CEP TEST CLASS 6 SOLVED , All subjects

ਵਿਗਿਆਨ ਕੁਇਜ਼ (ਕਲਾਸ 6ਵੀਂ)

ਵਿਗਿਆਨ ਕੁਇਜ਼ (Science Quiz) - ਪ੍ਰਸ਼ਨ 37 ਤੋਂ 54

ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

37. ਘਾਹ ਵਿੱਚ ਕਿਸ ਕਿਸਮ ਦੀ ਜੜ੍ਹ ਪ੍ਰਣਾਲੀ ਪਾਈ ਜਾਂਦੀ ਹੈ? (Which type of root system is found in grass?)

38. ਜੋ ਪੌਦੇ ਸਹਾਰੇ ਤੋਂ ਬਿਨਾਂ ਸਿੱਧੇ ਖੜੇ ਨਹੀਂ ਹੋ ਸਕਦੇ, ਉਨ੍ਹਾਂ ਨੂੰ ....... ਕਹਿੰਦੇ ਹਨ। (The plants that cannot stand straight without support are called .......)

39. ਹੇਠਾਂ ਲਿਖਿਆਂ ਵਿੱਚੋਂ ਕਿਹੜਾ ਮਿਲਾਣ ਗਲਤ ਹੈ? (Which of the following matching is incorrect?)

40. ਚਿੱਤਰ ਵਿੱਚ ਰੇਤ ਅਤੇ ਪਾਣੀ ਦੇ ਮਿਸ਼ਰਨ ਦੇ ਅੰਸ਼ਾਂ ਨੂੰ ਨਿਖੇੜਨ ਦੀ ਇੱਕ ਵਿਧੀ ਦਰਸਾਈ ਗਈ ਹੈ। ਇਸ ਵਿਧੀ ਨੂੰ ਹੇਠਾਂ ਲਿਖਆਂ ਵਿੱਚੋਂ ਕਿਹੜੇ ਨਾਮ ਨਾਲ਼ ਜਾਣਿਆ ਜਾਂਦਾ ਹੈ? (The image shows a method to separate components of a sand and water mixture. What is this method called?)

41. ਅੰਜੂ ਨੇ ਵੱਖ-ਵੱਖ ਤਰ੍ਹਾਂ ਦੇ ਦੋ ਤਰਲ ਪਦਾਰਥ ਲਏ ਹਨ, ਜਿਨ੍ਹਾਂ ਵਿੱਚੋਂ ਇੱਕ ਸਰੋਂ ਦਾ ਤੇਲ ਅਤੇ ਦੂਜਾ ਪਾਣੀ ਹੈ। ਦੋਨਾਂ ਪਦਾਰਥਾਂ ਨੂੰ ਆਪਸ ਵਿੱਚ ਮਿਲਾਉਣ ਤੇ ਉਹ ਪ੍ਰੇਖਣ ਕਰਦੀ ਹੈ। ਇਸ ਪ੍ਰੇਖਣ ਦਾ ਸਿੱਟਾ ਹੇਠਾਂ ਲਿਖਿਆਂ ਵਿੱਚੋਂ ਕੀ ਹੋ ਸਕਦਾ ਹੈ? (Anju mixes mustard oil and water. What observation would she make?)

42. ਅਧਿਆਪਕ ਦੁਆਰਾ ਰੇਤ ਅਤੇ ਪਾਣੀ ਦੇ ਮਿਸ਼ਰਨ ਦੇ ਅੰਸ਼ਾਂ ਨੂੰ ਵੱਖ ਕਰਨ ਲਈ ਫਿਲਟਰੀਕਰਨ ਵਿਧੀ ਦਾ ਪ੍ਰਯੋਗ ਕੀਤਾ ਗਿਆ। ਇਸ ਕਿਰਿਆ ਦੌਰਾਨ ਜੋ ਰੇਤ ਫਿਲਟਰ ਪੇਪਰ ਤੇ ਰਹਿ ਜਾਂਦੀ ਹੈ, ਨੂੰ ਹੇਠਾਂ ਲਿਖਿਆਂ ਵਿੱਚੋਂ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? (The sand remaining on the filter paper during the filtration of a sand-water mixture is called?)

43. ਰਾਜੂ ਦੀਆਂ ਅੱਖਾਂ ਰਾਤ ਨੂੰ ਠੀਕ ਤਰ੍ਹਾਂ ਨਹੀਂ ਦੇਖ ਸਕਦੀਆਂ। ਡਾਕਟਰ ਨੇ ਉਸਨੂੰ ਗਾਜਰਾਂ ਖਾਣ ਦਾ ਸੁਝਾਅ ਦਿੱਤਾ। ਗਾਜਰਾਂ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ? (Raju has difficulty seeing at night. The doctor suggested carrots. Which vitamin is present in carrots?)

44. ਮੋਹਿਤ ਨੇ ਦੇਖਿਆ ਕਿ ਉਸਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਰਹੀਆਂ ਹਨ ਅਤੇ ਡਾਕਟਰ ਨੇ ਉਸਨੂੰ ਪ੍ਰੋਟੀਨ ਯੁਕਤ ਭੋਜਨ ਖਾਣ ਦਾ ਸੁਝਾਅ ਦਿੱਤਾ। ਮੋਹਿਤ ਨੂੰ ਕਿਹੜਾ ਭੋਜਨ ਵਧੇਰੇ ਖਾਣਾ ਚਾਹੀਦਾ ਹੈ? (Mohit has weak muscles and was advised to eat protein-rich food. Which food should he eat more?)

45. ਇੱਕ ਗਤੀਵਿਧੀ ਦੇ ਦੌਰਾਨ ਰਾਜੇਸ਼ ਨੂੰ ਆਇਉਡੀਨ ਦੇ ਘੋਲ ਨਾਲ ਪ੍ਰਯੋਗ ਕਰਕੇ ਆਲੂ ਵਿੱਚ ਮੌਜੂਦ ਪੋਸ਼ਕ ਤੱਤ ਦਾ ਪਤਾ ਲਗਾਉਣ ਲਈ ਕਿਹਾ ਗਿਆ ਸੀ। ਜੇ ਸਟਾਰਚ ਮੌਜੂਦ ਹੋਵੇ ਤਾਂ ਉਹ ਕੀ ਦੇਖੇਗਾ? (Rajesh tests potato with Iodine solution for starch. If starch is present, what will he observe?)

46. ਸੀਮਾ ਨੂੰ ਅਕਸਰ ਜੁਕਾਮ ਲੱਗ ਜਾਂਦਾ ਹੈ ਅਤੇ ਮਸੂੜਿਆਂ ਵਿੱਚ ਖੂਨ ਆਉਂਦਾ ਹੈ। ਉਸ ਵਿੱਚ ਕਿਹੜੇ ਵਿਟਾਮਿਨ ਦੀ ਘਾਟ ਦੀ ਸੰਭਾਵਨਾ ਹੈ? (Seema frequently catches a cold and has bleeding gums. She is likely deficient in which vitamin?)

47. ਪੌਦੇ ਸਟੋਮੈਟਾ ਦੁਆਰਾ ਗੈਸਾਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਇਸ ਤਰ੍ਹਾਂ ਕਿਹੜਾ ਵਿਅਰਥ ਪਦਾਰਥ ਛੱਡਿਆ ਜਾਂਦਾ ਹੈ? (Plants exchange gases through stomata. Which waste product is released?)

48. ਫੁੱਲ ਦੇ ਕਿਹੜੇ ਹਿੱਸੇ ਨੂੰ C ਨਾਲ ਦਰਸਾਇਆ ਗਿਆ ਹੈ? (Which part of the flower is represented by C?)

49. ਰੋਹਨ ਥਾਰ ਮਾਰੂਥਲ ਵਿੱਚ ਘੁੰਮ ਰਿਹਾ ਹੈ। ਉਸਨੇ ਮੋਟੇ, ਹਰੇ ਤਣੇ ਵਾਲਾ ਇੱਕ ਪੌਦਾ ਦੇਖਿਆ ਜਿਸ ਦੀਆਂ ਪੱਤੀਆਂ ਕੰਡਿਆਂ ਵਿੱਚ ਬਦਲ ਗਈਆਂ ਹਨ। ਪੌਦੇ ਦੀ ਇਹ ਵਿਸ਼ੇਸ਼ਤਾ ਇਸਨੂੰ ਵਿੱਚ ਮਦਦ ਕਰਦੀ ਹੈ। (Rohan saw a desert plant with thick, green stems and leaves converted to spines. This feature helps the plant in what?)

50. ਹਵਾ ਦਾ ਕਿਹੜਾ ਘਟਕ ਸਾਹ ਲੈਣ ਲਈ ਜ਼ਰੂਰੀ ਹੈ? (Which component of air is essential for breathing?)

51. ਅਸੀਂ ਕੀੜੀਆਂ ਨੂੰ ਮਿੱਠੇ ਪਦਾਰਥਾਂ ਤੇ ਇੱਕਠੇ ਹੁੰਦੇ ਵੇਖਦੇ ਹਾਂ, ਇਸ ਸਥਿਤੀ ਵਿੱਚ ਮਿੱਠੇ ਪਦਾਰਥਾਂ ਦੀ ਖ਼ੁਸ਼ਬੂ ਇੱਕ ............ ਹੈ। (Ants gather on sweet substances. In this situation, the smell of sweet substances is a/an ............?)

52. ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਨਿਰਜੀਵ ਵਸਤੂ ਹੈ ਜੋ ਜੀਵਤ ਵਸਤੂਆਂ ਵਰਗੀਆਂ ਦੋ ਵਿਸ਼ੇਸ਼ਤਾਵਾਂ ਦਰਸਾਉਂਦੀ ਹੈ? (Which of the following is a non-living thing that exhibits two characteristics of living things?)

53. ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਜੀਵਤ ਵਸਤੂ ਹੈ ਜੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਸਪੱਸ਼ਟ ਗਤੀ ਨਹੀਂ ਦਰਸਾਉਂਦੀ ਹੈ? (Which of the following is a living thing that does not show obvious movement from one place to another?)

54. ਜਦੋਂ ਤੁਸੀਂ ਗੁਬਾਰੇ ਵਿੱਚ ਹਵਾ ਭਰਦੇ ਹੋ ਤਾਂ ਇਹ ਫੁੱਲ ਜਾਂਦਾ ਹੈ। ਇਸ ਸਧਾਰਨ ਗਤੀਵਿਧੀ ਤੋਂ ਕੀ ਸਿੱਧ ਹੁੰਦਾ ਹੈ? (When you blow air into a balloon, it inflates. What does this simple activity prove?)

ਸਹੀ ਉੱਤਰ ਕੁੰਜੀ (Answer Key)

37. ਘਾਹ ਦੀ ਜੜ੍ਹ ਪ੍ਰਣਾਲੀ: 2) ਰੇਸ਼ੇਦਾਰ ਜੜ੍ਹ

38. ਸਹਾਰੇ ਤੋਂ ਬਿਨਾਂ ਖੜੇ ਨਾ ਹੋਣ ਵਾਲੇ ਪੌਦੇ: 2) ਵੇਲਾਂ

39. ਗਲਤ ਮਿਲਾਣ: 4) ਦੁੱਧ ਅਤੇ ਪਾਣੀ - ਅਘੁਲਣਸ਼ੀਲ (ਕਿਉਂਕਿ ਦੁੱਧ ਪਾਣੀ ਵਿੱਚ ਘੁਲਣਸ਼ੀਲ ਹੈ)

40. ਰੇਤ ਅਤੇ ਪਾਣੀ ਦੇ ਮਿਸ਼ਰਨ ਨੂੰ ਨਿਖੇੜਨ ਦੀ ਵਿਧੀ: 3) ਨਿਤਾਰਨਾ (Decantation)

41. ਤੇਲ ਅਤੇ ਪਾਣੀ ਦਾ ਪ੍ਰੇਖਣ: 2) ਤੇਲ, ਪਾਣੀ ਦੇ ਉੱਪਰ ਤੈਰਦਾ ਹੈ

42. ਫਿਲਟਰ ਪੇਪਰ 'ਤੇ ਰਹਿ ਜਾਣ ਵਾਲੀ ਰੇਤ: 3) ਅਵਸ਼ੇਸ਼ (Residue)

43. ਗਾਜਰਾਂ ਵਿੱਚ ਵਿਟਾਮਿਨ: 1) ਵਿਟਾਮਿਨ A

44. ਪ੍ਰੋਟੀਨ ਯੁਕਤ ਭੋਜਨ: 2) ਪਨੀਰ

45. ਸਟਾਰਚ ਦੀ ਮੌਜੂਦਗੀ: 2) ਨੀਲਾ-ਕਾਲਾ ਰੰਗ

46. ਜੁਕਾਮ ਅਤੇ ਮਸੂੜਿਆਂ 'ਚ ਖੂਨ: 3) ਵਿਟਾਮਿਨ C

47. ਪੌਦਿਆਂ ਦੁਆਰਾ ਛੱਡਿਆ ਗਿਆ ਵਿਅਰਥ ਪਦਾਰਥ: 4) 1 ਅਤੇ 2 ਦੋਵੇਂ (ਪ੍ਰਕਾਸ਼ ਸੰਸ਼ਲੇਸ਼ਣ ਦੌਰਾਨ ਆਕਸੀਜਨ ਅਤੇ ਸਾਹ ਦੌਰਾਨ ਕਾਰਬਨ ਡਾਈਆਕਸਾਈਡ)

48. ਫੁੱਲ ਦਾ ਭਾਗ 'C': 3) ਪਰਾਗਕੋਸ਼ (Anther)

49. ਮਾਰੂਥਲ ਪੌਦੇ ਦੀ ਵਿਸ਼ੇਸ਼ਤਾ: 2) ਪਾਣੀ ਜਮ੍ਹਾਂ ਕਰਨਾ ਅਤੇ ਪਾਣੀ ਦੀ ਹਾਨੀ ਨੂੰ ਘੱਟ ਕਰਨਾ

50. ਸਾਹ ਲੈਣ ਲਈ ਜ਼ਰੂਰੀ ਘਟਕ: 1) ਆਕਸੀਜ਼ਨ

51. ਮਿੱਠੇ ਪਦਾਰਥਾਂ ਦੀ ਖ਼ੁਸ਼ਬੂ: 1) ਉਤੇਜਨਾ (Stimulus)

52. ਜੀਵਤ ਵਸਤੂਆਂ ਵਰਗੀਆਂ ਦੋ ਵਿਸ਼ੇਸ਼ਤਾਵਾਂ ਵਾਲੀ ਨਿਰਜੀਵ ਵਸਤੂ: 1) ਇੱਕ ਬੱਦਲ ਜੋ ਆਕਾਰ ਵਿੱਚ ਵਧਦਾ ਹੈ ਅਤੇ ਗਤੀ ਦਰਸਾਉਂਦਾ ਹੈ

53. ਸਪੱਸ਼ਟ ਗਤੀ ਨਾ ਦਰਸਾਉਣ ਵਾਲੀ ਜੀਵਤ ਵਸਤੂ: 3) ਇੱਕ ਰੁੱਖ

54. ਗੁਬਾਰੇ ਵਿੱਚ ਹਵਾ ਭਰਨ ਦਾ ਸਿੱਟਾ: 2) ਹਵਾ ਥਾਂ ਘੇਰਦੀ ਹੈ


Class 6 CEP ALL SUBJECTS SOLVED 


CEP CLASS 6 PUNJABI TEST SOLVED : READ HERE


CLASS 6 CEP Mathematics TEST SOLVED Download here 


CEP CLASS 6 SOCIAL SCIENCE SOLVED DOWNLOAD HERE


CEP CLASS 6 ENGLISH SOLVED Download here 


CEP CLASS 6 HINDI SOLVED : Download here 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends