Guess Paper (ਮਾਰਚ 2026)
ਜਮਾਤ – 10 + 1
ਪੇਪਰ : ਜਨਰਲ ਪੰਜਾਬੀ
(I) ਵਸਤੂਨਿਸ਼ਠ ਪ੍ਰਸ਼ਨ (20 ਅੰਕ)
1. ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ। 5×1=5
- ਸੁਹਾਗ ਦੇ ਗੀਤਾਂ ਲਈ ਧੀ ਲਈ ਬਾਪ ਦਾ ਘਰ ਕੀ ਹੈ?
- ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਕਿਹੜੇ ਲੋਕ ਗੀਤ ਗਾਏ ਜਾਂਦੇ ਹਨ?
- 'ਟਕੇ ਵਰਗਾ ਜਵਾਬ ਦੇਣਾ' ਮੁਹਾਵਰੇ ਦਾ ਕੀ ਅਰਥ ਹੈ?
- 'Account' ਦਾ ਪੰਜਾਬੀ ਵਿੱਚ ਅਰਥ ਲਿਖੋ।
- ਸੁਦਾਗਰ ਦੀ ਪਤਨੀ ਨੇ ਦੋਹਾਂ ਠਗਾਂ ਨੂੰ ਕੀ ਖੁਆਇਆ?
2. ਬਹੁਵਿਕਲਪੀ ਪ੍ਰਸ਼ਨ। 5×1=5
- ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਗੀਤ ਨੂੰ ਕੀ ਕਿਹਾ ਜਾਂਦਾ ਹੈ?
- 'ਲਾਲਸਾ ਦੀ ਚੱਕੀ' ਕਥਾ ਵਿੱਚ ਸੰਤ ਨੇ ਬੰਦੇ ਨੂੰ ਕਿੰਨੇ ਦੀਵੇ ਦਿੱਤੇ?
- 'Estimate' ਦਾ ਸਹੀ ਪੰਜਾਬੀ ਰੂਪ ਚੁਣੋ?
- ਨਲ ਅਤੇ ਦਮਯੰਤੀ ਕਥਾ ਕਿਹੜੀ ਕਿਸਮ ਦੀ ਹੈ?
- 'ਕੱਖ ਭੰਨ ਕੇ ਦੂਹਰਾ ਨਾ ਕਰਨਾ' ਮੁਹਾਵਰੇ ਦਾ ਕਿਹੜਾ ਅਰਥ ਸਹੀ ਹੈ?
3. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗਲਤ? 5×1=5
- ਸਿੱਠਣੀਆਂ ਵਿਆਹ ਦੇ ਵਾਤਾਵਰਨ ਵਿੱਚ ਹਾਸ ਰਸ ਪੈਦਾ ਕਰਦੀਆਂ ਹਨ।
- ਬੁਝਾਰਤਾਂ ਬੁੱਝਣ ਦਾ ਸਮਾਂ ਰਾਤ ਵੇਲੇ ਸੌਣ ਦਾ ਸਮਾਂ ਹੁੰਦਾ ਹੈ।
- ਪੂਰਨ ਭਗਤ ਦੇ ਪਿਤਾ ਦਾ ਨਾਂ ਪੁਸ਼ਕਰ ਸੀ।
- ਮਾਹੀਆ ਤਿੰਨ ਸਤਰਾਂ ਦਾ ਕਾਵਿ-ਰੂਪ ਹੈ।
- 'Urgent' ਦਾ ਅਰਥ ਜ਼ਰੂਰੀ ਹੈ।
4. ਖਾਲੀ ਥਾਵਾਂ ਭਰੋ। 5×1=5
- ਸਾਡਾ ਚਿੜੀਆਂ ਦਾ ਚੰਬਾ ______________ ਗੀਤ ਹੈ।
- ਮਿਰਜਾ ਸਾਹਿਬਾਂ ______________ ਕਿਸਮ ਦੀ ਕਥਾ ਹੈ।
- '______________ ਸਾਹ ਨਾ ਕੱਢਣਾ' ਮੁਹਾਵਰਾ ਪੂਰਾ ਕਰੋ।
- ਪਰੀ ਕਹਾਣੀਆਂ ਵਿੱਚ ਲੋਹੜੇ ਦਾ ______________ ਹੁੰਦਾ ਹੈ।
- 'Acknowledgement' ਦਾ ਪੰਜਾਬੀ ਵਿੱਚ ਅਰਥ ______________ ਹੈ।
(II) ਲੋਕ ਕਥਾਵਾਂ ਪੈਰਾ ਰਚਨਾ
ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਲਿਖੋ: 3×2=6
ਸੁਦਾਗਰ ਬਹੁਤ ਸਾਰੇ ਹੀਰੇ ਮੋਤੀ ਅਤੇ ਹੋਰ ਮਾਲ ਲੈ ਕੇ ਵਪਾਰ ਲਈ ਦੂਜੇ ਦੇਸ਼ ਚਲਿਆ ਗਿਆ। ਉਸ ਨੇ ਉਥੋਂ ਦੇ ਰਾਜੇ ਨੂੰ ਹੀਰੇ ਮੋਤੀ ਵੇਚੇ। ਜਦੋਂ ਰਾਜਾ ਹੀਰੇ ਮੋਤੀ ਵੇਖ ਰਿਹਾ ਸੀ ਤਾਂ ਉਸ ਦੀ ਨਜ਼ਰ ਨੀਲ ਕਮਲ ਫੁੱਲ 'ਤੇ ਪਈ। ਉਹ ਫੁੱਲ ਬੜਾ ਖੂਬਸੂਰਤ ਅਤੇ ਤਾਜ਼ਾ ਸੀ। ਰਾਜਾ ਹੈਰਾਨ ਰਹਿ ਗਿਆ ਕਿ ਕਮਲ ਬਿਨਾਂ ਪਾਣੀ ਤੋਂ ਕੁੱਜੇ ਵਿੱਚ ਕਿਵੇਂ ਤਾਜਾ ਰਹਿ ਸਕਦਾ ਹੈ। ਉਸ ਨੇ ਸੁਦਾਗਰ ਨੂੰ ਇਸ ਬਾਰੇ ਪੁੱਛਿਆ ਤਾਂ ਸੁਦਾਗਰ ਨੇ ਨੀਲ-ਕਮਲ ਦੀ ਖਾਸੀਅਤ ਅਤੇ ਆਪਣੀ ਪਤਨੀ ਦੀ ਸੂਝ ਤੇ ਪਰਸਪਰ ਪ੍ਰੇਮ ਬਾਰੇ ਦੱਸ ਦਿੱਤਾ। ਰਾਜੇ ਨੇ ਸੋਚਿਆ ਸੁਦਾਗਰ ਦੀ ਪਤਨੀ ਬੜੀ ਸੁੰਦਰ ਅਤੇ ਗੁਣਵਾਨ ਇਸਤਰੀ ਹੋਵੇਗੀ ਜਿਸ ਦੀ ਸ਼ਕਤੀ ਸਦਕਾ ਕਮਲ ਦੀ ਸੁੰਦਰਤਾ ਅਤੇ ਤਾਜ਼ਗੀ ਲਗਾਤਾਰ ਕਾਇਮ ਹੈ। ਰਾਜੇ ਦੇ ਮਨ ਵਿੱਚ ਸੁਦਾਗਰ ਦੀ ਪਤਨੀ ਨੂੰ ਮਿਲ ਕੇ ਵੇਖਣ ਦੀ ਇੱਛਾ ਜਾਗ ਪਈ। ਉਸ ਨੇ ਆਪਣੇ ਮਨ ਦੀ ਹਸਰਤ ਆਪਣੇ ਵਜ਼ੀਰ ਨੂੰ ਦੱਸੀ। ਵਜੀਰ ਰਾਜੇ ਦੀ ਇੱਛਾ ਪੂਰੀ ਕਰਨ ਲਈ ਕੋਈ ਉਪਾਅ ਸੋਚਣ ਲੱਗਾ। ਅਖੀਰ ਸੋਚ-ਸੋਚ ਕੇ ਉਸ ਨੇ ਦੋ ਚਾਲਾਂ ਚੱਲੀਆਂ। ਇੱਕ ਤਾਂ ਉਸ ਨੇ ਸੁਦਾਗਰ ਨੂੰ ਹੋਰ ਛੇ ਮਹੀਨੇ ਲਈ ਆਪਣੇ ਰਾਜ ਵਿੱਚ ਠਹਿਰਣ ਲਈ ਮਜਬੂਰ ਕਰ ਲਿਆ। ਦੂਜਾ ਉਸ ਨੇ ਦੋ ਫਫੇ ਕੁੱਟਣੀਆਂ ਮੰਗਵਾਈਆਂ।
- ਉਪਰੋਕਤ ਪੈਰਾ ਕਿਸ ਵੰਨਗੀ ਦੀ ਕਥਾ ਵਿੱਚੋਂ ਲਿਆ ਗਿਆ ਹੈ ਅਤੇ ਕਥਾ ਦਾ ਨਾਂ ਲਿਖੋ।
- ਸੁਦਾਗਰ ਦੂਜੇ ਦੇਸ਼ ਕਿਉਂ ਗਿਆ?
- ਰਾਜੇ ਨੇ ਸੁਦਾਗਰ ਦੀ ਪਤਨੀ ਬਾਰੇ ਕੀ ਸੋਚਿਆ?
(III) ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਚਾਰ ਦੇ ਉੱਤਰ ਲਿਖੋ: 4×3=12
- 'ਅੱਸੂ ਦਾ ਕਾਜ ਰਚਾ' ਲੋਕ ਗੀਤ ਵਿੱਚ ਅੱਸੂ ਮਹੀਨੇ ਤੇ ਜ਼ੋਰ ਕਿਉਂ ਦਿੱਤਾ ਗਿਆ ਹੈ?
- 'ਹਰਿਆ ਨੀ ਮਾਲਣ' ਘੋੜੀ ਵਿੱਚ ਮੁੰਡੇ ਦੇ ਜੰਮਣ ਤੇ ਕਿਹਨੂੰ-ਕਿਹਨੂੰ ਤੇ ਕਿਹੜੇ-ਕਿਹੜੇ ਤੋਹਫੇ ਦਿੱਤੇ ਗਏ?
- ਸਿੱਠਣੀਆਂ ਵਿੱਚ ਹਾਸੇ-ਮਜ਼ਾਕ ਲਈ ਕਿਹੜੇ-ਕਿਹੜੇ ਵਿਸ਼ੇ ਚੁਣੇ ਜਾਂਦੇ ਹਨ?
- 'ਨਿੱਕੀ-ਨਿੱਕੀ ਬੂੰਦੀ' ਨਾਂ ਦੀ ਘੋੜੀ ਵਿੱਚ ਮਾਂ ਕਦੋਂ ਪਾਣੀ ਵਾਰ ਕੇ ਪੀਂਦੀ ਹੈ?
- ਬੁਝਾਰਤ ਤੋਂ ਕੀ ਭਾਵ ਹੈ? ਬੁਝਾਰਤਾਂ ਬੁੱਝਣ ਅਤੇ ਪੁੱਛਣ ਦਾ ਸਮਾਂ ਕਿਹੜਾ ਹੁੰਦਾ ਹੈ?
- ਪਾਠ-ਪੁਸਤਕ ਆਧਾਰਿਤ ਪੰਜਾਬੀ ਦੇ ਕੋਈ ਦੋ ਟੱਪੇ ਲਿਖੋ।
(IV) ਕਥਾਵਾਂ ਦਾ ਸਾਰ
ਹੇਠ ਲਿਖੀਆਂ ਲੋਕ ਕਥਾਵਾਂ ਵਿੱਚੋਂ ਕਿਸੇ ਇੱਕ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ: 6
- ਦੁੱਲਾ ਭੱਟੀ
- ਪੂਰਨ ਭਗਤ
- ਨੀਲ ਕਮਲ
(V) ਅਨੁਵਾਦ
1. ਹੇਠ ਲਿਖੇ ਅੰਗਰੇਜ਼ੀ ਸ਼ਬਦਾਂ ਵਿੱਚੋਂ ਕਿਸੇ ਅੱਠ (8) ਦਾ ਪੰਜਾਬੀ ਅਨੁਵਾਦ ਕਰੋ: 8×½=4
- Action
- Balance
- Capital
- Designation
- Earthquake
- Urban
- Motivation
- Notification
- Amount
- Bill
2. ਹੇਠ ਲਿਖੇ ਅੰਗਰੇਜ਼ੀ ਵਾਕਾਂ ਵਿੱਚੋਂ ਕਿਸੇ ਛੇ (6) ਦਾ ਪੰਜਾਬੀ ਅਨੁਵਾਦ ਕਰੋ: 6×1=6
- It is for office use only.
- A proper queue helps early disposal.
- Beware of pick-pockets.
- Address must be written on this side only.
- Click on the start menu to shut down the computer.
- Smoking is injurious to health.
- Payment can be made in cash or by cheque.
- Everyone should have an insurance in his life.
(VI) ਪੱਤਰ ਰਚਨਾ
ਕਿਸੇ ਅਖਬਾਰ ਦੇ ਸੰਪਾਦਕ ਨੂੰ ਆਪਣੇ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਦਲੀਲਾਂ ਭਰਪੂਰ ਪੱਤਰ ਲਿਖੋ। 2+4+1=7
ਜਾਂ
ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਇੱਕ ਪੱਤਰ ਲਿਖੋ।
(VII) ਇਸ਼ਤਿਹਾਰ / ਸੱਦਾ ਪੱਤਰ
'ਨਾਂ ਦੀ ਬਦਲੀ ਬਾਰੇ' ਅਖਬਾਰ ਵਿੱਚ ਦੇਣ ਲਈ ਇੱਕ ਇਸ਼ਤਿਹਾਰ ਲਿਖੋ। 5
ਜਾਂ
'ਕੰਨਿਆ ਦੀ ਲੋੜ' ਸੰਬੰਧੀ ਅਖਬਾਰ ਵਿੱਚ ਦੇਣ ਲਈ ਇੱਕ ਇਸ਼ਤਿਹਾਰ ਲਿਖੋ।
(VIII) ਪੈਰਾ ਰਚਨਾ
ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲਗਭਗ 150 ਸ਼ਬਦਾਂ ਵਿੱਚ ਪੈਰਾ ਰਚਨਾ ਲਿਖੋ: 6
- ਘਰ ਤੇ ਰੁੱਖ
- ਵਕਤ ਦੀ ਪਾਬੰਦੀ
- ਸਾਈਕਲ ਦੀ ਵਰਤੋਂ
(IX) ਮੁਹਾਵਰੇ
ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਚਾਰ (4) ਦੀ ਵਾਕਾਂ ਵਿੱਚ ਇਸ ਤਰ੍ਹਾਂ ਵਰਤੋਂ ਕਰੋ ਕਿ ਅਰਥ ਸਪਸ਼ਟ ਹੋ ਜਾਣ: 4×2=8
ਉਂਗਲਾਂ ਤੇ ਨਚਾਉਣਾ, ਖੂਨ ਸਫੈਦ ਹੋਣਾ, ਸਿਰ ਖੁਰਕਣ ਦੀ ਵਿਹਲ ਨਾ ਹੋਣੀ, ਕੱਖ ਭੰਨ ਕੇ ਦੂਹਰਾ ਨਾ ਕਰਨਾ, ਹੱਥ ਤੇ ਹੱਥ ਧਰ ਕੇ ਬਹਿਣਾ, ਪਾਣੀ ਸਿਰੋਂ ਲੰਘਣਾ, ਨਹੁੰ ਮਾਸ ਦਾ ਰਿਸ਼ਤਾ ਹੋਣਾ।
