DEVLOPMENT TAX : ₹200 ਵਿਕਾਸ ਟੈਕਸ ਸਬੰਧੀ ਪੰਜਾਬ ਸਰਕਾਰ ਦਾ ਵੱਡਾ ਸਪਸ਼ਟੀਕਰਨ

₹200 ਵਿਕਾਸ ਟੈਕਸ ਸਬੰਧੀ ਪੰਜਾਬ ਸਰਕਾਰ ਦਾ ਵੱਡਾ ਸਪਸ਼ਟੀਕਰਨ

ਚੰਡੀਗੜ੍ਹ, 4 ਫਰਵਰੀ 2026:( ਜਾਬਸ ਆਫ ਟੁਡੇ) 
ਪੰਜਾਬ ਸਰਕਾਰ ਦੇ ਆਬਕਾਰੀ ਅਤੇ ਟੈਕਸੇਸ਼ਨ ਵਿਭਾਗ, ਪੰਜਾਬ ਵੱਲੋਂ Development Tax (ਵਿਕਾਸ ਟੈਕਸ) ਸਬੰਧੀ ਵੱਡਾ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ। ਇਸ ਅਧੀਨ ਸਪਸ਼ਟ ਕੀਤਾ ਗਿਆ ਹੈ ਕਿ ₹200 ਪ੍ਰਤੀ ਮਹੀਨਾ Development Tax ਸਿਰਫ਼ ਉਹਨਾਂ ਵਿਅਕਤੀਆਂ ਤੋਂ ਲਾਗੂ ਹੋਵੇਗਾ ਜਿਨ੍ਹਾਂ ਦੀ taxable income ₹2,50,000 ਤੋਂ ਵੱਧ ਹੈ।

ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ Punjab State Development Tax Act, 2018 ਅਤੇ Punjab State Development Tax Rules, 2018 ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸ ਸਬੰਧੀ ਸੂਚਨਾ ਪਹਿਲਾਂ ਹੀ Tax Planning Cell ਵੱਲੋਂ ਜਾਰੀ ਪੱਤਰ ਨੰਬਰ 6/79/2020-TPC/115 ਮਿਤੀ 24.07.2020 ਰਾਹੀਂ ਦਿੱਤੀ ਜਾ ਚੁੱਕੀ ਹੈ।



ਕੌਣ ਦੇਵੇਗਾ ₹200 Development Tax?

  • ਜਿਨ੍ਹਾਂ ਕਰਮਚਾਰੀਆਂ/ਵਿਅਕਤੀਆਂ ਦੀ Income Tax Act ਅਨੁਸਾਰ taxable income ₹2.50 ਲੱਖ ਤੋਂ ਵੱਧ ਹੈ

  • ਟੈਕਸ ਦੀ ਕਟੌਤੀ Development Tax ਦੇ ਤੌਰ ‘ਤੇ ਕੀਤੀ ਜਾਵੇਗੀ

  • ਟੈਕਸ ਦੀ ਅਦਾਇਗੀ e-challan ਰਾਹੀਂ ਕੀਤੀ ਜਾਵੇਗੀ

ਕੌਣ Development Tax ਤੋਂ ਬਾਹਰ ਰਹੇਗਾ?

  • ਜਿਨ੍ਹਾਂ ਦੀ taxable income ₹2,50,000 ਜਾਂ ਇਸ ਤੋਂ ਘੱਟ ਹੈ

  • ਉਹਨਾਂ ਤੋਂ ₹200 ਪ੍ਰਤੀ ਮਹੀਨਾ Development Tax ਨਹੀਂ ਕਟਿਆ ਜਾਵੇਗਾ

ਵਿਭਾਗੀ ਹਦਾਇਤਾਂ

ਪੰਜਾਬ ਸਰਕਾਰ ਨੇ ਸਾਰੇ ਸੰਬੰਧਿਤ ਵਿਭਾਗਾਂ, ਡਰਾਇੰਗ ਐਂਡ ਡਿਸਬਰਸਿੰਗ ਅਫਸਰਾਂ (DDOs) ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ:

  • Development Tax ਦੀ ਕਟੌਤੀ ਨਿਯਮਾਂ ਅਨੁਸਾਰ ਹੀ ਕੀਤੀ ਜਾਵੇ

  • ਕਿਸੇ ਵੀ ਤਰ੍ਹਾਂ ਦੀ ਗਲਤ ਕਟੌਤੀ ਤੋਂ ਬਚਿਆ ਜਾਵੇ

  • ਨਿਰਧਾਰਿਤ ਤਾਰੀਖ ਤੋਂ ਪਹਿਲਾਂ ਟੈਕਸ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਵੇ

ਸਪਸ਼ਟ ਸੁਨੇਹਾ

ਪੰਜਾਬ ਸਰਕਾਰ ਨੇ ਸਾਫ਼ ਕੀਤਾ ਹੈ ਕਿ ₹200 Development Tax ਸਾਰਿਆਂ ‘ਤੇ ਲਾਗੂ ਨਹੀਂ, ਸਗੋਂ ਕੇਵਲ ਉਹਨਾਂ ‘ਤੇ ਹੀ ਲਾਗੂ ਹੈ ਜੋ Income Tax ਦੇ ਦਾਇਰੇ ਵਿੱਚ ਆਉਂਦੇ ਹਨ।



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends