ਚੰਡੀਗੜ੍ਹ, 5 ਫਰਵਰੀ :-ਭਾਰਤ ਬੰਦ ਦੌਰਾਨ ਸਕੂਲ ਰਹਿਣਗੇ ਖੁੱਲ੍ਹੇ, ਮਿਡ-ਡੇ ਮੀਲ ਲਈ ਵਿਕਲਪਿਕ ਪ੍ਰਬੰਧਾਂ ਦੇ ਹੁਕਮ

 ਭਾਰਤ ਬੰਦ ਦੌਰਾਨ ਸਕੂਲ ਰਹਿਣਗੇ ਖੁੱਲ੍ਹੇ, ਮਿਡ-ਡੇ ਮੀਲ ਲਈ ਵਿਕਲਪਿਕ ਪ੍ਰਬੰਧਾਂ ਦੇ ਹੁਕਮ


ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ 12 ਫਰਵਰੀ 2026 ਨੂੰ ਭਾਰਤ ਬੰਦ/ਹੜਤਾਲ ਦੇ ਬਾਵਜੂਦ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਆਮ ਤਰ੍ਹਾਂ ਖੁੱਲ੍ਹੇ ਰਹਿਣਗੇ। ਇਸ ਦਿਨ ਪੜ੍ਹਾਈ ਦਾ ਕੰਮ ਜਾਰੀ ਰਹੇਗਾ ਅਤੇ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਯੋਜਨਾ ਤਹਿਤ ਭੋਜਨ ਦਿੱਤਾ ਜਾਵੇਗਾ।

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਹੜਤਾਲ ਕਾਰਨ ਮਿਡ-ਡੇ ਮੀਲ ਤਿਆਰ ਕਰਨ ਲਈ ਕੁੱਕ ਸਕੂਲ ਨਾ ਪਹੁੰਚ ਸਕਣ, ਤਾਂ ਸਕੂਲ ਪ੍ਰਬੰਧਕਾਂ ਵੱਲੋਂ ਅਰਜ਼ੀ/ਵਿਕਲਪਿਕ ਪ੍ਰਬੰਧ ਕਰਕੇ ਵਿਦਿਆਰਥੀਆਂ ਨੂੰ ਭੋਜਨ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ।

ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਲੋੜੀਂਦੇ ਪ੍ਰਬੰਧ ਪਹਿਲਾਂ ਤੋਂ ਕੀਤੇ ਜਾਣ ਅਤੇ ਮਾਪਿਆਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends