PSEB CLASS 8TH REAPPEAR EXAM 2025: ਜੂਨ 2025 ਵਿਖੇ ਹੋਵੇਗੀ ਰੀ ਅਪੀਅਰ ਪ੍ਰੀਖਿਆਵਾਂ, ਸ਼ਡਿਊਲ ਜਾਰੀ

PSEB ਵੱਲੋਂ 8ਵੀਂ ਜਮਾਤ ਦੇ ਰੀ-ਅਪੀਅਰ ਵਿਦਿਆਰਥੀਆਂ ਲਈ ਦੁਬਾਰਾ ਇਮਤਿਹਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 8ਵੀਂ ਜਮਾਤ ਦੇ ਉਹਨਾਂ ਵਿਦਿਆਰਥੀਆਂ ਲਈ ਜਿਨ੍ਹਾਂ ਦੇ ਨਤੀਜੇ 'ਚ ਰੀ-ਅਪੀਅਰ ਆਇਆ ਹੈ, ਉਨ੍ਹਾਂ ਦੀ ਦੁਬਾਰਾ ਪ੍ਰੀਖਿਆ ਜੂਨ ਮਹੀਨੇ ਵਿੱਚ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ PSEB ਪ੍ਰਬੰਧਨ ਵੱਲੋਂ ਲਿਆ ਗਿਆ ਹੈ। ਇਮਤਿਹਾਨ ਦੀ ਫੀਸ ਆਨਲਾਈਨ ਭਰੀ ਜਾਵੇਗੀ।



ਬੋਰਡ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਇੱਕ ਵਾਰ ਫੇਲ ਹੋਣ 'ਤੇ ਮੁੜ ਇਕ ਮੌਕਾ ਦਿੱਤਾ ਜਾਵੇਗਾ। ਜੇਕਰ ਕਿਸੇ ਵਿਦਿਆਰਥੀ ਦੀ ਪ੍ਰੀਖਿਆ ਵੀ ਦੁਬਾਰਾ ਪਾਸ ਨਹੀਂ ਹੁੰਦੀ, ਤਾਂ ਉਸਦਾ ਨਤੀਜਾ ਨਾਨ-ਪ੍ਰਮੋਟ ਕਰਾਰ ਦਿੱਤਾ ਜਾਵੇਗਾ ਅਤੇ ਉਹ ਵਿਦਿਆਰਥੀ ਮੁੜ 8ਵੀਂ ਜਮਾਤ ਦੀ ਪੂਰੀ ਪ੍ਰੀਖਿਆ ਦੇਣ ਲਈ ਯੋਗ ਹੋਵੇਗਾ।

ਲੇਟ ਫੀਸ ਦੀ ਸਮਾਪਤੀ ਮਿਤੀ ਤੇ ਲਾਗਤ

PSEB ਵੱਲੋਂ ਦਾਖਲਾ ਫੀਸ ₹1050 ਤੈਅ ਕੀਤੀ ਗਈ ਹੈ। ਜੇਕਰ ਕਿਸੇ ਵਿਦਿਆਰਥੀ ਨੂੰ ਸਰਟੀਫਿਕੇਟ ਦੀ ਹਾਰਡ ਕਾਪੀ ਚਾਹੀਦੀ ਹੋਵੇ ਤਾਂ ₹200 ਵਾਧੂ ਦੇਣੇ ਪੈਣਗੇ।

  • ਬਿਨਾਂ ਲੇਟ ਫੀਸ ਦੇ ਫਾਰਮ ਭਰਨ ਦੀ ਆਖਰੀ ਮਿਤੀ: 5 ਮਈ
  • 500 ਰੁਪਏ ਲੇਟ ਫੀਸ ਨਾਲ ਅਰਜ਼ੀ ਦੀ ਮਿਤੀ: 12 ਮਈ
  • 1500 ਰੁਪਏ ਲੇਟ ਫੀਸ ਨਾਲ ਆਖਰੀ ਮਿਤੀ: 15 ਮਈ

ਇਸ ਤੋਂ ਬਾਅਦ ਕਿਸੇ ਵੀ ਵਿਦਿਆਰਥੀ ਨੂੰ ਦਾਖਲਾ ਭਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ।

ਇੰਝ ਭਰਨਾ ਹੋਵੇਗਾ ਦਾਖਲਾ ਫਾਰਮ

PSEB ਅਨੁਸਾਰ, ਵਿਦਿਆਰਥੀ ਆਪਣੇ ਸਕੂਲ ਜਾਂ ਬੋਰਡ ਦੀ ਵੈੱਬਸਾਈਟ 'ਤੇ ਲੌਗਇਨ ਕਰਕੇ ਦਾਖਲਾ ਫਾਰਮ ਭਰ ਸਕਣਗੇ। ਸਕੂਲ ਦੀ ਲੌਗਇਨ ਆਈ.ਡੀ. ਰਾਹੀਂ ਵਿਦਿਆਰਥੀ ਫਾਰਮ ਭਰਨਗੇ ਅਤੇ ਸਾਰੀ ਪ੍ਰਕਿਰਿਆ ਆਨਲਾਈਨ ਹੀ ਪੂਰੀ ਹੋਏਗੀ।

ਹੋਰ ਜਾਣਕਾਰੀ ਲਈ ਵਿਦਿਆਰਥੀ ਬੋਰਡ ਦੀ ਅਧਿਕਾਰਿਕ ਵੈੱਬਸਾਈਟ https://www.pseb.ac.in/ 'ਤੇ ਜਾ ਸਕਦੇ ਹਨ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends