ਮਿਡ ਡੇ ਮੀਲ ਸਕੀਮ ਹੇਠ ਕੰਮ ਕਰ ਰਹੇ ਸਹਾਇਕ ਬਲਾਕ ਮੈਨੇਜਰਾਂ ਨੂੰ ਵੀ ਰੈਗੂਲਰ ਕਰਨ ਲਈ ਵਿਚਾਰਿਆ ਜਾਵੇ:- ਬੀ ਐੱਡ ਅਧਿਆਪਕ ਫਰੰਟ ਪੰਜਾਬ
ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ ਕਰਮਚਾਰੀਆਂ ਅਤੇ ਮਿਡ ਡੇ ਮੀਲ ਮੈਨੇਜਰਾਂ ਨੂੰ ਪੂਰੀ ਤਨਖਾਹ ਤੇ ਰੈਗੂਲਰ ਕੀਤਾ ਜਾਵੇ
ਫਾਜ਼ਿਲਕਾ 7 ਅਕਤੂਬਰ 2025( )ਬੀ ਐੱਡ ਅਧਿਆਪਕ ਫਰੰਟ ਪੰਜਾਬ ਦੇ ਪ੍ਰੈਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਨੇ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਿਡ ਡੇ ਮੀਲ ਸਕੀਮ ਹੇਠ ਕੰਮ ਕਰ ਰਹੇ ਸਹਾਇਕ ਬਲਾਕ ਮੈਨੇਜਰਾਂ ਨਾਲ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਹੋ ਰਹੀ ਲਗਾਤਾਰ ਬੇਰੁਖ਼ੀ ਅਤੇ ਵਿਤਕਰੇ ਦੀ ਬੀ ਐੱਡ ਅਧਿਆਪਕ ਫਰੰਟ ਪੰਜਾਬ ਨੇ ਨਿੰਦਾ ਕੀਤੀ ਹੈ। ਸੂਬਾ ਪ੍ਰਧਾਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਇਹ ਕਰਮਚਾਰੀ ਪਿਛਲੇ 16 ਸਾਲਾਂ ਤੋਂ ਬਹੁਤ ਘੱਟ ਤਨਖਾਹਾਂ ‘ਤੇ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਹਨ, ਪਰ ਵਿਭਾਗ ਵੱਲੋਂ ਕਈ ਵਾਰ ਧੋਖਾ ਕੀਤਾ ਗਿਆ ਹੈ। ਕੈਬਿਨਟ ਸਬ ਕਮੇਟੀ ਵੱਲੋਂ ਹਰ ਬੈਠਕ ਵਿੱਚ ਮਿਡ ਡੇ ਮੀਲ ਕਰਮਚਾਰੀਆਂ ਨੂੰ ਵੀ ਸਮੱਗਰਾ ਸਿੱਖਿਆ ਅਭਿਆਨ ਦੇ ਕਰਮਚਾਰੀਆਂ ਦੀ ਤਰ੍ਹਾਂ ਰੈਗੂਲਰ ਕਰਨ ਲਈ ਕਿਹਾ ਗਿਆ ਸੀ, ਪਰ ਵਿਭਾਗੀ ਅਧਿਕਾਰੀਆਂ ਨੇ ਇਸ ਫ਼ੈਸਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ ਕਰਮਚਾਰੀਆਂ ਅਤੇ ਮਿਡ ਡੇ ਮੀਲ ਮੈਨੇਜਰਾਂ ਨੂੰ ਪੂਰੀ ਤਨਖਾਹ ਤੇ ਰੈਗੂਲਰ ਕੀਤਾ ਜਾਵੇ । ਸੂਬਾ ਜਨਰਲ ਸਕੱਤਰ ਤਜਿੰਦਰ ਸਿੰਘ ਮੋਹਾਲੀ ਨੇ ਦੱਸਿਆ ਕਿ ਸਾਲ 2014 ਵਿੱਚ ਜਦੋਂ ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਸੀ, ਤਦ ਮਿਡ ਡੇ ਮੀਲ ਕਰਮਚਾਰੀਆਂ ਨੂੰ ਵੱਖਰਾ ਕਰ ਦਿੱਤਾ ਗਿਆ।
ਦਸੰਬਰ 2024 ਵਿੱਚ ਵੀ ਵਿਭਾਗ ਨੇ ਲੇਖਾਕਾਰਾਂ ਦੀ ਤਨਖਾਹ ਸਮੱਗਰਾ ਦੇ ਬਰਾਬਰ ਕਰ ਦਿੱਤੀ, ਪਰ ਸਹਾਇਕ ਬਲਾਕ ਮੈਨੇਜਰਾਂ ਨੂੰ ਫਿਰ ਅਣਡਿੱਠਾ ਕੀਤਾ ਗਿਆ। ਸਭ ਤੋਂ ਵੱਡਾ ਧੱਕਾ ਉਸ ਵੇਲੇ ਲੱਗਾ ਜਦੋਂ ਵਿੱਤ ਵਿਭਾਗ ਵੱਲੋਂ 2019 ਵਿੱਚ ਦੋਹਾਂ ਸੁਸਾਇਟੀਆਂ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਨਜ਼ੂਰੀ ਦੇ ਬਾਵਜੂਦ, ਜੁਲਾਈ 2025 ਵਿੱਚ ਜਦੋਂ ਅਸਾਮੀਆਂ ਦੀ ਰਚਨਾ ਦੁਬਾਰਾ ਹੋਈ, ਤਾਂ ਸਿਰਫ਼ ਸਮੱਗਰਾ ਸਿੱਖਿਆ ਅਭਿਆਨ ਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਗਿਆ ਅਤੇ ਮਿਡ ਡੇ ਮੀਲ ਦੇ 104 ਕਰਮਚਾਰੀਆਂ ਨੂੰ ਫਿਰ ਬਾਹਰ ਰੱਖ ਦਿੱਤਾ ਗਿਆ। ਸੂਬਾ ਸਰਪ੍ਰਸਤ ਸੁਖਦਰਸ਼ਨ ਸਿੰਘ ਬਠਿੰਡਾ ਨੇ ਕਿਹਾ ਕਿ ਮਿਡ ਡੇ ਮੀਲ ਸਹਾਇਕ ਬਲਾਕ ਮੈਨੇਜਰਾਂ ਨਾਲ ਇਹ ਵਿਤਕਰਾ ਅਫ਼ਸਰਸ਼ਾਹੀ ਦੀ ਬੇਇਨਸਾਫ਼ੀ ਦਾ ਸਾਫ਼ ਸਬੂਤ ਹੈ। ਉਹਨਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਿਡ ਡੇ ਮੀਲ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਨਾ ਕੀਤਾ ਗਿਆ, ਤਾਂ ਇਸ ਦੇ ਨਤੀਜੇ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣੇ ਪੈਣਗੇ ਇਸ ਮੌਕੇ ਪਰਮਜੀਤ ਸਿੰਘ ਫਿਰੋਜ਼ਪੁਰ ਰਵਿੰਦਰ ਸਿੰਘ ਜਲੰਧਰ ਸਰਤਾਜ ਸਿੰਘ ਕਪੂਰਥਲਾ ਕਮਲਜੀਤ ਜਲੰਧਰ ਹਰਵਿੰਦਰ ਸਿੰਘ ਬਰਨਾਲਾ ਅਮਰਜੀਤ ਸਿੰਘ ਰੋਪੜ ਰਵਿੰਦਰ ਸਿੰਘ ਲੁਧਿਆਣਾ ਪਰਮਜੀਤ ਦੁੱਗਲ ਮਨਦੀਪ ਸਿੰਘ ਲੁਧਿਆਣਾ ਗੁਰਮੀਤ ਸਿੰਘ ਮੋਗਾ ਸਤਿੰਦਰ ਸਚਦੇਵਾ ਕੇਵਲ ਸਿੰਘ ਸ੍ਰੀ ਮੁਕਤਸਰ ਸਾਹਿਬ ਰਾਜ ਕੁਮਾਰ ਟੋਨੀ ਫਰੀਦਕੋਟ ਪਰਮਿੰਦਰ ਸਿੰਘ ਮੋਹਾਲੀ ਆਦਿ ਆਗੂ ਹਾਜ਼ਰ ਸਨ।
