ਪੰਜਾਬ ਸਕੂਲ ਸਿੱਖਿਆ ਬੋਰਡ (PSEB)
ਮਾਡਲ ਪ੍ਰਸ਼ਨ ਪੱਤਰ / ਗੈੱਸ ਪੇਪਰ - ਮਾਰਚ 2026
ਅਰਥ ਸ਼ਾਸਤਰ (ਹਿਊਮੈਨਟੀਜ਼ / ਕਾਮਰਸ ਗਰੁੱਪ) - ਸ਼੍ਰੇਣੀ ਬਾਰ੍ਹਵੀਂ
ਆਮ ਹਦਾਇਤਾਂ:
- ਇਸ ਪ੍ਰਸ਼ਨ ਪੱਤਰ ਵਿੱਚ ਕੁੱਲ ਪੰਜ ਭਾਗ (ਸੈਕਸ਼ਨ A, B, C, D, E) ਹਨ।
- ਸਾਰੇ ਪ੍ਰਸ਼ਨ ਲਾਜ਼ਮੀ ਹਨ।
- ਸੈਕਸ਼ਨ-A: ਪ੍ਰਸ਼ਨ 1 ਦੇ 20 ਉਪ-ਭਾਗ ਹਨ (ਬਹੁ-ਵਿਕਲਪੀ, ਖਾਲੀ ਥਾਵਾਂ, ਸਹੀ-ਗਲਤ)। ਹਰੇਕ ਪ੍ਰਸ਼ਨ 1 ਅੰਕ ਦਾ ਹੈ।
- ਸੈਕਸ਼ਨ-B: ਪ੍ਰਸ਼ਨ 2 ਦੇ 10 ਉਪ-ਭਾਗ ਹਨ। ਹਰੇਕ ਪ੍ਰਸ਼ਨ 2 ਅੰਕਾਂ ਦਾ ਹੈ (ਉੱਤਰ 40-60 ਸ਼ਬਦਾਂ ਵਿੱਚ)।
- ਸੈਕਸ਼ਨ-C: ਪ੍ਰਸ਼ਨ 3 ਦੇ 4 ਉਪ-ਭਾਗ ਹਨ ਜਿਨ੍ਹਾਂ ਵਿੱਚ ਅੰਦਰੂਨੀ ਛੋਟ ਹੈ। ਹਰੇਕ ਪ੍ਰਸ਼ਨ 4 ਅੰਕਾਂ ਦਾ ਹੈ (ਉੱਤਰ 80-100 ਸ਼ਬਦਾਂ ਵਿੱਚ)।
- ਸੈਕਸ਼ਨ-D: ਪ੍ਰਸ਼ਨ 4 ਵਿੱਚ 2 ਸ੍ਰੋਤ/ਪੈਰਾ ਆਧਾਰਿਤ ਪ੍ਰਸ਼ਨ ਹਨ। ਹਰੇਕ ਦੇ 6 ਉਪ-ਭਾਗ ਹਨ (ਹਰੇਕ 1 ਅੰਕ)।
- ਸੈਕਸ਼ਨ-E: ਪ੍ਰਸ਼ਨ 5 ਵਿੱਚ 2 ਵੱਡੇ ਪ੍ਰਸ਼ਨ ਹਨ ਜਿਨ੍ਹਾਂ ਵਿੱਚ ਅੰਦਰੂਨੀ ਛੋਟ ਹੈ। ਹਰੇਕ ਪ੍ਰਸ਼ਨ 6 ਅੰਕਾਂ ਦਾ ਹੈ (ਉੱਤਰ 120-150 ਸ਼ਬਦਾਂ ਵਿੱਚ)।
- ਨਿਊਮੈਰੀਕਲ ਪ੍ਰਸ਼ਨਾਂ ਲਈ ਸਧਾਰਨ ਕੈਲਕੂਲੇਟਰ ਦੀ ਵਰਤੋਂ ਦੀ ਆਗਿਆ ਹੈ।
I. ਵਸਤੂ ਦੀ ਖਰੀਦ ਅਤੇ ਵੇਚ ਨਾਲ ਸਬੰਧਤ ਗਤੀਵਿਧੀਆਂ ਨੂੰ ........................ ਕਹਿੰਦੇ ਹਨ।
II. ਉਦਾਸੀਨਤਾ ਵੱਕਰ ਇੱਕ ਦੂਜੇ ਨੂੰ ਕੱਟ ਸਕਦੇ ਹਨ। (ਸਹੀ / ਗਲਤ)
III. ਜਦੋਂ ਮੰਗ ਵੱਕਰ X ਅਕਸ ਦੇ ਸਮਾਨੰਤਰ ਹੁੰਦਾ ਹੈ ਤਾਂ ਮੰਗ ਦੀ ਲੋਚ ........... ਹੁੰਦੀ ਹੈ।
IV. AC = …………..+AVC
V. 'Macro' ਸ਼ਬਦ ਯੂਨਾਨੀ ਸ਼ਬਦ 'Macros' ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਵੱਡਾ। (ਸਹੀ / ਗਲਤ)
VI. GDPMP ਬਾਰੇ ਕੀ ਸੱਚ ਹੈ?
VII. ਦੂਹਰੀ ਗਣਨਾ ਦੇ ਫਲਸਰੂਪ ਰਾਸ਼ਟਰੀ ਆਮਦਨ ਦਾ-------------।
VIII. ਅਰਥਵਿਵਸਥਾ ਵਿੱਚ ਸਾਖ ਪੂਰਤੀ ਨੂੰ ਨਿਯੰਤਰਣ ਕਰਨ ਲਈ ਕੇਂਦਰੀ ਬੈਂਕ .................................।
IX. ਵਪਾਰਕ ਬੈਂਕ ਵੀ ਕਰੰਸੀ ਨੋਟ ਜਾਰੀ ਕਰ ਸਕਦੇ ਹਨ। (ਸਹੀ / ਗਲਤ)
X. ਭਾਰਤ ਵਿੱਚ ਰਿਜ਼ਰਵ ਬੈਂਕ (RBI) ਦੀ ਸਥਾਪਨਾ ਕਦੋਂ ਹੋਈ ਸੀ?
XI. ਕੁੱਲ ਮੰਗ = .......... ਦੀ ਮਿਆਦ ਵਿੱਚ ਮਾਪੀ ਜਾਂਦੀ ਹੈ।
XII. ਜਦੋਂ AD = AS ਹੁੰਦਾ ਹੈ ਤਾਂ:
XIII. ਵਾਧੂ ਮੰਗ ਦੀ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਕੁੱਲ ਮੰਗ ਕੁੱਲ ਪੂਰਤੀ ਤੋਂ ਵੱਧ ਹੁੰਦੀ ਹੈ। (ਸਹੀ / ਗਲਤ)
XIV. ਨੀਤੀ ਆਯੋਗ (NITI Aayog) ਕਦੋਂ ਹੋਂਦ ਵਿੱਚ ਆਇਆ?
XV. ਮਨਰੇਗਾ (MGNREGA) ਅਧੀਨ, ਘੱਟੋ-ਘੱਟ 100 ਦਿਨਾਂ ਲਈ ਗਾਰੰਟੀਸ਼ੁਦਾ ਰੁਜ਼ਗਾਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। (ਸਹੀ / ਗਲਤ)
XVI. ਭਾਰਤ ਵਿੱਚ ਗਰੀਬੀ ਦਾ ਕਾਰਨ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ?
XVII. ਸੂਚਕ ਅੰਕ .......... ਦੇ ਪੱਧਰ ਵਿੱਚ ਤਬਦੀਲੀ ਦੇ ਮਾਪ ਲਈ ਵਰਤਿਆ ਜਾ ਸਕਦਾ ਹੈ।
XVIII. ਉਪਭੋਗ ਦੀ ਔਸਤ ਪ੍ਰਵਿਰਤੀ (APC) ਦਾ ਸਹੀ ਸੂਤਰ ਕੀ ਹੈ?
XIX. ਵਿਨਿਵੇਸ਼ ਸਰਕਾਰ ਦੀਆਂ ...................... ਪ੍ਰਾਪਤੀਆਂ ਹਨ। (ਪੂੰਜੀਗਤ / ਰਾਜਸਵੀ)
XX. ਸਥਿਰ ਵਟਾਂਦਰਾ ਦਰ ਪ੍ਰਣਾਲੀ ............ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ।
- ਕੀ ਮੱਧਵਰਤੀ ਵਸਤੂਆਂ ਨੂੰ ਜੀ.ਡੀ.ਪੀ. (GDP) ਅਤੇ ਰਾਸ਼ਟਰੀ ਆਮਦਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ? ਕਾਰਨ ਦੱਸੋ।
- ਸਾਖ ਮੁਦਰਾ (Credit Money) ਕੀ ਹੈ?
- ਜੇਕਰ ਖਰਚਯੋਗ ਆਮਦਨ 1050 ਕਰੋੜ ਰੁਪਏ ਅਤੇ ਉਪਭੋਗ ਦਾ ਪੱਧਰ 800 ਕਰੋੜ ਰੁਪਏ ਹੈ ਤਾਂ ਔਸਤ ਬੱਚਤ ਪ੍ਰਵਿਰਤੀ (APS) ਪਤਾ ਕਰੋ। (ਨਿਊਮੈਰੀਕਲ)
- ਦੁਰਲੱਭਤਾ (Scarcity) ਅਤੇ ਚੋਣ (Choice) ਇਕੱਠੇ ਚਲਦੇ ਹਨ, ਸੰਖੇਪ ਵਿੱਚ ਵਿਆਖਿਆ ਕਰੋ।
- ਸੰਤੁਲਨ ਕੀਮਤ (Equilibrium Price) ਦਾ ਅਰਥ ਸਪੱਸ਼ਟ ਕਰੋ।
- ਪੈਮਾਨੇ ਦੇ ਪ੍ਰਤੀਫਲ (Returns to Scale) ਦੇ ਨਿਯਮ ਨੂੰ ਪਰਿਭਾਸ਼ਿਤ ਕਰੋ।
- ਵਪਾਰ ਬਾਕੀ (Balance of Trade) ਤੋਂ ਕੀ ਭਾਵ ਹੈ?
- ਪੂਰਨ ਮੁਕਾਬਲਾ (Perfect Competition) ਬਾਜ਼ਾਰ ਵਿੱਚ ਫਰਮ ਦੇ ਸੰਤੁਲਨ ਦੀਆਂ ਸ਼ਰਤਾਂ ਲਿਖੋ।
- ਨਿਵੇਸ਼ ਗੁਣਕ (Investment Multiplier) ਕੀ ਹੈ?
- ਵਸਤੂ-ਵਸਤੂ ਵਟਾਂਦਰਾ ਪ੍ਰਣਾਲੀ (Barter System) ਕੀ ਹੈ?
(i) ਵਪਾਰਕ ਬੈਂਕਾਂ ਦੇ ਕੋਈ ਚਾਰ ਕਾਰਜਾਂ ਦਾ ਵਰਣਨ ਕਰੋ।
ਮੱਧਵਰਤੀ ਵਸਤਾਂ ਅਤੇ ਅੰਤਿਮ ਵਸਤਾਂ ਵਿੱਚ ਅੰਤਰ ਸਪੱਸ਼ਟ ਕਰੋ।
(ii) ਕੇਂਦਰੀ ਬੈਂਕ ਦੇ ਕਿਸੇ ਚਾਰ ਕਾਰਜਾਂ ਦੀ ਵਿਆਖਿਆ ਕਰੋ।
ਲੋਚਸ਼ੀਲ ਵਟਾਂਦਰਾ ਦਰ (Flexible Exchange Rate) ਤੋਂ ਕੀ ਭਾਵ ਹੈ? ਇਸ ਦੇ ਗੁਣ ਅਤੇ ਦੋਸ਼ਾਂ ਦਾ ਵਰਣਨ ਕਰੋ।
(iii) ਇੱਕ ਉਪਭੋਗਤਾ ਇੱਕ ਵਸਤੂ ਦੀ ਕੀਮਤ ₹8 ਪ੍ਰਤੀ ਇਕਾਈ ਹੋਣ ਤੇ ਵਸਤੂ ਦੀਆਂ 100 ਇਕਾਈਆਂ ਖਰੀਦਦਾ ਹੈ। ਮੰਗ ਦੀ ਕੀਮਤ ਲੋਚ (-2) ਹੈ। ਵਸਤੂ ਦੀ ਕੀਮਤ ₹6 ਪ੍ਰਤੀ ਇਕਾਈ ਹੋਣ ਤੇ ਉਪਭੋਗਤਾ ਵਸਤੂ ਦੀਆਂ ਕਿੰਨੀਆਂ ਇਕਾਈਆਂ ਖਰੀਦੇਗਾ? (Micro Numerical)
ਵਿਅਸ਼ਟੀ ਅਰਥ ਸ਼ਾਸਤਰ (Microeconomics) ਅਤੇ ਸਮਸ਼ਟੀ ਅਰਥ ਸ਼ਾਸਤਰ (Macroeconomics) ਵਿੱਚ ਅੰਤਰ ਸਪੱਸ਼ਟ ਕਰੋ।
(iv) ਦੋ ਖੇਤਰੀ ਮਾਡਲ ਵਿੱਚ ਆਮਦਨ ਅਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦਾ ਵਰਣਨ ਕਰੋ।
ਜੇਕਰ ਕਿਸੇ ਅਰਥਵਿਵਸਥਾ ਵਿੱਚ ₹300 ਕਰੋੜ ਦਾ ਨਿਵੇਸ਼ ਕੀਤਾ ਜਾਂਦਾ ਹੈ ਅਤੇ ਉਸ ਅਰਥਵਿਵਸਥਾ ਦੀ ਸੀਮਾਂਤ ਉਪਭੋਗ ਪ੍ਰਵਿਰਤੀ (MPC) 0.5 ਹੈ, ਤਾਂ ਉਸ ਅਰਥਵਿਵਸਥਾ ਵਿੱਚ ਆਮਦਨ ਦੇ ਪੱਧਰ ਵਿੱਚ ਕਿੰਨਾਂ ਵਾਧਾ ਹੋਵੇਗਾ? (Macro Numerical)
- ਲਾਗਤ-ਲਾਭ ਵਿਸ਼ਲੇਸ਼ਣ ਕੀ ਹੁੰਦਾ ਹੈ? (1 ਅੰਕ)
- ਲਾਗਤ-ਲਾਭ ਵਿਸ਼ਲੇਸ਼ਣ ਦਾ ਮੂਲ ਉਦੇਸ਼ ਕੀ ਹੁੰਦਾ ਹੈ? (1 ਅੰਕ)
- ਲਾਗਤ-ਲਾਭ ਵਿਸ਼ਲੇਸ਼ਣ ਦੇ ਅੰਤਰਗਤ ਕਿਸੇ ਪਰਿਯੋਜਨਾ ਨੂੰ ਕਦੋਂ ਅਪਣਾਇਆ ਜਾਂਦਾ ਹੈ? (1 ਅੰਕ)
- ਲਾਗਤ-ਲਾਭ ਵਿਸ਼ਲੇਸ਼ਣ ਦਾ ਕੋਈ ਇਕ ਲਾਭ ਲਿਖੋ। (1 ਅੰਕ)
- ਕੀ ਲਾਗਤ-ਲਾਭ ਵਿਸ਼ਲੇਸ਼ਣ ਨੂੰ ਸਿਰਫ਼ ਵਪਾਰਿਕ ਫ਼ੈਸਲਿਆਂ 'ਤੇ ਲਾਗੂ ਕੀਤਾ ਜਾ ਸਕਦਾ ਹੈ? (1 ਅੰਕ)
- ਕਿਸ ਪ੍ਰਕਾਰ ਦੇ ਵਪਾਰਿਕ ਉਦਮ ਲਾਗਤ-ਲਾਭ ਵਿਸ਼ਲੇਸ਼ਣ ਦਾ ਪ੍ਰਯੋਗ ਕਰ ਸਕਦੇ ਹਨ? (1 ਅੰਕ)
- ਕਿਸੇ ਵੀ ਅਰਥਵਿਵਸਥਾ ਵਿਚ ਸਾਖ਼ ਦਾ ਨਿਯੰਤਰਨ ਕੌਣ ਕਰਦਾ ਹੈ? (1 ਅੰਕ)
- ਕਿਸ ਪ੍ਰਕਾਰ ਦੇ ਉਪਾਵਾਂ ਦੀ ਮਦਦ ਨਾਲ ਕੇਂਦਰੀ ਬੈਂਕ ਸਾਖ਼ ਦਾ ਨਿਯੰਤਰਨ ਕਰਦਾ ਹੈ? (1 ਅੰਕ)
- ਭਾਰਤ ਵਿਚ ਨੀਤੀਗਤ ਦਰ ਕਿਹੜੀ ਹੈ? (1 ਅੰਕ)
- ਵਰਤਮਾਨ ਵਿਚ ਭਾਰਤ ਵਿਚ ਰੈਪੋ ਦਰ ਕਿੰਨੀ ਹੈ? (1 ਅੰਕ)
- ਸਾਲ 2024-25 ਲਈ ਆਰ.ਬੀ.ਆਈ ਦਾ ਵਿਕਾਸ ਦਰ ਅਨੁਮਾਨ ਕਿੰਨਾ ਹੈ? (1 ਅੰਕ)
- ਭਾਰਤ ਵਿਚ ਭਵਿੱਖ ਵਿਚ ਮੁਦ੍ਰਿਕ ਨੀਤੀ ਦਰਾਂ ਵਿਚ ਕਿਸ ਪ੍ਰਕਾਰ ਦੇ ਪਰਿਵਰਤਨ ਦੀ ਆਸ ਹੈ? (1 ਅੰਕ)
(i) ਪੂਰਨ ਮੁਕਾਬਲਾ ਬਾਜ਼ਾਰ (Perfect Competition) ਤੋਂ ਕੀ ਭਾਵ ਹੈ? ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਿਸਥਾਰਪੂਰਵਕ ਵਰਣਨ ਕਰੋ।
ਪਰਿਵਰਤਨਸ਼ੀਲ ਅਨੁਪਾਤ ਦੇ ਨਿਯਮ (Law of Variable Proportions) ਤੋਂ ਕੀ ਭਾਵ ਹੈ? ਇਸ ਦੀਆਂ ਮਾਨਤਾਵਾਂ ਅਤੇ ਵੱਖ-ਵੱਖ ਅਵਸਥਾਵਾਂ ਦਾ ਵਰਣਨ ਕਰੋ।
(ii) ਮੁਦਰਾ (Money) ਦੇ ਮੁੱਖ ਕੰਮਾਂ ਦਾ ਵਿਸਥਾਰਪੂਰਵਕ ਵਰਣਨ ਕਰੋ।
ਹੇਠਾਂ ਦਿੱਤੇ ਅੰਕੜਿਆਂ ਤੋਂ (i) ਸਾਧਨ ਲਾਗਤ 'ਤੇ ਸ਼ੁੱਧ ਘਰੇਲੂ ਉਤਪਾਦ (NDPFC) ਅਤੇ (ii) ਰਾਸ਼ਟਰੀ ਆਮਦਨ (National Income) ਦੇ ਮੁੱਲ ਦੀ ਗਣਨਾ ਕਰੋ:
| ਲੜੀ ਨੰ. | ਮਦਾਂ (Items) | ਰੁਪਏ (ਕਰੋੜ ਵਿੱਚ) |
|---|---|---|
| (ੳ) | ਮਜ਼ਦੂਰੀ ਅਤੇ ਵੇਤਨ | 400 |
| (ਅ) | ਸਮਾਜਿਕ ਸੁਰੱਖਿਆ ਵਿੱਚ ਮਾਲਕਾਂ ਦਾ ਯੋਗਦਾਨ | 100 |
| (ੲ) | ਲਾਭ | 80 |
| (ਸ) | ਕਿਰਾਇਆ | 60 |
| (ਹ) | ਵਿਆਜ | 50 |
| (ਕ) | ਮਿਸ਼ਰਤ ਆਮਦਨ | 120 |
| (ਖ) | ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ | 20 |
| (ਗ) | ਸ਼ੁੱਧ ਅਪ੍ਰਤੱਖ ਕਰ | 10 |
| (ਘ) | ਘਿਸਾਵਟ ਖਰਚ (Depreciation) | 10 |
