MINISTERIAL SERVICES ASSOCIATION ELECTION: ਮਨਿਸਟਰੀਅਲ ਸਰਵਿਸਜ ਐਸੋਸੀਏਸ਼ਨ ਫਿਲੌਰ ਦੇ ਅਹੁਦੇਦਾਰਾਂ ਦੀ ਚੋਣ


MINISTERIAL SERVICES ASSOCIATION ELECTION: ਮਨਿਸਟਰੀਅਲ ਸਰਵਿਸਜ ਐਸੋਸੀਏਸ਼ਨ ਫਿਲੌਰ ਦੇ ਅਹੁਦੇਦਾਰਾਂ ਦੀ ਚੋਣ  

ਫਿਲੌਰ, 24 ਮਈ 2025( ਜਾਬਸ ਆਫ ਟੁਡੇ) 

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਐਸੋਸੀਏਸ਼ਨ (ਸਿੱਖਿਆ ਵਿਭਾਗ),ਪੰਜਾਬ ਵੱਲੋਂ ਜਿਲ੍ਹਾ ਜਲੰਧਰ ਵਿੱਚ ਤਹਿਸੀਲ ਫਿਲੌਰ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਕੀਤੀ ਗਈ ਜਿਸ ਵਿੱਚ ਸਾਰੇ ਸਕੂਲਾਂ ਅਤੇ ਬੀ.ਪੀ.ਈ.ਓ ਦਫ਼ਤਰਾਂ ਤੋਂ ਆਏ ਕਲਰਕਾਂ/ਜੂਨੀਅਰ ਸਹਾਇਕਾਂ/ਸੀਨੀਅਰ ਸਹਾਇਕਾਂ ਵੱਲੋਂ ਮਨਿਸਟਰੀਅਲ ਸਟਾਫ ਵਿੱਚੋਂ ਬਤੌਰ ਪ੍ਰਧਾਨ ਸ਼੍ਰੀ ਇੰਦਰਜੀਤ ਕੁਮਾਰ ਪ੍ਰਧਾਨ, ਜੂਨੀਅਰ ਸਹਾਇਕ, ਸਕੰਸਸਸ ਫਿਲੌਰ ਅਤੇ ਸ਼੍ਰੀ ਪਰਮਜੀਤ ਸਰੋਜ ਸਸਸਸ ਪਾਸਲਾ ਨੂੰ ਜਨਰਲ ਸਕੱਤਰ ਤਹਿਸੀਲ ਫਿਲੌਰ ਲਈ ਚੁਣਿਆ ਗਿਆ।



ਇਸ ਇਕੱਠ ਦੇ ਪ੍ਰੋਗਰਾਮ ਦੀ ਸਟੇਜ ਸੈਕਟਰੀ ਦੀ ਭੂਮਿਕਾ ਸ.ਸਰਬਪ੍ਰੀਤ ਸਿੰਘ ਢੀਂਡਸਾ, ਜੂਨੀਅਰ ਸਹਾਇਕ , ਸਸਸਸ ਭੁੱਲਰ ਅਤੇ ਸ.ਮਨਜਿੰਦਰ ਸਿੰਘ ਪ੍ਰਧਾਨ ਨਕੋਦਰ-ਸ਼ਾਹਕੋਟ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ’ਤੇ ਸ਼੍ਰੀ ਸੁਰਿੰਦਰ ਰਤਨ, ਸਰਪ੍ਰਸਤ-ਕਮ-ਸੁਪਰਡੈਂਟ, ਦਫ.ਜਿਲ੍ਹਾ ਸਿੱਖਿਆ ਅਫਸਰ (ਸ.ਸ.) ਜਲੰਧਰ ਵੱਲੋਂ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਦੀ ਅਗਵਾਈ ਕਰਦਿਆਂ ਚੁਣੇ ਨਵੇਂ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਐਸੋਸੀਏਸ਼ਨ ਲਈ ਤਨਦੇਹੀ ਨਾਲ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ।


ਸਮੂਹ ਤਹਿਸੀਲ ਫਿਲੌਰ ਦੇ ਹਾਜਰ ਮੈਂਬਰਾਂ ਵੱਲੋਂ ਸ.ਬਲਵਿੰਦਰ ਸਿੰਘ ਸਾਬਕਾ-ਪ੍ਰਧਾਨ ਦੇ ਸਹਿਯੋਗ ਨਾਲ ਸ਼੍ਰੀ ਸੁਰਿੰਦਰ ਰਤਨ, ਸਰਪ੍ਰਸਤ (ਸੁਪਰਡੈਂਟ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਲੰਧਰ) ਜੀ ਦਾ ਅਤੇ ਜਿਲ੍ਹਾ ਪ੍ਰਧਾਨ ਸ਼੍ਰੀ ਸੁਖਜੀਤ ਸਿੰਘ,ਕਲਰਕ/ਜੂਨੀਅਰ ਸਹਾਇਕ,ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਜਲੰਧਰ, ਦਮਨਦੀਪ ਸਿੰਘ, ਜ਼ਿਲ੍ਹਾ ਜਨਰਲ ਸਕੱਤਰ, ਮਨਜਿੰਦਰ ਸਿੰਘ ਤਹਿਸੀਲ ਪ੍ਰਧਾਨ ਨਕੋਦਰ-ਸ਼ਾਹਕੋਟ, ਬਲਵੀਰ ਸਿੰਘ,ਜਨਰਲ ਸਕੱਤਰ ਤਹਿਸੀਲ ਨਕੋਦਰ-ਸ਼ਾਹਕੋਟ , ਸ਼੍ਰੀ ਸਿਕੰਦਰ ਲਾਲ, ਨਿਤਿਨ ਕੁਮਾਰ, ਗਗਨ ਅਜ਼ਾਦ,ਗੁਰਪ੍ਰੀਤ ਸਿੰਘ ਸਟਾਫ (ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਜਲੰਧਰ) ਦਾ ਵਿਸ਼ੇਸ਼ ਤੌਰ ’ ਤੇ ਸਨਮਾਨ ਕੀਤਾ ਗਿਆ।ਇਸ ਸਾਰੇ ਪ੍ਰੋਗਰਾਮ ਲਈ ਚੰਗੇ ਪ੍ਰਬੰਧ ਅਤੇ ਸਹਿਯੋਗ ਲਈ ਸ਼੍ਰੀਮਤੀ ਸ਼ੁਸ਼ੀਲਾ ਕੁਮਾਰੀ, ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,ਫਿਲੌਰ ਦਾ ਸਾਰਿਆਂ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਸ਼ਾਲ ਭੇਂਟ ਕਰਕੇ ਧੰਨਵਾਦ ਕੀਤਾ ਗਿਆ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends