PSEB CLASS 12 HISTORY GUESS PAPER MARCH 2026

PSEB CLASS 12 HISTORY GUESS PAPER MARCH 2026 ਬੋਰਡ ਪ੍ਰੀਖਿਆ 2025-26

ਸ਼੍ਰੇਣੀ: ਬਾਰ੍ਹਵੀਂ | ਵਿਸ਼ਾ: ਇਤਿਹਾਸ

ਮਾਂ: 3 ਘੰਟੇ ਕੁੱਲ ਅੰਕ: 80

ਨੋਟ: ਸਾਰੇ ਪ੍ਰਸ਼ਨ ਜ਼ਰੂਰੀ ਹਨ। ਇਸ ਪ੍ਰਸ਼ਨ ਪੱਤਰ ਦੇ ਛੇ ਭਾਗ-ੳ, ਅ, ੲ, ਸ, ਹ ਅਤੇ ਕ ਹਨ।

ਭਾਗ-ੳ (ਬਹੁ-ਵਿਕਲਪੀ ਪ੍ਰਸ਼ਨ) (10×1=10)
1. ਹੇਠ ਲਿਖਿਆਂ ਵਿੱਚੋਂ ਕਿਹੜਾ ਮਿਲਾਣ ਗਲਤ ਹੈ:
ੳ) ਦੋਆਬਾ- ਦੋ ਦਰਿਆਵਾਂ ਦੇ ਵਿਚਕਾਰਲਾ ਪ੍ਰਦੇਸ਼ ਅ) ਪੰਜਾਬ- ਪੰਜ ਦਰਿਆਵਾਂ ਦੀ ਧਰਤੀ ੲ) ਰਚਨਾ ਦੁਆਬ: ਬਿਆਸ ਅਤੇ ਸਤਲੁਜ ਵਿਚਕਾਰਲਾ ਇਲਾਕਾ ਸ) ਭਾਸ਼ਾ ਦੇ ਆਧਾਰ 'ਤੇ ਪੰਜਾਬ ਦੀ ਵੰਡ: 1966 ਈ.
2. ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕਿਸਦੀ ਹਾਰ ਹੋਈ?
ੳ) ਬਾਬਰ ਅ) ਮਹਾਰਾਣਾ ਪ੍ਰਤਾਪ ੲ) ਇਬਰਾਹੀਮ ਲੋਧੀ ਸ) ਦੌਲਤ ਖਾਂ ਲੋਧੀ
3. ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਉਦੇਸ਼ ਕੀ ਸੀ?
ੳ) ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸ਼ਾਂ ਨੂੰ ਦੂਰ ਕਰਨਾ। ਅ) ਆਪਸੀ ਭਾਈਚਾਰੇ ਦਾ ਪ੍ਰਚਾਰ ਕਰਨਾ। ੲ) ਨਾਮ ਅਤੇ ਸਿਮਰਨ ਦਾ ਪ੍ਰਸਾਰ ਕਰਨਾ। ਸ) ਉਪਰੋਕਤ ਸਾਰੇ।
4. ਹੇਠ ਲਿਖੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਨੂੰ ਸਹੀ ਕ੍ਰਮ ਵਿੱਚ ਲਿਖੋ:
i. ਨਿਰਮੋਹ ਦੀ ਲੜਾਈ   ii. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ   iii. ਨਾਦੌਣ ਦੀ ਲੜਾਈ   iv. ਭੰਗਾਣੀ ਦੀ ਲੜਾਈ
ੳ) I, ii, iii, iv ਅ) iv, iii, ii, i ੲ) ii, iii, iv, i ਸ) iii, ii, i, iv
5. A. ਇਨ੍ਹਾਂ ਦਾ ਜਨਮ ਜ਼ਿਲ੍ਹਾ ਪੁਣਛ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ।
B. ਇਨ੍ਹਾਂ ਨੂੰ 1716 ਈ. ਨੂੰ ਸ਼ਹੀਦ ਕਰ ਦਿੱਤਾ ਗਿਆ। ਉਪਰੋਕਤ ਦੋਵੇਂ ਕਥਨ ਕਿਸ ਨਾਲ ਸੰਬੰਧਿਤ ਹਨ?
ੳ) ਸ੍ਰੀ ਗੁਰੂ ਅਰਜਨ ਦੇਵ ਜੀ ਅ) ਬਾਬਾ ਬੁੱਢਾ ਜੀ ੲ) ਬੰਦਾ ਸਿੰਘ ਬਹਾਦਰ ਸ) ਭਾਈ ਗੁਰਦਾਸ ਜੀ
6. ਮੁਗਲਕਾਲੀਨ ਪੰਜਾਬ ਵਿੱਚ ਚਾਂਦੀ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਹੈ?
ੳ) ਦਾਮ ਅ) ਸਿੱਕਾ ੲ) ਰੁਪਿਆ ਸ) ਮੁਦਰਾ
7. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੰਬੰਧਿਤ ਨਹੀਂ ਹੈ?
ੳ) ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਨਾਂ ਮਹਾਂ ਸਿੰਘ ਸੀ। ਅ) ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਂ ਰਾਜ ਕੌਰ ਭੰਗੀ ਮਿਸਲ ਨਾਲ ਸੰਬੰਧ ਰੱਖਦੀ ਸੀ। ੲ) ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਕਨ੍ਹਈਆ ਮਿਸਲ ਵਿੱਚ ਮਹਿਤਾਬ ਕੌਰ ਨਾਲ ਹੋਇਆ। ਸ) ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦਾ ਨਾਂ ਸਦਾ ਕੌਰ ਸੀ।
8. ਹੇਠ ਲਿਖੇ ਕਾਲਮ 1 ਅਤੇ 2 ਨੂੰ ਮਿਲਾਓ:
1. ਫੈਜ਼ਲਪੁਰੀਆ ਮਿਸਲ (ੳ. ਨਵਾਬ ਕਪੂਰ ਸਿੰਘ)
2. ਕਨ੍ਹਈਆ ਮਿਸਲ (ਅ. ਜੈ ਸਿੰਘ)
3. ਸ਼ੁਕਰਚੱਕੀਆ ਮਿਸਲ (ੲ. ਚੜ੍ਹਤ ਸਿੰਘ)
4. ਡੱਲੇਵਾਲੀਆ ਮਿਸਲ (ਸ. ਤਾਰਾ ਸਿੰਘ ਘੇਬਾ)
9. ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਲੜਾਈਆਂ ਦਾ ਸਹੀ ਕ੍ਰਮ ਦੱਸੋ:
(i) ਬੱਦੋਵਾਲ (ii) ਫਿਰੋਜ਼ਸ਼ਾਹ (iii) ਮੁਦਕੀ (iv) ਅਲੀਵਾਲ
ੳ) iii, ii, i, iv ਅ) i, ii, iii, iv ੲ) iv, i, ii, iii ਸ) ii, iv, iii, i
10. ਪੰਜਾਬ ਦੇ ਨਕਸ਼ੇ ਵਿੱਚ ਦਰਸਾਏ ਸਥਾਨ P, Q, R, S ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦੇ ਕਿਹੜੇ ਸਥਾਨ ਦਰਸਾਉਂਦੇ ਹਨ?

[ਨਕਸ਼ੇ ਵਿੱਚ ਦਰਸਾਏ ਗਏ P, Q, R, S ਸਥਾਨਾਂ ਨੂੰ ਧਿਆਨ ਨਾਲ ਦੇਖੋ]

ੳ) ਸਢੌਰਾ - ਸੋਨੀਪਤ - ਗੁਰਦਾਸ ਨੰਗਲ - ਸਰਹਿੰਦ ਅ) ਸੋਨੀਪਤ - ਸਢੌਰਾ - ਸਰਹਿੰਦ - ਗੁਰਦਾਸ ਨੰਗਲ ੲ) ਸਰਹਿੰਦ - ਗੁਰਦਾਸ ਨੰਗਲ - ਸੋਨੀਪਤ - ਸਢੌਰਾ ਸ) ਗੁਰਦਾਸ ਨੰਗਲ - ਸਰਹਿੰਦ - ਸਢੌਰਾ - ਸੋਨੀਪਤ
ਭਾਗ-(ਅ) (ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਲਾਈਨ ਵਿੱਚ ਦਿਓ) (5×1=5)
(i) ਜ਼ਫਰਨਾਮਾ ਕਿਸ ਗੁਰੂ ਸਾਹਿਬਾਨ ਨੇ ਲਿਖਿਆ ਸੀ?
(ii) ਮਸੰਦ ਪ੍ਰਥਾ ਦੀ ਸ਼ੁਰੂਆਤ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ?
(iii) ਵਜ਼ੀਰ ਖਾਂ ਕਿੱਥੋਂ ਦਾ ਮੁਗਲ ਸੂਬੇਦਾਰ ਸੀ?
(iv) ਤ੍ਰੈ-ਪੱਖੀ ਸੰਧੀ ਕਦੋਂ ਹੋਈ?
(v) ਭੈਰੋਵਾਲ ਦੀ ਸੰਧੀ ਕਦੋਂ ਹੋਈ ਸੀ?
ਭਾਗ-(ੲ) (ਛੋਟੇ ਉੱਤਰਾਂ ਵਾਲੇ ਪ੍ਰਸ਼ਨ: 20-25 ਸ਼ਬਦ) (6×3=18)

ਭਾਗ-1 (ਕੋਈ ਤਿੰਨ ਕਰੋ):

  1. ਪੰਜਾਬ ਦੀਆਂ ਭੌਤਿਕ ਵਿਸ਼ੇਸਤਾਵਾਂ ਦਾ ਸੰਖੇਪ ਵਰਣਨ ਕਰੋ?
  2. ਆਦਿ-ਗ੍ਰੰਥ ਸਾਹਿਬ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ?
  3. ਮੰਜੀ ਪ੍ਰਥਾ 'ਤੇ ਨੋਟ ਲਿਖੋ?
  4. ਸ੍ਰੀ ਗੁਰੂ ਹਰਗੋਬਿੰਦ ਜੀ ਨੇ ਨਵੀਂ ਨੀਤੀ ਕਿਉਂ ਧਾਰਨ ਕੀਤੀ?
  5. ਖਾਲਸਾ ਦੀ ਸਥਾਪਨਾ ਦਾ ਕੀ ਮਹੱਵ ਹੈ?

ਭਾਗ-2 (ਕੋਈ ਤਿੰਨ ਕਰੋ):

  1. ਮੁਗਲਕਾਲੀਨ ਪੰਜਾਬ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ?
  2. ਮਿਸਲ ਸ਼ਬਦ ਤੋਂ ਕੀ ਭਾਵ ਹੈ? ਸੰਖੇਪ ਵਿੱਚ ਮਿਸਲਾਂ ਦੀ ਉਤਪਤੀ ਬਾਰੇ ਲਿਖੋ?
  3. ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ ਅਤੇ ਮਹੱਤਵ ਦੱਸੋ?
  4. ਪਹਿਲੇ ਐਂਗਲੋਂ ਸਿੱਖ-ਯੁੱਧ ਦੇ ਮੁੱਖ ਕਾਰਨਾਂ ਦਾ ਸੰਖੇਪ ਵਿੱਚ ਵਰਣਨ ਕਰੋ?
  5. ਮਹਾਰਾਣੀ ਜ਼ਿੰਦਾਂ ਬਾਰੇ ਤੁਸੀਂ ਕੀ ਜਾਣਦੇ ਹੋ?
ਭਾਗ-(ਸ) (ਪੈਰ੍ਹੇ 'ਤੇ ਅਧਾਰਤ ਪ੍ਰਸ਼ਨ) (2X6=12)
ੳ. ਜਮਾਤ ਵਿੱਚ ਅਧਿਆਪਕ ਨੇ ਵਿਦਿਆਰਥੀਆਂ ਨੂੰ ਬੰਦਾ ਸਿੰਘ ਬਹਾਦਰ ਦੀਆਂ ਵੱਖ-ਵੱਖ ਲੜਾਈਆਂ ਸੰਬੰਧੀ ਲਿਖਣ ਲਈ ਕਿਹਾ। ਉਹਨਾਂ ਨੇ ਗੁਰਲੀਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਉਸ ਲੜਾਈ ਬਾਰੇ ਲਿਖਣ ਲਈ ਕਿਹਾ ਜਿੱਥੇ ਜਲਾਦ ਸੱਯਦ ਜਲਾਲਉੱਦੀਨ ਰਹਿੰਦਾ ਸੀ, ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ। ਮੋਹਿਤ ਨੂੰ ਉਸ ਲੜਾਈ ਬਾਰੇ ਲਿਖਣ ਲਈ ਕਿਹਾ ਗਿਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰਾਂ ਨੂੰ ਦੀਵਾਰ ਵਿੱਚ ਜਿਉਂਦੇ ਹੀ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ। ਗੁਰਸ਼ਰਨ ਨੂੰ ਉਸ ਲੜਾਈ ਬਾਰੇ ਲਿਖਣ ਨੂੰ ਕਿਹਾ ਗਿਆ ਜਿੱਥੇ ਹਾਕਮ ਉਸਮਾਨ ਖਾਂ ਰਹਿੰਦਾ ਸੀ ਅਤੇ ਉਸਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸਨੇ ਭੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਹੈ। ਹਰਜੋਤ ਨੂੰ ਉਸ ਲੜਾਈ ਬਾਰੇ ਲਿਖਣ ਲਈ ਕਿਹਾ ਜਿੱਥੇ ਬੰਦਾ ਸਿੰਘ ਬਹਾਦਰ ਨੇ ਇੱਕ ਕਿਲ੍ਹੇ ਦਾ ਨਾਂ ਬਦਲ ਕੇ 'ਲੋਹਗੜ੍ਹ' ਰੱਖ ਦਿੱਤਾ ਸੀ ਅਤੇ ਬਾਅਦ ਵਿੱਚ ਉਸਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਸਿਮਰਨ ਨੂੰ ਕਿਹਾ ਗਿਆ ਕਿ ਉਹ ਉਸ ਲੜਾਈ ਬਾਰੇ ਲਿਖੇ, ਜਿੱਥੋਂ ਦਾ ਹਾਕਮ ਕਮਰੂਦੀਨ ਬਹੁਤ ਵਿਭਚਾਰੀ ਸੀ ਅਤੇ ਹਿੰਦੂਆਂ ਉੱਤੇ ਬਹੁਤ ਅੱਤਿਆਚਾਰ ਕਰਦਾ ਸੀ ਅਤੇ ਜਿਸਨੂੰ ਬਾਬਾ ਬੰਦਾ ਸਿੰਘ ਨੇ ਹਰਾ ਕੇ ਕਤਲ ਕਰ ਦਿੱਤਾ ਸੀ। ਸੀਰਤ ਨੂੰ ਉਸ ਲੜਾਈ ਬਾਰੇ ਲਿਖਣ ਨੂੰ ਕਿਹਾ ਗਿਆ ਜਿੱਥੇ ਬੰਦਾ ਸਿੰਘ ਬਹਾਦਰ ਨੂੰ ਉਸ ਦੇ 200 ਸਾਥੀਆਂ ਸਮੇਤ ਕੈਦ ਕਰ ਲਿਆ ਗਿਆ ਸੀ।
  1. ਗੁਰਲੀਨ ਬੰਦਾ ਸਿੰਘ ਬਹਾਦਰ ਦੀ ਕਿਹੜੀ ਲੜਾਈ ਬਾਰੇ ਲਿਖੇਗੀ?
  2. ਮੋਹਿਤ ਬੰਦਾ ਸਿੰਘ ਬਹਾਦਰ ਦੀ ਕਿਹੜੀ ਲੜਾਈ ਦਾ ਹਾਲ ਲਿਖੇਗਾ?
  3. ਗੁਰਸ਼ਰਨ ਕਿਹੜੀ ਲੜਾਈ ਬਾਰੇ ਲਿਖੇਗਾ?
  4. ਹਰਜੋਤ ਲੋਹਗੜ੍ਹ ਕਿਲ੍ਹੇ ਦਾ ਪਹਿਲਾ ਨਾਂ ਕੀ ਦੱਸੇਗਾ?
  5. ਸਿਮਰਨ ਬੰਦਾ ਸਿੰਘ ਬਹਾਦਰ ਦੀ ਕਿਹੜੀ ਲੜਾਈ ਦਾ ਹਾਲ ਬਿਆਨ ਕਰੇਗੀ?
  6. ਸੀਰਤ ਕਿਹੜੀ ਲੜਾਈ ਸੰਬੰਧੀ ਜਾਣਕਾਰੀ ਦੇਵੇਗੀ?
ਅ. ਕਸ਼ਮੀਰ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜਾ ਪ੍ਰਸਿੱਧ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਠੀਕ ਉਸ ਸਮੇਂ ਕਾਬਲ ਦਾ ਵਜ਼ੀਰ ਫ਼ਤਿਹ ਖਾਂ ਵੀ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ। ਪਰੰਤੂ ਉਹ ਦੋਵੇਂ ਇਕੱਲੇ-ਇਕੱਲੇ ਕਸ਼ਮੀਰ ਨੂੰ ਜਿੱਤਣ ਦੀ ਸਥਿਤੀ ਵਿੱਚ ਨਹੀਂ ਸਨ ਇਸ ਲਈ ਦੋਹਾਂ ਵਿਚਾਲੇ ਰੋਹਤਾਸ ਵਿਖੇ ਇੱਕ ਸਮਝੌਤਾ 1813 ਈ. ਵਿੱਚ ਹੋਇਆ। ਇਸ ਸਮਝੌਤੇ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ 12 ਹਜ਼ਾਰ ਸੈਨਿਕ, ਦੀਵਾਨ ਮੋਹਕਮ ਚੰਦ ਦੇ ਅਧੀਨ ਫਤਿਹ ਖਾਂ ਨਾਲ ਭੇਜਣ ਦਾ ਫੈਸਲਾ ਕੀਤਾ। ਫਤਿਹ ਖਾਂ ਨੇ ਇਸ ਸਹਾਇਤਾ ਦੇ ਬਦਲੇ ਕਸ਼ਮੀਰ ਦੇ ਕੁੱਝ ਇਲਾਕੇ ਅਤੇ ਲੁੱਟ ਦੇ ਮਾਲ ਵਿੱਚੋਂ ਤੀਜਾ ਹਿੱਸਾ ਦੇਣਾ ਮਹਾਰਾਜਾ ਰਣਜੀਤ ਸਿੰਘ ਨੂੰ ਮੰਨ ਲਿਆ। 1813 ਈ. ਵਿੱਚ ਇਹਨਾਂ ਦੋਨਾਂ ਫੌਜਾਂ ਨੇ ਕਸ਼ਮੀਰ ਵੱਲ ਕੂਚ ਕੀਤਾ। ਕਸ਼ਮੀਰ ਦਾ ਗਵਰਨਰ ਅੱਤਾ ਮੁਹੰਮਦ ਖਾਂ ਇਹਨਾਂ ਦੋਨਾਂ ਫੌਜਾਂ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ। ਪਰ ਸ਼ੇਰਗੜ੍ਹ ਵਿਖੇ ਹੋਈ ਲੜਾਈ ਵਿੱਚ ਅੱਤਾ ਮੁਹੰਮਦ ਖਾਂ ਹਾਰ ਗਿਆ। ਪਰ ਕਸ਼ਮੀਰ 'ਤੇ ਕਬਜ਼ਾ ਕਰਨ ਪਿੱਛੋਂ ਫਤਿਹ ਖਾਂ ਨੇ ਰਣਜੀਤ ਸਿੰਘ ਨੂੰ ਸਮਝੌਤੇ ਅਨੁਸਾਰ ਕੁੱਝ ਨਾ ਦਿੱਤਾ। 1814 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ 'ਤੇ ਦੂਸਰੀ ਵਾਰ ਹਮਲਾ ਕੀਤਾ, ਇਸ ਮੁਹਿੰਮ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਸਫ਼ਲਤਾ ਦਾ ਸਾਹਮਣਾ ਕਰਨਾ ਪਿਆ ਤੇ 1818 ਈ. ਵਿੱਚ ਮੁਲਤਾਨ ਦੀ ਜਿੱਤ ਤੋਂ ਉਤਸਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ‘ਤੇ ਤੀਸਰੀ ਵਾਰ ਹਮਲਾ ਕੀਤਾ ਅਤੇ 1819 ਈ. ਨੂੰ ਸ਼ੋਪੀਆਂ ਵਿਖੇ ਹੋਈ ਲੜਾਈ ਵਿੱਚ ਕਸ਼ਮੀਰ ਦੇ ਮੌਜੂਦਾ ਗਵਰਨਰ ਜੱਬਰ ਖਾਂ ਦੀ ਕਰਾਰੀ ਹਾਰ ਹੋਈ। ਇਸ ਤਰ੍ਹਾਂ ਅੰਤ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਵਿੱਚ ਸਫ਼ਲ ਰਿਹਾ।
  1. ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਿਉਂ ਕਰਨਾ ਚਾਹੁੰਦਾ ਸੀ?
  2. ਰੋਹਤਾਸ ਸਮਝੌਤਾ ਕਦੋਂ ਹੋਇਆ?
  3. ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ਦੇ ਪਹਿਲੇ ਹਮਲੇ ਸਮੇਂ ਉੱਥੋਂ ਦਾ ਗਵਰਨਰ ਕੌਣ ਸੀ?
  4. ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨਾਲ ਸਮਝੌਤਾ ਕਰਕੇ ਕਸ਼ਮੀਰ ਉੱਪਰ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ ਕੀਤੀ ਸੀ?
  5. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀ?
  6. ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਦੀ ਜਿੱਤ ਸਮੇਂ ਉੱਥੋਂ ਦਾ ਗਵਰਨਰ ਕੌਣ ਸੀ?
ਭਾਗ-ਹ (ਵੱਡੇ ਉੱਤਰਾਂ ਵਾਲੇ ਪ੍ਰਸ਼ਨ) (4×5=20)

5. (A) ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦਿਓ (80-100 ਸ਼ਬਦ):

  • ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਦਾ ਵਰਣਨ ਕਰੋ?
  • ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪੰਜ ਮੁੱਖ ਕਾਰਨ ਦੱਸੋ?
  • ਸ੍ਰੀ ਗੁਰੂ ਹਰਿਕ੍ਰਿਸ਼ਨ ਜੀ 'ਤੇ ਨੋਟ ਲਿਖੋ?
  • ਖਾਲਸਾ ਪੰਥ ਦੀ ਸਿਰਜਣਾ ਦੇ ਕੀ ਕਾਰਨ ਸਨ?

5. (B) ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦਿਓ (100-150 ਸ਼ਬਦ):

  • ਦਲ ਖਾਲਸਾ ਦੀ ਸਥਾਪਨਾ ਦੇ ਮੁੱਖ ਕਾਰਨ ਕੀ ਸਨ? ਜਾਂ ਵੱਡਾ ਘੱਲੂਘਾਰਾ 'ਤੇ ਸੰਖੇਪ ਨੋਟ ਲਿਖੋ?
  • ਤ੍ਰੈ-ਪੱਖੀ ਸੰਧੀ ਅਤੇ ਇਸ ਦੇ ਮਹੱਤਵ ਬਾਰੇ ਨੋਟ ਲਿਖੋ? ਜਾਂ ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੀ ਕਾਰਨ ਸਨ?
ਭਾਗ-ਕ (ਮਾਨਚਿੱਤਰ ਸੰਬੰਧੀ ਪ੍ਰਸ਼ਨ) (15 ਅੰਕ)
  1. ਪੰਜਾਬ ਦੇ ਮਾਨਚਿੱਤਰ ਵਿੱਚ ਨਦੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਕੋਈ ਪੰਜ ਸਥਾਨ ਦਰਸਾਓ।
  2. ਦਰਸਾਏ ਗਏ ਹਰੇਕ ਸਥਾਨ ਦੀ 10-15 ਸ਼ਬਦਾਂ ਵਿੱਚ ਵਿਆਖਿਆ ਕਰੋ।
  3. ਪੰਜਾਬ ਦੇ ਮਾਨਚਿੱਤਰ ਵਿੱਚ ਨਦੀਆਂ ਅਤੇ ਦੂਸਰੇ ਐਂਗਲੋਂ-ਸਿੱਖ ਯੁੱਧ ਦੀਆਂ ਪੰਜ ਘਟਨਾਵਾਂ ਦਰਸਾਓ।

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends