ਫਾਜ਼ਿਲਕਾ (22 ਸਤੰਬਰ) ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਅਹਿਮ ਮੰਗਾਂ ਮਸਲਿਆਂ ਸਬੰਧੀ ਧਾਰੀ ਚੁੱਪੀ ਸਬੰਧੀ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣ ਸਬੰਧੀ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ।


 ਅਧਿਆਪਕ ਮੰਗਾਂ ਅਤੇ ਮਸਲਿਆਂ ਸਬੰਧੀ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਹੋਈ ਮੀਟਿੰਗ

ਫਾਜ਼ਿਲਕਾ 22 ਸਤੰਬਰ (          ) ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਅਹਿਮ ਮੰਗਾਂ ਮਸਲਿਆਂ ਸਬੰਧੀ ਧਾਰੀ ਚੁੱਪੀ ਸਬੰਧੀ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣ ਸਬੰਧੀ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ।

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਫਾਜ਼ਿਲਕਾ ਨੇ ਦੱਸਿਆ ਪ੍ਰਧਾਨ ਸੁਖਦਰਸ਼ਨ ਸਿੰਘ ਦੀ ਹੋਣ ਜਾ ਰਹੀ ਸੇਵਾ ਨਿਵਿਰਤੀ ਦੇ ਸਬੰਧ ਵਿੱਚ ਜਥੇਬੰਦੀ ਨੂੰ  ਹੋਰ ਮਜ਼ਬੂਤ ਕਰਨ ਲਈ ਸੂਬਾ ਕਮੇਟੀ  ਵੱਲੋਂ ਨਿਯੁਕਤ ਕੀਤੇ ਅਬਜ਼ਰਵਰ ਮੈਂਬਰ ਰਵਿੰਦਰ ਸਿੰਘ ਜਲੰਧਰ, ਹਰਵਿੰਦਰ ਸਿੰਘ ਬਰਨਾਲਾ, ਪਰਮਜੀਤ ਦੁੱਗਲ, ਸਰਤਾਜ ਸਿੰਘ ਕਪੂਰਥਲਾ ਅਧਾਰਿਤ ਕਮੇਟੀ  ਦੀ ਅਗਵਾਈ ਵਿੱਚ ਵੱਖ ਵੱਖ ਮੈਂਬਰਾਂ ਵੱਲੋਂ ਪੇਸ਼ ਕੀਤੇ ਨਾਵਾਂ ਵਿੱਚ ਪ੍ਰਧਾਨ ਲਈ ਪਰਗਟਜੀਤ ਸਿੰਘ ਕਿਸ਼ਨਪੁਰਾ, ਜਨਰਲ ਸਕੱਤਰ ਲਈ ਤਜਿੰਦਰ ਸਿੰਘ ਮੋਹਾਲੀ, ਸਰਪ੍ਰਸਤੀ ਲਈ ਸੁਖਦਰਸ਼ਨ ਸਿੰਘ ਬਠਿੰਡਾ ਅਤੇ ਵਿਸ਼ੇਸ਼ ਇਨਵਾਇਟੀ ਮੈਂਬਰ ਲਈ ਸੁਖਜਿੰਦਰ ਸਿੰਘ ਸਠਿਆਲਾ ਦੇ ਨਾਵਾਂ ਨੂੰ ਸਹਿਮਤੀ ਦਿੱਤੀ ਗਈ ।

ਇਸ ਮੌਕੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਅਧਿਆਪਕ ਵਰਗ ਦੀਆਂ ਅਹਿਮ ਮੰਗਾਂ ਪੁਰਾਣੀ ਪੈਨਸ਼ਨ ਦੀ ਬਹਾਲੀ, ਈ ਟੀ ਟੀ ਤੋਂ ਐੱਚ ਟੀ,ਮਾਸਟਰ ਕਾਡਰ ਪ੍ਰੋਮੋਸ਼ਨ ਬੰਦ ਕੀਤੇ ਭੱਤਿਆਂ ਦੀ ਬਹਾਲੀ, ਡੀ ਏ, ਨਵੀਂ ਭਰਤੀ ਦੌਰਾਨ ਇੱਕੋ ਸਕੂਲ ਵਿੱਚ ਭੇਜੇ ਵਾਧੂ ਅਧਿਆਪਕਾਂ ਨੂੰ ਸਿੰਗਲ ਟੀਚਰ ਸਕੂਲ ਵਿੱਚ ਸ਼ਿਫਟ ਕਰਨਾ, ਬਦਲੀ ਹੋਏ ਅਧਿਆਪਕਾਂ ਨੂੰ ਫਾਰਗ ਕਰਨਾ ਅਤੇ ਹੋਰ ਮੰਗਾਂ ਸਬੰਧੀ ਆਉਂਦੇ ਦਿਨਾਂ ਵਿਚ ਸਿੱਖਿਆ ਮੰਤਰੀ ਪੰਜਾਬ, ਅਤੇ ਸਿੱਖਿਆ ਸਕੱਤਰ ਪੰਜਾਬ ਨੂੰ ਮਿਲਿਆ ਜਾ ਰਿਹਾ ਹੈ। TET ਦੇ ਮੁੱਦੇ ਤੇ ਵਿਚਾਰ ਚਰਚਾ ਕੀਤੀ ਗਈ।

ਇਸ ਮੌਕੇ ਮੀਟਿੰਗ ਸਬੰਧੀ ਹੋਰ ਜਾਣਕਾਰੀ ਦਿੰਦਿਆ ਆਗੂਆਂ ਵੱਲੋਂ ਕਿਹਾ ਗਿਆ ਕਿ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਜਥੇਬੰਧਕ ਇਜਲਾਸ ਨਵੰਬਰ ਮਹੀਨੇ ਵਿੱਚ ਜਲੰਧਰ ਵਿਖੇ ਕਰਇਆ ਜਾਵੇਗਾ ਜਿਸਦੀ ਤਿਆਰੀ ਵਜੋਂ ਅਗਲੀ ਮੀਟਿੰਗ 26 ਅਕਤੂਬਰ ਨੂੰ ਫਿਰੋਜਪੁਰ ਵਿਖੇ ਕੀਤੀ ਜਾਵੇਗੀ।ਇਸ ਮੌਕੇ ਫ਼ਰੰਟ ਦਾ ਲੋਗੋ (ਬੈਜ਼) ਵੀ ਜਾਰੀ ਕੀਤਾ ਗਿਆ।

ਇਸ ਮੌਕੇ ਪਰਗਟਜੀਤ ਸਿੰਘ ਕਿਸ਼ਨਪੁਰਾ, ਤਜਿੰਦਰ ਸਿੰਘ ਮੋਹਾਲੀ, ਸੁਖਦਰਸ਼ਨ ਸਿੰਘ ਬਠਿੰਡਾ, ਰਵਿੰਦਰ ਸਿੰਘ ਜਲੰਧਰ, ਹਰਵਿੰਦਰ ਸਿੰਘ ਬਰਨਾਲਾ, ਦਪਿੰਦਰ ਸਿੰਘ ਢਿੱਲੋਂ ਫਾਜਿਲਕਾ, ਪਰਮਜੀਤ ਸਿੰਘ ਫਿਰੋਜ਼ਪੁਰ, ਸਰਤਾਜ ਸਿੰਘ ਕਪੂਰਥਲਾ, ਪਰਮਜੀਤ ਦੁੱਗਲ, ਰਵਿੰਦਰ ਸਿੰਘ ਲੁਧਿਆਣਾ, ਕਮਲਜੀਤ ਸਿੰਘ ਜਲੰਧਰ,ਮਨਦੀਪ ਸਿੰਘ, ਜਗਨਦੀਪ ਸਿੰਘ,ਪਵਨ ਕੁਮਾਰ ਭੁਲੱਥ,ਦਵਿੰਦਰ ਸਿੰਘ ਹਰਾਜ ਆਦਿ ਅਧਿਆਪਕ ਆਗੂ ਹਾਜ਼ਰ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends