*ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਵੱਲੋਂ ਕਰਵਾਇਆ ਕਵੀ ਦਰਬਾਰ ਸਮੇਲਨ*
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰਵਿੰਦਰ ਕੌਰ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਲੁਧਿਆਣਾ ਵਿਖੇ ਪਹਿਲੀ ਵਾਰੀ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਦੀਆਂ ਰੁੱਚੀਆਂ ਨੂੰ ਪ੍ਰਫੁਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦਿਆਂ ਅੱਜ ਕਵੀ ਦਰਬਾਰ ਪੰਜਾਬੀ ਭਵਨ ਹਾਲ ਵਿੱਚ ਕਰਵਾਇਆ ਗਿਆ,ਜਿਸ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਸਨਮਾਨਯੋਗ ਅਧਿਆਪਕ ਕਵੀ ਸਾਹਿਬਾਨ ਨੇ ਭਾਗ ਲਿਆ। ਇਸ ਸਮਾਗਮ ਵਿੱਚ ਮਾਨਯੋਗ ਸ੍ਰੀ ਸੰਜੀਵ ਅਰੋੜਾ ਜੀ ਮੈਂਬਰ ਪਾਰਲੀਮੈਂਟ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਅਤੇ ਅਧਿਆਪਕ ਸਾਹਿਬਾਨ ਦੇ ਹੁਨਰ ਦੀ ਵਿਸ਼ੇਸ਼ ਦਾਦ ਦਿੱਤੀ ਅਤੇ ਦੱਸਿਆ ਕਿ ਅਧਿਆਪਕ ਆਪਣੀ ਕਵਿਤਾਵਾਂ ਰਾਹੀਂ ਵਿਦਿਆਰਥੀਆਂ ਨੂੰ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦਿੰਦੇ ਹਨ। ਸ੍ਰੀ ਸੰਦੀਪ ਸ਼ਰਮਾ ਜੀ ਜ਼ਿਲ੍ਹਾ ਭਾਸ਼ਾ ਅਫ਼ਸਰ ਜੀ ਨੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਸੰਵੇਦਨਸ਼ੀਲਤਾ ਤੇ ਸਾਹਿਤ ਸਬੰਧੀ ਕੀਤੇ ਵਿਸ਼ੇਸ਼ ਉਪਰਾਲਿਆਂ ਲਈ ਜ਼ਿਲ੍ਾ ਸਿੱਖਿਆ ਅਫਸਰ ਮੈਡਮ ਸ੍ਰੀਮਤੀ ਰਵਿੰਦਰ ਕੌਰ ਜੀ ਦੀ ਪ੍ਰਸ਼ੰਸਾ ਕੀਤੀ।ਆਪਣੀ ਕਿਸਮ ਦੇ ਨਿਵੇਕਲੇ ਕਵੀ ਦਰਬਾਰ ਦੌਰਾਨ 96 ਕਵੀ ਸਾਹਿਬਾਨ ਵਿੱਚੋਂ ਪਹਿਲੇ ਗੇੜ ਵਿੱਚ ਕੁੱਲ 25 ਕਵੀ ਸਾਹਿਬਾਨ ਵੱਲੋਂ ਜਿੱਥੇ ਆਪਣੀਆਂ ਮੌਲਿਕ ਰਚਨਾਵਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ, ਉੱਥੇ ਹੀ "ਤਾਂ ਕੀ ਹਨੇਰੀ ਕਾਲੀ ਰਾਤ ਹੈ,ਪਰ ਤੂੰ ਆਸ ਨਾ ਛੱਡੀ" ਪ੍ਰੇਰਨਾਦਾਇਕ ਸ਼ਬਦਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮਤੀ ਰਵਿੰਦਰ ਜੀ ਕੋਲ ਵੱਲੋਂ ਆਪਣੀ ਮੌਲਿਕ ਕਵਿਤਾ ਦੀ ਪੇਸ਼ਕਾਰੀ ਕਰਦਿਆਂ ਰੰਗ ਬੰਨ੍ਹਿਆ। ਸ.ਗੁਲਜ਼ਾਰ ਸਿੰਘ ਪੰਧੇਰ ਉੱਘੇ ਸਾਹਿਤਕਾਰ ਵੱਲੋਂ ਭਾਵ ਰੱਖਦਿਆਂ ਦੱਸਿਆ ਗਿਆ ਕਿ ਜੇਕਰ ਅਸੀਂ ਅਧਿਆਪਕਾਂ ਦੀ ਸਾਹਿਤਕ ਸਿਰਜਣਾ ਨੂੰ ਸਾਂਭ ਲਿਆ, ਬੱਚਿਆਂ ਨੂੰ ਸੰਭਾਲ ਲਿਆ,ਤਾਂ ਸਾਡਾ ਜਿਉਣਾ ਸਫ਼ਲ ਹੋ ਜਾਵੇਗਾ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮਨੋਜ ਕੁਮਾਰ ਜੀ ਅਤੇ ਸ.ਭਾਗ ਸਿੰਘ ਭੱਟੀ ਜੀ ਵੱਲੋਂ ਵੀ ਆਪਣਾ ਹੁਨਰ ਦਿਖਾਉਂਦਿਆਂ ਬਾਕਮਾਲ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਮਨਮੀਤ ਪਾਲ ਸਿੰਘ, ਗੁਰਦੀਪ ਸੈਣੀ ,. ਜਗਜੀਤ ਸਿੰਘ ਝਾਂਡੇ, ਰਾਕੇਸ਼ ਤੇਜਪਾਲ, ਜਸਵਿੰਦਰ ਸਿੰਘ, ਤਰਨਪ੍ਰੀਤ ਕੌਰ, ਵਿਪਨਦੀਪ ਕੌਰ, ਗੁਰਪ੍ਰੀਤ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ।ਅੰਤ ਇਹ ਸਮਾਗਮ ਇੱਕ ਨਵੀਂ ਛਾਪ ਛੱਡਦਾ ਯਾਦਗਾਰ ਹੋਰ ਨਿਬੜਿਆ।