---
## ਸਟੇਟ ਐਵਾਰਡੀ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ ਸੇਵਾਕਾਲ 'ਚ ਵਾਧੇ ਤੋਂ ਇਨਕਾਰ, ਪੈਨਸ਼ਨ 'ਤੇ ਵੀ ਪਿਆ ਅਸਰ
**ਚੰਡੀਗੜ੍ਹ 8 ਜੁਲਾਈ 2025 , ਪ੍ਰਿੰਸੀਪਲ, ਸਸਸਸ ਨਿਹਾਲਖੇੜਾ, ਫਾਜ਼ਿਲਕਾ, ਜੋ ਕਿ ਇੱਕ ਸਟੇਟ ਐਵਾਰਡੀ ਹਨ, ਨੂੰ ਉਨ੍ਹਾਂ ਦੀ ਸੇਵਾਕਾਲ ਵਿੱਚ ਵਾਧਾ ਨਹੀਂ ਦਿੱਤਾ ਗਿਆ ਹੈ। ਉਹ 31 ਜੁਲਾਈ 2025 ਨੂੰ 60 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਸੇਵਾ ਨਿਵਿਰਤ ਹੋਣ ਵਾਲੇ ਸਨ। ਸ੍ਰੀ ਸੁਖਦੇਵ ਸਿੰਘ ਨੇ ਸਟੇਟ ਐਵਾਰਡੀ ਹੋਣ ਦੇ ਨਾਤੇ 1 ਅਗਸਤ 2025 ਤੋਂ 31 ਜੁਲਾਈ 2026 ਤੱਕ ਸੇਵਾਕਾਲ ਵਿੱਚ ਵਾਧਾ ਲੈਣ ਲਈ ਪੋਰਟਲ 'ਤੇ ਅਰਜ਼ੀ ਦਿੱਤੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਅਧਿਕਾਰੀ ਵੱਲੋਂ 1 ਜੁਲਾਈ 2025 ਨੂੰ ਆਨਲਾਈਨ ਪੋਰਟਲ 'ਤੇ ਸਟੇਟ ਐਵਾਰਡੀ ਹੋਣ ਕਾਰਨ ਸੇਵਾਕਾਲ ਵਿੱਚ ਵਾਧੇ ਲਈ ਅਪਲਾਈ ਕੀਤਾ ਗਿਆ ਸੀ। ਹਾਲਾਂਕਿ, ਸਬੰਧਤ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮਾਵਲੀ 1970 ਦੇ ਨਿਯਮ 8 ਅਧੀਨ ਦੋਸ਼ ਸੂਚੀ ਜਾਰੀ ਕੀਤੀ ਗਈ ਸੀ। ਇਸ ਮਾਮਲੇ ਦੀ ਪੜਤਾਲ ਸ੍ਰੀ ਗੁਰਦੀਪ ਸਿੰਘ ਪੀ.ਸੀ.ਐਸ. (ਰਿਟਾ.) ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੇ ਸ੍ਰੀ ਸੁਖਦੇਵ ਸਿੰਘ ਖਿਲਾਫ ਦੋਸ਼ ਸਿੱਧ ਹੋਣੇ ਕਰਾਰ ਦਿੱਤੇ ਸਨ।
ਇਸ ਪੜਤਾਲ ਰਿਪੋਰਟ ਦੇ ਆਧਾਰ 'ਤੇ, ਸ੍ਰੀ ਸੁਖਦੇਵ ਸਿੰਘ ਨੂੰ ਉਨ੍ਹਾਂ ਦੀ 31 ਜੁਲਾਈ 2025 ਦੀ ਸੇਵਾ ਨਿਵਿਰਤੀ ਤੋਂ ਬਾਅਦ ਤਿੰਨ ਸਾਲਾਂ ਲਈ **10% ਪੈਨਸ਼ਨ ਕੱਟ** ਦੀ ਸਜ਼ਾ ਦਿੱਤੀ ਗਈ ਹੈ। ਇਸ ਕਾਰਨ, ਸਰਕਾਰ ਵੱਲੋਂ ਅਧਿਕਾਰੀ ਦੇ ਕੇਸ 'ਤੇ ਵਿਚਾਰ ਕਰਨ ਉਪਰੰਤ, ਸ੍ਰੀ ਸੁਖਦੇਵ ਸਿੰਘ ਦੀ 1 ਅਗਸਤ 2025 ਤੋਂ 31 ਜੁਲਾਈ 2026 ਤੱਕ ਸੇਵਾਕਾਲ ਵਿੱਚ ਵਾਧੇ ਲਈ ਦਿੱਤੀ ਗਈ ਪ੍ਰਤੀਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਫੈਸਲਾ ਚੰਡੀਗੜ੍ਹ ਵਿਖੇ 2 ਅਗਸਤ 2025 ਨੂੰ ਅਨਿੰਦਿਤਾ ਮਿਤਰਾ, ਆਈ.ਐਸ.ਏ., ਸਕੱਤਰ, ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ।
