ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਮਾਸਟਰ ਕੇਡਰ ਯੂਨੀਅਨ ਦੀ ਡੀਪੀਆਈ ਸੈਕੰਡਰੀ ਨਾਲ ਹੋਈ ਅਹਿਮ ਮੀਟਿੰਗ

 ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਮਾਸਟਰ ਕੇਡਰ ਯੂਨੀਅਨ ਦੀ ਡੀਪੀਆਈ  ਸੈਕੰਡਰੀ ਨਾਲ ਹੋਈ ਅਹਿਮ ਮੀਟਿੰਗ



 ਲੈਕਚਰਾਰਾਂ ਨੂੰ ਜਲਦੀ ਸਟੇਸ਼ਨ ਚੋਣ ਕਰਵਾਉਣ ਦਾ ਦਿੱਤਾ ਭਰੋਸਾ

 

ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ, ਸੂਬਾ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਸੱਭਰਵਾਲ, ਆਕਾਸ਼ਦੀਪ ਡੋਡਾ ਅਤੇ ਪਵਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ ਮਿਤੀ (12/08/25) ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ  , ਸੂਬਾ ਜਰਨਲ ਸਕੱਤਰ ਹਰਮੰਦਰ ਸਿੰਘ ਉੱਪਲ, ਫਾਊਂਡਰ ਮੈਂਬਰ ਗੁਰਪ੍ਰੀਤ ਸਿੰਘ ਰਿਆੜ,  ਸਰਪ੍ਰਸਤ ਹਰਭਜਨ ਸਿੰਘ, ਸਕੱਤਰ ਜਨਰਲ ਅਰਜਿੰਦਰ ਕਲੇਰ, ਮਨਜਿੰਦਰ ਸਿੰਘ ਤਰਨ ਤਾਰਨ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸ਼ਾਂਤਪੁਰੀ, ਦਲਜੀਤ ਸਿੰਘ ਸੱਭਰਵਾਲ, ਗੁਰਮੀਤ ਸਿੰਘ ਭੁੱਲਰ ਦੀ ਸਾਂਝੀ ਅਗਵਾਈ ਵਿੱਚ ਅਧਿਆਪਕਾਂ ਦੇ ਮਸਲਿਆਂ ਦੇ ਹੱਲ ਨੂੰ ਲੈ ਕੇ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕਡਰੀ ਪੰਜਾਬ ਸ• ਗੁਰਿੰਦਰ ਸਿੰਘ ਸੋਢੀ ਜੀ ਨਾਲ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ l ਜਥੇਬੰਦੀ ਦੇ ਆਗੂਆਂ ਨੇ ਵਿਸਤਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿੱਤੀ ਮੰਗਾਂ ਪੇਂਡੂ ਭੱਤਾ, ਡੀਏ ਦੀਆਂ ਬਕਾਇਆ ਕਿਸ਼ਤਾਂ, ਏਸੀਪੀ, ਪੁਰਾਣੀ ਪੈਨਸ਼ਨ, ਬਾਰਡਰ ਅਲਾਉਂਸ ਆਦਿ ਆਰਥਿਕ ਮੰਗਾਂ ਤੇ ਵੀ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਅਧਿਆਪਕਾਂ ਦੇ ਮੁੱਦਿਆਂ ਨੂੰ ਲੈ ਕੇ  ਡਾਇਰੈਕਟਰ  ਐਜੂਕੇਸ਼ਨ ਸੈਕੰਡਰੀ ਨਾਲ ਗੱਲਬਾਤ ਕਰਦੇ ਹੋਏ ਮਾਸਟਰ ਕੇਡਰ ਤੋਂ ਲੈਕਚਰਰਾਂ ਪ੍ਰਮੋਟ ਹੋਏ ਅਧਿਆਪਕਾਂ ਨੂੰ ਜਲਦੀ ਸਟੇਸ਼ਨ ਚੋਣ ਕਰਵਾਏ ਜਾਣ ਦੀ ਮੰਗ ਤੇ ਗੱਲਬਾਤ ਕਰਦੇ ਹੋਏ ਡੀਪੀਆਈ ਵੱਲੋਂ ਜਲਦੀ ਸਟੇਸ਼ਨ ਚੋਣ ਕਰਵਾਉਣ ਅਤੇ ਸਾਰੇ ਖਾਲੀ ਸਟੇਸ਼ਨਾਂ ਨੂੰ ਸ਼ੋ ਕਰਨ ਤੇ ਸਹਿਮਤੀ ਬਣੀ,  ਬਦਲੀਆਂ ਦੀ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਦਾ ਜਥੇਬੰਦੀ ਨੂੰ ਭਰੋਸਾ ਦਿੱਤਾ, ਓ ਡੀ ਐਲ ਨਾਲ ਸੰਬੰਧਤ ਅਧਿਆਪਕਾਂ ਦੀ ਪ੍ਰਮੋਸ਼ਨ ਸਬੰਧੀ  ਡਾਇਰੈਕਟਰ ਵੱਲੋਂ ਦੱਸਿਆ ਗਿਆ ਕਿ ਇਸ ਮੁੱਦੇ ਨੂੰ ਸਿੱਖਿਆ ਸਕੱਤਰ ਨਾਲ ਵਿਚਾਰਿਆ ਜਾ ਰਿਹਾ ਹੈ ਅਤੇ ਜਲਦੀ ਲੀਗਲ ਅਪੀਨੀਅਨ ਲੈ ਕੇ ਮਸਲਾ ਹੱਲ ਕੀਤਾ ਜਾਵੇਗਾ ,ਐਸਐਸਏ /ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦਾ ਲਾਭ ਦੇ ਕੇ ਬਣਦੀਆਂ ਅਚਨਚੇਤ ਛੁੱਟੀਆਂ ਦੇਣ ਸਬੰਧੀ ਗੱਲਬਾਤ ਕਰਦੇ ਹੋਏ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ  ਦੱਸਿਆ ਗਿਆ ਹੈ ਕਿ ਇਹ ਮਸਲਾ ਸਿੱਖਿਆ ਸਕੱਤਰ ਦੇ ਵਿਚਾਰ ਅਧੀਨ ਹੈ ਅਤੇ ਇਹ  ਮਸਲਾ ਹੱਲ ਕਰ ਦਿੱਤਾ ਜਾਵੇਗਾ, ਬੱਚਾ ਸੰਭਾਲ ਛੁੱਟੀ, ਵਿਦੇਸ਼ ਛੁੱਟੀ, ਮੈਡੀਕਲ ਅਤੇ ਸੀਨੀਅਰ ਜੂਨੀਅਰ ਦੇ ਕੇਸਾਂ ਦੀ ਪ੍ਰਵਾਨਗੀ ਡੀਡੀਓ ਪੱਧਰ ਤੇ ਕਰਨ ਸਬੰਧੀ ਗੱਲਬਾਤ ਦਾ ਜਵਾਬ ਦਿੰਦੇ ਹੋਏ ਡੀਪੀਆਈ ਵੱਲੋਂ ਇਸ ਨੂੰ ਸੁਖਾਲਾ ਬਣਾਉਣ ਸਬੰਧੀ ਵੀ ਭਰੋਸਾ ਦਿੱਤਾ ,ਅਧਿਆਪਕਾਂ ਤੋਂ ਛੁੱਟੀ ਵਾਲੇ ਦਿਨ ਕੰਮ ਲੈਣ ਦੇ ਬਦਲੇ ਵਿੱਚ ਇਵਜੀ ਜਾ ਕਮਾਈ ਛੁੱਟੀ ਦੇਣ ਸੰਬੰਧੀ ਪੱਤਰ ਵੀ ਜਲਦੀ ਜਾਰੀ ਕਰਨ ਦੀ ਗੱਲ ਮੰਨੀ ,ਬਾਰਡਰ ਏਰੀਏ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਇੱਕ ਵਾਧੂ ਇਨਕਰੀਮੈਂਟ ਦੇਣ  ਸਬੰਧੀ ਮਸਲਾ ਵਿਚਾਰ ਅਧੀਨ ਹੈ ਅਤੇ ਹੱਲ ਜਲਦੀ ਕਰਨ ਦਾ ਵੀ ਡੀਪੀਆਈ ਵੱਲੋਂ ਭਰੋਸਾ ਦਿੱਤਾ ਗਿਆ

ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ ਵਿੱਚ ਪ੍ਰਮੋਸ਼ਨਾਂ ਜਲਦੀ ਕਰਨ ਦੀ ਗੱਲ ਕਹੀ,*ਕਈ ਅਧਿਆਪਕ  ਏਸੀਆਰ ਭਰਨ ਤੋਂ ਵਾਂਝੇ ਰਹਿ ਗਏ ਸੀ ਉਹਨਾਂ ਵਾਸਤੇ ਜਥੇਬੰਦੀ ਵੱਲੋਂ ਪੋਰਟਲ ਖੋਲਣ ਦੀ ਮੰਗ ਕੀਤੀ ਗਈ ਤਾਂ ਡੀਪੀਆਈ ਵੱਲੋਂ ਜਲਦੀ ਪੋਰਟਲ ਖੋਲਣ ਦਾ  ਵੀ ਭਰੋਸਾ ਦਿੱਤਾ।3704 ਅਧਿਆਪਕ ਦੀ ਪੇ ਫਿਕਸੇਸ਼ਨ ਸਬੰਧੀ ਜੋ ਮਾਣਯੋਗ ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ ਹੈ ਉਸ ਅਨੁਸਾਰ ਪੇ ਫਿਕਸੇਸ਼ਨ ਸਬੰਧੀ ਇੱਕ ਸਾਰਤਾ ਵਾਲਾ ਪੱਤਰ ਜਲਦੀ ਤੋਂ ਜਲਦੀ ਜਾਰੀ ਕਰਨ ਸਬੰਧੀ ਵੀ ਡੀਪੀਆਈ ਸੈਕੰਡਰੀ ਵੱਲੋਂ ਭਰੋਸਾ ਦਿੱਤਾ ਗਿਆ।

ਸਰਕਾਰੀ ਮਿਡਲ ਸਕੂਲਾਂ ਨੂੰ ਸਫਾਈ ਸੇਵਕਾਂ ਦੀ ਪੋਸਟ ਦੇਣ ਸਬੰਧੀ ਵੀ ਜਥੇਬੰਦੀ ਵੱਲੋਂ ਵਿਚਾਰ ਚਰਚਾ ਕੀਤੀ ਗਈ ਅਤੇ ਮੀਟਿੰਗ ਦੇ ਅੰਤ ਵਿੱਚ ਜਥੇਬੰਦੀ ਵੱਲੋਂ ਸਲਾਨਾ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਅੱਠਵੀਂ ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਵਾਸਤੇ ਉਹਨਾਂ ਦੇ  ਪਿਤਰਕ ਸਕੂਲਾਂ ਵਿੱਚ ਹੀ ਪ੍ਰੀਖਿਆ ਕੇਂਦਰ ਬਣਾਉਣ ਦੀ ਗੱਲ ਰੱਖੀ ਤਾਂ  ਡੀਪੀਆਈ ਵੱਲੋਂ ਇਸ ਮਸਲੇ ਤੇ ਸਹਿਮਤੀ ਜਤਾਈ ਗਈ

ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਗੁਰਮੇਜ ਸਿੰਘ ਜਨਰਲ ਸਕੱਤਰ ਸ਼੍ਰੀ ਅੰਮ੍ਰਿਤਸਰ ਸਾਹਿਬ, ਇੰਦਰਪਾਲ ਸਿੰਘ ਜਿਲਾ ਪ੍ਰਧਾਨ ਗੁਰਦਾਸਪੁਰ, ਅਮਰਬੀਰ ਸਿੰਘ ਜਰਨਲ ਸਕੱਤਰ , ਵਿਨੇ ਸ਼ਰਮਾ ਨਵਾਂ ਸ਼ਹਿਰ ਚੰਦਰਸ਼ੇਖਰ ਨਵਾਂ ਸ਼ਹਿਰ,ਜਸਵੀਰ ਸਿੰਘ ਨਵਾਂ ਸ਼ਹਿਰ, , ਗੁਰਪ੍ਰੀਤ ਸਿੰਘ ਮੋਗਾ,ਅਵਤਾਰ ਸਿੰਘ ਮੋਗਾ ਆਦਿ ਸਾਥੀ ਹਾਜਰ ਸਨ

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends