ਪੰਜਾਬ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਸਬੰਧੀ ਹਦਾਇਤਾਂ ਜਾਰੀ
ਚੰਡੀਗੜ੍ਹ, 4 ਜੂਨ 2025
ਪੰਜਾਬ ਸਰਕਾਰ ਦੇ ਵਿੱਤ ਵਿਭਾਗ (ਪ੍ਰਸੋਨਲ ਤੇ ਲੇਖਾ ਸ਼ਾਖਾ) ਵੱਲੋਂ ਅੱਜ ਇੱਕ ਅਹਿਮ ਪੱਤਰ ਜਾਰੀ ਕਰਕੇ ਛੇਵੇਂ ਤਨਖਾਹ ਕਮਿਸ਼ਨ ਦੇ ਸਬੰਧ ਵਿੱਚ ਕੁਝ ਸਪੱਸ਼ਟੀਕਰਨ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਪੱਤਰ, ਜਿਸਦਾ ਨੰਬਰ (D.D.I/ACFA-IT 2025/4825) ਹੈ, ਵਿੱਤ ਤੇ ਯੋਜਨਾ ਭਵਨ, ਪਲਾਟ ਨੰਬਰ 2-ਬੀ, ਸੈਕਟਰ 33-ਏ, ਚੰਡੀਗੜ੍ਹ ਤੋਂ ਜਾਰੀ ਕੀਤਾ ਗਿਆ ਹੈ।
ਪੱਤਰ ਵਿੱਚ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਦਫ਼ਤਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਗਿਆ ਹੈ ਕਿ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਤਹਿਤ ਸਰਕਾਰ ਵੱਲੋਂ ਨਿਰਧਾਰਤ ਮਿਤੀ 01.01.2016 ਤੋਂ 30.06.2021 ਤੱਕ ਦੇ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਦੇ ਬਿਲ ਸਬੰਧਤ ਡੀ.ਡੀ.ਓਜ਼ ਵੱਲੋਂ IHRMS ਦੀ ਬਜਾਏ ਸਿੱਧੇ ਤੌਰ 'ਤੇ IFMS ਰਾਹੀਂ ਹੀ ਪ੍ਰੋਸੈਸ ਕੀਤੇ ਜਾਣਗੇ। ਇਸ ਸਬੰਧੀ ਪਹਿਲਾਂ ਜਾਰੀ ਹਦਾਇਤਾਂ ਦੀ ਹੀ ਇਹ ਮੁੜ ਪੁਸ਼ਟੀ ਹੈ।
ਇਸ ਤੋਂ ਇਲਾਵਾ, ਪੱਤਰ ਨੰਬਰ (D.D.I/ACFA-IT 2025/4826-27) ਮਿਤੀ 04/06/2025 ਰਾਹੀਂ ਉਪਰੋਕਤ ਵਿਸ਼ੇ 'ਤੇ ਹੋਰ ਸਪੱਸ਼ਟੀਕਰਨ ਦਿੰਦਿਆਂ ਹੇਠ ਲਿਖੀਆਂ ਕਾਰਵਾਈਆਂ ਤੁਰੰਤ ਕਰਨ ਲਈ ਕਿਹਾ ਗਿਆ ਹੈ:
ਸਾਡੇ ਨਾਲ ਜੁੜੋ / Follow Us:
WhatsApp Group WhatsApp Group 4 Official WhatsApp Channel ( PUNJAB NEWS ONLINE)Twitter Telegram
- ਸੀਨੀਅਰ ਟੈਕਨੀਕਲ ਡਾਇਰੈਕਟਰ ਕਮ HOD, IHRMS ਚੰਡੀਗੜ੍ਹ (ਨੂੰ ਈਮੇਲ ਮਿਤੀ 19.05.2025 ਰਾਹੀਂ ਸੂਚਿਤ)।
- ਨੁਮਾਇੰਦੇ ਡਾਇਰੈਕਟਰ, IFMS ਚੰਡੀਗੜ੍ਹ (ਨੂੰ ਈਮੇਲ ਮਿਤੀ 21.05.2025 ਰਾਹੀਂ ਸੂਚਿਤ)।
ਇਹ ਹੁਕਮ ਡਿਪਟੀ ਡਾਇਰੈਕਟਰ (ਪ੍ਰਸੋਨਲ ਤੇ ਲੇਖਾ) ਵੱਲੋਂ ਜਾਰੀ ਕੀਤੇ ਗਏ ਹਨ।