ਪੰਜਾਬ ਦੇ ਸਕੂਲਾਂ ਵਿੱਚ ਦੁਪਹਿਰ ਦੇ ਭੋਜਨ ਦਾ ਨਵਾਂ ਮੀਨੂ ਜਾਰੀ
ਮਿਤੀ: 1 ਅਪ੍ਰੈਲ, 2025 ( ਜਾਬਸ ਆਫ ਟੁਡੇ)
ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਨੇ ਪ੍ਰਧਾਨ ਮੰਤਰੀ ਪੋਸ਼ਣ ਸਕੀਮ (PM Poshan Scheme) ਦੇ ਤਹਿਤ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਦੁਪਹਿਰ ਦੇ ਭੋਜਨ ਲਈ ਹਫਤਾਵਾਰੀ ਮੀਨੂ ਜਾਰੀ ਕੀਤਾ ਹੈ। ਇਹ ਨਵਾਂ ਮੀਨੂ 1 ਅਪ੍ਰੈਲ, 2025 ਤੋਂ 30 ਅਪ੍ਰੈਲ, 2025 ਤੱਕ ਲਾਗੂ ਰਹੇਗਾ।
ਸੋਸਾਇਟੀ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿ. ਅਤੇ ਐ.ਸਿ.) ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਕੂਲੀ ਵਿਦਿਆਰਥੀਆਂ ਨੂੰ ਕਤਾਰ ਵਿੱਚ ਬਿਠਾ ਕੇ ਮਿਡ ਡੇ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਮੀਨੂ ਅਨੁਸਾਰ ਦੁਪਹਿਰ ਦਾ ਭੋਜਨ ਖੁਆਉਣਾ ਯਕੀਨੀ ਬਣਾਇਆ ਜਾਵੇ। ਜੇਕਰ ਕਿਸੇ ਸਕੂਲ ਵਿੱਚ ਮੀਨੂ ਦੀ ਉਲੰਘਣਾ ਪਾਈ ਜਾਂਦੀ ਹੈ, ਤਾਂ ਇਸਦੀ ਪੂਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।
ਹਫਤਾਵਾਰੀ ਮੀਨੂ (Weekly Menu):
ਦਿਨ (Day) | ਮੀਨੂ (Menu) |
---|---|
ਸੋਮਵਾਰ (Monday) | ਦਾਲ (ਮੌਸਮੀ ਸਬਜ਼ੀਆਂ ਸਮੇਤ), ਚਪਾਤੀ ਅਤੇ ਮੌਸਮੀ ਫਲ; ਰਾਜਮਾਹ ਅਤੇ ਚਾਵਲ |
ਮੰਗਲਵਾਰ (Tuesday) | - |
ਬੁੱਧਵਾਰ (Wednesday) | ਕਾਲੇ ਛੋਲੇ/ਚਿੱਟੇ ਛੋਲੇ (ਆਲੂ ਮਿਲਾ ਕੇ) ਅਤੇ ਪੂਰੀ/ਚਪਾਤੀ |
ਵੀਰਵਾਰ (Thursday) | ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਸਮੇਤ) ਅਤੇ ਚਾਵਲ |
ਸ਼ੁੱਕਰਵਾਰ (Friday) | ਮੌਸਮੀ ਸਬਜ਼ੀ ਅਤੇ ਚਪਾਤੀ |
ਸ਼ਨੀਵਾਰ (Saturday) | ਦਾਲ, ਚਾਵਲ ਅਤੇ ਖੀਰ |
ਇਸ ਤੋਂ ਇਲਾਵਾ, ਮੀਨੂ ਵਿੱਚ ਹਰ ਹਫ਼ਤੇ ਬਦਲ ਕੇ ਦਾਲ ਬਣਾਈ ਜਾਵੇਗੀ, ਭਾਵ ਇੱਕੋ ਹੀ ਦਾਲ ਦੁਬਾਰਾ ਨਹੀਂ ਦਿੱਤੀ ਜਾਵੇਗੀ।
ਪਿੰਡ ਦੇ ਸਰਪੰਚ, ਦਾਨੀ ਸੱਜਣ ਜਾਂ ਹੋਰ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕਿਸੇ ਵੀ ਵਿਸ਼ੇਸ਼ ਸਮਾਰੋਹ, ਵਿਸ਼ੇਸ਼ ਦਿਨ ਜਾਂ ਤਿਉਹਾਰ 'ਤੇ ਕੋਈ ਸਪੈਸ਼ਲ ਭੋਜਨ, ਫਲ ਜਾਂ ਕੋਈ ਹੋਰ ਮਠਿਆਈ ਆਦਿ ਵਿਦਿਆਰਥੀਆਂ ਨੂੰ ਦੁਪਹਿਰ ਦੇ ਭੋਜਨ ਦੇ ਨਾਲ ਦੇਣ ਸਬੰਧੀ ਉਪਰਾਲੇ ਕੀਤੇ ਜਾ ਸਕਦੇ ਹਨ।