ਮੈਰੀਟੋਰੀਅਸ ਸਕੂਲਾਂ ਵਿੱਚ ਗਿਆਰਵੀਂ ਜਮਾਤ ਦੇ ਦਾਖਲੇ ਲਈ ਕਾਊਂਸਲਿੰਗ 10 ਜੂਨ ਤੋਂ ਸ਼ੁਰੂ
ਸੋਸਾਇਟੀ ਫਾਰ ਪ੍ਰੋਮੋਸ਼ਨ ਆਫ ਕੋਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਵੱਲੋਂ ਮੈਰੀਟੋਰੀਅਸ ਸੁਸਾਇਟੀ ਅਧੀਨ ਚੱਲ ਰਹੇ ਦਸ ਮੈਰੀਟੋਰੀਅਸ ਸਕੂਲਾਂ ਵਿੱਚ ਗਿਆਰਵੀਂ ਜਮਾਤ ਦੀਆਂ ਕੁੱਲ 4600 ਸੀਟਾਂ (2875 ਲੜਕੀਆਂ ਅਤੇ 1725 ਲੜਕੇ) ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪ੍ਰਵੇਸ਼ ਪ੍ਰੀਖਿਆ 6 ਅਪ੍ਰੈਲ, 2025 ਨੂੰ ਕਰਵਾਈ ਗਈ ਸੀ।
ਪ੍ਰਵੇਸ਼ ਪ੍ਰੀਖਿਆ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਦੀ ਮੈਰਿਟ ਅਨੁਸਾਰ, ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕਾਊਂਸਲਿੰਗ 10 ਜੂਨ, 2025 ਤੋਂ ਸ਼ੁਰੂ ਹੋਵੇਗੀ। ਇਹ ਕਾਊਂਸਲਿੰਗ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਰਧਾਰਤ ਸੰਸਥਾਵਾਂ ਵਿਖੇ ਹੋਵੇਗੀ। ਉਮੀਦਵਾਰਾਂ ਲਈ ਲਿੰਗ ਅਨੁਸਾਰ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ ਹੈ।
- 10 ਜੂਨ, 2025 (ਮੰਗਲਵਾਰ):
- ਲੜਕੀਆਂ: ਲੜੀ ਨੰਬਰ 1 ਤੋਂ 1200 ਤੱਕ
- ਲੜਕੇ: ਲੜੀ ਨੰਬਰ 1 ਤੋਂ 975 ਤੱਕ
- 12 ਜੂਨ, 2025 (ਵੀਰਵਾਰ):
- ਲੜਕੀਆਂ: ਲੜੀ ਨੰਬਰ 1201 ਤੋਂ 2400 ਤੱਕ
- ਲੜਕੇ: ਲੜੀ ਨੰਬਰ 976 ਤੋਂ 1944 ਤੱਕ
- 13 ਜੂਨ, 2025 (ਸ਼ੁੱਕਰਵਾਰ):
- ਲੜਕੀਆਂ: ਲੜੀ ਨੰਬਰ 2401 ਤੋਂ 3596 ਤੱਕ
- ਲੜਕੇ: ਲੜੀ ਨੰਬਰ 1945 ਤੋਂ 2916 ਤੱਕ
- 16 ਜੂਨ, 2025 (ਸੋਮਵਾਰ):
- ਲੜਕੀਆਂ: ਲੜੀ ਨੰਬਰ 3597 ਤੋਂ 4675 ਤੱਕ
- ਲੜਕੇ: ਲੜੀ ਨੰਬਰ 2917 ਤੋਂ 3334 ਤੱਕ
BOYS COUNSELING SCHEDULE 2025 : DOWNLOAD HERE
GIRLS COUNSELING SCHEDULE 2025 : DOWNLOAD HERE
ਮੈਰੀਟੋਰੀਅਸ ਸਕੂਲਾਂ ਵਿੱਚ ਅਕਾਦਮਿਕ ਸੈਸ਼ਨ 2025-26 ਲਈ ਗਿਆਰਵੀਂ ਜਮਾਤ ਦੇ ਦਾਖਲੇ ਹਿੱਤ ਕਾਊਂਸਲਿੰਗ ਸਬੰਧੀ ਹਦਾਇਤਾਂ
- ਕਾਊਂਸਲਿੰਗ ਲਈ ਬੁਲਾਏ ਜਾਣ ਦਾ ਇਹ ਮਤਲਬ ਨਹੀਂ ਹੋਵੇਗਾ ਕਿ ਉਮੀਦਵਾਰ ਦਾ ਦਾਖਲਾ ਯਕੀਨੀ ਹੋ ਗਿਆ ਹੈ। ਦਾਖਲਾ ਕੇਵਲ ਪ੍ਰਵੇਸ਼ ਪ੍ਰੀਖਿਆ ਦੀ ਮੈਰਿਟ ਦੇ ਆਧਾਰ 'ਤੇ ਹੀ ਹੋਵੇਗਾ।
- ਉਮੀਦਵਾਰਾਂ ਨੂੰ ਸਵੇਰੇ 9:00 ਵਜੇ ਤੱਕ ਨਿਰਧਾਰਤ ਕਾਊਂਸਲਿੰਗ ਸਥਾਨ 'ਤੇ ਰਿਪੋਰਟ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ। ਦੇਰੀ ਨਾਲ ਆਉਣ 'ਤੇ ਅਗਲੇ ਉਮੀਦਵਾਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
- ਜਿਨ੍ਹਾਂ ਉਮੀਦਵਾਰਾਂ ਨੇ ਰਾਖਵੀਂ ਸ਼੍ਰੇਣੀ ਵਿੱਚ ਅਪਲਾਈ ਕੀਤਾ ਹੈ, ਉਹ ਆਪਣੇ ਅਸਲ ਸਰਟੀਫਿਕੇਟ ਅਤੇ ਫੋਟੋ ਕਾਪੀਆਂ ਨਾਲ ਲੈ ਕੇ ਆਉਣ।
- ਉਮੀਦਵਾਰਾਂ ਨੂੰ ਤੈਅ ਸ਼ਡਿਊਲ ਅਨੁਸਾਰ ਹੀ ਕਾਊਂਸਲਿੰਗ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਨਿਰਧਾਰਤ ਮਿਤੀ ਅਤੇ ਸਮੇਂ 'ਤੇ ਹਾਜ਼ਰ ਨਾ ਹੋਣ ਦੀ ਸੂਰਤ ਵਿੱਚ ਬਾਅਦ ਵਿੱਚ ਕਿਸੇ ਵੀ ਬੇਨਤੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
- ਸੀਟ ਅਲਾਟ ਹੋਣ ਤੋਂ ਬਾਅਦ, ਦਾਖਲਾ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ 2 ਦਿਨਾਂ ਦੇ ਅੰਦਰ-ਅੰਦਰ ਅਲਾਟ ਹੋਏ ਸਕੂਲ ਵਿੱਚ ਰਿਪੋਰਟ ਕਰਨਾ ਲਾਜ਼ਮੀ ਹੈ। ਅਜਿਹਾ ਨਾ ਕਰਨ 'ਤੇ ਸੀਟ ਖਾਲੀ ਸਮਝੀ ਜਾਵੇਗੀ।
- ਉਮੀਦਵਾਰ ਜਾਰੀ ਕੀਤੀ ਸੂਚੀ ਵਿੱਚੋਂ ਕਿਸੇ ਵੀ ਸੰਸਥਾ ਵਿੱਚ ਕਾਊਂਸਲਿੰਗ ਵਿੱਚ ਸ਼ਾਮਲ ਹੋ ਸਕਦੇ ਹਨ।
- ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਾਊਂਸਲਿੰਗ ਸਬੰਧੀ ਤਾਜ਼ਾ ਜਾਣਕਾਰੀ ਅਤੇ ਕਿਸੇ ਵੀ ਬਦਲਾਅ ਲਈ ਵਿਭਾਗ ਦੀ ਵੈੱਬਸਾਈਟ ਨਿਯਮਿਤ ਤੌਰ 'ਤੇ ਦੇਖਦੇ ਰਹਿਣ।
ਇਹ ਜਾਣਕਾਰੀ ਸਹਾਇਕ ਪ੍ਰੋਜੈਕਟ ਡਾਇਰੈਕਟਰ, ਮੈਰੀਟੋਰੀਅਸ ਸੁਸਾਇਟੀ ਵੱਲੋਂ ਜਾਰੀ ਕੀਤੀ ਗਈ ਹੈ।
ਸਾਡੇ ਨਾਲ ਜੁੜੋ / Follow Us:
WhatsApp Group 1 WhatsApp Group 2 WhatsApp Group 3 WhatsApp Group 4 Official WhatsApp Channel ( PUNJAB NEWS ONLINE)Twitter Telegram