ਵੱਡੀ ਖ਼ਬਰ: ਮੋਹਾਲੀ 'ਚ ਕੋਰੋਨਾ ਦੀ ਦਸਤਕ
ਮੋਹਾਲੀ 25 ਮਈ 2025 ( ਜਾਬਸ ਆਫ ਟੁਡੇ) : ਅੱਜ ਮਿਤੀ 25 ਮਈ, 2025 ਨੂੰ ਮੋਹਾਲੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਵਿੱਚ ਕੋਰੋਨਾ ਵਾਇਰਸ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਲੋਕਾਂ ਵਿੱਚ ਇੱਕ ਵਾਰ ਫਿਰ ਤੋਂ ਡਰ ਦਾ ਮਾਹੌਲ ਬਣ ਗਿਆ ਹੈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਵਿੱਚ ਇਹ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਹੈ। ਮਰੀਜ਼ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਰੀਜ਼ ਕੁਝ ਦਿਨ ਪਹਿਲਾਂ ਯਮੁਨਾਨਗਰ ਤੋਂ ਮੋਹਾਲੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਆਇਆ ਸੀ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
Big Breaking News: Corona Virus Detected in Mohali
Mohali ( Jobsoftoday) : Today, May 25, 2025, a significant news has emerged from Mohali. A new case of the coronavirus has been reported in the city, causing renewed concern among the public.
According to information from the health department, this is the first reported case of the coronavirus in Punjab. The patient has been immediately admitted to a private hospital and is currently undergoing treatment. It is reported that the patient had recently come to Mohali from Yamunanagar to visit a relative.
Health officials have stated that efforts are underway to identify individuals who came into contact with the patient, and they have been advised to get tested. Additionally, the health department has appealed to the public to exercise caution and adhere to COVID-19 guidelines.