CLASS 7 CEP ASSIGNMENT 1 SCIENCE SOLVED

Class 7 Science — Quiz (Q1-15)

Class: 7th – Science (Assignment-1)

Questions 1–15 — exactly as in the PDF. Select one option for each question. Click View Score to see score and answer key.

1.
ਇੱਕ ਸ਼ਾਮ ਸੀਰਤ ਆਪਣੇ ਦਾਦਾ ਜੀ ਨਾਲ ਆਪਣੇ ਪਿੰਡ ਸਰਹਾਲਾ ਤੋਂ ਗੜਦੀਵਾਲਾ ਪੱਖੇ ਗੁਰਦੁਆਰਾ ਸਾਹਿਬ ਗਈ । ਮੱਥਾ ਟੇਕਣ ਤੋਂ ਬਾਅਦ ਉਹ ਲੰਗਰ ਹਾਲ ਵਿੱਚ ਲੰਗਰ ਖਾਣ ਲਈ ਬੈਠੇ । ਸੀਰਤ ਨੂੰ ਜਲਦੀ-ਜਲਦੀ ਲੰਗਰ ਖਾਂਦਿਆਂ ਦੇਖ ਕੇ ਉਸਦੇ ਦਾਦਾ ਜੀ ਨੇ ਸੀਰਤ ਨੂੰ ਹੌਲ਼ੀ-ਹੌਲ਼ੀ, ਚਬਾ-ਚਬਾ ਕੇ ਖਾਣ ਨੂੰ ਕਿਹਾ ਤਾਂ ਕਿ ਇਸ ਵਿੱਚ ਲਾਰ ਮਿਲ ਸਕੇ। ਭੋਜਨ ਨੂੰ ਪਚਾਉਣ ਵਿੱਚ ਲਾਰ ਦਾ ਕੀ ਮਹੱਤਵ ਹੈ ?
2.
ਸੀਰਤ ਦੇ ਦਾਦਾ ਜੀ ਨੇ ਦੱਸਿਆ ਕਿ ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਂ ਦੰਦ ਇਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਬਦਲ ਦਿੰਦੇ ਹਨ ਅਤੇ ਇਸ ਵਿੱਚ ਲਾਰ ਮਿਲ ਜਾਂਦੀ ਹੈ । ਫਿਰ ਇਹ ਭੋਜਨ ਲੰਬੀ ਪੇਸ਼ੀਦਾਰ ਨਲੀ ਰਾਹੀਂ ਸਾਡੇ ਮੂੰਹ ਤੋਂ ਸਾਡੇ ਪੇਟ ਤੱਕ ਪਹੁੰਚ ਜਾਂਦਾ ਹੈ। ਇਹ ਪੇਸ਼ੀਦਾਰ ਨਲੀ, ਜੋ ਮੂੰਹ-ਖੋੜ ਤੋਂ ਪੇਟ ਤੱਕ ਜਾਂਦੀ ਹੈ, ਨੂੰ ਕੀ ਕਿਹਾ ਜਾਂਦਾ ਹੈ ?
3.
ਹੁਣ ਸੀਰਤ ਅਤੇ ਉਸਦੇ ਦਾਦਾ ਜੀ ਬਾਹਰ ਬੈਂਚ ‘ਤੇ ਬੈਠ ਜਾਂਦੇ ਹਨ। ਸੀਰਤ ਦਾਦਾ ਜੀ ਤੋਂ ਪੁੱਛਦੀ ਹੈ, “ ਜਦੋਂ ਭੋਜਨ ਪੇਟ ਵਿੱਚ ਜਾਂਦਾ ਹੈ ਤਾਂ ਕੀ ਹੁੰਦਾ ਹੈ ?” ਦਾਦਾ ਜੀ ਦੱਸਦੇ ਹਨ ਕਿ ਪੇਟ ਇੱਕ ਥੈਲੀ ਵਰਗਾ ਪੇਸ਼ੀਦਾਰ ਅੰਗ ਹੈ, ਜਿਸ ਦੀਆਂ ਅੰਦਰਲੀਆਂ ਪਰਤਾਂ ਮਿਊਕਸ, ਹਾਈਡਰੋਕਲੋਰਿਕ ਤੇਜ਼ਾਬ ਅਤੇ ਪਾਚਕ ਰਸਾਂ ਦਾ ਰਸਾਵ ਕਰਦੀਆਂ ਹਨ। ਹਾਈਡਰੋਕਲੋਰਿਕ ਤੇਜ਼ਾਬ ਦਾ ਪੇਟ ਵਿੱਚ ਮੁੱਖ ਕੰਮ ਕੀ ਹੈ ?
4.
ਅੱਗੇ ਦਾਦਾ ਜੀ ਦੱਸਦੇ ਹਨ ਕਿ ਅਣਪਚਿਆ ਭੋਜਨ ਪੇਟ ਤੋਂ ਛੋਟੀ ਆਂਤ ਵੱਲ ਜਾਂਦਾ ਹੈ, ਜਿੱਥੇ ਤਿੰਨ ਤਰ੍ਹਾਂ ਦੇ ਰਸ - ਪਿਤ ਰਸ ਜਿਗਰ ਤੋਂ, ਲੁੱਬਾ ਰਸ ਲੁੱਬਾ ਗ੍ਰੰਥੀ ਤੋਂ ਅਤੇ ਛੋਟੀ ਆਂਤ ਦਾ ਰਸ ਇਸ ਵਿੱਚ ਮਿਲ ਜਾਂਦੇ ਹਨ ਅਤੇ ਭੋਜਨ ਦਾ ਪਾਚਨ ਹੁੰਦਾ ਹੈ। ਹਰੇਕ ਰਸ ਦਾ ਇਸ ਦੇ ਕੰਮਾਂ ਨਾਲ ਮਿਲਾਣ ਕਰੋ ।
