*ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਦਾਖਲਾ ਮੁਹਿੰਮ ਦਾ ਬੰਗਾ ਵਿਖੇ ਰੰਗਾ-ਰੰਗ ਸਮਾਪਨ*
*ਨਵਾਂ-ਸ਼ਹਿਰ (29 ਜਨਵਰੀ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸੈਸ਼ਨ 2026-27 ਲਈ ਦਾਖਲਾ ਮੁਹਿੰਮ ਦੇ ਦੂਜੇ ਦਿਨ ਦਾ ਆਖਰੀ ਪੜਾਅ ਦਾ ਸਮਾਪਨ ਅੱਜ ਸਕੂਲ ਆਫ਼ ਐਮੀਨੈਂਸ ਬੰਗਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਜੌਹਲ ਅਤੇ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਹੋ ਗਿਆ। ਇਸ ਦਾਖਲਾ ਮੁਹਿੰਮ ਦਾ ਆਗਾਜ਼ ਕੱਲ੍ਹ ਮਾਣਯੋਗ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਗੁੱਲਪ੍ਰੀਤ ਸਿੰਘ ਔਲਖ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅਨੀਤਾ ਸ਼ਰਮਾ ਵੱਲੋਂ ਦਾਖਲਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ ਸੀ, ਨੇ ਜ਼ਿਲੇ ਦੇ ਸੱਤ ਬਲਾਕਾਂ ਵਿੱਚੋਂ ਕਾਫ਼ਲੇ ਦੇ ਰੂਪ ਵਿੱਚ ਲੰਘਦੇ ਹੋਏ ਆਪਣੀ ਮੰਜ਼ਿਲ ਤੈਅ ਕੀਤੀ।
ਦਾਖਲਾ ਵੈਨ ਦਾ ਵੱਖ-ਵੱਖ ਥਾਵਾਂ ਤੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਸਮਾਪਤੀ ਮੌਕੇ ਬੀ.ਪੀ.ਈ.ਓ. ਸ੍ਰੀ ਜੌਹਲ ਨੇ ਭਾਵਪੂਰਤ ਤਰੀਕੇ ਨਾਲ਼ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਮੁਕਾਬਲੇ ਦੇ ਯੁੱਗ ਵਿੱਚ ਨਿਰਸੰਦੇਹ ਆਪਣੀ ਮਿਹਨਤ ਨਾਲ਼ ਅੱਗੇ ਨਿੱਕਲ਼ ਸਕਦੇ ਹਨ ਅਤੇ ਲੋਕਾਂ ਨੂੰ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚਾਉਣ ਲਈ ਅਧਿਆਪਕ ਵਰਗ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮੈਡਮ ਗੁਰਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਬੀਸਲਾ ਦੀਆਂ ਨੰਨ੍ਹੀਆਂ ਬੱਚੀਆਂ ਵੱਲੋਂ ਪੇਸ਼ ਕੀਤਾ ਸ਼ਾਨਦਾਰ ਗਿੱਧਾ ਸਰੋਤਿਆਂ ਨੂੰ ਝੂਮਣ ਲਾ ਗਿਆ।
![]() |
| ਬੀ.ਪੀ.ਈ.ਓ. ਜੌਹਲ ਸੰਬੋਧਨ ਕਰਦੇ ਹੋਏ |
ਪ੍ਰਿੰਸੀਪਲ ਸਾਹਿਬ ਨੇ ਅਖ਼ੀਰ ਵਿੱਚ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਜਸਵਿੰਦਰ ਕੌਰ, ਸੀ.ਐੱਚ.ਟੀ. ਅਵਤਾਰ ਕੌਰ, ਭੁਪਿੰਦਰ ਕੌਰ, ਅਤੇ ਅਨੂੰ ਰਾਣੀ ਤੋਂ ਇਲਾਵਾ ਸ੍ਰੀ ਓਂਕਾਰ ਸਿੰਘ ਮਰਵਾਹਾ, ਸੁਖਵਿੰਦਰ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ, ਹਰਮੇਸ਼ ਲਾਲ, ਹੁਸਨ ਲਾਲ, ਸੁਰਿੰਦਰ ਕੁਮਾਰ, ਮੈਡਮ ਨਛੱਤਰ ਕੌਰ, ਨਰਿੰਦਰਜੀਤ ਕੌਰ, ਸੁਖਦੀਪ ਕੌਰ, ਹਰਮੀਤ ਕੌਰ, ਜਸਵੀਰ ਕੌਰ, ਗੁਰਬਖ਼ਸ਼ ਕੌਰ, ਮਨਜੀਤ ਕੁਮਾਰੀ, ਰੀਨਾ ਆਦਿ ਵੀ ਹਾਜ਼ਰ ਸਨ। ਪ੍ਰਿੰਸੀਪਲ ਸਾਹਿਬ ਨੇ ਦਾਖਲਾ ਮੁਹਿੰਮ ਨੂੰ ਸਫ਼ਲਤਾ ਪੂਰਵਕ ਸਿਰੇ ਚਾੜ੍ਹਨ ਲਈ ਸਭ ਅਧਿਆਪਕਾਂ ਦਾ ਧੰਨਵਾਦ ਕੀਤਾ।*

