*5 ਸਤੰਬਰ ਅਧਿਆਪਕ ਦਿਵਸ 'ਤੇ ਸੂਬਾ ਪੱਧਰੀ ਐਕਸ਼ਨ ਦੀਆਂ ਤਿਆਰੀਆਂ ਸਬੰਧੀ ਡੀ.ਟੀ.ਐੱਫ ਫਾਜ਼ਿਲਕਾ ਜਿਲ੍ਹਾ ਕਮੇਟੀ ਨੇ ਕੀਤੀ ਮੀਟਿੰਗ।*

 *5 ਸਤੰਬਰ ਅਧਿਆਪਕ ਦਿਵਸ 'ਤੇ ਸੂਬਾ ਪੱਧਰੀ ਐਕਸ਼ਨ ਦੀਆਂ ਤਿਆਰੀਆਂ ਸਬੰਧੀ ਡੀ.ਟੀ.ਐੱਫ ਫਾਜ਼ਿਲਕਾ ਜਿਲ੍ਹਾ ਕਮੇਟੀ ਨੇ ਕੀਤੀ ਮੀਟਿੰਗ।* 



 *ਜਿਲ੍ਹਾ ਫਾਜ਼ਿਲਕਾ ਵਲੋਂ 5 ਸਤੰਬਰ ਦੇ ਸੂਬਾ ਪੱਧਰੀ ਐਕਸ਼ਨ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ* 


13 ਅਗਸਤ2025(ਫਾਜ਼ਿਲਕਾ)


ਅੱਜ ਡੀ.ਟੀ.ਐੱਫ ਫਾਜ਼ਿਲਕਾ ਦੀ ਅਹਿਮ ਮੀਟਿੰਗ ਫਾਜ਼ਿਲਕਾ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਦੀ ਅਗਵਾਈ ਵਿੱਚ ਕੀਤੀ ਗਈ।ਇਸ ਮੌਕੇ ਸੂਬਾ ਜਨਰਲ ਸਕੱਤਰ ਮਹਿੰਦਰ ਕੋੜਿਆਂ ਵਾਲੀ ਵੀ ਮੌਜੂਦ ਰਹੇ।ਇਸ ਮੀਟਿੰਗ ਦੌਰਾਨ ਸੂਬਾ ਸਕੱਤਰ ਮਹਿੰਦਰ ਕੌੜਿਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 5 ਸਤੰਬਰ ਨੂੰ ਮੁਹਾਲੀ ਵਿਖੇ ਹੋਣ ਵਾਲੇ ਸੂਬਾ ਪੱਧਰੀ  ਐਕਸ਼ਨ ਲਈ ਫੀਲਡ ਵਿੱਚ ਮੀਟਿੰਗਾਂ ਕਰਕੇ ਅਧਿਆਪਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਐਕਸ਼ਨ ਵਿੱਚ ਵੱਧ ਤੋਂ ਵੱਧ ਅਧਿਆਪਕਾਂ ਨੂੰ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ,ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਅਤੇ ਜਿਲ੍ਹਾ ਪ੍ਰੈਸ ਸਕੱਤਰ ਹਰੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਧਿਆਪਕਾ ਦੀਆਂ ਜਾਇਜ ਮੰਗਾਂ ਹੱਲ ਕਰਨ ਤੋਂ ਭੱਜ ਰਹੀ ਹੈ। ਡੀ.ਟੀ.ਐੱਫ ਮੰਗ ਕਰਦੀ ਹੈ ਕਿ ਡਾ. ਰਵਿੰਦਰ ਕੰਬੋਜ ਤੇ ਸਾਥੀ ਨਰਿੰਦਰ ਭੰਡਾਰੀ ਨੂੰ ਜਾਰੀ ਟਰਮੀਨੇਸ਼ਨਾਂ ਦੀ ਤਜਵੀਜ਼ ਰੱਦ ਕਰਕੇ ਸੇਵਾਵਾਂ ਰੈਗੂਲਰ ਕੀਤੀਆਂ ਜਾਣ , ਓ.ਡੀ.ਐੱਲ ਅਧਿਆਪਕਾਂ ਦੇ ਇੱਕ ਦਹਾਕੇ ਤੋਂ ਪੈਡਿੰਗ ਰੈਗੂਲਰ ਆਰਡਰ ਜਾਰੀ ਕੀਤੇ ਜਾਣ,6635 ਈਟੀਟੀ, 3704 ਮਾਸਟਰ ਅਤੇ 899 ਅੰਗਰੇਜ਼ੀ ਅਧਿਆਪਕ ਭਰਤੀ ਦੀਆਂ ਰਿਕਾਸਟ ਚੋਣ ਸੂਚੀਆਂ 'ਚੋਂ ਬਾਹਰ ਅਧਿਆਪਕਾਂ ਦਾ ਭਵਿੱਖ ਪੂਰਨ ਸੁਰੱਖਿਅਤ ਕੀਤਾ ਜਾਵੇ,ਰੈਗੂਲਰ ਹੋ ਚੁੱਕੇ ਓ.ਡੀ.ਐੱਲ. ਅਧਿਆਪਕਾਂ ਦੇ ਰੈਗੂਲਰ ਹੋਣ ਦੀ ਮਿਤੀ ਅਨੁਸਾਰ ਬਣਦੇ ਤਨਖ਼ਾਹ ਬਕਾਏ ਜਾਰੀ ਕੀਤੇ ਜਾਣ,180 ਈ.ਟੀ.ਟੀ. ਅਧਿਆਪਕਾਂ ਨੂੰ ਮੁੱਢਲੀ ਭਰਤੀ 4500 ਈਟੀਟੀ ਅਨੁਸਾਰ ਬਣਦੇ ਸਾਰੇ ਲਾਭ ਸਮੇਤ ਪਰਖ ਸਮਾਂ ਪੁਰਾਣੇ ਤਨਖ਼ਾਹ ਸਕੇਲ ਬਹਾਲ ਕੀਤੇ ਜਾਣ,3582 ਮਾਸਟਰ ਕਾਡਰ ਨੂੰ ਮੁੱਖ ਦਫਤਰ ਮੋਹਾਲੀ ਵਿਖੇ ਹਾਜਰ ਹੋਣ ਦੀ ਮਿਤੀ 16-07-2018 ਅਨੁਸਾਰ ਸੀਨੀਆਰਤਾ ਸਮੇਤ ਸਾਰੇ ਪੈਡਿੰਗ ਲਾਭ ਦਿੱਤੇ ਜਾਣ,ਐੱਸ ਐੱਸ ਏ/ ਰਮਸਾ ਅਧੀਨ ਕੀਤੀ 10 ਸਾਲ ਦੀ ਕੱਚੀ ਨੌਕਰੀ ਤੋਂ ਬਾਅਦ ਰੈਗੂਲਰ ਹੋਏ 8886 ਅਧਿਆਪਕਾਂ ਸਮੇਤ ਅਜਿਹੀਆਂ ਬਾਕੀ ਭਰਤੀਆਂ ਦੇ ਪੁਰਸ਼ ਅਧਿਆਪਕਾਂ ਨੂੰ ਸਲਾਨਾ ਇਤਫਾਕੀਆ ਛੁੱਟੀਆਂ ਵਿੱਚ ਵਾਧੇ ਮੌਕੇ ਠੇਕਾ ਅਧਾਰ 'ਤੇ ਕੀਤੀ ਸੇਵਾ ਨੂੰ ਗਿਣਿਆ ਜਾਵੇ,17 ਜੁਲਾਈ 2020 ਤੋਂ ਬਾਅਦ ਭਰਤੀ ਸਮੂਹ 4161 ਅਤੇ 3704 ਮਾਸਟਰ, 6635, 5994, 2364 ਈ.ਟੀ.ਟੀ. ਅਤੇ 569 ਲੈਕਚਰਾਰ ਕਾਡਰ ਲਈ ਛੇਵੇਂ ਪੰਜਾਬ ਤਨਖ਼ਾਹ ਸਕੇਲਾਂ ਅਨੁਸਾਰ ਪੇਅ ਫਿਕਸੇਸ਼ਨ ਕਰਨ ਦੇ ਅਦਾਲਤੀ ਫੈਸਲੇ ਜਰਨਲਾਈਜ਼ ਕੀਤੇ ਜਾਣ। ਕੰਪਿਊਟਰ ਫੈਕਲਟੀ, ਮੈਰੀਟੋਰੀਅਸ ਅਧਿਆਪਕ ਅਤੇ ਸਮੂਹ ਕੱਚੇ ਅਧਿਆਪਕ ਤੇ ਨਾਨ ਟੀਚਿੰਗ ਵੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੇ ਜਾਣ,ਈ.ਟੀ.ਟੀ, ਐੱਚ.ਟੀ, ਸੀ.ਐੱਚ.ਟੀ, ਬੀ.ਪੀ.ਈ.ਓ, ਓ.ਸੀ.ਟੀ, ਸੀਐਂਡਵੀ, ਨਾਨ-ਟੀਚਿੰਗ, ਮਾਸਟਰ ਕਾਡਰ, ਲੈਕਚਰਾਰ, ਹੈੱਡਮਾਸਟਰ ਅਤੇ ਅੱਗੇ ਪ੍ਰਿੰਸੀਪਲ ਕਾਡਰਾਂ ਦੀਆਂ ਸਾਰੀਆਂ ਪ੍ਰਮੋਸ਼ਨਾਂ ਸਮਾਂਬਧ ਮੁਕੰਮਲ ਕੀਤਿਆਂ ਜਾਣ।


ਇਸ ਮੌਕੇ ਨੋਰੰਗ ਲਾਲ,ਬਲਜਿੰਦਰ ਗਰੇਵਾਲ, ਭਾਰਤ ਭੂਸਣ, ਜਗਦੀਸ਼ ਸੱਪਾਂ ਵਾਲੀ,ਵਰਿੰਦਰ ਲਾਧੂਕਾ,ਹਰੀਸ਼ ਕੁਮਾਰ, ਅਮਰ ਲਾਲ,ਕ੍ਰਿਸ਼ਨ ਕੰਬੋਜ,ਵਰਿੰਦਰ ਕੁੱਕੜ,ਮਨਦੀਪ ਸਿੰਘ ਅਤੇ ਗੌਰਵ ਸ਼ਰਮਾ ਮੌਜੂਦ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends