PSEB CLASS 6 SOCIAL SCIENCE GUESS PAPER MARCH 2026 SET 2

PSEB CLASS 6 SOCIAL SCIENCE GUESS PAPER MARCH 2026 SET 2

PSEB CLASS 6 SOCIAL SCIENCE GUESS PAPER MARCH 2026

(ਆਧਾਰਿਤ: ਸ਼੍ਰੇਣੀ ਅੱਠਵੀਂ ਪ੍ਰਸ਼ਨ-ਪੱਤਰ ਰੂਪ-ਰੇਖਾ)

ਸਮਾਂ: 3 ਘੰਟੇ ਕੁੱਲ ਅੰਕ: 80
ਨੋਟ:
  1. ਸਾਰੇ ਪ੍ਰਸ਼ਨ ਲਾਜ਼ਮੀ ਹਨ।
  2. ਪ੍ਰਸ਼ਨ ਪੱਤਰ ਦੇ ਛੇ ਭਾਗ (ੳ, ਅ, ੲ, ਸ, ਹ ਅਤੇ ਕ) ਹੋਣਗੇ।
ਭਾਗ- ੳ (ਬਹੁਵਿਕਲਪੀ ਪ੍ਰਸ਼ਨ)

1. ਸਹੀ ਵਿਕਲਪ ਦੀ ਚੋਣ ਕਰੋ। (10 X 1 = 10 ਅੰਕ)

I. ਧਰਤੀ ਦਾ ਘੇਰਾ ਕਿੰਨਾ ਹੈ?
(ੳ) ਲਗਭਗ 30,000 ਕਿਲੋਮੀਟਰ    (ਅ) ਲਗਭਗ 40,000 ਕਿਲੋਮੀਟਰ    (ੲ) ਲਗਭਗ 50,000 ਕਿਲੋਮੀਟਰ    (ਸ) ਲਗਭਗ 60,000 ਕਿਲੋਮੀਟਰ
II. 25 ਦਸੰਬਰ ਨੂੰ ਉੱਤਰੀ ਅਰਧ ਗੋਲੇ ਵਿੱਚ ਕਿਹੜੀ ਰੁੱਤ ਹੁੰਦੀ ਹੈ?
(ੳ) ਗਰਮੀ ਦੀ ਰੁੱਤ    (ਅ) ਸਰਦੀ ਦੀ ਰੁੱਤ    (ੲ) ਬਸੰਤ ਦੀ ਰੁੱਤ    (ਸ) ਪੱਤਝੜ ਦੀ ਰੁੱਤ
III. ਸੰਸਾਰ ਦੀ ਸਭ ਤੋਂ ਡੂੰਘੀ ਖਾਈ ਮੈਰੀਨਾ ਕਿਸ ਮਹਾਂਸਾਗਰ ਵਿੱਚ ਸਥਿੱਤ ਹੈ?
(ੳ) ਹਿੰਦ ਮਹਾਂਸਾਗਰ    (ਅ) ਅੰਧ ਮਹਾਂਸਾਗਰ    (ੲ) ਸ਼ਾਂਤ ਮਹਾਂਸਾਗਰ    (ਸ) ਆਰਕਟਿਕ ਮਹਾਂਸਾਗਰ
IV. ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਲਿਖੀਆਂ ਪੁਸਤਕਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਧਰਮ ਸਾਸ਼ਤਰ    (ਅ) ਸਮਾਜ ਸਾਸ਼ਤਰ    (ੲ) ਰਾਜਨੀਤੀ ਸਾਸ਼ਤਰ    (ਸ) ਅਰਥ ਸ਼ਾਸਤਰ
V. ਅੱਗ ਦੀ ਖੋਜ ਕਿਸਨੇ ਕੀਤੀ ਸੀ?
(ੳ) ਵਿਗਿਆਨੀਆਂ ਨੇ    (ਅ) ਆਦਿ ਮਾਨਵ ਨੇ    (ੲ) ਇੰਜੀਨੀਅਰਾਂ ਨੇ    (ਸ) ਡਾਕਟਰ ਨੇ
VI. ਵੈਦਿਕ ਕਾਲ ਵਿੱਚ ਕਿਸ ਨਦੀ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਸੀ?
(ੳ) ਜਮੁਨਾ    (ਅ) ਸਰਸਵਤੀ    (ੲ) ਗੰਗਾ    (ਸ) ਯਮੁਨਾ
VII. ਮੈਂਗਸਥਨੀਂਜ਼ ਦੀ ਪੁਸਤਕ ਦਾ ਕੀ ਨਾਮ ਸੀ?
(ੳ) ਅਰਥ ਸ਼ਾਸਤਰ    (ਅ) ਇੰਡਿਕਾ    (ੲ) ਵਿਆਕਰਨ    (ਸ) ਰਾਜਗ੍ਰਹਿ
VIII. ਸਾਡੇ ਰਾਜ ਪੰਜਾਬ ਵਿੱਚ ਹੁਣ ਕਿੰਨੇ ਜ਼ਿਲ੍ਹੇ ਹਨ?
(ੳ) 23    (ਅ) 12    (ੲ) 20    (ਸ) 21
IX. 'ਮੁਫ਼ਤ ਤੇ ਲਾਜ਼ਮੀ ਸਿੱਖਿਆ' ਕਿੰਨੀ ਉਮਰ ਤੱਕ ਦੇ ਬੱਚਿਆਂ ਨੂੰ ਦਿੱਤੀ ਜਾਣ ਦੀ ਵਿਵਸਥਾ ਹੈ?
(ੳ) 6-18 ਸਾਲ    (ਅ) 6-14 ਸਾਲ    (ੲ) 8-14 ਸਾਲ    (ਸ) ਸਾਰੇ ਹੀ
X. ਇਹਨਾਂ ਵਿੱਚੋਂ ਕਿਹੜੀ ਸਰਵਜਨਕ ਸੰਪਤੀ ਨਹੀਂ ਹੈ?
(ੳ) ਸੜਕ    (ਅ) ਹਸਪਤਾਲ    (ੲ) ਬੱਸ ਸਟੈਂਡ    (ਸ) ਘਰ
ਭਾਗ- ਅ (ਵਸਤੂਨਿਸ਼ਠ ਪ੍ਰਸ਼ਨ)

2. ਖਾਲੀ ਥਾਵਾਂ ਭਰੋ ਅਤੇ ਸਹੀ/ਗਲਤ ਦੱਸੋ: (10 X 1 = 10 ਅੰਕ)

I. _________ ਦੂਸਰੇ ਨੰਬਰ ਤੇ ਵੱਡਾ ਮਹਾਂਦੀਪ ਹੈ।
II. _________ ਨੂੰ ਸਿਫਰ ਦੇਸ਼ਾਂਤਰ ਆਖਦੇ ਹਨ।
III. ਧਰੁਵੀ ਖੇਤਰਾਂ ਵਿੱਚ ਛੇ ਮਹੀਨੇ ਦਾ _________ ਅਤੇ ਛੇ ਮਹੀਨੇ ਦੀ ਰਾਤ ਹੁੰਦੀ ਹੈ।
IV. ਕੋਟਿੱਲਿਆ ਦੁਆਰਾ _________ ਨਾਂ ਦੀ ਪੁਸਤਕ ਲਿਖੀ ਗਈ।
V. ਜੈਨ ਧਰਮ ਦੇ ਕੁੱਲ _________ ਤੀਰਥੰਕਰ ਹੋਏ ਹਨ।
VI. ਹਰਸ਼ਵਰਧਨ 606 ਈ: ਵਿੱਚ ਰਾਜਗੱਦੀ ਤੇ ਬੈਠਿਆ। (ਸਹੀ/ਗਲਤ)
VII. ਫ਼ਾਹੀਯਾਨ ਯੂਨਾਨੀ ਲੇਖਕ ਸੀ। (ਸਹੀ/ਗਲਤ)
VIII. ਪੰਚਾਇਤ ਸੰਮਤੀ ਪੰਚਾਇਤੀ ਰਾਜ ਦੀ _________ ਦੀ ਸੰਸਥਾ ਹੈ।
IX. ਪਿੰਡ ਤੋਂ ਸ਼ਹਿਰੀ ਖੇਤਰ ਵਿੱਚ ਬਦਲਦੇ ਇਲਾਕੇ ਨੂੰ _________ ਕਿਹਾ ਜਾਂਦਾ ਹੈ।
X. ਜ਼ਿਲ੍ਹਾ ਪ੍ਰੀਸ਼ਦ ਨੂੰ ਜ਼ਿਲ੍ਹਾ ਪੰਚਾਇਤ ਵੀ ਕਿਹਾ ਜਾਂਦਾ ਹੈ। (ਸਹੀ/ਗਲਤ)
ਭਾਗ- ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ)

3. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 ਤੋਂ 50 ਸ਼ਬਦਾਂ ਵਿੱਚ ਦਿਓ: (6 X 3 = 18 ਅੰਕ)

I. ਨਕਸ਼ੇ ਕਿਉਂ ਬਣਾਏ ਗਏ ਹਨ? ਇਹਨਾਂ ਦੀ ਮਹੱਤਤਾ ਦੱਸੋ।
II. ਜੀਵ-ਮੰਡਲ ਕਿਸਨੂੰ ਆਖਦੇ ਹਨ? ਇਸ ਬਾਰੇ ਸੰਖੇਪ ਜਾਣਕਾਰੀ ਦਿਓ।
III. ਅਸ਼ੋਕ ਨੂੰ ‘ਮਹਾਨ’ ਕਿਉਂ ਕਿਹਾ ਜਾਂਦਾ ਹੈ ?
IV. ਕੌਟਿੱਲਿਆ ਬਾਰੇ ਇੱਕ ਨੋਟ ਲਿਖੋ।
V. ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ?
VI. ਨਿੱਜੀ ਅਤੇ ਸਰਵਜਨਕ ਸੰਪਤੀ ਵਿੱਚ ਮੁੱਖ ਅੰਤਰ ਦੱਸੋ।
ਭਾਗ- ਸ (ਵੱਡੇ ਉੱਤਰਾਂ ਵਾਲੇ ਪ੍ਰਸ਼ਨ)

4. ਹਰੇਕ ਪ੍ਰਸ਼ਨ ਦਾ ਉੱਤਰ 80 ਤੋਂ 100 ਸ਼ਬਦਾਂ ਵਿੱਚ ਦਿਓ: (4 X 5 = 20 ਅੰਕ)

I. ਲੀਪ ਦੇ ਸਾਲ ਦਾ ਕੀ ਅਰਥ ਹੈ? ਇੱਕ ਆਮ ਸਾਲ ਨਾਲੋਂ ਲੀਪ ਦੇ ਸਾਲ ਵਿੱਚ ਇੱਕ ਦਿਨ ਵੱਧ ਕਿਉਂ ਹੁੰਦਾ ਹੈ?
ਜਾਂ
ਗਲੋਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ ਹੈ?
II. ਨਵੀਨ ਪੱਥਰ ਯੁੱਗ ਦੇ ਪੰਜ ਲੱਛਣ ਦੱਸੋ।
ਜਾਂ
ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋਂ ?
III. ਗੁਪਤ ਕਾਲ ਨੂੰ ਭਾਰਤ ਦਾ ‘ਸੁਨਹਿਰੀ ਯੁੱਗ’ ਕਿਉਂ ਕਹਿੰਦੇ ਹਨ?
ਜਾਂ
ਪੱਲਵਾਂ ਦੀ ਕਲਾ ਅਤੇ ਭਵਨ-ਨਿਰਮਾਣ ਕਲਾ ਬਾਰੇ ਤੁਸੀਂ ਕੀ ਜਾਣਦੇ ਹੋ?
IV. ਸਮਾਜ ਮਨੁੱਖ ਲਈ ਕਿਉਂ ਜ਼ਰੂਰੀ ਹੈ?
ਜਾਂ
ਸਕੂਲ ਦੀ ਸੰਪਤੀ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ?
ਭਾਗ- ਹ (ਸਰੋਤ ਅਧਾਰਤ ਪ੍ਰਸ਼ਨ)

5. ਹੇਠ ਲਿਖੇ ਪੈਰਿਆਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ: (2 X 6 = 12 ਅੰਕ)

(ੳ) ਲੋਕ ਨਰਮਦਾ ਨਦੀ ਦੇ ਕੰਢੇ ਉੱਪਰ ਕਈ ਲੱਖ ਸਾਲਾਂ ਤੋਂ ਰਹਿ ਰਹੇ ਹਨ। ਇੱਥੇ ਰਹਿਣ ਵਾਲੇ ਲੋਕਾਂ ਨੂੰ ਭੋਜਨ ਸੰਗ੍ਰਹਿਕ ਕਿਹਾ ਜਾਂਦਾ ਸੀ, ਯਾਨੀ ਕਿ ਇਹ ਲੋਕ ਆਪਣਾ ਭੋਜਨ ਆਪ ਇਕੱਠਾ ਕਰਦੇ ਸਨ। ਇਹ ਲੋਕ ਆਲੇ-ਦੁਆਲੇ ਦੇ ਜੰਗਲਾਂ ਅਤੇ ਪੌਦਿਆਂ ਦੀ ਵਿਸ਼ਾਲਤਾ ਅਤੇ ਮਹੱਤਤਾ ਨੂੰ ਜਾਣਦੇ ਸਨ ਅਤੇ ਆਪਣੇ ਭੋਜਨ ਲਈ ਜੜ੍ਹਾਂ,ਫ਼ਲ ਅਤੇ ਹੋਰ ਜੰਗਲੀ ਉਪਜਾਂ ਨੂੰ ਇਕੱਠਾ ਕਰਦੇ ਸਨ। ਉਹ ਜਾਨਵਰਾਂ ਦਾ ਸ਼ਿਕਾਰ ਵੀ ਕਰਦੇ ਸਨ। ਲਗਭਗ ਇੱਥੇ 8000 ਸਾਲ ਪਹਿਲਾਂ, ਔਰਤਾਂ ਅਤੇ ਮਰਦਾਂ ਨੇ ਕੁਝ ਖੇਤਰ ਵਿੱਚ ਕਣਕ ਵਰਗੀਆਂ ਫ਼ਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ ਸਨ । ਲੋਕਾਂ ਨੇ ਭੇਡਾਂ ਅਤੇ ਬੱਕਰੀਆਂ ਵਰਗੇ ਪਸ਼ੂ ਵੀ ਪਾਲਣੇ ਸ਼ੁਰੂ ਕਰ ਦਿੱਤੇ ਸਨ। ਪਿੰਡਾਂ ਵਿੱਚ ਰਹਿਣ ਨਾਲ ਖੇਤੀਬਾੜੀ ਦਾ ਵਿਕਾਸ ਹੋਣਾ ਸ਼ੁਰੂ ਹੋਇਆ।
ਪ੍ਰਸ਼ਨ:
I. ਕਿਸ ਦਰਿਆ ਦਾ ਨਾਮ ਉਪਰੋਕਤ ਪੈਰੇ ਵਿੱਚ ਆਇਆ ਹੈ? (2)
II. ਲੋਕਾਂ ਨੂੰ ਭੋਜਨ ਸੰਗ੍ਰਹਿਕ ਕਿਉਂ ਕਿਹਾ ਜਾਂਦਾ ਸੀ? (2)
III. ਕਿੰਨੇ ਸਾਲ ਪਹਿਲਾਂ ਲੋਕਾਂ ਨੇ ਕਣਕ ਉਗਾਉਣੀ ਸ਼ੁਰੂ ਕਰ ਦਿੱਤੀ ਸੀ? (2)
(ਅ) ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਭਾਰਤ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ। ਸਰਕਾਰ ਲੋਕਾਂ ਪ੍ਰਤੀ ਉੱਤਰਦਾਈ ਹੈ। ਸੰਵਿਧਾਨ ਦੇ ਨਿਰਮਾਤਾ ਭਾਰਤ ਵਿੱਚ ਨਾ ਕੇਵਲ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਸਗੋਂ ਆਰਥਿਕ ਤੇ ਸਮਾਜਿਕ ਲੋਕਤੰਤਰ ਦੀ ਸਥਾਪਨਾ ਵੀ ਕਰਨਾ ਚਾਹੁੰਦੇ ਸਨ। ਇਸ ਕਰਕੇ ਭਾਰਤੀ ਸੰਵਿਧਾਨ ਵਿੱਚ ਆਰਥਿਕ ਤੇ ਸਮਾਜਿਕ ਨਿਆਂ ਦੇਣ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ ਜਿਵੇਂ ਸਮਾਨਤਾ ਦਾ ਅਧਿਕਾਰ ਵਿੱਚ ਸਾਰੇ ਵਿਅਕਤੀ ਕਾਨੂੰਨ ਦੇ ਸਾਹਮਣੇ ਸਮਾਨ ਮੰਨੇ ਜਾਂਦੇ ਹਨ| ਹਰ ਇੱਕ ਲਈ ਵਿਕਾਸ ਕਰਨ ਦੇ ਸਮਾਨ ਅਵਸਰ ਦੇਣ ਦੀ ਵਿਵਸਥਾ ਕੀਤੀ ਗਈ ਹੈ। ਦੇਸ਼ ਦੇ ਪੱਛੜੇ ਤੇ ਗਰੀਬ ਵਰਗ ਦੇ ਲੋਕਾਂ ਲਈ ਵਿਸ਼ੇਸ਼ ਵਿਵਸਥਾਵਾਂ ਕੀਤੀਆਂ ਗਈਆਂ ਹਨ ਤਾਂ ਕਿ ਉਹ ਵੀ ਸਮਾਜ ਦੇ ਦੂਜੇ ਵਰਗਾਂ ਦੇ ਸਮਾਨ ਆਪਣਾ ਜੀਵਨ ਬਤੀਤ ਕਰ ਸਕਣ। ਭਾਰਤ ਦੇ ਲੋਕਾਂ ਨੂੰ ਵਿਚਾਰ ਪ੍ਰਗਟਾਉਣ, ਸੰਘ ਬਣਾਉਣ, ਆਪਣੇ ਨੇਤਾਵਾਂ ਦੀ ਚੋਣ ਕਰਨ, ਇਕੱਠੇ ਹੋਣ, ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ ਦੀ, ਵਿਸ਼ਵਾਸ ਤੇ ਉਪਾਸਨਾ ਦੀ ਆਜ਼ਾਦੀ ਮਿਲੀ ਹੋਈ ਹੈ। ਜੋ ਕਿ ਲੋਕਤੰਤਰੀ ਦੇਸ਼ ਦੇ ਮੁੱਖ ਤੱਤ ਹਨ।
ਪ੍ਰਸ਼ਨ:
I. ਲੋਕਤੰਤਰੀ ਸਰਕਾਰ ਕਿਨ੍ਹਾਂ ਦੁਆਰਾ ਚੁਣੀ ਜਾਂਦੀ ਹੈ ? (2)
II. ਦੇਸ਼ ਦੇ ਕਿਹੜੇ ਵਰਗ ਦੇ ਲੋਕਾਂ ਲਈ ਵਿਸ਼ੇਸ਼ ਵਿਵਸਥਾਵਾਂ ਕੀਤੀਆਂ ਗਈਆਂ ਹਨ ? (2)
III. ਲੋਕਤੰਤਰੀ ਦੇਸ਼ ਦੇ ਮੁੱਖ ਤੱਤ ਕਿਹੜੇ ਹਨ? (2)
ਭਾਗ- ਕ (ਨਕਸ਼ਾ ਕਾਰਜ)

6. ਭਾਰਤ ਦੇ ਨਕਸ਼ੇ ਵਿੱਚ ਹੇਠ ਲਿਖੇ ਕੋਈ 7 ਭੂਗੋਲਿਕ ਅਤੇ 3 ਇਤਿਹਾਸਕ ਸਥਾਨ (ਕੁੱਲ 10) ਭਰੋ: (10 X 1 = 10 ਅੰਕ)

ਭੂਗੋਲ ਭਾਗ:
I. ਕਸ਼ਮੀਰ
II. ਕੰਨਿਆ ਕੁਮਾਰੀ
III. ਅਰੁਣਾਚਲ ਪ੍ਰਦੇਸ਼
IV. ਗੋਆ
V. ਸ਼੍ਰੀਲੰਕਾ
VI. ਨੇਪਾਲ
VII. ਪਾਕਿਸਤਾਨ

ਇਤਿਹਾਸ ਭਾਗ:
VIII. ਸੰਘੋਲ
IX. ਰੋਹੀੜਾ
X. ਕੋਟਲਾ ਨਿਹੰਗ ਖਾਂ
```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends