Teacher Transfer Station choice 2025: ਸਟੇਸ਼ਨ ਚੋਣ ਲਈ ਪੋਰਟਲ ਜਲਦ ਖੁੱਲ੍ਹੇਗਾ, ਡੀਪੀਆਈ ਨੇ ਦਿੱਤਾ ਭਰੋਸਾ


**ਅਧਿਆਪਕਾਂ ਦੀਆਂ ਬਦਲੀਆਂ: ਸਟੇਸ਼ਨ ਚੋਣ ਲਈ ਪੋਰਟਲ ਜਲਦ ਖੁੱਲ੍ਹੇਗਾ, ਡੀਪੀਆਈ ਨੇ ਦਿੱਤਾ ਭਰੋਸਾ**

**ਚੰਡੀਗੜ੍ਹ, 02 ਜੁਲਾਈ 2025 ( ਜਾਬਸ ਆਫ ਟੁਡੇ)

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਲਈ ਅਹਿਮ ਖ਼ਬਰ ਹੈ। ਅਧਿਆਪਕਾਂ ਦੀਆਂ ਬਦਲੀਆਂ ਦੇ ਪਹਿਲੇ ਗੇੜ ਲਈ ਸਟੇਸ਼ਨ ਚੋਣ ਦਾ ਅਮਲ ਅਗਲੇ 2 ਤੋਂ 3 ਦਿਨਾਂ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਭਰੋਸਾ ਡਾਇਰੈਕਟਰ  ਸਿੱਖਿਆ (ਡੀ.ਪੀ.ਆਈ.) ਸੈਕੰਡਰੀ ਸਿੱਖਿਆ, ਸ਼੍ਰੀ ਗੁਰਿੰਦਰ ਸਿੰਘ ਸੋਢੀ ਨੇ ਅੱਜ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਆਗੂਆਂ ਨੂੰ ਦਿੱਤਾ।

ਜਾਣਕਾਰੀ ਅਨੁਸਾਰ, ਡੀ.ਟੀ.ਐੱਫ. ਪੰਜਾਬ ਦੇ ਸੂਬਾ ਪ੍ਰਧਾਨ, ਸ਼੍ਰੀ ਦਿਗਵਿਜੇ ਪਾਲ ਸ਼ਰਮਾ ਨੇ ਅੱਜ ਫੋਨ 'ਤੇ ਡੀ.ਪੀ.ਆਈ. ਸ਼੍ਰੀ ਸੋਢੀ ਨਾਲ ਗੱਲਬਾਤ ਕਰਕੇ ਬਦਲੀਆਂ ਦੀ ਪ੍ਰਕਿਰਿਆ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਮੰਗ ਕੀਤੀ ਕਿ ਬਦਲੀ ਦੇ ਚਾਹਵਾਨ ਅਧਿਆਪਕਾਂ ਨੂੰ ਸਟੇਸ਼ਨ ਚੁਣਨ ਦਾ ਮੌਕਾ ਤੁਰੰਤ ਦਿੱਤਾ ਜਾਵੇ ਤਾਂ ਜੋ ਉਹ ਸਮੇਂ ਸਿਰ ਆਪਣੀ ਪਸੰਦ ਦੇ ਸਟੇਸ਼ਨਾਂ ਦੀ ਚੋਣ ਕਰ ਸਕਣ।

ਡੀ.ਪੀ.ਆਈ. ਸੈਕੰਡਰੀ ਸਿੱਖਿਆ ਨੇ ਜਥੇਬੰਦੀ ਦੇ ਆਗੂ ਨੂੰ ਭਰੋਸਾ ਦਿਵਾਇਆ ਕਿ ਵਿਭਾਗ ਇਸ ਮਾਮਲੇ 'ਤੇ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ ਅਤੇ ਅਗਲੇ ਦੋ-ਤਿੰਨ ਦਿਨਾਂ ਦੇ ਅੰਦਰ-ਅੰਦਰ ਆਨਲਾਈਨ ਪੋਰਟਲ 'ਤੇ ਸਟੇਸ਼ਨ ਚੋਣ ਦਾ ਵਿਕਲਪ ਖੋਲ੍ਹ ਦਿੱਤਾ ਜਾਵੇਗਾ।

ਇਹ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਸ਼੍ਰੀ ਰੇਸ਼ਮ ਸਿੰਘ ਵੱਲੋਂ ਸਾਂਝੀ ਕੀਤੀ ਗਈ। ਇਸ ਭਰੋਸੇ ਤੋਂ ਬਾਅਦ ਬਦਲੀ ਦੀ ਉਡੀਕ ਕਰ ਰਹੇ ਹਜ਼ਾਰਾਂ ਅਧਿਆਪਕਾਂ ਨੂੰ ਵੱਡੀ ਰਾਹਤ ਮਿਲੀ ਹੈ।



Teacher Transfer 2025 : ਇੰਜ ਕਰੋ ਅਪਲਾਈ, ਪੋਰਟਲ ਤੇ ਲਿੰਕ ਅਪਡੇਟ 



ਚੰਡੀਗੜ੍ਹ, 6 ਜੂਨ 2025 ( ਜਾਬਸ ਆਫ ਟੁਡੇ) 

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ   ਓਪਨ ਕੀਤਾ ਜਾ ਰਿਹਾ ਹੈ। ਬਦਲੀਆਂ ਲਈ ਅਪਲਾਈ ਕਰਨ ਲਈ ਪੋਰਟਲ ਉੱਤੇ ਲਿੰਕ  ਐਕਟਿਵ ਕਰ ਦਿੱਤੇ ਗਏ ਹਨ।  ਜਲਦੀ ਹੀ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ । 



ਆਨਲਾਈਨ ਬਦਲੀਆਂ ਲਈ ਕਿੰਵੇਂ ਅਪਲਾਈ ਕਰਨਾ ਹੈ:- 

ਆਨਲਾਈਨ ਬਦਲੀਆਂ ਲਈ ਅਪਲਾਈ ਕਰਨ ਲਈ ਸਟੈਪ ਹੇਠਾਂ ਦਿੱਤੇ ਗਏ ਹਨ।


  • 1. ਸਬ ਤੋਂ ਪਹਿਲਾਂ epunjabschool.gov.in ਤੇ ਕਲਿਕ ਕੀਤਾ ਜਾਵੇ।
  • 2. epunjabschool.gov.in ਤੇ ਆਪਣੀ ਸਟਾਫ ਆਈਡੀ ਅਤੇ ਪਾਸਵਰਡ ਨਾਲ ਲਾਗਿਨ ਕਰੋ।
  • 3. Apply for transfer ਤੇ ਕਲਿਕ ਕਰੋ।
  • 4. ਹੁਣ ਆਪਣੇ ਸਾਰੇ ਵੇਰਵੇ UPDATE GENRAL DETAILS ਤੇ ਭਰੋ , ਇਸ ਉਪਰੰਤ Update result ਅਤੇ ਫਿਰ Service record ਅਪਡੇਟ ਕਰੋ।
  • 5. ਉਪਰੋਕਤ ਵੇਰਵੇ ਭਰਨ ਉਪਰੰਤ ਚੈੱਕ ਕਰੋ, ਸਾਰੇ ਵੇਰਵੇ ਸਹੀ ਹੋਣ, ਅਤੇ ਫਿਰ ਅਪਰੂਵ ਡਾਟਾ ਤੇ ਕਲਿਕ ਕਰੋ।


To apply for your transfer  you will have to  login in e Punjab .

STEP 1: Go to https://epunjabschool.gov.in/

STEP 2:Then go to staff login fill your id and password then fill captcha.



STEP 3:

After that go to  transfer link fill all details step by step  

To login epunjab click here




💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends