ਜ਼ਿਲ੍ਹਾ ਅੰਦਰ ਅਧਿਆਪਕਾਂ ਦੀ ਸਟੇਸ਼ਨ ਚੋਣ ਪ੍ਰਕਿਰਿਆ 15 ਅਗਸਤ ਤੋਂ ਸ਼ੁਰੂ**
ਜਾਬਸ ਆਫ ਟੁਡੇ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ, 4 ਅਗਸਤ 2025 ਤੱਕ ਮਿਲੀਆਂ ਅਧਿਆਪਕਾਂ ਦੀਆਂ ਤਰੱਕੀ ਸੂਚਨਾਵਾਂ ਤੋਂ ਬਾਅਦ, ਹੁਣ ਜ਼ਿਲ੍ਹਾ ਅੰਦਰ (Within District) ਸਟੇਸ਼ਨ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਪ੍ਰਕਿਰਿਆ ਅਧੀਨ ਉਹ ਅਧਿਆਪਕ, ਜਿਨ੍ਹਾਂ ਦੀ ਤਰੱਕੀ ਹੋਈ ਹੈ ਅਤੇ ਜੋ ਜ਼ਿਲ੍ਹਾ ਅੰਦਰ ਹੀ ਤਾਇਨਾਤ ਕੀਤੇ ਜਾਣਗੇ, ਉਹ ਆਪਣੇ ਮਨਪਸੰਦ ਸਟੇਸ਼ਨਾਂ ਦੀ ਚੋਣ ਕਰ ਸਕਣਗੇ।
ਸਟੇਸ਼ਨ ਚੋਣ ਲਈ 15 ਅਗਸਤ 2025 ਤੋਂ 17 ਅਗਸਤ 2025 ਤੱਕ ਸਮਾਂ ਨਿਰਧਾਰਤ ਕੀਤਾ ਗਿਆ ਹੈ। ਅਧਿਆਪਕ epunjabschoolportal 'ਤੇ ਲੌਗਇਨ ਕਰਕੇ “Transfer Menu” ਵਿਚੋਂ “Station Choice” ਲਿੰਕ ‘ਤੇ ਜਾ ਕੇ ਆਪਣੀ ਚੋਣ ਕਰ ਸਕਣਗੇ।
ਵਿਭਾਗ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਨਿਰਧਾਰਤ ਸਮੇਂ ਦੇ ਅੰਦਰ ਹੀ ਚੋਣ ਕਰਨਾ ਲਾਜ਼ਮੀ ਹੈ ਅਤੇ ਜੋ ਅਧਿਆਪਕ ਸਮੇਂ ਸਿਰ ਚੋਣ ਨਹੀਂ ਕਰਨਗੇ, ਉਨ੍ਹਾਂ ਦੀ ਤਾਇਨਾਤੀ ਉਪਲਬਧ ਸਟੇਸ਼ਨਾਂ ਅਨੁਸਾਰ ਆਪ ਹੀ ਕਰ ਦਿੱਤੀ ਜਾਵੇਗੀ।
