ਪੰਜਾਬ ਸਖੀ ਮੇਲਾ ਨਵਾਂ ਸ਼ਹਿਰ ਵਿਖੇ ਬਲਾਕ ਬੰਗਾ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ

 ਪੰਜਾਬ ਸਖੀ ਮੇਲਾ ਨਵਾਂ ਸ਼ਹਿਰ ਵਿਖੇ ਬਲਾਕ ਬੰਗਾ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ 

ਬੰਗਾ, 7 ਫਰਵਰੀ 2026 ( ਜਾਬਸ ਆਫ ਟੁਡੇ)

ਪੰਜਾਬ ਸਖੀ ਮੇਲਾ ਨਵਾਂ-ਸ਼ਹਿਰ ਵਿਖੇ ਬਲਾਕ ਬੰਗਾ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ, ਸ੍ਰੀ ਬਹਾਦਰ ਚੰਦ ਨੇ ਪੰਜਾਬੀ ਕੈਲੀਗ੍ਰਾਫੀ ਵਿੱਚ ਮਾਣ ਵਧਾਇਆ ਅਤੇ ਜਗਜੀਤ ਸਿੰਘ ਗਦਾਣੀ ਦੀਆਂ ਸ਼ੀਸ਼ੇ ਵਿੱਚ ਜੜੀਆਂ ਪੰਜਾਬੀ ਲਿਖਤਾਂ ਨੇ ਸਭ ਨੂੰ ਆਪਣੇ ਸਟਾਲ ਕੋਲ਼ ਰੁਕਣ ਲਈ ਮਜ਼ਬੂਰ ਕੀਤਾ।

ADC ਨਵਾਂ-ਸ਼ਹਿਰ ਮੈਡਮ ਅਵਨੀਤ ਕੌਰ ਟੀਮ ਨਾਲ 


ਸੈਂਟਰ ਬੀਸਲਾ ਦੇ ਬੱਚਿਆਂ ਨੇ ਗਿੱਧੇ ਵਿੱਚ ਸਭ ਦਾ ਮਨ ਮੋਹ ਲਿਆ, ਜਿਸ ਕਾਰਨ ਮੌਕੇ ਤੇ ਹੀ ਹਜ਼ਾਰਾਂ ਰੁਪਏ ਦੀ ਬਰਸਾਤ ਹੋਈ ਅਤੇ ADC ਮੈਡਮ ਅਵਨੀਤ ਕੌਰ ਨੇ ਵੀ ਵਿਸ਼ੇਸ਼ ਤੌਰ ਤੇ ਇੱਕ ਹਜ਼ਾਰ ਰੁਪਏ ਦਾ ਇਨਾਮ ਦਿੱਤਾ। ਬਹੁਤ ਸਾਰੇ ਨਿਊਜ਼ ਚੈਨਲਾਂ, ਗਾਇਕਾਂ ਅਤੇ visitors ਨੇ ਵੀ ਸਾਡੇ ਬੱਚਿਆਂ ਨਾਲ਼ ਫੋਟੋਆਂ ਕਰਵਾਉਣ ਅਤੇ ਵੀਡੀਓ ਬਣਾਉਣ ਵਿੱਚ ਦਿਲਚਸਪੀ ਦਿਖਾਈ। 


ਇਸ ਪ੍ਰਾਪਤੀ ਪਿੱਛੇ CHT ਬੀਸਲਾ ਮੈਡਮ ਅਵਤਾਰ ਕੌਰ ਦੀ ਅਗਵਾਈ ਹੇਠ ਮੈਡਮ ਗੁਰਪ੍ਰੀਤ ਕੌਰ ਇੰਚਾਰਜ ਗਿੱਧਾ ਟੀਮ ਦੀ ਕਾਰਵਾਈ ਹੋਈ ਮਿਹਨਤ ਬੋਲਦੀ ਸੀ, ਇਸ ਤੋਂ ਇਲਾਵਾ ਸੈਂਟਰ ਦੇ ਹੋਰ ਅਧਿਆਪਕਾਂ ਵਿੱਚੋਂ ਮੈਡਮ ਹਰਪ੍ਰੀਤ ਕੌਰ ਕਲੇਰਾਂ, ਕੁਲਵਿੰਦਰ ਕੌਰ ਲਾਲਪੁਰ, HT ਸੁਖਵਿੰਦਰ ਸਿੰਘ ਮੱਲੂਪੋਤਾ ਅਤੇ ਪਰਮਜੀਤ ਸਿੰਘ ਢਾਹਾਂ, ਮਾਸਟਰ ਜੁਗਰਾਜ ਸਿੰਘ ਮੱਲੂਪੋਤਾ ਆਦਿ ਨੇ ਵੀ ਆਪਣਾ ਬਣਦਾ ਯੋਗਦਾਨ ਪਾਇਆ।*

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends