PSEB CLASS 6 MATHEMATICS GUESS PAPER MARCH 2026 (BILINGUAL )

PSEB Class 6 Guess Paper March 2026 - Set 1

PSEB GUESS PAPER - MARCH 2026 (SET 1)

Class: 6th / ਸ਼੍ਰੇਣੀ: ਛੇਵੀਂ

Subject: Mathematics / ਵਿਸ਼ਾ: ਗਣਿਤ

Time Allowed: 3 Hours / ਕੁੱਲ ਸਮਾਂ: 3 ਘੰਟੇ Maximum Marks: 80 / ਲਿਖਤੀ ਅੰਕ: 80
General Instructions / ਜ਼ਰੂਰੀ ਹਦਾਇਤਾਂ:
  1. All questions are compulsory. / ਸਾਰੇ ਪ੍ਰਸ਼ਨ ਜ਼ਰੂਰੀ ਹਨ।
  2. Part-A: Question No. 1 consists of 20 Multiple Choice Questions (i-xx) carrying 1 mark each. / ਭਾਗ ੳ: ਪ੍ਰਸ਼ਨ ਨੰ 1 ਵਿੱਚ 20 (i-xx) ਪ੍ਰਸ਼ਨ ਬਹੁ-ਵਿਕਲਪੀ ਉੱਤਰਾਂ ਵਾਲੇ 1-1 ਅੰਕ ਵਾਲੇ ਹੋਣਗੇ।
  3. Part-B: Question No. 2 to 8 carry 2 marks each. / ਭਾਗ ਅ: ਪ੍ਰਸ਼ਨ ਨੰ 2 ਤੋਂ 8 ਤੱਕ ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ।
  4. Part-C: Question No. 9 to 15 carry 4 marks each. There is internal choice in any three questions. / ਭਾਗ ੲ: ਪ੍ਰਸ਼ਨ ਨੰ 9 ਤੋਂ 15 ਤੱਕ ਹਰੇਕ ਪ੍ਰਸ਼ਨ 4 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਵਿੱਚੋਂ ਕਿਸੇ ਵੀ ਤਿੰਨ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ।
  5. Part-D: Question No. 16 to 18 carry 6 marks each. There is internal choice in all these questions. / ਭਾਗ ਸ: ਪ੍ਰਸ਼ਨ ਨੰ 16 ਤੋਂ 18 ਤੱਕ ਹਰੇਕ ਪ੍ਰਸ਼ਨ 6 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਸਾਰੇ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ।
PART-A / ਭਾਗ-ੳ (20 Marks)
1. Multiple Choice Questions / ਬਹੁ-ਵਿਕਲਪੀ ਪ੍ਰਸ਼ਨ: (20 × 1 = 20 Marks)

(i) The smallest counting number is: / ਸਬ ਤੋਂ ਛ੉ਟੀ ਪ੍ਰਾਕ੍ਰਿਤਕ ਸੰਖਿਆ ਹੈ:

  • (a) 0
  • (b) 1
  • (c) 10
  • (d) None of these / ਇਹਨਾਂ ਵਿੱਚੋਂ ਕੋਈ ਨਹੀਂ

(ii) 1 million is the successor of: / 1 ਮਿਲੀਅਨ ਕਿਸ ਦੀ ਅਗੇਤਰ ਸੰਖਿਆ ਹੈ?

  • (a) 99999
  • (b) 999999
  • (c) 1000001
  • (d) 9999

(iii) The difference between the place value and face value of 7 in 658742 is: / 658742 ਵਿੱਚ 7 ਦੇ ਸਥਾਨਕ ਮੁੱਲ ਅਤੇ ਅੰਕਿਤ ਮੁੱਲ ਵਿੱਚ ਅੰਤਰ ਹੈ:

  • (a) 0
  • (b) 42
  • (c) 735
  • (d) 693

(iv) The HCF of two consecutive even numbers is: / ਦੋ ਲਗਾਤਾਰ ਜਿਸਤ ਸੰਖਿਆਵਾਂ ਦਾ ਮ.ਸ.ਵ. ਹੈ:

  • (a) 1
  • (b) 2
  • (c) 0
  • (d) Can’t be determined / ਪਤਾ ਨਹੀਂ ਕੀਤਾ ਜਾ ਸਕਦਾ

(v) On subtracting -5 from 0, we get: / 0 ਵਿੱਚੋਂ -5 ਨੂੰ ਘਟਾਉਣ 'ਤੇ, ਸਾਨੂੰ ਪ੍ਰਾਪਤ ਹੁੰਦਾ ਹੈ:

  • (a) -5
  • (b) 5
  • (c) 50
  • (d) 0

(vi) The additive inverse of -1 is: / -1 ਦਾ ਜੋੜਾਤਮਕ ਉਲਟ ਕੀ ਹੋਵੇਗਾ?

  • (a) 1
  • (b) 0
  • (c) -1
  • (d) -2

(vii) A fraction equivalent to 3/5 is: / 3/5 ਦੀ ਤੁੱਲ ਭਿੰਨ ਹੈ:

  • (a) (3+2) / (5+2)
  • (b) (3-2) / (5-2)
  • (c) (3×2) / (5×2)
  • (d) None of these / ਇਹਨਾਂ ਵਿੱਚੋਂ ਕੋਈ ਨਹੀਂ

(viii) Which of the following decimal numbers is the greatest? / ਹੇਠਾਂ ਦਿੱਤੀਆਂ ਦਸ਼ਮਲਵ ਸੰਖਿਆਵਾਂ ਵਿੱਚੋਂ ਕਿਹੜੀ ਸਭ ਤੋਂ ਵੱਡੀ ਸੰਖਿਆ ਹੈ?

  • (a) 0.291
  • (b) 0.219
  • (c) 0.038
  • (d) 0.182

(ix) 1 m =

  • (a) 0.1 km
  • (b) 0.01 km
  • (c) 0.001 km
  • (d) 0.0001 km

(x) 5 more than twice a number x is written as: / 'ਸੰਖਿਆ x ਦੇ ਦੁੱਗਣੇ ਅਤੇ 5 ਦਾ ਜੋੜ' ਇਸ ਤਰ੍ਹਾਂ ਲਿਖਿਆ ਜਾਂਦਾ ਹੈ:

  • (a) 5 + x + 2
  • (b) 2x + 5
  • (c) 2x - 5
  • (d) 5x + 2

(xi) The biggest chord of a circle is called: / ਚੱਕਰ ਦੀ ਸਭ ਤੋਂ ਵੱਡੀ ਜੀਵਾ _____ ਅਖਵਾਉਂਦੀ ਹੈ।

  • (a) Radius / ਅਰਧ ਵਿਆਸ
  • (b) Center / ਕੇਂਦਰ
  • (c) Diameter / ਵਿਆਸ
  • (d) None of these / ਇਹਨਾਂ ਵਿੱਚੋਂ ਕੋਈ ਨਹੀਂ

(xii) How many lines can pass through two given points? / ਦੋ ਬਿੰਦੂਆਂ ਵਿੱਚੋਂ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ ਹਨ?

  • (a) One / ਇੱਕ
  • (b) Two / ਦੋ
  • (c) Infinite / ਅਣਗਿਣਤ
  • (d) None / ਕੋਈ ਨਹੀਂ

(xiii) Which type of angle is represented by an open book? / ਖੁੱਲ੍ਹੀ ਕਿਤਾਬ ਕਿਸ ਕੋਣ ਨੂੰ ਦਰਸਾਉਂਦੀ ਹੈ?

  • (a) Acute angle / ਨਿਊਨ ਕੋਣ
  • (b) Obtuse angle / ਅਧਿਕ ਕੋਣ
  • (c) Reflex angle / ਰਿਫਲੈਕਸ ਕੋਣ
  • (d) Right angle / ਸਮਕੋਣ

(xiv) What is the maximum measure of an angle that can be measured using a protractor? / ਕੋਣ ਮਾਪਕ (ਡੀ) ਦੀ ਸਹਾਇਤਾ ਨਾਲ ਵੱਧ ਤੋਂ ਵੱਧ ਕਿੰਨੇ ਡਿਗਰੀ ਤੱਕ ਕੋਣ ਮਾਪਿਆ ਜਾ ਸਕਦਾ ਹੈ?

  • (a) 60°
  • (b) 90°
  • (c) 180°
  • (d) 270°

(xv) A ratio equivalent to 2:3 is: / 2:3 ਦਾ ਤੁੱਲ ਅਨੁਪਾਤ ਹੈ:

  • (a) 4:3
  • (b) 2:6
  • (c) 6:9
  • (d) 10:9

(xvi) The ratio of 40 cm to 1 m is: / 40 ਸੈਂਟੀਮੀਟਰ ਨਾਲ 1 ਮੀਟਰ ਦਾ ਅਨੁਪਾਤ ਹੈ:

  • (a) 2:5
  • (b) 3:5
  • (c) 4:5
  • (d) 5:2

(xvii) The perimeter of a regular pentagon is 100 cm. How long is its each side? / ਇੱਕ ਸਮ-ਪੰਜਭੁਜ ਦਾ ਪਰਿਮਾਪ 100 ਸਮ ਹੈ। ਇਸਦੀ ਹਰੇਕ ਭੁਜਾ ਦੀ ਲੰਬਾਈ ਕੀ ਹੋਵੇਗੀ?

  • (a) 4 cm
  • (b) 25 cm
  • (c) 20 cm
  • (d) 50 cm

(xviii) If the area of a square is 225 cm², then what will be the length of its side? / ਜੇਕਰ ਵਰਗ ਦਾ ਖੇਤਰਫਲ 225 ਵਰਗ ਸਮ ਹੈ, ਤਾਂ ਉਸਦੀ ਭੁਜਾ ਕੀ ਹੋਵੇਗੀ?

  • (a) 15 cm
  • (b) 60 cm
  • (c) 225 cm
  • (d) 30 cm

(xix) A ______ is a collection of numbers gathered to give some information. / ਸੰਖਿਆਵਾਂ ਦੇ ਇਕੱਠ ਵਿੱਚੋਂ ਸੂਚਨਾ ਪ੍ਰਾਪਤ ਕਰਨ ਨੂੰ ______ ਕਹਿੰਦੇ ਹਨ।

  • (a) Frequency / ਬਾਰੰਬਾਰਤਾ
  • (b) Data / ਅੰਕੜੇ
  • (c) Tally marks / ਮਿਲਾਨ ਚਿੰਨ੍ਹ
  • (d) None of these / ਇਹਨਾਂ ਵਿੱਚੋਂ ਕੋਈ ਨਹੀਂ

(xx) What is the value of tally mark 卌 II ? / ਮਿਲਾਨ ਚਿੰਨ੍ਹ 卌 II ਦਾ ਮੁੱਲ ਦੱਸੋ।

  • (a) 6
  • (b) 7
  • (c) 5
  • (d) 8
PART-B / ਭਾਗ-ਅ (14 Marks)
2. Arrange the following in ascending order: 847, 9754, 8320, 571
ਵੱਧਦੇ ਕ੍ਰਮ ਵਿੱਚ ਲਿਖੋ: 847, 9754, 8320, 571
3. Solve / ਹੱਲ ਕਰੋ: (-16) + 14 - (-13)
4. Solve / ਹੱਲ ਕਰੋ: 4 ¾ - 1 ⅚
5. Subtract 21.92 from 32.683.
21.92 ਨੂੰ 32.683 ਵਿੱਚੋਂ ਘਟਾਓ।
6. Vasu's present age is x years. What will be his age after 6 years? Express this algebraically.
ਵਾਸੂ ਦੀ ਵਰਤਮਾਨ ਉਮਰ x ਸਾਲ ਹੈ। 6 ਸਾਲਾਂ ਬਾਅਦ ਉਸਦੀ ਉਮਰ ਕਿੰਨੀ ਹੋਵੇਗੀ? ਬੀਜ ਗਣਿਤਕ ਰੂਪ ਵਿੱਚ ਦਰਸਾਓ।
7. What will be the perimeter of a regular hexagon whose each side is of length 8 m?
ਸਮ ਛੇ-ਭੁਜ ਦਾ ਪਰਿਮਾਪ ਕੀ ਹੋਵੇਗਾ, ਜਿਸਦੀ ਹਰੇਕ ਭੁਜਾ ਦੀ ਲੰਬਾਈ 8 ਮੀਟਰ ਹੈ?
8. Draw a number line to represent 3 + 2.
3 + 2 ਨੂੰ ਦਰਸਾਉਣ ਲਈ ਸੰਖਿਆ ਰੇਖਾ ਖਿੱਚੋ।
PART-C / ਭਾਗ-ੲ (28 Marks)

(Attempt all questions. Internal choice is given in 3 questions)

9. In an election, the successful candidate registered 5765 votes and his nearest rival secured 3427 votes. By what margin did the successful candidate win the election?
ਵੋਟਾਂ ਦੌਰਾਨ ਸਫਲ ਉਮੀਦਵਾਰ ਨੂੰ 5765 ਵੋਟਾਂ ਮਿਲੀਆਂ ਜਦੋਂ ਕਿ ਉਸਦੇ ਨੇੜਲੇ ਵਿਰੋਧੀ ਨੂੰ 3427 ਵੋਟਾਂ ਮਿਲੀਆਂ। ਸਫਲ ਉਮੀਦਵਾਰ ਆਪਣੇ ਵਿਰੋਧੀ ਤੋਂ ਕਿੰਨੀਆਂ ਵੋਟਾਂ ਦੇ ਫਰਕ ਨਾਲ ਜਿੱਤਿਆ?
10. Three boys step up together from the same spot, their steps measure 56 cm, 70 cm and 63 cm respectively. At what distance from the starting point will they again step together?
ਤਿੰਨ ਲੜਕੇ ਇੱਕ ਹੀ ਸਥਾਨ ਤੋਂ ਇੱਕੋ ਵਾਰ ਕਦਮ ਉਠਾ ਕੇ ਚੱਲਣਾ ਸ਼ੁਰੂ ਕਰਦੇ ਹਨ। ਉਹਨਾਂ ਦੇ ਕਦਮਾਂ ਦਾ ਮਾਪ ਕ੍ਰਮਵਾਰ 56 ਸਮ, 70 ਸਮ ਅਤੇ 63 ਸਮ ਹੈ। ਸ਼ੁਰੂਆਤੀ ਬਿੰਦੂ ਤੋਂ ਕਿਸ ਦੂਰੀ 'ਤੇ ਉਹ ਫਿਰ ਇਕੱਠੇ ਕਦਮ ਰੱਖਣਗੇ?
OR / ਜਾਂ
Find the greatest three-digit number exactly divisible by 18, 24 and 36.
ਤਿੰਨ ਅੰਕਾਂ ਦੀ ਉਹ ਸਭ ਤੋਂ ਵੱਡੀ ਸੰਖਿਆ ਪਤਾ ਕਰੋ ਜੋ 18, 24 ਅਤੇ 36 ਨਾਲ ਪੂਰੀ-ਪੂਰੀ ਵੰਡੀ ਜਾਵੇ।
11. From a ribbon of length 25 m, two pieces of 8.2 m and 5.65 m were cut. Find the length of the remaining part.
25 ਮੀਟਰ ਲੰਬਾਈ ਵਾਲੇ ਇੱਕ ਰਿਬਨ ਵਿੱਚੋਂ 8.2 ਮੀਟਰ ਅਤੇ 5.65 ਮੀਟਰ ਦੇ ਦੋ ਟੁਕੜੇ ਕੱਟੇ ਗਏ। ਬਾਕੀ ਬਚੇ ਹਿੱਸੇ ਦੀ ਲੰਬਾਈ ਪਤਾ ਕਰੋ।
12. In the given figure, write the name of: i) Center ii) Radii iii) Diameter iv) Chord
ਦਿੱਤੀ ਹੋਈ ਆਕ੍ਰਿਤੀ ਵਿੱਚ ਹੇਠ ਲਿਖਿਆਂ ਦੇ ਨਾਮ ਲਿਖੋ:- i) ਕੇਂਦਰ ii) ਅਰਧ ਵਿਆਸ iii) ਵਿਆਸ iv) ਜੀਵਾ
OR / ਜਾਂ
From the given figure, name: i) Pair of parallel lines ii) Pair of intersecting lines iii) Collinear points
ਦਿੱਤੀ ਹੋਈ ਆਕ੍ਰਿਤੀ ਵਿੱਚੋਂ ਨਾਮ ਦੱਸੋ: i) ਸਮਾਂਤਰ ਰੇਖਾਵਾਂ ਦੇ ਜੋੜੇ ii) ਕਾਟਵੀਆਂ ਰੇਖਾਵਾਂ ਦੇ ਜੋੜੇ iii) ਸਮਰੇਖੀ ਬਿੰਦੂ
13. Two numbers are in the ratio 7:9. If the sum of the numbers is 112, then find the larger number.
ਦੋ ਸੰਖਿਆਵਾਂ ਅਨੁਪਾਤ 7:9 ਵਿੱਚ ਹਨ। ਜੇਕਰ ਸੰਖਿਆਵਾਂ ਦਾ ਜੋੜ 112 ਹੈ, ਤਾਂ ਵੱਡੀ ਸੰਖਿਆ ਪਤਾ ਕਰੋ।
14. The cost of 5 kg rice is ₹32.50. What will be the cost of 14 kg rice?
5 ਕਿਲੋਗ੍ਰਾਮ ਚਾਵਲਾਂ ਦਾ ਮੁੱਲ ₹32.50 ਹੈ। 14 ਕਿਲੋਗ੍ਰਾਮ ਚਾਵਲਾਂ ਦਾ ਮੁੱਲ ਕੀ ਹੋਵੇਗਾ?
15. The length of a rectangular park whose area is 300 square metres is 50 metres. What is its breadth?
50 ਮੀਟਰ ਲੰਬਾਈ ਵਾਲੇ ਇੱਕ ਆਇਤਾਕਾਰ ਪਾਰਕ ਦਾ ਖੇਤਰਫਲ 300 ਵਰਗ ਮੀਟਰ ਹੈ, ਪਾਰਕ ਦੀ ਚੌੜਾਈ ਕੀ ਹੈ?
OR / ਜਾਂ
The length of a piece of wire is 12 cm. A square is formed by folding it. What will be the area of the square?
ਇੱਕ ਤਾਰ ਦੇ ਟੁਕੜੇ ਦੀ ਲੰਬਾਈ 12 ਸਮ ਹੈ। ਉਸ ਨੂੰ ਮੋੜ ਕੇ ਵਰਗ ਬਣਾਇਆ ਗਿਆ ਹੈ, ਵਰਗ ਦਾ ਖੇਤਰਫਲ ਕੀ ਹੋਵੇਗਾ?
PART-D / ਭਾਗ-ਸ (18 Marks)

(Internal choice is given in all 3 questions)

16. Where will the hand of a clock stop if it starts at:
i) 12 and makes 1/2 revolution clockwise.
ii) 2 and makes 1/2 revolution clockwise.
iii) 5 and makes 1/4 revolution clockwise.
ਇੱਕ ਘੜੀ ਦੀ ਸੂਈ ਕਿੱਥੇ ਰੁਕੇਗੀ ਜੇਕਰ ਇਹ ਸ਼ੁਰੂ ਹੁੰਦੀ ਹੈ:
i) 12 ਤੋਂ ਅਤੇ ਘੜੀ ਦੀ ਦਿਸ਼ਾ ਵਿੱਚ 1/2 ਚੱਕਰ ਲਗਾਉਂਦੀ ਹੈ।
ii) 2 ਤੋਂ ਅਤੇ ਘੜੀ ਦੀ ਦਿਸ਼ਾ ਵਿੱਚ 1/2 ਚੱਕਰ ਲਗਾਉਂਦੀ ਹੈ।
iii) 5 ਤੋਂ ਅਤੇ ਘੜੀ ਦੀ ਦਿਸ਼ਾ ਵਿੱਚ 1/4 ਚੱਕਰ ਲਗਾਉਂਦੀ ਹੈ।
OR / ਜਾਂ
Find the number of right angles turned through by the hand of a clock, when it goes clockwise from:
i) 5 to 8
ii) 1 to 7
iii) 12 to 6
ਇੱਕ ਘੜੀ ਦੀ ਘੰਟਿਆਂ ਵਾਲੀ ਸੂਈ ਵੱਲੋਂ ਬਣਾਏ ਸਮਕੋਣਾਂ ਦੀ ਗਿਣਤੀ ਪਤਾ ਕਰੋ, ਜਦੋਂ ਇਹ ਜਾਂਦੀ ਹੈ:
i) 5 ਤੋਂ 8 ਤੱਕ
ii) 1 ਤੋਂ 7 ਤੱਕ
iii) 12 ਤੋਂ 6 ਤੱਕ
17. A rectangular floor is 5 m long and 4 m wide, a square carpet of side 3 m is laid on the floor. Find the area of the floor that is not carpeted.
ਇੱਕ ਆਇਤਾਕਾਰ ਫਰਸ਼ 5 ਮੀਟਰ ਲੰਬਾ ਅਤੇ 4 ਮੀਟਰ ਚੌੜਾ ਹੈ। ਇੱਕ ਵਰਗਾਕਾਰ ਗਲੀਚਾ ਜਿਸ ਦੀ ਭੁਜਾ 3 ਮੀਟਰ ਹੈ ਇਸ ਫਰਸ਼ ਤੇ ਵਿਛਿਆ ਹੈ। ਫਰਸ਼ ਦੇ ਉਸ ਹਿੱਸੇ ਦਾ ਖੇਤਰਫਲ ਪਤਾ ਕਰੋ ਜਿੱਥੇ ਗਲੀਚਾ ਨਹੀਂ ਹੈ।
OR / ਜਾਂ
How many envelopes can be made out of a sheet of paper measuring 108 cm by 105 cm, if each envelope requires a piece of paper of size 9 cm by 15 cm?
108 ਸਮ x 105 ਸਮ ਮਾਪ ਵਾਲੀ ਕਾਗਜ਼ ਦੀ ਸ਼ੀਟ ਵਿੱਚੋਂ ਕਿੰਨੇ ਲਿਫਾਫੇ ਬਣਾਏ ਜਾ ਸਕਦੇ ਹਨ ਜੇਕਰ ਹਰੇਕ ਲਿਫਾਫੇ ਲਈ 9 ਸਮ x 15 ਸਮ ਕਾਗਜ਼ ਦੇ ਟੁਕੜੇ ਦੀ ਲੋੜ ਹੋਵੇ?
18. The weights of 25 students (in kg) are given below:
25, 34, 32, 28, 25, 28, 34, 32, 32, 34, 32, 25, 28, 34, 34, 28, 28, 25, 32, 33, 32, 34, 33, 32, 25.
Arrange the data in a tabular form using tally marks.
25 ਵਿਦਿਆਰਥੀਆਂ ਦਾ ਭਾਰ (ਕਿਲੋਗ੍ਰਾਮ ਵਿੱਚ) ਹੇਠਾਂ ਦਿੱਤਾ ਹੈ: ਮਿਲਾਨ ਚਿੰਨ੍ਹਾਂ ਦੀ ਵਰਤੋਂ ਕਰਦੇ ਹੋਏ ਅੰਕੜਿਆਂ ਨੂੰ ਸਾਰਣੀ ਰੂਪ ਵਿੱਚ ਦਰਸਾਓ।
OR / ਜਾਂ
The students of class sixth had a math test and scored marks out of 10, which are listed below:
3, 7, 6, 2, 5, 9, 10, 8, 7, 1
8, 4, 3, 5, 6, 7, 8, 7, 6, 5
Organise the data using tally marks and answer: How many students scored less than or equal to 6?
ਛੇਵੀਂ ਜਮਾਤ ਦੇ ਵਿਦਿਆਰਥੀਆਂ ਦੇ ਗਣਿਤ ਟੈਸਟ ਦੇ 10 ਅੰਕਾਂ ਵਿੱਚੋਂ ਪ੍ਰਾਪਤ ਅੰਕਾਂ ਦਾ ਵੇਰਵਾ ਉੱਪਰ ਦਿੱਤਾ ਗਿਆ ਹੈ। ਅੰਕੜਿਆਂ ਨੂੰ ਮਿਲਾਨ ਚਿੰਨ੍ਹਾਂ ਨਾਲ ਸੰਗਠਿਤ ਕਰੋ ਅਤੇ ਦੱਸੋ: ਕਿੰਨੇ ਵਿਦਿਆਰਥੀਆਂ ਦੇ ਛੇ ਜਾਂ ਛੇ ਤੋਂ ਘੱਟ ਅੰਕ ਹਨ?
```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends