ ਮਿਲਦੀ ਹੈ। (ਸਹੀ/ਗਲਤ)
IX. ਅੰਗਰੇਜ਼ੀ ਰਾਜ ਸਮੇਂ ਪਿੰਡਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ। (ਸਹੀ/ਗਲਤ)
X. ਗ੍ਰਾਮ ਪੰਚਾਇਤ ਵਿੱਚ ਇਸਤਰੀਆਂ ਲਈ ਸੀਟਾਂ ਰਾਖਵੀਆਂ ਨਹੀਂ ਹੁੰਦੀਆਂ। (ਸਹੀ/ਗਲਤ)
ਭਾਗ- ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ)
3. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 ਤੋਂ 50 ਸ਼ਬਦਾਂ ਵਿੱਚ ਦਿਓ: (6 X 3 = 18 ਅੰਕ)
I. ਉਪਗ੍ਰਹਿ ਕੀ ਹੈ? ਕੀ ਸਾਡੀ ਧਰਤੀ ਇੱਕ ਉਪਗ੍ਰਹਿ ਹੈ?
II. ਧਰਤੀ ਦੀ ਦੈਨਿਕ ਗਤੀ ਕੀ ਹੁੰਦੀ ਹੈ?
III. ਪਹੀਏ ਦੀ ਖੋਜ ਨੇ ਮਨੁੱਖ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ?
IV. ਸ਼ਿਲਾਲੇਖ ਇਤਿਹਾਸ ਜਾਣਨ ਵਿੱਚ ਸਾਡੀ ਕਿਸ ਤਰ੍ਹਾਂ ਸਹਾਇਤਾ ਕਰਦੇ ਹਨ ?
V. ਜ਼ਿਲ੍ਹਾ ਪ੍ਰੀਸ਼ਦ ਦੇ ਕੋਈ ਦੋ ਕੰਮ ਲਿਖੋ।
VI. ਸ਼ਹਿਰੀ ਸਥਾਨਕ ਸਰਕਾਰ ਦੇ ਕੋਈ ਦੋ ਜ਼ਰੂਰੀ ਕੰਮ ਲਿਖੋ।
ਭਾਗ- ਸ (ਵੱਡੇ ਉੱਤਰਾਂ ਵਾਲੇ ਪ੍ਰਸ਼ਨ)
4. ਹਰੇਕ ਪ੍ਰਸ਼ਨ ਦਾ ਉੱਤਰ 80 ਤੋਂ 100 ਸ਼ਬਦਾਂ ਵਿੱਚ ਦਿਓ: (4 X 5 = 20 ਅੰਕ)
I. ਦੈਨਿਕ ਗਤੀ ਅਤੇ ਵਾਰਸ਼ਿਕ ਗਤੀ ਵਿੱਚ ਅੰਤਰ ਦੱਸੋ।
ਜਾਂ
ਅਕਸ਼ਾਂਸ਼ ਰੇਖਾਵਾਂ ਅਤੇ ਦੇਸ਼ਾਂਤਰ ਰੇਖਾਵਾਂ ਵਿੱਚ ਅੰਤਰ ਦੱਸੋ।
II. ਹੜੱਪਾ ਸੱਭਿਅਤਾ ਦੇ ਪਤਨ ਦੇ ਕੀ ਕਾਰਨ ਸਨ?
ਜਾਂ
ਵੈਦਿਕ ਕਾਲ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ?
III. ਬੁੱਧ ਧਰਮ ਦੀਆਂ ਮੁੱਖ ਸਿੱਖਿਆਵਾਂ ਕਿਹੜੀਆਂ ਹਨ?
ਜਾਂ
ਸਮੁੰਦਰ ਗੁਪਤ ਦੀਆਂ ਜਿੱਤਾਂ ਦਾ ਵਰਣਨ ਕਰੋ।
IV. ਕੁਦਰਤੀ ਵਾਤਾਵਰਨ ‘ਤੇ ਸੰਖੇਪ ਨੋਟ ਲਿਖੋ।
ਜਾਂ
ਆਜ਼ਾਦੀ ਪਿੱਛੋਂ ਹੋਏ ਸ਼ਹਿਰੀ ਵਿਕਾਸ ਬਾਰੇ ਸੰਖੇਪ ਨੋਟ ਲਿਖੋ।
ਭਾਗ- ਹ (ਸਰੋਤ ਅਧਾਰਤ ਪ੍ਰਸ਼ਨ)
5. ਹੇਠ ਲਿਖੇ ਪੈਰਿਆਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ: (2 X 6 = 12 ਅੰਕ)
(ੳ) ਮੱਧ-ਪੱਥਰ ਕਾਲ ਵਿੱਚ ਆਦਿ ਮਾਨਵ ਆਪਣੇ ਅਨੁਭਵਾਂ ਅਤੇ ਖੋਜਾਂ ਦੇ ਆਧਾਰ ‘ਤੇ ਪ੍ਰਗਤੀ ਦੀਆਂ ਪੌੜੀਆਂ ਚੜ੍ਹਦਾ ਚਲਾ ਗਿਆ। ਉਸ ਨੇ ਆਪਣੇ ਔਜ਼ਾਰਾਂ ਨੂੰ ਚੀਕਣਾ ਅਤੇ ਤੇਜ਼ ਧਾਰਦਾਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਔਜ਼ਾਰ ਲੱਕੜੀ ਕੱਟਣ ਅਤੇ ਸ਼ਿਕਾਰ ਕਰਨ ਵਿੱਚ ਬੜੇ ਸਹਾਇਕ ਸਿੱਧ ਹੋਏ। ਮੱਧ-ਪੱਥਰ ਕਾਲ ਵਿੱਚ ਮਨੁੱਖ ਦੇ ਸਮੁਦਾਇਕ ਜੀਵਨ ਆਰੰਭ ਹੋ ਗਿਆ ਸੀ। ਹੁਣ ਉਸ ਨੇ ਇਕ ਹੀ ਥਾਂ ਤੇ ਝੌਂਪੜੀਆਂ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਪਰਿਵਾਰਕ ਬਣਨ ‘ਤੇ ਝਗੜੇ ਨਿਪਟਾਉਣ ਲਈ ਮੁਖੀ ਦੀ ਚੋਣ ਹੋਈ। ਮੱਧ ਪੱਥਰ ਕਾਲ ਤਕ ਆਉਂਦੇ-ਆਉਂਦੇ ਆਦਿ-ਮਾਨਵ ਦਾ ਜੀਵਨ ਪਹਿਲਾਂ ਤੋਂ ਸੁਖੀ ਅਤੇ ਸਥਾਈ ਹੋਣ ਲੱਗਾ ਸੀ। ਹੌਲੀ-ਹੌਲੀ ਉਹ ਔਜ਼ਾਰ ਬਣਾਉਣ ਵਿੱਚ ਲੱਕੜੀ, ਹਾਥੀ ਦੰਦ ਅਤੇ ਹੱਡੀਆਂ ਦਾ ਇਸਤੇਮਾਲ ਵੀ ਕਰਨ ਲੱਗਾ ਸੀ। ਸ਼ਹਿਦ, ਬੀਜ, ਗਿਰੀਆਂ ਅਤੇ ਮੱਛੀਆਂ ਵੀ ਹੁਣ ਉਸ ਦੇ ਭੋਜਨ ਦਾ ਅੰਗ ਬਣ ਗਏ ਸੀ। ਉਹ ਆਤਮ ਰੱਖਿਆ ਅਤੇ ਭੋਜਨ ਪ੍ਰਾਪਤ ਕਰਨ ਲਈ ਸਮੂਹ ਵਿੱਚ ਰਹਿ ਕੇ ਸਹਿਯੋਗ ਕਰਨਾ ਸਿੱਖ ਗਿਆ ਸੀ।
ਪ੍ਰਸ਼ਨ:
I. ਮਨੁੱਖ ਦੇ ਸਮੁਦਾਇਕ ਜੀਵਨ ਦਾ ਆਰੰਭ ਕਿਸ ਯੁੱਗ ਵਿੱਚ ਹੋਇਆ ਸੀ? (2)
II. ਆਦਿ-ਮਾਨਵ ਔਜ਼ਾਰ ਬਣਾਉਣ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਦਾ ਸੀ? (2)
III. ਆਦਿ-ਮਾਨਵ ਦੇ ਭੋਜਨ ਵਿੱਚ ਕੀ ਸ਼ਾਮਿਲ ਸੀ? (2)
I. ਮਨੁੱਖ ਦੇ ਸਮੁਦਾਇਕ ਜੀਵਨ ਦਾ ਆਰੰਭ ਕਿਸ ਯੁੱਗ ਵਿੱਚ ਹੋਇਆ ਸੀ? (2)
II. ਆਦਿ-ਮਾਨਵ ਔਜ਼ਾਰ ਬਣਾਉਣ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਦਾ ਸੀ? (2)
III. ਆਦਿ-ਮਾਨਵ ਦੇ ਭੋਜਨ ਵਿੱਚ ਕੀ ਸ਼ਾਮਿਲ ਸੀ? (2)
(ਅ) ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਮਨੁੱਖ ਆਪਣੇ ਸੁਭਾਅ ਕਾਰਨ ਅਤੇ ਆਪਣੀਆਂ ਲੋੜਾਂ ਕਾਰਨ ਸਮਾਜ ਵਿੱਚ ਰਹਿਣਾ ਪਸੰਦ ਕਰਦਾ ਹੈ। ਸਮਾਜ ਵਿੱਚ ਰਹਿੰਦੇ ਹੋਏ ਮਨੁੱਖ ਨੂੰ ਕਈ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਘਰ, ਸਕੂਲ, ਦਫ਼ਤਰ, ਖੇਡ ਕਲੱਬ, ਸੱਭਿਆਚਾਰਕ ਕੇਂਦਰ, ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ਥਾਵਾਂ ਤੇ ਵਿਚਰਦੇ ਹੋਏ ਮਨੁੱਖ ਨੂੰ ਕੁੱਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਇਹਨਾਂ ਨਿਯਮਾਂ ਦਾ ਪਾਲਣ ਕਰਦੇ ਹੋਏ ਹੀ ਮਨੁੱਖ ਦਾ ਵਿਕਾਸ ਹੋ ਸਕਦਾ ਹੈ ਅਤੇ ਸਮਾਜ ਸੁਚਾਰੂ ਰੂਪ ਵਿੱਚ ਚੱਲਦਾ ਹੈ। ਅਨੁਸ਼ਾਸਨ ਵਿੱਚ ਰਹਿ ਕੇ ਅਤੇ ਨਿਯਮਾਂ ਦੀ ਪਾਲਣਾ ਕਰਕੇ ਹੀ ਸੱਭਿਆਚਾਰਕ ਸਮਾਜ ਦੀ ਹੋਂਦ ਕਾਇਮ ਰਹਿ ਸਕਦੀ ਹੈ। ਜਿਵੇਂ ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਪਰਿਵਾਰ ਨੂੰ ਚਲਾਉਣ ਲਈ ਵੀ ਨਿਯਮ ਤੈਅ ਕੀਤੇ ਜਾਂਦੇ ਹਨ। ਪਰਿਵਾਰ ਦਾ ਇੱਕ ਮੁਖੀ ਹੁੰਦਾ ਹੈ ਜੋ ਪਰਿਵਾਰ ਦੇ ਮੈਂਬਰਾਂ ਵਿੱਚ ਕੰਮ ਦੀ ਵੰਡ ਕਰਦਾ ਹੈ। ਪਰਿਵਾਰ ਦੇ ਮੈਂਬਰਾਂ ਨੂੰ ਮੁਖੀ ਦਾ ਕਹਿਣਾ ਮੰਨਣਾ ਹੀ ਹੁੰਦਾ ਹੈ। ਜੇਕਰ ਪਰਿਵਾਰ ਦੇ ਮੈਂਬਰ ਆਪ ਹੁਦਰੇ ਢੰਗ ਨਾਲ ਜੀਵਨ ਬਤੀਤ ਕਰਦੇ ਹਨ ਤਾਂ ਪਰਿਵਾਰ ਖੇਰੂੰ-ਖੇਰੂੰ ਹੋ ਜਾਂਦਾ ਹੈ।
ਪ੍ਰਸ਼ਨ:
I. ਮਨੁੱਖ ਸਮਾਜ ਵਿੱਚ ਰਹਿਣਾ ਕਿਉਂ ਪਸੰਦ ਕਰਦਾ ਹੈ? (2)
II. ਸਮਾਜ ਦੀ ਮੁੱਢਲੀ ਇਕਾਈ ਕਿਹੜੀ ਹੈ? (2)
III. ਸੱਭਿਆਚਾਰਕ ਸਮਾਜ ਦੀ ਹੋਂਦ ਕਿਵੇਂ ਕਾਇਮ ਰਹਿ ਸਕਦੀ ਹੈ? (2)
I. ਮਨੁੱਖ ਸਮਾਜ ਵਿੱਚ ਰਹਿਣਾ ਕਿਉਂ ਪਸੰਦ ਕਰਦਾ ਹੈ? (2)
II. ਸਮਾਜ ਦੀ ਮੁੱਢਲੀ ਇਕਾਈ ਕਿਹੜੀ ਹੈ? (2)
III. ਸੱਭਿਆਚਾਰਕ ਸਮਾਜ ਦੀ ਹੋਂਦ ਕਿਵੇਂ ਕਾਇਮ ਰਹਿ ਸਕਦੀ ਹੈ? (2)
ਭਾਗ- ਕ (ਨਕਸ਼ਾ ਕਾਰਜ)
6. ਭਾਰਤ ਦੇ ਨਕਸ਼ੇ ਵਿੱਚ ਹੇਠ ਲਿਖੇ ਕੋਈ 7 ਭੂਗੋਲਿਕ ਅਤੇ 3 ਇਤਿਹਾਸਕ ਸਥਾਨ (ਕੁੱਲ 10) ਭਰੋ: (10 X 1 = 10 ਅੰਕ)
ਭੂਗੋਲ ਭਾਗ:
I. ਮਹਾਂਰਾਸ਼ਟਰ
II. ਗੁਜਰਾਤ
III. ਉੱਤਰ ਪ੍ਰਦੇਸ਼
IV. ਰਾਜਸਥਾਨ
V. ਅੰਡੇਮਾਨ ਦੀਪ ਸਮੂਹ
VI. ਚੀਨ
VII. ਬੰਗਲਾਦੇਸ਼
ਇਤਿਹਾਸ ਭਾਗ:
VIII. ਹੜੱਪਾ
IX. ਮੋਹਿੰਜੋਦੜੋ
X. ਲੋਥਲ
```
I. ਮਹਾਂਰਾਸ਼ਟਰ
II. ਗੁਜਰਾਤ
III. ਉੱਤਰ ਪ੍ਰਦੇਸ਼
IV. ਰਾਜਸਥਾਨ
V. ਅੰਡੇਮਾਨ ਦੀਪ ਸਮੂਹ
VI. ਚੀਨ
VII. ਬੰਗਲਾਦੇਸ਼
ਇਤਿਹਾਸ ਭਾਗ:
VIII. ਹੜੱਪਾ
IX. ਮੋਹਿੰਜੋਦੜੋ
X. ਲੋਥਲ
