TEACHER TRANSFER/ PROMOTION 2025 : ਅਧਿਆਪਕਾਂ ਲਈ ਵੱਡੀ ਖ਼ਬਰ, ਬਦਲੀਆਂ ਲਈ ਪੋਰਟਲ ਖੋਲ੍ਹਣ , ਤਰਕੀਆਂ ਸਮੇਤ ਵੱਡੇ ਐਲਾਨ


**ਅਧਿਆਪਕਾਂ ਲਈ ਵੱਡੀ ਖ਼ਬਰ: ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਡੀਐਸਈ ਨਾਲ  ਮੁਲਾਕਾਤ, ਕਈ ਮੰਗਾਂ ‘ਤੇ  ਭਰੋਸਾ ਦਾ ਪ੍ਰਗਟਾਵਾ**


ਚੰਡੀਗੜ੍ਹ 4 ਜੂਨ  2025 ( ਜਾਬਸ ਆਫ ਟੁਡੇ) – ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਵਫ਼ਦ ਨੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਦੀ ਅਗਵਾਈ ਵਿੱਚ ਡਾਇਰੈਕਟਰ ਸੈਕੰਡਰੀ ਐਜੂਕੇਸ਼ਨ (ਡੀ.ਐਸ.ਈ.) ਗੁਰਿੰਦਰ ਸਿੰਘ ਸੋਢੀ ਨਾਲ ਮੁਲਾਕਾਤ ਕਰਕੇ ਅਧਿਆਪਕਾਂ ਦੇ  ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਮੁਲਾਕਾਤ ਦੌਰਾਨ ਡੀਐਸਈ ਵੱਲੋਂ ਵਾਅਦਾ ਕੀਤਾ ਗਿਆ ਕਿ ETT ਤੋਂ ਮਾਸਟਰ ਅਤੇ PTI ਤੋਂ DPE ਤਕ ਤਰੱਕੀ ਪਾ ਚੁੱਕੇ ਅਧਿਆਪਕਾਂ ਲਈ ਨਵੇਂ ਸਟੇਸ਼ਨਾਂ ਦੀ ਚੋਣ ਇਸ ਹਫ਼ਤੇ ਕਰਵਾਈ ਜਾਵੇਗੀ। 


ਮਾਸਟਰ, ਲੈਕਚਰਾਰ, ਹੈੱਡ ਮਾਸਟਰ ਅਤੇ ਪ੍ਰਿੰਸੀਪਲ ਕੈਡਰ ਵਿੱਚ ਤਰੱਕੀਆਂ ਜੂਨ ਮਹੀਨੇ ਦੇ ਅਖੀਰ ਤੱਕ ਕਰ ਦਿੱਤੀਆਂ ਜਾਣਗੀਆਂ। ਸਰਵਿਸ ਰੂਲਜ਼ ਵਿੱਚ ਸੋਧ ਕਰਕੇ ਹੈੱਡ ਮਾਸਟਰ ਅਤੇ ਪ੍ਰਿੰਸੀਪਲ ਦੀ ਤਰੱਕੀ 75:25 ਦੇ ਅਨੁਪਾਤ ਅਨੁਸਾਰ ਕੀਤੀ ਜਾਵੇਗੀ। ਆਮ ਬਦਲੀਆਂ 2025 ਲਈ ਪੋਰਟਲ ਖੁੱਲਣ ਜਾ ਰਿਹਾ ਹੈ, ਬਦਲੀਆਂ ਲਈ ਪੋਰਟਲ ਸ਼ੁੱਕਰਵਾਰ ਨੂੰ ਖੋਲ੍ਹ ਦਿੱਤਾ ਜਾਵੇਗਾ। ( ਜਾਬਸ ਆਫ ਟੁਡੇ)




ਮੁਲਾਕਾਤ ਦੌਰਾਨ ਰੈਸ਼ਨਲਾਈਜੇਸ਼ਨ ਦੀ ਨੀਤੀ ਉੱਤੇ ਵੀ ਗੱਲ ਹੋਈ, ਜਿਸ ਵਿੱਚ 30 ਸਤੰਬਰ 2025 ਦੇ ਅੰਕੜਿਆਂ ਅਧਾਰ ‘ਤੇ ਫੈਸਲਾ ਲੈਣ ਦੀ ਗੱਲ ਕਹੀ ਗਈ। ਡੀਐਸਈ ਨੇ ਇਹ ਵੀ ਭਰੋਸਾ ਦਿੱਤਾ ਕਿ 5178 ਅਧਿਆਪਕਾਂ ਵਿਚੋਂ ਪਟੀਸ਼ਨਰ ਅਤੇ ਨਾਨ-ਪਟੀਸ਼ਨਰ ਵਿਚਕਾਰ ਫਰਕ ਖਤਮ ਕਰਕੇ ਬਕਾਏ ਤੁਰੰਤ ਜਾਰੀ ਕੀਤੇ ਜਾਣਗੇ। ਆਮ ਬਦਲੀਆਂ 2025 ਲਈ ਪੋਰਟਲ ਨੂੰ ਸ਼ੁੱਕਰਵਾਰ ਖੋਲ੍ਹਣ ਦੀ ਗੱਲ ਵੀ ਕੀਤੀ ਗਈ। SSA ਅਤੇ RMSA ਅਧੀਨ ਅਧਿਆਪਕਾਂ ਦੀਆਂ 15 ਅਚਨਚੇਤ ਛੁੱਟੀਆਂ ਨੂੰ ਮਨਜ਼ੂਰੀ ਲਈ ਪਰਸੋਨਲ ਵਿਭਾਗ ਨੂੰ ਭੇਜਣ ਦੀ ਗੱਲ ਵੀ ਸਿੱਖਿਆ ਅਧਿਕਾਰੀ ਵੱਲੋਂ ਕੀਤੀ ਗਈ।

CENSUS 2027- ਦੋ ਪੜਾਵਾਂ ਵਿੱਚ ਕੀਤੀ ਜਾਵੇਗੀ ਜਨਗਣਨਾ, ਜਾਤੀਆਂ ਦੀ ਗਿਣਤੀ ਵੀ ਸ਼ਾਮਲ ਹੋਵੇਗੀ

ਜਥੇਬੰਦੀ ਵੱਲੋਂ ਮਿਸ਼ਨ ਸਮਰੱਥ ਵਰਗੇ ਪ੍ਰੋਜੈਕਟਾਂ ਉੱਤੇ ਵੀ ਐਤਰਾਜ਼ ਜਤਾਇਆ ਗਿਆ, ਜਿਸ ਉੱਤੇ ਸਰਕਾਰ ਪੱਧਰ ‘ਤੇ ਅਗਲੀ ਮੀਟਿੰਗ ਵਿੱਚ ਵਿਚਾਰ ਕਰਨ ਦੀ ਗੱਲ ਹੋਈ। ਜ਼ਿਲ੍ਹਾ ਸੰਗਰੂਰ ਦੇ 5 ਅਧਿਆਪਕਾਂ ਉੱਤੇ ਦਰਜ ਐਫ.ਆਈ.ਆਰ. ਮਾਨਯੋਗ ਕੋਰਟ ਵੱਲੋਂ ਰੱਦ ਹੋਣ ਤੋਂ ਬਾਅਦ, ਉਨ੍ਹਾਂ ਦੀ ਦੋਸ਼ ਸੂਚੀ ਵੀ ਰੱਦ ਕੀਤੀ ਜਾਵੇਗੀ। SSA/RMSA ਅਧੀਨ ਹੈੱਡਮਾਸਟਰਾਂ ਦੀ ਸੇਵਾ ਨੂੰ ਰੈਗੂਲਰ ਕਰਨ ਅਤੇ 3704 ਅਧੀਨ ਭਰਤੀ ਅਧਿਆਪਕਾਂ ਦੀ ਡਾਇਰੈਕਟੋਰੇਟ ਜੁਆਇਨਿੰਗ ਤੋਂ ਬਾਅਦ ਤਨਖਾਹ ਜਾਰੀ ਕਰਨ ਬਾਰੇ ਵੀ ਡੀਐਸਈ ਨੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਗੱਲ ਕੀਤੀ।

MERITORIOUS SCHOOL COUNSELLING SCHEDULE 2025: 10 ਮੈਰੀਟੋਰੀਅਸ ਸਕੂਲਾਂ ਵਿੱਚ
ਦਾਖਲੇ ਲਈ ਮੁੰਡਿਆਂ ਅਤੇ ਕੁੜੀਆਂ ਦਾ ਕਾਊਂਸਲਿੰਗ ਸ਼ਡਿਊਲ ਜਾਰੀ, ਦੇਖੋ ਆਪਣਾ ਕਾਊਂਸਲਿੰਗ ਸ਼ਡਿਊਲ
 
ਦਾਖਲੇ ਲਈ ਮੁੰਡਿਆਂ ਅਤੇ ਕੁੜੀਆਂ ਦਾ ਕਾਊਂਸਲਿੰਗ ਸ਼ਡਿਊਲ ਜਾਰੀ, ਦੇਖੋ ਆਪਣਾ ਕਾਊਂਸਲਿੰਗ ਸ਼ਡਿਊਲ


ਡਿਪਾਰਟਮੈਂਟ ਵੱਲੋਂ ਅਧਿਆਪਕਾਂ ਤੋਂ ਨਾਨ-ਟੀਚਿੰਗ ਕੰਮ ਜਿਵੇਂ ਕਿ ਕੰਪਿਊਟਰ ਡਾਟਾ ਸੰਭਾਲਣ ਦੇ ਕੰਮ ਵਾਪਸ ਲੈਣ ਅਤੇ ਇਹ ਕੰਮ ਸਬੰਧਤ ਕਰਮਚਾਰੀਆਂ ਰਾਹੀਂ ਕਰਵਾਉਣ ਲਈ ਜਲਦ ਹੀ ਨਵਾਂ ਹੁਕਮਨਾਮਾ ਜਾਰੀ ਕਰਨ ਦੀ ਗੱਲ ਵੀ ਦੱਸੀ ਗਈ। ਵਿਦਿਆਰਥੀਆਂ ਨੂੰ ਸਾਇੰਸ ਸਿਟੀ ਦੀ ਬਜਾਏ ਨਵੀਆਂ ਥਾਵਾਂ ‘ਤੇ ਵਿਦਿਅਕ ਟੂਰ ਲਈ ਲਿਜਾਣ ਅਤੇ ਮੈਡੀਕਲ ਬਿੱਲਾਂ ਦੀ ਪ੍ਰਤੀਪੂਰਤੀ ਵਿੱਚ ਹੋ ਰਹੀ ਖੁਆਰੀ ਨੂੰ ਰੋਕਣ ਲਈ ਵੀ ਨਿਰਦੇਸ਼ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।


ਇਸ ਡੈਪੂਟੇਸ਼ਨ ਵਿੱਚ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਕਮੇਟੀ ਮੈਂਬਰ ਹਰਭਗਵਾਨ ਗੁਰਨੇ, ਜਗਵਿੰਦਰ ਗਰੇਵਾਲ, ਗਗਨ ਪਾਹਵਾ, ਸੁਖਪਾਲਜੀਤ ਸਿੰਘ ਮੋਗਾ, ਦੀਪ ਰਾਜਾ, ਜਗਜੀਤ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਬਠਿੰਡਾ, ਖੁਸ਼ਪਿੰਦਰ ਸਿੰਘ ਜੇਠੂਕੇ, ਯਾਦਵਿੰਦਰ ਧੂਰੀ, ਜਸਕਰਨਜੀਤ ਮੋਗਾ ਅਤੇ ਗੁਰਜੀਤ ਸਿੰਘ ਸ਼ਾਮਿਲ ਰਹੇ।


--


💐🌿Follow us for latest updates 👇👇👇

Featured post

PATIALA MUNICIPAL CORPORATION JOBS 2025: ਮਿਉਂਸੀਪਲ ਕਾਰਪੋਰੇਸ਼ਨ ਵੱਲੋਂ Dog Catcher/ Sweeper ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ

Municipal Corporation Patiala Recruitment 2025 - Apply for Veterinary, Paravet, Sweeper Jobs Municipal Corpora...

RECENT UPDATES

Trends