ਭਾਰਤ ਅਤੇ ਪਾਕਿਸਤਾਨ ਵਿਚਕਾਰ ਤੁਰੰਤ ਜੰਗਬੰਦੀ ਦੀ ਸਹਿਮਤੀ: ਪਾਕਿਸਤਾਨ ਡਿਪਟੀ ਪੀਐਮ
ਨਵੀਂ ਦਿੱਲੀ, 10 ਮਈ 2025 - ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਤੁਰੰਤ ਪ੍ਰਭਾਵ ਨਾਲ ਜੰਗਬੰਦੀ ਲਈ ਸਹਿਮਤੀ ਦਿੱਤੀ ਹੈ।
ਡਾਰ ਨੇ ਆਪਣੇ ਅਧਿਕਾਰਤ ਐਕਸ ਪੋਸਟ ਵਿੱਚ ਕਿਹਾ, "ਪਾਕਿਸਤਾਨ ਅਤੇ ਭਾਰਤ ਨੇ ਤੁਰੰਤ ਜੰਗਬੰਦੀ ਲਈ ਸਹਿਮਤੀ ਕਰ ਲਈ ਹੈ। ਪਾਕਿਸਤਾਨ ਹਮੇਸ਼ਾ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਕੋਸ਼ਿਸ਼ ਕਰਦਾ ਰਿਹਾ ਹੈ, ਆਪਣੀ ਸੰਪ੍ਰਭੂਤਾ ਅਤੇ ਖੇਤਰੀ ਅਖੰਡਤਾ ਨਾਲ ਸਮਝੌਤਾ ਕੀਤੇ ਬਿਨਾਂ।"