CEP CLASS 7 PUNJABI ASSIGNMENT 1 SOLVED

ਜਮਾਤ 7ਵੀਂ ਪੰਜਾਬੀ ਕੁਇਜ਼ - ਅਸਾਈਨਮੈਂਟ ਨੰਬਰ 1

ਪੰਜਾਬੀ ਕੁਇਜ਼ (ਜਮਾਤ 7ਵੀਂ - ਅਸਾਈਨਮੈਂਟ 1)

1. ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
2
3
5
4
2. ‘ਅੰਮ੍ਰਿਤਸਰ’ ਕਿਸ ਪ੍ਰਕਾਰ ਦਾ ਨਾਮ ਹੈ?
ਆਮ ਨਾਮ
ਖਾਸ ਨਾਮ
ਭਾਵਵਾਚਕ ਨਾਮ
ਇਕੱਤ ਵਾਚਕ ਨਾਮ
3. ‘ਸੁਹਪਣ’ ਕਿਸ ਪ੍ਰਕਾਰ ਦਾ ਨਾਮ ਹੈ?
ਵਸਤੂ ਵਾਚਕ ਨਾਮ
ਖਾਸ ਨਾਮ
ਭਾਵਵਾਚਕ ਨਾਮ
ਇਕੱਤ ਵਾਚਕ ਨਾਮ
4. ਜੋ ਸ਼ਬਦ ਸਮੂਹ ਜਾਂ ਜਾਤੀ ਲਈ ਵਰਤੇ ਜਾਣ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
ਆਮ ਨਾਮ
ਖਾਸ ਨਾਮ
ਭਾਵਵਾਚਕ ਨਾਮ
ਇਕੱਤ ਵਾਚਕ ਨਾਮ
5. ‘ਨੇਕੀ ਦਾ ਫਲ ਮਿੱਠਾ ਹੁੰਦਾ ਹੈ।’ ਵਾਕ ਵਿੱਚ ‘ਨੇਕੀ’ ਕੀ ਹੈ?
ਆਮ ਨਾਮ
ਭਾਵਵਾਚਕ ਨਾਮ
ਖਾਸ ਨਾਮ
ਇਕੱਤ ਵਾਚਕ ਨਾਮ
6. ਸਰਵਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
4
6
5
3
7. ਪੁਰਖਵਾਚਕ ਸਰਵਨਾਮ ਦੀਆਂ ਕਿੰਨੀਆਂ ਕਿਸਮਾਂ ਹਨ?
2
1
4
3
8. ਜਿਹੜੇ ਸਰਵਨਾਮ ਕਿਸੇ ਦੂਰ ਜਾਂ ਨੇੜੇ ਦਿਸਦੀ ਚੀਜ਼ ਵੱਲ ਇਸ਼ਾਰਾ ਕਰ ਕੇ ਉਸ ਬਾਰੇ ਦੱਸਣ, ਉਹਨਾਂ ਨੂੰ ਕੀ ਕਹਿੰਦੇ ਹਨ?
ਨਿਜਵਾਚਕ ਸਰਵਨਾਮ
ਪ੍ਰਸ਼ਨਵਾਚਕ ਸਰਵਨਾਮ
ਪੁਰਖਵਾਚਕ ਸਰਵਨਾਮ
ਨਿਸ਼ਚੇਵਾਚਕ ਸਰਵਨਾਮ
9. ‘ਕੌਣ, ਕਿਹੜਾ’ ਕਿਸ ਪ੍ਰਕਾਰ ਦੇ ਸਰਵਨਾਮ ਹਨ?
ਪੁਰਖਵਾਚਕ ਸਰਵਨਾਮ
ਨਿਸ਼ਚੇਵਾਚਕ ਸਰਵਨਾਮ
ਨਿਜਵਾਚਕ ਸਰਵਨਾਮ
ਪ੍ਰਸ਼ਨਵਾਚਕ ਸਰਵਨਾਮ
10. ‘ਗਰੀਬ ਨਾਲ ਕੋਈ-ਕੋਈ ਹਮਦਰਦੀ ਕਰਦਾ ਹੈ।’ ਵਾਕ ਵਿੱਚ ਕਿਹੜਾ ਸਰਵਨਾਮ ਹੈ?
ਗਰੀਬ
ਨਾਲ
ਕੋਈ-ਕੋਈ
ਹਮਦਰਦੀ
11. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
5
4
3
2
12. ਨਾਮਾਂ ਨੂੰ ਇਸ਼ਾਰੇ ਨਾਲ ਆਮ ਤੋਂ ਖਾਸ ਬਣਾਉਣ ਵਾਲੇ ਵਿਸ਼ੇਸ਼ਣ ਨੂੰ ਕੀ ਕਿਹਾ ਜਾਂਦਾ ਹੈ?
ਗੁਣਵਾਚਕ ਵਿਸ਼ੇਸ਼ਣ
ਸੰਖਿਆਵਾਚਕ ਵਿਸ਼ੇਸ਼ਣ
ਸਰਵਨਾਮੀ ਵਿਸ਼ੇਸ਼ਣ
ਨਿਸ਼ਚੇਵਾਚਕ ਵਿਸ਼ੇਸ਼ਣ
13. ‘ਕਮਲ ਇਸ ਸਭਾ ਦਾ ਪੰਜਵਾਂ ਮੈਂਬਰ ਹੈ।’ ਇਸ ਵਾਕ ਵਿੱਚ ‘ਪੰਜਵਾਂ’ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ?
ਸਰਵਨਾਮੀ ਵਿਸ਼ੇਸ਼ਣ
ਸੰਖਿਆਵਾਚਕ ਵਿਸ਼ੇਸ਼ਣ
ਗੁਣਵਾਚਕ ਵਿਸ਼ੇਸ਼ਣ
ਨਿਸ਼ਚੇਵਾਚਕ ਵਿਸ਼ੇਸ਼ਣ
14. ‘ਦੁੱਧ ਵਿੱਚ ਥੋੜ੍ਹਾ ਪਾਣੀ ਮਿਲਾ ਦਿਉ।’ ਵਾਕ ਵਿੱਚ ‘ਥੋੜ੍ਹਾ’ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ?
ਨਿਸ਼ਚੇਵਾਚਕ ਵਿਸ਼ੇਸ਼ਣ
ਸੰਖਿਆਵਾਚਕ ਵਿਸ਼ੇਸ਼ਣ
ਪਰਿਮਾਣਵਾਚਕ ਵਿਸ਼ੇਸ਼ਣ
ਸਰਵਨਾਮੀ ਵਿਸ਼ੇਸ਼ਣ
15. ‘ਮੇਰਾ ਕੁੱਤਾ ਹਰੇ ਰੰਗ ਦਾ ਹੈ।’ ਵਾਕ ਵਿੱਚ ‘ਹਰਾ’ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ?
ਗੁਣਵਾਚਕ ਵਿਸ਼ੇਸ਼ਣ
ਸਰਵਨਾਮੀ ਵਿਸ਼ੇਸ਼ਣ
ਪਰਿਮਾਣਵਾਚਕ ਵਿਸ਼ੇਸ਼ਣ
ਨਿਸ਼ਚੇਵਾਚਕ ਵਿਸ਼ੇਸ਼ਣ
16. ਵਿਸਮਿਕ ਕਿੰਨੀ ਪ੍ਰਕਾਰ ਦੀ ਹੁੰਦੀ ਹੈ?
8
9
10
11
17. ਜਿਹੜੇ ਵਿਸਮਿਕ ਤਾੜਨਾ ਜਾਂ ਚੇਤਨ ਕਰਨ ਲਈ ਵਰਤੇ ਜਾਣ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
ਸੰਬੋਧਨੀ ਵਿਸਮਿਕ
ਸੂਚਨਾਵਾਚਕ ਵਿਸਮਿਕ
ਸਤਿਕਾਰਵਾਚਕ ਵਿਸਮਿਕ
ਹੈਰਾਨੀਵਾਚਕ ਵਿਸਮਿਕ
18. ਜਿਹੜੇ ਵਿਸਮਿਕ ਮਨ ਦੀ ਇੱਛਾ ਪ੍ਰਗਟ ਕਰਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
ਆਸ਼ੀਰਵਾਦਵਾਚਕ ਵਿਸਮਿਕ
ਠਪਕਾਰਵਾਚਕ ਵਿਸਮਿਕ
ਇੱਛਾਵਾਚਕ ਵਿਸਮਿਕ
ਸ਼ੋਕਵਾਚਕ ਵਿਸਮਿਕ
19. "ਆਓ ਜੀ! ਜੀ ਆਇਆਂ ਨੂੰ! ਧੰਨ ਭਾਗ!" — ਇਹ ਕਿਸ ਵਿਸਮਿਕ ਦੀਆਂ ਉਦਾਹਰਣਾਂ ਹਨ?
ਸ਼ੋਕਵਾਚਕ ਵਿਸਮਿਕ
ਸੰਬੋਧਨੀ ਵਿਸਮਿਕ
ਆਸ਼ੀਰਵਾਦਵਾਚਕ ਵਿਸਮਿਕ
ਸਤਿਕਾਰਵਾਚਕ ਵਿਸਮਿਕ
20. "ਨੀ ਕੁੜੀਏ!" ਕਿਸ ਵਿਸਮਿਕ ਦੀ ਉਦਾਹਰਣ ਹੈ?
ਹੈਰਾਨੀਵਾਚਕ ਵਿਸਮਿਕ
ਸੂਚਨਾਵਾਚਕ ਵਿਸਮਿਕ
ਸੰਬੋਧਨੀ ਵਿਸਮਿਕ
ਠਪਕਾਰਵਾਚਕ ਵਿਸਮਿਕ
21. ਯੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
1
2
3
4
22. ਸਮਾਨ ਜਾਂ ਬਰਾਬਰ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਨ ਵਾਲੇ ਯੋਜਕ ਨੂੰ ਕੀ ਕਿਹਾ ਜਾਂਦਾ ਹੈ?
ਸਮਾਨ ਯੋਜਕ
ਅਧੀਨ ਯੋਜਕ
ਦੋਵੇਂ
ਕੋਈ ਨਹੀਂ
23. "ਕਮਲ ਗਰੀਬ ਹੈ ਪਰ ਬੇਇਮਾਨ ਨਹੀਂ।" ਇਸ ਵਾਕ ਵਿੱਚ ‘ਪਰ’ ਸ਼ਬਦ ਕਿਹੜਾ ਯੋਜਕ ਹੈ?
ਅਧੀਨ ਯੋਜਕ
ਸਮਾਨ ਯੋਜਕ
ਦੋਵੇਂ
ਕੋਈ ਨਹੀਂ
24. "ਗੁਰਪ੍ਰੀਤ ਤੇ ਸਿਮਰਨ ਸਖੇ ਭੈਣ ਭਰਾ ਹਨ।" ਇਸ ਵਾਕ ਵਿੱਚ ‘ਤੇ’ ਸ਼ਬਦ ਕਿਹੜਾ ਯੋਜਕ ਹੈ?
ਅਧੀਨ ਯੋਜਕ
ਦੋਵੇਂ
ਸਮਾਨ ਯੋਜਕ
ਕੋਈ ਨਹੀਂ
25. "ਤੂੰ ਜਾਵੇਂਗਾ ਤਾਂ ਉਹ ਆਵੇਗਾ।" ਇਸ ਵਾਕ ਵਿੱਚ ‘ਤਾਂ’ ਸ਼ਬਦ ਕਿਹੜਾ ਯੋਜਕ ਹੈ?
ਅਧੀਨ ਯੋਜਕ
ਸਮਾਨ ਯੋਜਕ
ਦੋਵੇਂ
ਕੋਈ ਨਹੀਂ
26. ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
4
3
2
1
27. ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ, ਉਸ ਨੂੰ ਕੀ ਕਿਹਾ ਜਾਂਦਾ ਹੈ?
ਅਕਰਮਕ ਕਿਰਿਆ
ਸਕਰਮਕ ਕਿਰਿਆ
ਦੋਵੇਂ
ਕੋਈ ਨਹੀਂ
28. ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ, ਉਸ ਨੂੰ ਕੀ ਕਿਹਾ ਜਾਂਦਾ ਹੈ?
ਸਕਰਮਕ ਕਿਰਿਆ
ਅਕਰਮਕ ਕਿਰਿਆ
ਦੋਵੇਂ
ਕੋਈ ਨਹੀਂ
29. "ਮੇਰੀ ਮਾਤਾ ਜੀ ਰੋਟੀ ਪਕਾ ਰਹੀ ਹਨ।" ਵਾਕ ਵਿੱਚ ‘ਪਕਾ ਰਹੀ ਹਨ’ ਕਿਸ ਪ੍ਰਕਾਰ ਦੀ ਕਿਰਿਆ ਹੈ?
ਅਕਰਮਕ ਕਿਰਿਆ
ਸਕਰਮਕ ਕਿਰਿਆ
ਦੋਵੇਂ
ਕੋਈ ਨਹੀਂ
30. "ਮੀਂਹ ਪੈ ਰਿਹਾ ਹੈ।" ਵਾਕ ਵਿੱਚ ‘ਪੈ ਰਿਹਾ ਹੈ’ ਕਿਸ ਪ੍ਰਕਾਰ ਦੀ ਕਿਰਿਆ ਹੈ?
ਸਕਰਮਕ ਕਿਰਿਆ
ਅਕਰਮਕ ਕਿਰਿਆ
ਦੋਵੇਂ
ਕੋਈ ਨਹੀਂ
31. ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
1
2
3
4
32. ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਦਾ ਕੰਮ ਕਰਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
ਪੂਰਨ ਸੰਬੰਧਕ
ਅਪੂਰਨ ਸੰਬੰਧਕ
ਦੋਵੇਂ
ਕੋਈ ਨਹੀਂ

💐🌿Follow us for latest updates 👇👇👇

Featured post

PSSSB SEWADAR AND CHOWKIDAR RECRUITMENT 2025: 371ਅਸਾਮੀਆਂ ਤੇ ਭਰਤੀ , 27 ਦਸੰਬਰ ਤੱਕ ਤੱਕ ਕਰੋ ਆਨਲਾਈਨ ਅਪਲਾਈ

PSSSB Group D Recruitment 2025: Apply Online for 371 Sewadar & Chowkidar Posts PSSSB Group D Recruitment 2025: Apply...

RECENT UPDATES

Trends