A ਪਿਤ ਰਸ    B ਲੁੱਬਾ ਰਸ    C ਛੋਟੀ ਆਂਤ ਦਾ ਰਸ
1. ਕਾਰਬੋਹਾਈਡਰੇਟ ਨੂੰ ਗਲੂਕੋਜ਼ ਵਿੱਚ, ਚਰਬੀ ਨੂੰ ਫੈਟੀ ਐਸਿਡ ਵਿੱਚ, ਪ੍ਰੋਟੀਨ ਨੂੰ ਅਮੀਨੋ ਐਸਿਡ ਵਿੱਚ ਬਦਲਦਾ ਹੈ।
2. ਚਰਬੀ ਦੇ ਪਾਚਨ ਵਿੱਚ ਸਹਾਈ ਹੁੰਦਾ ਹੈ।
3. ਚਰਬੀ, ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੇ ਪਾਚਨ ਵਿੱਚ ਸਹਾਈ ਹੁੰਦਾ ਹੈ।
5.
ਛੋਟੀ ਆਂਤ ਦੀ ਅੰਦਰਲੀ ਕੰਧ ‘ਤੇ ਉੱਭਰੇ ਹੋਏ ਉਭਾਰ, ਜਿਨ੍ਹਾਂ ਨੂੰ ਰਸ-ਅੰਕੁਰ ਜਾਂ ਵਿਲਾਈ ਕਹਿੰਦੇ ਹਨ । ਵਿਲਾਈ ਦਾ ਅਕਾਰ ਉਂਗਲ ਵਰਗਾ ਕਿਉਂ ਹੁੰਦਾ ਹੈ ?
6.
ਮਨੁੱਖੀ ਪਾਚਨ ਪ੍ਰਕਿਰਿਆ ਵਿੱਚ ਸਵੈਅੰਗੀਕਰਨ ਤੋਂ ਕੀ ਭਾਵ ਹੈ ?
7.
ਦਾਦਾ ਜੀ ਨੇ ਦੱਸਿਆ ਕਿ ਛੋਟੀ ਆਂਤ ਵਿੱਚ ਜੋ ਭੋਜਨ ਅਣਪਚਿਆ ਰਹਿ ਜਾਂਦਾ ਹੈ, ਉਹ ਵੱਡੀ ਆਂਤ ਵਿੱਚ ਚਲਾ ਜਾਂਦਾ ਹੈ । ਹੇਠਾਂ ਲਿਖਿਆਂ ਵਿੱਚੋਂ ਵੱਡੀ ਆਂਤ ਸੰਬੰਧੀ ਕਿਹੜਾ ਤੱਥ ਸਹੀ ਹੈ?
8.
ਜੇਕਰ ਵੱਡੀ ਆਂਤ ਸਹੀ ਤਰੀਕੇ ਨਾਲ ਕੰਮ ਨਾ ਕਰੇ ਤਾਂ ਵਿਅਕਤੀ ਨੂੰ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਹੋਣ ਦਾ ਖਤਰਾ ਬਣ ਜਾਂਦਾ ਹੈ?
9.
ਮਨੁੱਖ ਦੀ ਪਾਚਨ ਪ੍ਰਣਾਲੀ ਦੇ ਸੰਬੰਧ ਵਿੱਚ ਹੇਠਾਂ ਲਿਖਿਆਂ ਵਿੱਚੋਂ ਸਹੀ ਤਰਤੀਬ ਕਿਹੜੀ ਹੈ ?
10.
ਸੀਰਤ ਅਤੇ ਉਸ ਦੇ ਦਾਦਾ ਜੀ ਵਾਪਸ ਗੜਦੀਵਾਲਾ ਤੋਂ ਆਪਣੇ ਪਿੰਡ ਸਰਹਾਲਾ ਚੱਲ ਪਏ । ਰਸਤੇ ਵਿੱਚ ਸੀਰਤ ਨੂੰ ਇੱਕ ਗਾਂ ਦਿਖਾਈ ਦਿੱਤੀ, ਜੋ ਘਾਹ ਚਰ ਰਹੀ ਸੀ। ਸੀਰਤ ਨੇ ਦਾਦਾ ਜੀ ਨੂੰ ਪੁੱਛਿਆ ਘਾਹ ਪਚਾਉਣ ਲਈ ਇਹਨਾਂ ਜੀਵਾਂ ਦੀ ਪਾਚਨ ਪ੍ਰਣਾਲੀ ਵਿੱਚ ਕੀ ਖਾਸ ਹੁੰਦਾ ਹੈ। ਹੇਠ ਲਿਖਿਆਂ ਵਿੱਚੋਂ ਸੀਰਤ ਦੇ ਸਵਾਲ ਦਾ ਸਹੀ ਉੱਤਰ ਕੀ ਹੈ?
11.
ਅਮੀਬਾ ਦੇ ਸਰੀਰ ਵਿੱਚ ਉਂਗਲ ਵਰਗੀਆਂ ਰਚਨਾਵਾਂ ਹੁੰਦੀਆਂ ਹਨ, ਜੋ ਗਤੀ ਕਰਨ ਅਤੇ ਭੋਜਨ ਕਣਾਂ ਨੂੰ ਫੜਨ ਵਿੱਚ ਮਦਦ ਕਰਦੀਆਂ ਹਨ। ਇਹਨਾਂ ਰਚਨਾਵਾਂ ਨੂੰ ਕੀ ਕਹਿੰਦੇ ਹਨ ?
12.
ਅਮੀਬਾ ਦੁਆਰਾ ਜਦੋਂ ਭੋਜਨ ਕਣ ਭੋਜਨ ਵੈਕਯੂਲ ਵਿੱਚ ਲੈ ਲਿਆ ਜਾਂਦਾ ਹੈ ਤਾਂ ਇਸ ਭੋਜਨ ਦਾ ਪਾਚਨ ਕਿਵੇਂ ਹੁੰਦਾ ਹੈ ?
13.
ਦਾਅਵਾ-ਕਾਰਣ

ਦਾਅਵਾ (A): ਮਨੁੱਖ ਸਰਵ-ਆਹਾਰੀ ਹੈ।
ਕਾਰਣ (R): ਮਨੁੱਖ ਦੋਵੇਂ ਤਰ੍ਹਾਂ ਦਾ ਭੋਜਨ, ਪੌਦਿਆਂ ਤੋਂ ਮਿਲਣ ਵਾਲਾ ਭੋਜਨ ਅਤੇ ਜੰਤੂਆਂ ਤੋਂ ਮਿਲਣ ਵਾਲਾ ਭੋਜਨ ਖਾਂਦਾ ਹੈ।
14.
ਪਰਪੋਸ਼ੀ ਪੋਸ਼ਣ, ਪੋਸ਼ਣ ਦਾ ਉਹ ਢੰਗ ਹੈ ਜਿਸ ਵਿੱਚ ਜੀਵ :
15.
ਹੇਠ ਲਿਖਿਆਂ ਵਿੱਚੋਂ ਕਿਹੜਾ ਜੀਵ ਪੋਸ਼ਣ ਲਈ ਪਰਪੋਸ਼ੀ ਪੋਸ਼ਣ ਦਾ ਢੰਗ ਵਰਤਦਾ ਹੈ ?
Note: Questions are preserved exactly as in your PDF.

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends