ਸਿੱਖਿਆ ਸਕੱਤਰ ਪੰਜਾਬ ਨਾਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਮੋਹਾਲੀ ਦਫਤਰ ਵਿਖੇ ਪਰਾਇਮਰੀ ਪੱਧਰ ਦੇ ਮਸਲਿਆ ਨੂੰ ਲੈਕੇ ਹੋਈ ਮੀਟਿੰਗ - ਪੰਨੂ , ਲਾਹੌਰੀਆ

 ਸਿੱਖਿਆ ਸਕੱਤਰ ਪੰਜਾਬ ਨਾਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਮੋਹਾਲੀ ਦਫਤਰ ਵਿਖੇ  ਪਰਾਇਮਰੀ ਪੱਧਰ ਦੇ ਮਸਲਿਆ ਨੂੰ ਲੈਕੇ ਹੋਈ  ਮੀਟਿੰਗ  -  ਪੰਨੂ , ਲਾਹੌਰੀਆ  


      ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਬੀ ਪੀ ਈ ਓਜ ਪਰਮੋਸ਼ਨਾ 90 % ਕੋਟੇ ਤਹਿਤ  ਜਲਦ ਹੋਣਗੀਆ -ਸਿਖਿਆ ਸਕੱਤਰ ਪੰਜਾਬ 

ਪੰਜਾਬ ਭਰ ਦੇ ਰਹਿ ਗਏ ਜਿਲਿਆਂ ਵਿੱਚ ਸਾਰੀਆਂ ਖਾਲੀ ਪੋਸਟਾਂ ਤੇ ਹੈਡ ਟੀਚਰਜ ਸੈਂਟਰ ਹੈਡ ਟੀਚਰਜ ਪਰਮੋਸ਼ਨਾ ਜਲਦ ਕਰਨ ਲਈ ਮੌਕੇ ਤੇ ਆਦੇਸ਼ ਕੀਤੇ ਜਾਰੀ ।

ਹੁਣ ਨਹੀ ਰੁਕਣਗੀਆਂ ਪਰਮੋਸ਼ਨਾ ਮਾਸਟਰ ਕੇਡਰ ਪਰਮੋਸ਼ਨ ਵੀ ਹੋ ਰਹੀਆਂ ਜਲਦ । ਬਾਰਡਰ ਏਰੀਏ ਚ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਇੰਨਕਰੀਮੈਂਟ ਦੇਣ ਦੀ ਬਣ ਰਹੀ ਪਰਪੋਜਲ  ਤੋ ਵੀ ਕਰਾਇਆ  ਜਾਣੂ । ਗੈਰਵਿਦਿਅਕ ਕੰਮ,ਬੀ ਐਲ ਓਜ ਡਿਊਟੀਆ ,ਆਨਲਾਈਨ ਕੰਮ ਘਟਾਉਣ ਅਤੇ ਗ੍ਰਾਂਟਾਂ ਖਰਚ ਕਰਨ ਲਈ ਅਧਿਆਪਕਾਂ ਤੇ ਇੱਕਦਮ ਬਣਦੇ ਦਬਾਅ ਨੂੰ ਘੱਟ ਕਰਨ ਲਈ ਬਣਾਈ ਜਾ ਰਹੀ ਠੋਸ ਨੀਤੀ । ਸਾਰੇ ਜਿਲਿਆਂ ਤੋ  ਤੋ ਬੀ ਐਲ ਓਜ ਅਧਿਆਪਕਾਂ ਦਾ ਡਾਟਾ ਮੰਗਵਾਉਣ ਦੇ ਦਿਤੇ ਆਦੇਸ਼ । ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਵਿੱਚ ਮਿਲੇ ਸੂਬਾਈ ਵਫਦ ਵੱਲੋ ਅਹਿਮ ਭੱਖਦੇ ਮਸਲਿਆਂ ਨੂੰ ਲੈ ਕੇ  ਮੀਟਿੰਗ ਲਈ ਮਿਲੇ ਸੱਦੇ ਤੇ ਸਿੱਖਿਆ ਸਕੱਤਰ ਸਕੂਲ ਸਿਖਿਆ ਅਨਿੰਦਿਤਾ ਮਿਤਰਾ  ਨਾਲ ਉੱਪ ਸਿਖਿਆ ਸਕੱਤਰ ਹਰਪ੍ਰੀਤ ਸਿੰਘ ਢੋਲਣ ,  ਡਾਇਰੈਕਟਰ (ਐਲੀ)  ਸ੍ਰੀ ਮਤੀ ਹਰਕੀਰਤ ਕੌਰ ਚਾਨੇ  ਦੀ ਹਾਜਰੀ ਵਿੱਚ ਅੱਜ ਹੋਈ ਮੀਟਿੰਗ ਵਿੱਚ ਈ ਟੀ ਟੀ /ਹੈੱਡਟੀਚਰ  /ਸੈਂਟਰ ਹੈੱਡਟੀਚਰ / ਬੀ ਪੀ ਈ ਓਜ ਅਤੇ ਹੋਰ ਅਧਿਆਪਕਾਂ ਦੀਆਂ ਵਿਭਾਗੀ ਤੇ ਵਿੱਤੀ ਮੰਗਾਂ ਤੇ ਵਿਚਾਰਾਂ ਕੀਤੀਆਂ ਤੇ 2018 ਦੇ ਨਿਯਮਾਂ ਤਹਿਤ ਅਧਿਆਪਕਾਂ ਦੇ ਹੋਏ ਨੁਕਸਾਨਾਂ ਤੋ ਵੀ ਜਾਣੂ ਕਰਾਇਆ । 

ਇਸ ਮੌਕੇ  ਕਈ ਮੰਗਾਂ ਤੇ ਸਹਿਮਤੀਆਂ ਦੇਦਿਆ ਕਿਹਾ ਕਿ ਪ੍ਰਾਇਮਰੀ ਤੋ ਹਰੇਕ ਤਰਾਂ ਦੀਆ ਪ੍ਰਮੋਸ਼ਨਾ ਲਈ ਚੱਲ ਰਹੀ ਪ੍ਰਕ੍ਰਿਆ ਤਹਿਤ ਸਭ ਪਰਮੋਸ਼ਨਾ ਹੋ ਰਹੀਆ ਹਨ ਅਤੇ ਰਹਿ ਗਏ ਜਿਲਿਆ ਵਿੱਚ ਹੈਡ ਟੀਚਰਜ /ਸੈਟਰ ਹੈਡ ਟੀਚਰਜ ਪੋਸਟਾਂ  ਭਰਨ ਲਈ ਡਾਇਰੈਕਟਰ (ਐਲੀ) ਨੂੰ ਅੱਜ ਹੀ ਮੌਕੇ ਤੇ ਜਿਲਾ ਸਿਖਿਆ ਅਫਸਰਾਂ ਨੂੰ ਆਦੇਸ਼ ਜਾਰੀ ਕਰਨ ਲਈ ਕਿਹਾ । ਤੇ ਕਿਹਾ ਕਿ ਹੈਡ ਟੀਚਰ ਸੈਟਰ ਹੈਡ ਟੀਚਰ ਪਰਮੋਂਸ਼ਨਾ ਨਹੀ ਰੁਕਣਗੀਆਂ । ਸਾਰੀਆ ਪਰਮੋਸ਼ਨਾ ਪੂਰੀਆ ਕੀਤੀਆ ਜਾਣਗੀਆਂ। 

ਹੈੱਡਟੀਚਰ ਪੋਸਟਾਂ ਨੂੰ 6230 ਤੋ ਹੋਰ ਵੱਧ ਵਧਾਉਣ ਲਈ ਨਿਯਮਾ ਚ ਸੋਧ ਕਰਨ ਦਾ ਵੀ ਭਰੋਸਾ ਦਿੰਦਿਆ ਸਹਿਮਤੀ ਦਿੱਤੀ , ਹੈੱਡਟੀਚਰ ਦੀ ਪੋਸਟ ਪ੍ਰਬੰਧਕੀ ਕਰਨ ,ਬੀ ਪੀ ਈ ਓਜ 90 % ਪ੍ਰਮੋਸ਼ਨ ਕੋਟੇ ਤਹਿਤ ਪਰਮੋਸ਼ਨਾ ਜਲਦ ਕਰਨ ਅਤੇ ਮਾਸਟਰ ਕਾਡਰ ਪ੍ਰਮੋਸ਼ਨਾ  ਜਲਦ ਕਰਨ ਲਈ ਚੱਲ ਰਹੀ ਪ੍ਰਕ੍ਰਿਆ ਤੋ ਜਾਣੂ ਕਰਾਇਆ ਤੇ ਰਹਿ ਗਏ ਕੇਸ ਮੰਗਣ ਬਾਰੇ ਵੀ ਡਾਇਰੈਕਟਰ ਸੈਕੰਡਰੀ ਨੂੰ ਵੀ ਆਦੇਸ਼ ਦਿਤੇ ਗਏ । 

ਪ੍ਰਾਇਮਰੀ ਪੱਧਰ ਤੇ ਅਧਿਆਪਕਾਂ ਨੂੰ ਪੂਰਾ ਸਿੱਖਿਆ ਨਾਲ ਜੋੜਨ ਲਈ ਗੈਰਵਿਦਿਅਕ ਕੰਮ ਅਤੇ ਬੀ ਐਲ ਓਜ ਡਿਊਟੀਆਂ ,ਆਨਲਾਈਨ ਕੰਮਾਂ , ਨੂੰ ਘਟਾਉਣ ਅਤੇ ਗ੍ਰਾਂਟਾਂ ਖਰਚ ਕਰਨ ਲਈ ਅਧਿਆਪਕਾਂ ਤੇ ਇੱਕਦਮ ਬਣਦੇ ਦਬਾਅ ਨੂੰ ਘੱਟ ਕਰਨ ਲਈ ਸਿਖਿਆ ਸਕੱਤਰ ਵੱਲੋ ਕਿਹਾ ਕਿ ਇਸ ਸਬੰਧੀ 

ਬਣਾਈ ਜਾ ਰਹੀ ਨੀਤੀ ਤੋ ਜਾਣੂ ਕਰਾਇਆ । ਇਸਦੇ ਨਾਲ ਹੀ ਸਾਰੇ ਜਿਲਿਆਂ ਤੋ ਬੀ ਐਲ ਓਜ ਅਧਿਆਪਕਾਂ ਦਾ ਡਾਟਾ ਮੰਗਵਾਉਣ ਦੇ ਦਿਤੇ ਆਦੇਸ਼ ।*

ਫਾਈਨ ਆਰਟਸ ਅਧਿਆਪਕਾਂ ਨੂੰ ਆਰਟ ਕਰਾਫਟ ਵਜੋਂ ਅਤੇ ਵੋਕੇਸ਼ਨਲ ਯੋਗਤਾ ਪੂਰੀ ਕਰਦੇ ਅਧਿਆਪਕਾਂ ਨੂੰ ਵੀ ਮਾਸਟਰ ਕਾਡਰ ਚ ਵੋਕੇਸ਼ਨਲ ਪ੍ਰਮੋਟ ਕਰਨ ਨਿਯਮਾ ਵਿੱਚ ਵਿਵਸਥਾ ਕਰਨ ਲਈ ਅੰਕੜਾ ਮੰਗਿਆ ਗਿਆ ।180 ਟੈਟ ਪਾਸ ਈ ਟੀ ਟੀ ਅਧਿਆਪਕਾਂ ਤੇ ਮੁੱਢਲੇ ਨਿਯੁਕਤੀ ਸ਼ਰਤਾਂ ਬਹਾਲ ਰੱਖ ਕੇ ਸਕੇਲ ਲਾਗੂ ਕਰਨ , 6635 ਈ ਟੀ ਟੀ ਭਰਤੀ ਚ ਰੀਕਾਸਟ ਕੈਟਾਗਿਰੀਜ 106  ਈ ਟੀ ਟੀ ਅਧਿਆਪਕਾਂ ਦੀਆਂ ਸੇਵਾਵਾਂ ਜਾਰੀ ਰੱਖਣ ਲਈ ਵਿੱਤ ਵਿਭਾਗ ਕੋਲੋ ਪ੍ਰਵਾਨਗੀ ਲਈ ਭੇਜੀ ਫਾਈਲ ਦਾ ਹਵਾਲਾ ਦਿਤਾ ਗਿਆ ।

ਗਰਮੀ ਨੂੰ ਮੁੱਖ ਰੱਖਕੇ ਅਗਲੀ ਵਾਰ ਪਰਾਇਮਰੀ ਪੱਧਰ ਦੀਆ ਖੇਡਾਂ ਅਕਤੂਬਰ ਚ ਕਰਾਉਣ ਦੀ ਦਿਤੀ ਸਹਿਮਤੀ ਅਤੇ ਲੋੜੀਦਾ ਵੱਧ ਫੰਡ ਵੀ ਦੇਣ ਲਈ ਕਿਹਾ । ਇਸਦੇ  ਨਾਲ ਲੈਪਸ ਹੋਈਆ ਸਕੂਲਾਂ ਦੀਆਂ ਗ੍ਰਾਂਟਾਂ ਜਾਰੀ ਕਰਨ ਤੋ ਜਾਣੂ ਕਰਾਇਆ । ਇਸ ਤੋ ਇਲਾਵਾ ਪ੍ਰਾਇਮਰੀ ਪੱਧਰ ਤੇ ਜਮਾਤਵਾਰ ਅਧਿਆਪਕ ਦੇਕੇ ਵਿਦਿਆਰਥੀ ਅਨੁਪਾਤ 1:20 ਕਰਨ ਅਤੇ ਹਰੇਕ ਸਕੂਲ ਚ ਮੁੱਖ ਅਧਿਆਪਕ ਦੇਣ , ਪ੍ਰੀ - ਪ੍ਰਾਇਮਰੀ ਪੱਧਰ ਤੇ ਘੱਟੋ ਘੱਟ 2 ਅਧਿਆਪਕ ਤੇ ਇੱਕ ਹੈਲਪਰ ਦੇਣ, ਸੈਂਟਰ ਸਕੂਲਾਂ ਅਤੇ ਸਕੂਲਾਂ ਚ ਡਾਟਾ ਐਂਟਰੀ ਅਪਰੇਟਰ ਕਮ ਕਲਰਕ ਪੋਸਟ ਦੇਣ ਸਬੰਧੀ, ਪ੍ਰਾਇਮਰੀ /ਪ੍ਰੀਪ੍ਰਾਇਮਰੀ ਪੱਧਰ ਤੇ ਰਹਿੰਦੀਆਂ ਭਰਤੀ ਮੁਕੰਮਲ ਕਰਨ ਅਤੇ ਪ੍ਰਾਇਮਰੀ ਪੱਧਰ ਤੇ ਕੰਮ ਕਰਦੇ ਅਸੋਸੀਏਟ ਅਤੇ ਅਸਿਸਟੈਂਟ ਅਸੋਸੀਏਟ ਅਧਿਆਪਕਾਂ ਉੱਪਰ ਸੇਵਾ ਨਿਯਮ ਲਾਗੂ ਕਰਦਿਆਂ ਰੈਗੂਲਰ ਕਰਨ ,ਨਾਨ ਟੀਚਿੰਗ ਸਟਾਫ ਨੂੰ ਪੂਰੇ ਲਾਭਾਂ ਸਮੇਤ ਰੈਗੂਲਰ ਕਰਨ ਅਤੇ ਰਹਿੰਦੇ 120 ਐਸ ਟੀ ਆਰ ਵਲੰਟੀਅਰ ਨੂੰ ਰੈਗੂਲਰ ਕਰਨ, ਅਧਿਆਪਕਾਂ ਦੇ ਜਿਲ੍ਹਾ ਪ੍ਰੀਸ਼ਦ ਸਮੇਂ ਦੇ ਰਹਿੰਦੇ ਬਕਾਏ ਅਤੇ ਹੋਰ ਅਧਿਆਪਕਾਂ ਦੇ ਬਕਾਏ ਦੇਣ,ਖੇਡਾਂ ਪ੍ਰਫੁਲਤ ਕਰਨ ਲਈ ਪੀ ਟੀ ਆਈ ਤੁਰੰਤ ਭਰਤੀ ਕਰਨ, ਸਕੂਲੀ ਵਾਤਾਵਰਣ ਸੋਹਣਾ ਬਣਾਉਣ ਲਈ  ਸਕੂਲ ਚ ਸਫਾਈ ਸੇਵਿਕਾ/ਮਾਲੀ  ਦੇਣ , ਅਧਿਆਪਕ ਬਦਲੀਆਂ ਦੋਰਾਨ ਪੋਸਟਾਂ ਸਪੱਸ਼ਟ ਦਰਸਾਉਣ ਲਈ ਵਿਚਾਰਾਂ ਕਰਦਿਆ ਇਸਦਾ ਹੱਲ ਕਰਨ ਦੀ ਮੰਗ ਕੀਤੀ । ਪ੍ਰਾਇਮਰੀ ਪੱਧਰ ਤੇ ਮਿਡ ਡੇ ਮੀਲ ਕੁਕਿੰਗ ਕਾਸਟ ਅਤੇ ਫਰੂਟ ਦੀ ਰਾਸ਼ੀ ਵਧਾਉਣ ਤੇ ਕਿਹਾ ਕਿ ਭਾਰਤ ਸਰਕਾਰ ਵੱਲੋ ਜਲਦ ਨਰਸਰੀ ਤੋ ਬਾਰਵੀ ਤੱਕ ਮਿਡ ਡੇ ਮੀਲ ਸਭ ਨੂੰ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ । ਮੈਡੀਕਲ ਕਲੇਮ ਪੂਰਤੀ ਲਈ ਕਾਰਵਾਈ ਤੇਜ ਕਰ ਦਿਤੀ ਗਈ ਹੈ , ਕਿਸੇ ਦਾ ਬਿੱਲ ਪੈਂਡਿੰਗ ਨਹੀ ਰਹੇਗਾ । ਇਸ ਤੋ ਇਲਾਵਾ ਵਿੱਤੀ ਵਿਭਾਗ ਨਾਲ ਸਬੰਧਿਤ ਮੰਗਾਂ ਪੁਰਾਣੀ ਪੈਨਸ਼ਨ ਸਕੀਮ ,ਛੇਵੇ ਪੇ ਕਮਿਸ਼ਨ ਵੱਲੋ ਪਈ ਟੀ ਟੀ ,ਹੈੱਡਟੀਚਰ , ਸੈਂਟਰ ਹੈੱਡਟੀਚਰ ਬੀ ਪੀ ਈ ਓਜ  ਨੂੰ ਦਿੱਤੇ ਵੱਧ ਗੁਣਾਂਕ ਨੂੰ ਲਾਗੂ ਕਰਕੇ ਬਕਾਏ ਦੇਣ ਬੰਦ ਕੀਤੇ ਪੇਂਡੂ ਭੱਤੇ ,ਬਾਰਡਰ ਭੱਤੇ ,ਅੰਗਹੀਣ ਭੱਤੇ ਲਾਗੂ ਕਰਨ ਅਤੇ ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਜਾਰੀ ਕਰਕੇ ਬਣਦੇ ਬਕਾਏ ਦੇਣ, ਕੇਂਦਰੀ ਪੈਟਰਨ ਸਕੇਲ ਦੀ ਜਗਾ ਪੰਜਾਬ ਸਕੇਲ ਦੇਣ , ਏ ਸੀ ਪੀ ਲਾਗੂ ਕਰਕੇ ਅਗਲੇ ਗ੍ਰੇਡ ਦੇਣ , ਮੈਡੀਕਲ ਪ੍ਰਤੀ ਪੂਰਤੀ ਕਲੇਮ ਦੀ ਪ੍ਰਕ੍ਰਿਆ ਤੇਜ ਕਰਨ ,ਹੈਲਥ ਕਾਰਡ ਜਾਰੀ ਕਰਨ , ਪ੍ਰੀ-ਪ੍ਰਾਇਮਰੀ ਅਧਿਆਪਕ ਅਤੇ ਹੈਲਪਰ ਦੀ ਬਣਦੇ ਰੈਗੂਲਰ ਗ੍ਰੇਡ ਵਿੱਚ ਭਰਤੀ ਕਰਨ ਦੀ ਪੁਰਜੋਰ ਮੰਗ ਕੀਤੀ ਗਈ ।

ਅੱਜ ਦੀ ਮੀਟਿੰਗ ਚ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ,ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਸਿਂਘ ਮੋਹਾਲੀ , ਦਲਜੀਤ ਸਿੰਘ ਲਹੌਰੀਆ , ਤਰਸੇਮ ਲਾਲ ਜਲੰਧਰ,  ਮਨਜੀਤ ਸਿਂਘ ਕਠਾਣਾ , ਮਨਜੀਤ ਸਿੰਘ ਬੌਬੀ , ਰਿਸ਼ੀ ਕੁਮਾਰ ਜਲੰਧਰ, ਹਰਵਿੰਦਰ ਸਿੰਘ ਹੈਪੀ,ਸ਼ੰਭੂ ਪ੍ਰਸਾਦ ਲੁਧਿਆਣਾ , ਮਨਜੀਤ ਸਿੰਘ ਬੌਬੀ  ਚਰਨਜੀਤ ਸਿੰਘ, ਮਨਜੀਤ ਸਿੰਘ ਗਰਚਾ ਲੁਧਿਆਣਾ ,ਮਰਦੇਵ ਜਰਿਆਲ, ਨਵੀਨ ਸ਼ਰਮਾ ਤੇ ਹੋਰ ਕਈ ਆਗੂ ਸ਼ਾਮਿਲ ਸਨ ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends