*ਹੱਡ ਚੀਰਵੀ ਠੰਡ ਵਿੱਚ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ*
*ਬੱਚਿਆਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ -ਜਸਵਿੰਦਰ ਸਿੰਘ ਸਮਾਣਾ*
ਪਟਿਆਲਾ
ਹੱਡ ਚੀਰਵੀ ਠੰਡ ਤੇ ਲਗਾਤਾਰ ਪੈ ਰਹੀ ਧੁੰਦ ਕਰਕੇ ਸਕੂਲਾਂ ਦਾ ਸਮਾਂ ਤੋਂ ਸਵੇਰੇ 10 ਵਜੇ ਤੋਂ ਦੁਪਹਿਰ 2.00 ਵਜੇ ਤੱਕ ਦਾ ਰੱਖਿਆ ਜਾਣਾ ਚਾਹੀਦਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਭਰ ਅੰਦਰ ਲਗਾਤਾਰ ਪੈ ਰਹੀ ਗੰਭੀਰ ਠੰਡ ਤੇ ਧੁੰਦ ਕਰਕੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਦੀ ਬਜਾਏ 10 ਵਜੇ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਗੰਭੀਰ ਠੰਡ ਵਿੱਚ ਪੰਜਾਬ ਸਰਕਾਰ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਜਲਦੀ ਤੋਂ ਜਲਦੀ ਧਿਆਨ ਦੇ ਕੇ ਤੇ ਤੁਰੰਤ ਪ੍ਰਭਾਵ ਨਾਲ ਸਕੂਲਾਂ ਦਾ ਸਮਾਂ ਬਦਲਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਵੀ ਦੁਖਦਾਈ ਘਟਨਾ ਨਾ ਵਾਪਰ ਸਕੇ। ਇਸ ਸਮੇਂ ਕੰਵਲ ਨੈਨ ,ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ,ਹਰਦੀਪ ਸਿੰਘ ਪਟਿਆਲਾ, ਜਗਪ੍ਰੀਤ ਸਿੰਘ ਭਾਟੀਆ ਹਰਪ੍ਰੀਤ ਸਿੰਘ ਉੱਪਲ ,ਨਿਰਭੈ ਸਿੰਘ ਘਨੌਰ, ਮਨਦੀਪ ਸਿੰਘ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਗੁਰਵਿੰਦਰ ਸਿੰਘ ਖੰਗੂੜਾ, ਗੁਰਪ੍ਰੀਤ ਸਿੰਘ ਸਿੱਧੂ ,ਭੀਮ ਸਿੰਘ ਸਮਾਣਾ, ਵਿਕਾਸ ਸਹਿਗਲ, ਬੱਬਣ ਭਾਦਸੋਂ ਸਾਥੀ ਮੌਜੂਦ ਰਹੇ।
