ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.), ਫ਼ਿਰੋਜ਼ਪੁਰ ਵੱਲੋਂ ਸਕੂਲ ਮੁਖੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ
**ਫ਼ਿਰੋਜ਼ਪੁਰ:** ਮੌਜੂਦਾ ਹਲਾਤਾਂ ਦੇ ਮੱਦੇਨਜ਼ਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨੂੰ ਅਹਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਾਰੀ ਪੱਤਰ ਅਨੁਸਾਰ, ਸਮੂਹ ਸਕੂਲੀ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਿਨਾਂ ਇਜਾਜ਼ਤ ਆਪਣਾ ਹੈੱਡ ਕੁਆਰਟਰ ਨਹੀਂ ਛੱਡਣਗੇ।
Operation Sindoor Live Updates : Police/ Punjab University/ PTU Exam Postponed
ਹਿਦਾਇਤਾਂ ਵਿੱਚ ਸਾਫ਼ ਕਿਹਾ ਗਿਆ ਹੈ ਕਿ ਪ੍ਰਸ਼ਾਸ਼ਨ ਵੱਲੋਂ ਲਗਾਈ ਜਾਂਦੀ ਕਿਸੇ ਵੀ ਡਿਊਟੀ ਨੂੰ ਹਰ ਹਾਲ ਵਿੱਚ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇ।
ਇਸ ਤੋਂ ਇਲਾਵਾ, ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਘੱਟੋ-ਘੱਟ ਇੱਕ ਦਰਜਾ ਚਾਰ ਕਰਮਚਾਰੀ ਦੀ ਹਾਜ਼ਰੀ ਜ਼ਰੂਰ ਰਹੇ, ਤਾਂ ਜੋ ਪ੍ਰਸ਼ਾਸ਼ਨ ਨੂੰ ਲੋੜ ਪੈਣ ਤੇ ਕਿਸੇ ਵੀ ਸਮੇਂ ਸਕੂਲ ਖੋਲ੍ਹਿਆ ਜਾ ਸਕੇ।
ਸਮੂਹ ਸਟਾਫ ਨੂੰ ਆਪਣੇ ਮੋਬਾਈਲ ਫੋਨ ਸਵਿੱਚ ਆਨ ਰੱਖਣ ਅਤੇ ਪ੍ਰਸ਼ਾਸ਼ਨ ਜਾਂ ਉੱਚ ਅਧਿਕਾਰੀਆਂ ਵੱਲੋਂ ਕੀਤੇ ਗਏ ਸੰਪਰਕ ਦਾ ਤੁਰੰਤ ਜਵਾਬ ਦੇਣਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਇਹ ਹਦਾਇਤਾਂ ਮੌਜੂਦਾ ਸਥਿਤੀ ਦੇ ਸਨਮੁੱਖ ਪ੍ਰਸ਼ਾਸ਼ਨਿਕ ਕਾਰਜਾਂ ਵਿੱਚ ਤੇਜ਼ੀ ਅਤੇ ਸਹਿਯੋਗ ਬਣਾਈ ਰੱਖਣ ਦੇ ਮਕਸਦ ਨਾਲ ਜਾਰੀ ਕੀਤੀਆਂ ਗਈਆਂ ਹਨ।