6th Pay Commission latest updates: ਪੰਜਾਬ ਸਰਕਾਰ ਵੱਲੋਂ 6 ਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਸਬੰਧੀ ਨਵਾਂ ਫੈਸਲਾ

6th Pay Commission latest updates: ਪੰਜਾਬ ਸਰਕਾਰ ਵੱਲੋਂ 6 ਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਸਬੰਧੀ ਨਵਾਂ ਫੈਸਲਾ 

ਚੰਡੀਗੜ੍ਹ ,22 ਅਪ੍ਰੈਲ 2025 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਵੱਲੋਂ ਛੇਵੇਂ  ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਸਨਮੁੱਖ ਰਾਜ ਸਰਕਾਰ ਵੱਲੋਂ ਜਾਰੀ ਕੀਤੇ ਤਨਖਾਹ ਢਾਂਚੇ ਵਿੱਚ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਪ੍ਰਾਪਤ ਹੋਣ ਵਾਲੀਆਂ ਪ੍ਰਤੀਬੇਨਤੀਆਂ ਤੇ ਵਿਚਾਰ ਕਰਨ ਹਿੱਤ ਅਧਿਸੂਚਨਾ ਨੰ: 10/05/2023-3ਪੀਪੀ3/399 ਮਿਤੀ: 21.09.2023 ਅਤੇ ਅਧਿਸੂਚਨਾ ਨੰਬਰ : 10/05/2023-3ਪੀਪੀ3/651 ਮਿਤੀ: 25.11.2024 ਰਾਹੀਂ ਗਠਿਤ ਅਨਾਮਲੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਹੇਠ ਲਿਖੇ ਅਨੁਸਾਰ ਮਾਮਲੇ ਵੀ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ:-



"ਮਿਤੀ 17.07.2020 ਜਾਂ ਉਸ ਤੋਂ ਬਾਅਦ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਣ ਵਾਲੇ ਸਰਕਾਰੀ ਕਰਮਚਾਰੀਆਂ ਤੇ 7th Central Pay Commission ਦੇ ਪੈਟਰਨ ਤੇ ਪੇਅ ਸਕੇਲ ਲਾਗੂ ਕਰਨ ਨਾਲ ਇਨ੍ਹਾਂ ਕਰਮਚਾਰੀਆਂ ਦੇ ਪੇਅ ਸਕੇਲਾਂ ਵਿੱਚ ਆ ਰਹੀਆਂ ਅਨਾਮਲੀਜ਼ ਅਤੇ ਇਨ੍ਹਾਂ ਪੇਅ ਸਕੇਲਾਂ ਨਾਲ ਸਬੰਧਤ ਹੋਰ ਸਾਰੇ ਮਾਮਲਿਆਂ ਸਬੰਧੀ ਆਪਣੀਆਂ ਸਿਫਾਰਸ਼ਾਂ ਦੇਣ ਸਬੰਧੀ ਮਾਮਲਾ ਵੀ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਸਬੰਧੀ ਗਠਿਤ ਕੀਤੀ ਅਨਾਮਲੀ ਕਮੇਟੀ ਵੱਲੋਂ ਹੀ ਵਿਚਾਰਿਆ ਜਾਵੇਗਾ।"


💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends