ਪ੍ਰਿੰਸੀਪਲਾਂ ਦੀ ਘਾਟ ਦੂਰ ਕਰਨ ਲਈ ਸਰਕਾਰ ਬਦਲੇਗੀ ਭਰਤੀ ਨਿਯਮ

 

**ਪ੍ਰਿੰਸੀਪਲਾਂ ਦੀ ਘਾਟ ਦੂਰ ਕਰਨ ਲਈ ਸਰਕਾਰ ਬਦਲੇਗੀ ਭਰਤੀ ਨਿਯਮ**

ਚੰਡੀਗੜ੍ਹ, 1 ਜੁਲਾਈ 2025 ( ਜਾਬਸ ਆਫ ਟੁਡੇ) 

ਪੰਜਾਬ ਵਿੱਚ ਪ੍ਰਿੰਸੀਪਲਾਂ, ਹੈੱਡਮਾਸਟਰਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਭਰਤੀ ਨਿਯਮਾਂ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਸਿੱਖਿਆ ਵਿਭਾਗ ਵੱਲੋਂ ਪਦਉੱਨਤੀ ਦਾ ਕੋਟਾ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਕੀਤਾ ਜਾਵੇਗਾ, ਅਤੇ ਕੁਝ ਮਾਮਲਿਆਂ ਵਿੱਚ ਇਹ 80 ਫੀਸਦੀ ਤੱਕ ਵੀ ਹੋ ਸਕਦਾ ਹੈ।



ਟ੍ਰਿਬਿਊਨ ਦੀ ਖ਼ਬਰ ਅਨੁਸਾਰ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਨੀਤੀਗਤ ਫੈਸਲਾ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ। ਸਰਕਾਰ 2018 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਬਦਲੇ ਗਏ ਨਿਯਮਾਂ ਨੂੰ ਰੱਦ ਕਰੇਗੀ, ਜਿਸ ਤਹਿਤ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਲਈ 50 ਫੀਸਦੀ ਕੋਟਾ ਅਤੇ ਬਾਕੀ 50 ਫੀਸਦੀ ਪਦਉੱਨਤੀ ਰਾਹੀਂ ਭਰਨ ਦਾ ਨਿਯਮ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਸਿੱਧੀ ਭਰਤੀ 25 ਫੀਸਦੀ ਅਤੇ ਪਦਉੱਨਤੀ ਕੋਟਾ 75 ਫੀਸਦੀ ਹੁੰਦਾ ਸੀ।

ਸਾਡੇ ਨਾਲ ਜੁੜੋ / Follow Us:

WhatsApp Group 3 WhatsApp Group 1 Official WhatsApp Channel ( PUNJAB NEWS ONLINE)


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 2018 ਦੇ ਭਰਤੀ ਨਿਯਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ, ਜਿਸ ਕਾਰਨ ਲੰਬੀ ਮੁਕੱਦਮੇਬਾਜ਼ੀ ਚੱਲੀ ਅਤੇ ਅਸਾਮੀਆਂ ਖਾਲੀ ਰਹੀਆਂ। ਹੁਣ ਸਰਕਾਰ ਨੇ ਸਿੱਧੀ ਭਰਤੀ ਦਾ ਇਸ਼ਤਿਹਾਰ ਵਾਪਸ ਲੈ ਲਿਆ ਹੈ, ਜਿਸ ਨਾਲ ਵਿਭਾਗੀ ਤਰੱਕੀਆਂ ਦਾ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਦਉੱਨਤੀ ਕੋਟਾ 75 ਫੀਸਦੀ ਕਰਨ ਨਾਲ 500 ਅਧਿਆਪਕਾਂ ਨੂੰ ਤਰੱਕੀ ਮਿਲੇਗੀ।


ਇਸ ਸਮੇਂ ਸੂਬੇ ਵਿੱਚ ਪ੍ਰਿੰਸੀਪਲਾਂ ਦੀਆਂ ਲਗਭਗ 40 ਫੀਸਦੀ ਅਤੇ ਹੈੱਡਮਾਸਟਰਾਂ ਦੀਆਂ 25 ਫੀਸਦੀ ਦੇ ਕਰੀਬ ਅਸਾਮੀਆਂ ਖਾਲੀ ਹਨ।


ਇਸ ਮਾਮਲੇ 'ਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਮੁਖੀ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਭਰਤੀ ਨਿਯਮ ਬਦਲਣ ਤੋਂ ਇਲਾਵਾ ਸਰਕਾਰ ਨੂੰ ਨਵੀਂ ਭਰਤੀ ਕਰਨੀ ਚਾਹੀਦੀ ਹੈ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਪੋਸਟਿੰਗ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends