PSEB CLASS 11 ECONOMICS GUESS PAPER MARCH 2026

Professional Guess Paper - 11th Economics

ਆਦਰਸ਼ ਪ੍ਰਸ਼ਨ ਪੱਤਰ (Guess Paper) - 2026

ਵਿਸ਼ਾ - ਅਰਥਸ਼ਾਸਤਰ (Economics)

ਜਮਾਤ: 10+1 (ਆਰਟਸ / ਕਾਮਰਸ) ਕੁੱਲ ਸਮਾਂ: 3 ਘੰਟੇ ਕੁੱਲ ਅੰਕ: 80
ਭਾਗ - ੳ: ਵਸਤੂਨਿਸ਼ਠ ਪ੍ਰਸ਼ਨ (Objective Type Questions) [1 × 20 = 20]
1. ਬ੍ਰਿਟਿਸ਼ ਸਰਕਾਰ ਦੇ ਅਧੀਨ ਸ਼ਿਸ਼ੂ ਮੌਤ ਦਰ ਕਿੰਨੀ ਸੀ?
(ੳ) 218 ਪ੍ਰਤੀ ਹਜ਼ਾਰ
(ਅ) 225 ਪ੍ਰਤੀ ਹਜ਼ਾਰ
(ੲ) 240 ਪ੍ਰਤੀ ਹਜ਼ਾਰ
(ਸ) 228 ਪ੍ਰਤੀ ਹਜ਼ਾਰ
2. ਨਿੱਜੀਕਰਨ ਅਧੀਨ ਸਰਕਾਰੀ ਕੰਪਨੀਆਂ ਕਿਸ ਤਰੀਕੇ ਨਾਲ ਨਿੱਜੀ ਕੰਪਨੀਆਂ ਵਿੱਚ ਬਦਲੀਆਂ ਜਾਂਦੀਆਂ ਹਨ?
(ੳ) ਸਰਕਾਰ ਤੋਂ ਮਾਲਕੀ ਵਾਪਸ ਲੈ ਕੇ
(ਅ) ਪੂਰੀ ਤਰ੍ਹਾਂ ਵਿਕਰੀ ਦੁਆਰਾ
(ੲ) ਉਪਰੋਕਤ ਦੋਵੇਂ (ੳ) ਅਤੇ (ਅ)
(ਸ) ਕੋਈ ਨਹੀਂ
3. ਆਰਥਿਕ ਸਮੱਸਿਆ ਦਾ ਮੁੱਖ ਕਾਰਨ ਕੀ ਹੈ?
(ੳ) ਅਸੀਮਤ ਲੋੜਾਂ
(ਅ) ਸਰੋਤਾਂ ਦੀ ਘਾਟ
(ੲ) ਸਰੋਤਾਂ ਦੇ ਵਿਕਲਪਿਕ ਪ੍ਰਯੋਗ
(ਸ) ਉਪਰੋਕਤ ਸਾਰੇ
4. ਮਨੁੱਖੀ ਪੂੰਜੀ ਨਿਰਮਾਣ ਦੇ ਮਾਪ ਨਾਲ ਕਿਹੜਾ ਸੂਚਕਾਂਕ ਸੰਬੰਧਤ ਹੈ?
(ੳ) CPI
(ਅ) PQLI
(ੲ) HDI
(ਸ) (ਅ) ਅਤੇ (ੲ) ਦੋਵੇਂ
5. ਪੰਜਾਬ ਦਾ ਸਭ ਤੋਂ ਨਵਾਂ ਜ਼ਿਲ੍ਹਾ ਕਿਹੜਾ ਹੈ?
(ੳ) ਸੰਗਰੂਰ
(ਅ) ਮਲੇਰਕੋਟਲਾ
(ੲ) ਰੂਪਨਗਰ
(ਸ) ਸ.ਭ.ਸ.ਨਗਰ
6. ਹੇਠ ਲਿਖਿਆਂ ਵਿੱਚੋਂ ਕਿਹੜਾ ਜੰਗਲਾਂ ਦੀ ਕਟਾਈ ਦਾ ਸਿੱਟਾ ਹੈ?
(ੳ) ਭੂਮੀ ਦਾ ਵਿਨਾਸ਼
(ਅ) ਜੈਵ ਵਿਭਿੰਨਤਾ ਦਾ ਨੁਕਸਾਨ
(ੲ) ਹਵਾ ਪ੍ਰਦੂਸ਼ਣ
(ਸ) ਉਪਰੋਕਤ ਸਾਰੇ
7. ਕਿਸੇ ਦੇਸ਼ ਦੀ ਜਨਸੰਖਿਆ ਸੰਬੰਧੀ ਅੰਕੜੇ ਪਤਾ ਕਰਨ ਲਈ ਕਿਹੜੀ ਵਿਧੀ ਵਰਤੀ ਜਾਂਦੀ ਹੈ?
(ੳ) ਜਨਗਣਨਾ ਵਿਧੀ
(ਅ) ਨਮੂਨਾ ਵਿਧੀ
(ੲ) ਦੋਵੇਂ (ੳ) ਅਤੇ (ਅ)
(ਸ) ਇਹਨਾਂ ਵਿੱਚੋਂ ਕੋਈ ਨਹੀਂ
8. ਵਿੱਤ ਚਿੱਤਰ (Pie Chart) ਦੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ?
(ੳ) 90°
(ਅ) 180°
(ੲ) 270°
(ਸ) 360°
9. ਸਹਿ-ਸੰਬੰਧ ਗੁਣਾਂਕ ਦੀ ਕੀ ਸੀਮਾ (ਵਿਸਤਾਰ) ਹੈ?
(ੳ) 0 ਤੋਂ ∞
(ਅ) -1 ਤੋਂ +1
(ੲ) -1 ਤੋਂ 0
(ਸ) 0 ਤੋਂ 1
10. ਅਧਾਰ ਸਾਲ ਲਈ ਸੂਚਕ ਅੰਕ ਹਮੇਸ਼ਾਂ ............. ਹੁੰਦਾ ਹੈ।
(ੳ) 100
(ਅ) 200
(ੲ) 1000
(ਸ) 2000

ਖਾਲੀ ਸਥਾਨ ਭਰੋ:-

11. ਰਣਜੀਤ ਸਾਗਰ ਡੈਮ ਦਾ ਦੂਜਾ ਨਾਂ .................ਹੈ। (ਸ਼ਾਹਪੁਰ ਕੰਢੀ ਡੈਮ / ਥੀਨ ਡੈਮ)
12. ਖੇਤੀ ਖੇਤਰ ਵਿੱਚ ਹਰੀ ਕ੍ਰਾਂਤੀ ਲਈ......................... ਬੀਜਾਂ ਦਾ ਪ੍ਰਯੋਗ ਕੀਤਾ ਗਿਆ। (HYV / HVY)
13. ਲੜੀ ਵਿੱਚ ਜਿਸਦੀ ਆਵ੍ਰਿਤੀ ਸਭ ਤੋਂ ਜਿਆਦਾ ਹੁੰਦੀ ਹੈ ਉਸਨੂੰ ..................ਕਿਹਾ ਜਾਂਦਾ ਹੈ। (ਮੱਧਿਕਾ / ਬਹੁਲਕ)
14. ਕਿਸੇ ਵੀ ਲੜੀ ਦੇ ਤੀਜੇ ਚਤੁਰਥਕ (Q3) ਅਤੇ ਪਹਿਲੇ ਚਤੁਰਥਕ (Q1) ਦੇ ਅੰਤਰ ਨੂੰ .................. ਕਹਿੰਦੇ ਹਨ। (ਚਤੁਰਥਕ ਵਿਸਥਾਰ / ਮੱਧਮਾਨ)

ਸਹੀ / ਗਲਤ ਦੱਸੋ:-

15. ਨਵੇਂ ਆਰਥਿਕ ਸੁਧਾਰ ਅਪਣਾਉਣ ਤੋਂ ਬਾਅਦ ਘਰੇਲੂ ਨਿਰਮਾਤਾ ਦਰਾਮਦ ਤੋਂ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ । (ਸਹੀ / ਗਲਤ)
16. ਮੱਧਿਕਾ ਲੜੀ ਨੂੰ ਚਾਰ ਬਰਾਬਰ ਭਾਗਾਂ ਵਿੱਚ ਵੰਡਦੀ ਹੈ। (ਸਹੀ / ਗਲਤ)
17. ਉਪਭੋਗਤਾ ਸੂਚਕ ਅੰਕ ਨੂੰ ਜੀਵਨ ਨਿਰਵਾਹ ਸੂਚਕ ਅੰਕ ਵੀ ਕਿਹਾ ਜਾਂਦਾ ਹੈ। (ਸਹੀ / ਗਲਤ)

ਮਿਲਾਨ ਕਰੋ:-

18. ਚਤੁਰਥਕ          -     (i) ਲੜੀ ਨੂੰ ਦੋ ਭਾਗਾਂ ਵਿੱਚ ਵੰਡਦਾ ਹੈ।
19. ਮੱਧਿਕਾ             -     (ii) ਲੜੀ ਵਿੱਚ ਜਿਸਦੀ ਆਵ੍ਰਿਤੀ ਸਭ ਤੋਂ ਵੱਧ ਹੋਵੇ।
20. ਬਹੁਲਕ              -     (iii) ਲੜੀ ਨੂੰ ਚਾਰ ਭਾਗਾਂ ਵਿੱਚ ਵੰਡਦਾ ਹੈ।
ਭਾਗ - ਅ: ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (40-60 ਸ਼ਬਦ) [2 × 10 = 20]
1. ਜਨਮ ਦਰ ਅਤੇ ਮੌਤ ਦਰ ਤੋਂ ਕੀ ਭਾਵ ਹੈ ?
2. ਪੇਂਡੂ ਵਿੱਤ (Rural Credit) ਦਾ ਕੀ ਅਰਥ ਹੈ ?
3. ਧਾਰਨੀ ਵਿਕਾਸ (Sustainable Development) ਕੀ ਹੈ?
4. ਅੰਕੜਿਆਂ ਦੇ ਸੰਗਠਨ ਦਾ ਅਰਥ ਦੱਸੋ।
5. ਗਣਿਤਕ ਔਸਤ ਜਾਂ ਮੱਧਮਾਨ (Mean) ਤੋਂ ਕੀ ਭਾਵ ਹੈ?
6. ਆਯਾਤ ਪ੍ਰਤੀਸਥਾਪਨ ਤੋਂ ਕੀ ਭਾਵ ਹੈ?
7. ਜੈਵਿਕ ਖੇਤੀ (Organic Farming) ਦਾ ਕੀ ਅਰਥ ਹੈ?
8. ਮਨੁੱਖੀ ਪੂੰਜੀ ਨਿਰਮਾਣ ਤੋਂ ਕੀ ਭਾਵ ਹੈ?
9. ਜੇਕਰ ਕਿਸੇ ਲੜੀ ਦਾ ਮੱਧਮਾਨ 38 ਅਤੇ ਮੱਧਿਕਾ 56 ਹੋਵੇ ਤਾਂ ਬਹੁਲਕ ਕੀ ਹੋਵੇਗਾ?
10. ਨੀਤੀ ਆਯੋਗ (NITI Aayog) ਦਾ ਕੀ ਅਰਥ ਹੈ?
ਭਾਗ - ੲ: ਛੋਟੇ ਉੱਤਰਾਂ ਵਾਲੇ ਪ੍ਰਸ਼ਨ (80-100 ਸ਼ਬਦ) [4 × 4 = 16]
1. ਭਾਰਤ ਵਿੱਚ ਗਰੀਬੀ ਦੇ ਕੀ ਮੁੱਖ ਕਾਰਨ ਹਨ?
ਜਾਂ (OR)
ਪੰਜਾਬ ਵਿੱਚ ਛੋਟੇ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਵਰਣਨ ਕਰੋ।
2. ਪੰਜਾਬ ਸਰਕਾਰ ਦੀ ਆਮਦਨ ਦੇ ਵੱਖ-ਵੱਖ ਕਰ ਸਾਧਨਾਂ ਦਾ ਸੰਖੇਪ ਵਿੱਚ ਵਰਨਣ ਕਰੋ।
ਜਾਂ (OR)
ਸਹਿਕਾਰੀ ਬੈਂਕ ਪੇਂਡੂ ਵਿੱਤ ਵਿੱਚ ਕੀ ਭੂਮਿਕਾ ਨਿਭਾਉਂਦੇ ਹਨ?
3. ਭਾਰਤੀ ਅਰਥਵਿਵਸਥਾ ਵਿੱਚ ਖੇਤੀਬਾੜੀ ਦੇ ਮਹੱਤਵ ਦੀ ਵਿਆਖਿਆ ਕਰੋ।
ਜਾਂ (OR)
ਉਦਾਰੀਕਰਨ ਅਤੇ ਨਿੱਜੀਕਰਨ ਦੀ ਨੀਤੀ ਅਧੀਨ ਅਪਣਾਏ ਕੋਈ ਦੋ-ਦੋ ਸੁਧਾਰ ਲਿਖੋ।
4. ਹੇਠਾਂ ਦਿੱਤੇ ਦਸ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕਾਂ ਤੋਂ Q1 (ਪਹਿਲਾ ਚਤੁਰਥਕ) ਅਤੇ Q3 (ਤੀਜਾ ਚਤੁਰਥਕ) ਦਾ ਮੁੱਲ ਪਤਾ ਕਰੋ:
22, 26, 14, 30, 18, 11, 35, 41, 12, 32
ਜਾਂ (OR)
ਚਿੱਤਰੀ ਪੇਸ਼ਕਾਰੀ ਦੇ ਕੀ ਲਾਭ (Merits) ਹਨ? ਵਰਣਨ ਕਰੋ।
ਭਾਗ - ਸ: ਪੈਰ੍ਹੇ 'ਤੇ ਅਧਾਰਿਤ ਪ੍ਰਸ਼ਨ [6 × 2 = 12]
(1). GBD (Global Burden of Diseases) ਇੱਕ ਸੂਚਕ ਹੈ ਜਿਸ ਦੀ ਵਰਤੋਂ ਮਾਹਿਰਾਂ ਦੁਆਰਾ ਇਹ ਜਾਣਨ ਲਈ ਕੀਤੀ ਜਾਂਦੀ ਹੈ ਕਿ ਦੇਸ਼ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਕਿੰਨੀ ਹੈ, ਜੋ ਕਿਸੇ ਵਿਸ਼ੇਸ਼ ਬਿਮਾਰੀ ਕਾਰਨ ਸਮੇਂ ਤੋਂ ਪਹਿਲਾਂ ਮਰ ਗਏ ਹਨ ਜਾਂ ਉਹਨਾਂ ਦੁਆਰਾ ਕਿਸੇ ਬਿਮਾਰੀ ਕਾਰਨ ਕਿੰਨੇ ਸਾਲ ਅਯੋਗਤਾ (disability) ਦੀ ਸਥਿਤੀ ਸਹਿਣ ਕੀਤੀ ਗਈ। 2017 ਦਾ ਇੱਕ ਅਧਿਐਨ ਇਹ ਦਰਸਾਉਂਦਾ ਹੈ ਕਿ GBD ਜਿਸ ਨੂੰ ਹੁਣ ਕੁੱਲ ਬਿਮਾਰੀ ਦਾ ਬੋਝ ਕਿਹਾ ਜਾਂਦਾ ਹੈ, ਦੇ ਦੋ-ਤਿਹਾਈ ਹਿੱਸੇ ਦਾ ਕਾਰਨ ਅਛੂਤ ਦੀਆਂ ਬਿਮਾਰੀਆਂ ਹਨ ਜਿਨ੍ਹਾਂ ਵਿੱਚ ਦਿਲ, ਸਾਹ ਪ੍ਰਣਾਲੀ, ਫੇਫੜਿਆਂ, ਗੁਰਦੇ, ਮੋਟਾਪਾ ਅਤੇ ਜੀਵਨ ਸ਼ੈਲੀ ਨਾਲ ਸਬੰਧਤ ਬਿਮਾਰੀਆਂ ਆਦਿ ਸ਼ਾਮਲ ਹਨ। ਦਸਤ, ਹੇਠਲੀ ਸਾਹ ਪ੍ਰਣਾਲੀ ਨਾਲ ਸੰਬੰਧਿਤ ਅਤੇ ਹੋਰ ਆਮ ਛੂਤ ਦੀਆਂ ਬਿਮਾਰੀਆਂ ਭਾਰਤ ਵਿੱਚ ਕੁੱਲ ਮੌਤਾਂ ਦੇ ਛੇਵੇਂ ਹਿੱਸੇ ਦਾ ਕਾਰਨ ਹੁੰਦੀਆਂ ਹਨ।
1. GBD (Global Burden of Diseases) ਸੂਚਕ ਦਾ ਮੁੱਖ ਉਦੇਸ਼ ਕੀ ਹੈ?
2. 2017 ਦੇ ਅਧਿਐਨ ਅਨੁਸਾਰ GBD ਦਾ ਦੋ-ਤਿਹਾਈ ਹਿੱਸਾ ਕਿਹੜੀਆਂ ਬਿਮਾਰੀਆਂ ਕਾਰਨ ਹੁੰਦਾ ਹੈ?
3. ਕਿਹੜੀਆਂ ਬਿਮਾਰੀ ਅਛੂਤ ਦੀਆਂ ਬਿਮਾਰੀਆਂ ਵਿੱਚ ਸ਼ਾਮਲ ਹੈ?
(2). ਸਿਰਸਿਲਾ, ਜਿਸਨੂੰ "ਟੈਕਸਟਾਈਲ ਟਾਊਨ" ਵੀ ਕਿਹਾ ਜਾਂਦਾ ਹੈ, ਪਾਵਰਲੂਮ ਉਦਯੋਗ ਦਾ ਇੱਕ ਪ੍ਰਮੁੱਖ ਕੇਂਦਰ ਹੈ। ਇੱਥੋਂ ਦੇ ਬਹੁਤੇ ਲੋਕਾਂ ਦੀ ਆਜੀਵਿਕਾ ਕੱਪੜਾ ਬੁਣਨ 'ਤੇ ਨਿਰਭਰ ਸੀ। 1990 ਦੇ ਦਹਾਕੇ ਦੇ ਅਖੀਰ ਵਿੱਚ, ਭਾਰਤ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਆਰਥਿਕ ਉਦਾਰੀਕਰਨ ਨੀਤੀਆਂ, ਜਿਵੇਂ ਕਿ ਬਿਜਲੀ ਦਰਾਂ ਵਿੱਚ ਵਾਧਾ ਅਤੇ ਪਾਵਰ ਸੈਕਟਰ ਸੁਧਾਰਾਂ, ਨੇ ਇਸ ਉਦਯੋਗ 'ਤੇ ਬੁਰਾ ਪ੍ਰਭਾਵ ਪਾਇਆ। ਬਿਜਲੀ ਦੇ ਭਾਰੀ ਬਿੱਲਾਂ ਅਤੇ ਪੋਲਿਸਟਰ ਧਾਗੇ ਦੀਆਂ ਵਧਦੀਆਂ ਕੀਮਤਾਂ ਕਾਰਨ ਉਤਪਾਦਨ ਲਾਗਤ ਬਹੁਤ ਵੱਧ ਗਈ। ਨਤੀਜੇ ਵਜੋਂ, ਵਪਾਰੀਆਂ ਨੇ ਕੱਚੇ ਮਾਲ ਦੀ ਸਪਲਾਈ ਬੰਦ ਕਰ ਦਿੱਤੀ, ਜਿਸ ਨਾਲ ਕਈ ਪਾਵਰਲੂਮ ਯੂਨਿਟ ਬੰਦ ਹੋ ਗਏ। ਕਰਜ਼ੇ ਦੇ ਬੋਝ ਹੇਠ ਦੱਬੇ ਅਤੇ ਰੋਜ਼ੀ-ਰੋਟੀ ਕਮਾਉਣ ਵਿੱਚ ਅਸਮਰੱਥ, ਲਗਭਗ 50 ਪਾਵਰਲੂਮ ਕਾਮਿਆਂ ਨੇ ਖੁਦਕੁਸ਼ੀ ਕਰ ਲਈ, ਜਿਸਨੂੰ 'ਸਿਰਸਿਲਾ ਤ੍ਰਾਸਦੀ' ਵਜੋਂ ਜਾਣਿਆ ਜਾਂਦਾ ਹੈ।
(i) ਸਿਰਸਿਲਾ ਤ੍ਰਾਸਦੀ ਕਿਸ ਉਦਯੋਗ ਨਾਲ ਸੰਬੰਧਤ ਸੀ?
(ii) ਸਿਰਸਿਲਾ ਤ੍ਰਾਸਦੀ ਦਾ ਮੁੱਖ ਕਾਰਨ ਕੀ ਸੀ?
(iii) ਵਪਾਰੀਆਂ ਨੇ ਪਾਵਰਲੂਮ ਦੀ ਕੱਚੇਮਾਲ ਦੀ ਸਪਲਾਈ ਕਿਉਂ ਬੰਦ ਕਰ ਦਿੱਤੀ?
ਭਾਗ - ਹ: ਵੱਡੇ ਉੱਤਰਾਂ ਵਾਲੇ ਪ੍ਰਸ਼ਨ (120-150 ਸ਼ਬਦ) [6 × 2 = 12]
1. ਸੁਤੰਤਰਤਾ ਸਮੇਂ ਭਾਰਤੀ ਅਰਥਵਿਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
ਜਾਂ (OR)
ਭਾਰਤ ਵਿੱਚ ਪਾਈ ਜਾਣ ਵਾਲੀ ਬੇਰੁਜ਼ਗਾਰੀ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ।
2. ਪੰਜਾਬ ਵਿੱਚ ਹਰੀ ਕ੍ਰਾਂਤੀ ਦੇ ਮੁੱਖ ਕਾਰਨਾਂ ਦੀ ਵਿਆਖਿਆ ਕਰੋ।
ਜਾਂ (OR)
ਮਨੁੱਖੀ ਪੂੰਜੀ ਨਿਰਮਾਣ ਤੋਂ ਤੁਸੀਂ ਕੀ ਸਮਝਦੇ ਹੋ? ਮਨੁੱਖੀ ਪੂੰਜੀ ਨਿਰਮਾਣ ਵਿੱਚ ਸਿੱਖਿਆ ਦਾ ਮਹੱਤਵ ਦੱਸੋ।
```

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends