Punjab Board Class 10 SST GUESS PAPER 2025

Punjab Board Class 10 SST GUESS PAPER 2025 

PSEB CLASS 10 SST QUESTION PAPER 

Time Allowed: 3 Hours

Maximum Marks: 80

  1. ਪ੍ਰਸ਼ਨ-ਪੱਤਰ 6 ਭਾਗਾਂ (ੳ, ਅ, ੲ, ਸ, ਹ ਅਤੇ ਕ) ਵਿਚ ਦੱਸਿਆ ਗਿਆ ਹੈ।
  2. ਭਾਗ-ੳ ਪ੍ਰਸ਼ਨ ਨੰਬਰ 1 ਦੇ 12 ਉਪ ਭਾਗ ਹਨ। ਹਰ ਪ੍ਰਸ਼ਨ 1 ਅੰਕ ਦਾ ਹੈ।
  3. ਭਾਗ-ਅ ਪ੍ਰਸ਼ਨ ਨੰਬਰ 2 ਦੇ 12 ਉਪ ਭਾਗ ਹਨ। ਹਰ ਪ੍ਰਸ਼ਨ 1 ਅੰਕ ਦਾ ਹੈ।
  4. ਭਾਗ-ੲ ਪ੍ਰਸ਼ਨ ਨੰਬਰ 3 ਦੇ 8 ਉਪ ਭਾਗ ਹਨ। ਹਰ ਪ੍ਰਸ਼ਨ 3 ਅੰਕ ਦਾ ਹੈ।
  5. ਭਾਗ-ਸ ਪ੍ਰਸ਼ਨ ਨੰਬਰ 4 ਦੇ 4 ਉਪ ਭਾਗ ਹਨ (100% ਵਸਤੂਨਿਸ਼ਠ ਪ੍ਰਸ਼ਨ)। ਹਰ ਪ੍ਰਸ਼ਨ 5 ਅੰਕ ਦਾ ਹੈ।
  6. ਭਾਗ-ਹ ਪ੍ਰਸ਼ਨ ਨੰਬਰ 5 ਸਰੋਤ ਆਧਾਰਿਤ ਹੈ। ਇਸ ਵਿੱਚ ਤਿੰਨ ਪ੍ਰਸ਼ਨ ਹਨ। ਕੁੱਲ ਚਾਰ ਅੰਕ ਹਨ।
  7. ਭਾਗ-ਕ ਪ੍ਰਸ਼ਨ ਨੰਬਰ 6 ਮਾਨ-ਚਿੱਤਰ (ਨਕਸ਼ੇ) ਨਾਲ ਸੰਬੰਧਿਤ ਹੈ।

ਭਾਗ-ੳ (ਵਸਤੂਨਿਸ਼ਠ ਪ੍ਰਸ਼ਨ)

1. ਸਹੀ ਵਿਕਲਪ ਦੀ ਚੋਣ ਕਰੋ। ਸਾਰੇ ਪ੍ਰਸ਼ਨ ਜਰੂਰੀ ਹਨ:

  1. ਖੇਤੀ ਕਾਨੂੰਨ ______ ਸਾਲ ਵਿੱਚ ਲਾਗੂ ਕੀਤਾ ਗਿਆ ਸੀ।
    1. 1986
    2. 1960
    3. 1947
    4. 1990
  2. ਜੀਵਨ ਦੇ ਭੌਤਿਕ ਗੁਣਵੰਤਾ ਸੂਚਕ ਅੰਕ ਦਾ ਨਿਰਮਾਣ ਕਿਸ ਦੁਆਰਾ ਕੀਤਾ ਗਿਆ ?
    1. ਪ੍ਰੋਫੈਸਰ ਡੀ. ਮੋਰੀਸ
    2. ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ
    3. ਸੂਚਕ ਅੰਕ ਵਿਕਾਸ ਮੈਥਡ
    4. ਸੰਯੁਕਤ ਰਾਸ਼ਟਰ ਬਾਲ ਫੰਡ
  3. ਬੀ. ਆਰ. ਆਈ. ਦਾ ਪੂਰਾ ਨਾਮ ਕੀ ਹੈ?
    1. ਰਿਜ਼ਰਵ ਬੈਂਕ ਆਫ ਇੰਡੀਆ ਬੈਲਟ
    2. ਬੈਲਟ ਐਂਡ ਰੋਡ ਇਨੀਸ਼ੀਏਟਿਵ
    3. ਬੈਲਟ ਐਂਡ ਰਿਜ਼ਰਵ ਆਫ਼ ਇੰਡੀਆ
    4. ਬੈਲਟ ਇਨੀਸ਼ੀਏਟਿਵ ਰਿਜ਼ਰਵ ਬੈਂਕ
  4. ਭੁਗਤਾਨ ਬਾਕੀ ਦਾ ਸੰਬੰਧ ਕਿਹੜੀ ਅਰਥਵਿਵਸਥਾ ਨਾਲ ਹੈ ?
    1. ਖੁੱਲੀ ਅਰਥ-ਵਿਵਸਥਾ
    2. ਬੰਦ ਅਰਥ-ਵਿਵਸਥਾ
    3. ਮਿਸ਼ਰਤ ਅਰਥ-ਵਿਵਸਥਾ
    4. ਮੁਕਤ ਵਪਾਰ-ਵਿਵਸਥਾ
  5. ਮਹਾਰਾਣੀ ਜਿੰਦਾਂ ਨੂੰ 20 ਅਗਸਤ, 1846 ਈ: ਨੂੰ ਕੈਦ ਕਰਕੇ ਕਿਸ ਕਿਲ੍ਹੇ ਵਿੱਚ ਭੇਜਿਆ ਗਿਆ ?
    1. ਲਾਹੌਰ ਦਾ ਕਿਲ੍ਹਾ
    2. ਸ਼ੇਖੂਪੁਰੇ ਦਾ ਕਿਲ੍ਹਾ
    3. ਦਿੱਲੀ ਦਾ ਕਿਲ੍ਹਾ
    4. ਲੋਹਗੜ੍ਹ ਕਿਲ੍ਹਾ
  6. ਮਹਾਰਾਜਾ ਰਣਜੀਤ ਸਿੰਘ ਨੂੰ ਜਮ ਜਮਾ ਤੋਪ ਕਿਸ ਯੁੱਧ ਤੇ ਪ੍ਰਾਪਤ ਹੋਈ ?
    1. ਲਾਹੌਰ
    2. ਮੁਲਤਾਨ
    3. ਕਸੂਰ
    4. ਚਨਿਓਟ
  7. ਸੰਸਾਰ ਦਾ ਸਭ ਤੋਂ ਵੱਡਾ ਪਟਸਨ ਉਤਪਾਦਕ ਇਲਾਕਾ ਕਿਹੜਾ ਹੈ ?
    1. ਪੰਜਾਬ ਦਾ ਮੈਦਾਨ
    2. ਕਰਮੀਨ ਦੀ ਘਾਟੀ
    3. ਅਮਰੀਕਾ ਦੇ ਰਾਜ
    4. ਸਕਾਟਲੈਂਡ
  8. ਹੇਠ ਲਿਖੀਆਂ ਵਿੱਚੋਂ ਕਿਹੜੀ ਸਨਅਤ ਬਾਕਸਾਈਟ ਨੂੰ ਕੱਚੇ ਮਾਲ ਵੱਜੋਂ ਵਰਤਦੀ ਹੈ ?
    1. ਐਲੂਮੀਨੀਅਮ ਉਦਯੋਗ
    2. ਸੀਮਿੰਟ ਨਿਰਮਾਣ
    3. ਕਾਗਜ਼ ਨਿਰਮਾਣ
    4. ਇਸਪਾਤ
  9. ਡੰਗਲੀ ਦੀ ਲੜਾਈ ਦਾ ਤਤਕਾਲੀ ਕਾਰਨ ਕੀ ਸੀ ?
    1. ਗੁਰੂ ਜੀ ਦੀਆਂ ਸੈਨਿਕ ਕਾਰਵਾਈਆਂ ਨੂੰ ਪਹਾੜੀ ਰਾਜੇ ਆਪਣੇ ਰਾਜਾਂ ਲਈ ਖ਼ਤਰਾ ਸਮਝਦੇ ਸਨ।
    2. ਗੁਰੂ ਜੀ ਮੂਰਤੀ ਪੂਜਾ ਦੇ ਵਿਰੋਧੀ ਸਨ, ਪਰ ਪਹਾੜੀ ਰਾਜੇ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ।
    3. ਭੀਮ ਚੰਦ ਦੇ ਪੁੱਤਰ ਦੀ ਬਰਾਤ ਜੋ ਗੜ੍ਹਵਾਲ ਜਾ ਰਹੀ ਸੀ ਨੂੰ ਸਿੱਖਾਂ ਨੇ ਪਾਉਂਟਾ ਸਾਹਿਬ ਤੋਂ ਲੰਘਣ ਨਾ ਦਿੱਤੀ।
    4. ਉਪਰੋਕਤ ਸਾਰੇ।
  10. ਸਮਵਰਤੀ ਸੂਚੀ ਦਾ ਕੋਈ ਇੱਕ ਵਿਸ਼ਾ ਦੱਸੋ -:
    1. ਰੇਲਵੇ ਅਤੇ ਰੱਖਿਆ
    2. ਸਰਦਾਰ ਸਿੱਖਿਆ
    3. ਮਜ਼ਦੂਰ ਯੂਨੀਅਨ
    4. ਕਾਨੂੰਨ ਬਣਾਉਣਾ
  11. ਗਰੀਬ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਵਾਉਣ ਲਈ ਜੇ ਅਦਾਲਤਾਂ ਕਾਇਮ ਕੀਤੀਆਂ ਗਈਆਂ ਹਨ, ਨੂੰ ਕੀ ਆਖਦੇ ਹਨ ?
    1. ਸੈਸ਼ਨ ਕੋਰਟ
    2. ਕੰਜ਼ਿਊਮਰ ਕੋਰਟ
    3. ਹਾਈ ਕੋਰਟ
    4. ਲੋਕ ਅਦਾਲਤ
  12. ਭਾਰਤ ਨੇ ਰਾਸ਼ਟਰਮੰਡਲ ਦੀ ਮੈਂਬਰਸ਼ਿਪ ਕਦੋਂ ਲਈ ?
    1. 26 ਜਨਵਰੀ 1945 ਈ:
    2. 17 ਮਈ 1945 ਈ:
    3. 17 ਜੂਨ 1945 ਈ:
    4. 25 ਮਈ 1945 ਈ:

ਭਾਗ - ਅ

2. ਵਸਤੁਨਿਸ਼ਠ ਪ੍ਰਸ਼ਨ-

(ੳ) ਖਾਲੀ ਥਾਵਾਂ ਭਰੋ:

  1. ਸ਼੍ਰੀ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ______ ਸੀ।
  2. ਸੰਸਦੀ ਸ਼ਾਸਨ ਪ੍ਰਨਾਲੀ ਅਨੁਸਾਰ ਅਸਲੀ ਸ਼ਕਤੀ ______ ਕੋਲ ਹੁੰਦੀ ਹੈ।
  3. ਐਲਪਾਈਨ ਘਾਹ ਦੇ ਮੈਦਾਨ ਅਤੇ ਟੁੰਡਰਾ ਬਨਸਪਤੀ ______ ਵਿੱਚ ਮਿਲਦੀ ਹੈ।
  4. ______ ਤੋਂ ਭਾਵ ਕਿਸੇ ਦੇਸ਼ ਵਿੱਚ ਕੁਸ਼ਲ ਅਤੇ ਯੋਗ ਵਿਅਕਤੀਆਂ ਦੇ ਕੁੱਲ ਭੰਡਾਰ ਤੋਂ ਹੁੰਦਾ ਹੈ।

(ਅ) ਸਹੀ/ ਗਲਤ ਲਿਖੋ:

  1. ਵੈਦਿਕ ਸਾਹਿਬ ਵਿੱਚ ਪੰਜਾਬ ਦੇ ਧੁਰ ਪੂਰਬ ਵਿੱਚ ਵੱਸਦੇ ਸਰਸਵਤੀ ਦਰਿਆ ਦਾ ਵਰਨਣ ਕੀਤਾ ਗਿਆ ਹੈ।
  2. ਪੋਖਰਨ ਵਿੱਚ ਪਰਮਾਣੂ ਬੰਬ ਤਜਰਬੇ 1999 ਈ: ਵਿੱਚ ਕੀਤੇ ਗਏ।
  3. ਭਾਰਤ ਵਿੱਚ ਸੰਸਾਰ ਦੀ 43 % ਪ੍ਰਤੀਸ਼ਤ ਜ਼ਮੀਨ ਖੇਤੀਬਾੜੀ ਅਧੀਨ ਹੈ।
  4. ਖੇਤੀ ਉਤਪਾਦਾਂ ਦੇ ਲਈ ਮਨਕੀਕਰਣ ਚਿੰਨ੍ਹ ਐਗਮਾਰਕ ਲੋਗੋ ______ ਹੈ।

(ੲ) ਬਹੁਤ ਛੋਟੇ ਪ੍ਰਸ਼ਨ / ਉੱਤਰ :

  1. ਚਾਬੀਆਂ ਵਾਲਾ ਮੋਰਚਾ ਕਿਉਂ ਲੱਗਾ ?
  2. ਡੈਮ ਕੀ ਹੁੰਦਾ ਹੈ ?
  3. ਪੰਚਸ਼ੀਲ ਤੋਂ ਤੁਹਾਡਾ ਕੀ ਭਾਵ ਹੈ ?
  4. ਵਿਸ਼ਵੀਕਰਨ ਤੇ ਤੁਸੀਂ ਕੀ ਸਮਝਦੇ ਹੋ ?

ਭਾਗ - ੲ

3. ਹਰੇਕ ਪ੍ਰਸ਼ਨ ਦਾ ਉੱਤਰ 30-50 ਸ਼ਬਦਾਂ ਵਿੱਚ ਦਿਉ :

  1. ਭਾਰਤ ਨੂੰ ਵਿਸ਼ਵੀਕਰਨ ਵੱਲ ਲੈ ਕੇ ਜਾਣ ਵਾਲੇ ਕਾਰਕਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ ?
  2. ਭਾਰਤ ਵਿੱਚ ਉਪਭੋਗਤਾ ਅਦਾਲਤਾਂ ਦੇ ਤਿੰਨ ਪੱਧਰੀ ਪ੍ਰਬੰਧ ਦੀ ਵਿਆਖਿਆ ਕਰੋ।
  3. ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਨੋਟ ਲਿਖੇ।
  4. ਸੁਨਹਿਰੀ ਚਤਰਭੁੱਜ ਉੱਪਰ ਇੱਕ ਨੋਟ ਲਿਖੋ।
  5. 'ਭਾਰਤ ਦੀ ਰੂਹਰ' ਕਿਹੜਾ ਇਲਾਕਾ ਹੈ ਅਤੇ ਕਿਉਂ?
  6. ਪਰਜਾ ਮੰਡਲ ਦੇ ਕੰਮਾਂ ਦਾ ਵਰਨਣ ਕਰੋ।
  7. ਮੁਲਤਾਨ ਦੀ ਜਿੱਤ ਦੇ ਸਿੱਟੇ ਲਿਖੋ।
  8. ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆ ਦਾ ਸੰਖੇਪ ਵੇਰਵਾ ਦਿਉ।

ਭਾਗ - ਸ

4. ਹਰੇਕ ਪ੍ਰਸ਼ਨ ਦਾ ਉੱਤਰ 80-100 ਸ਼ਬਦਾਂ ਵਿੱਚ ਦਿਉ:

  1. ਸੜਕ ਮਾਰਗਾਂ ਦਾ ਵਿਸਥਾਰ ਵਿੱਚ ਵਰਗੀਕਰਨ ਕਰੇ।

    ਜਾਂ

    ਖਣਿਜ ਪਦਾਰਥਾਂ ਦੀ ਬੱਚਤ ਤੋਂ ਕੀ ਭਾਵ ਹੈ ? ਇਸ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ ?

  2. ਖੇਤੀਬਾੜੀ ਸੈਕਟਰ ਵਿੱਚ ਗੁਪਤ ਬੇਰੁਜ਼ਗਾਰੀ ਤੋਂ ਕੀ ਭਾਵ ਹੈ ? ਇਸ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?

    ਜਾਂ

    ਆਰੀਆ ਸਮਾਜ ਨੇ ਪੰਜਾਬ ਵਿਖੇ ਆਜ਼ਾਦੀ ਦੀ ਜੰਗ ਵਿੱਚ ਕੀ ਹਿੱਸਾ ਪਾਇਆ ?

  3. ਸਟਾਫਡ ਲੋਨ ਤੋਂ ਕੀ ਭਾਵ ਹੈ ? ਇਸ ਨਾਲ ਉਧਾਰ ਗਾਹਕ ਲਈ ਕਿਵੇਂ ਲਾਭਦਾਇਕ ਸਿੱਧ ਹੋ ਸਕਦਾ ਹੈ ?

    ਜਾਂ

    ਦਰਿਆਈ ਆਵਾਜਾਈ ਸੜਕ ਆਵਾਜਾਈ ਨਾਲੋਂ ਸਸਤੀ ਕਿਉਂ ਹੈ ?

  4. ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਣ ਵਿਸ਼ੇਸ਼ਤਾਵਾਂ ਲਿਖੇ।

    ਜਾਂ

    ਵਿਧਾਨ ਮੰਡਲ ਦੀਆਂ ਸ਼ਕਤੀਆਂ ਦਾ ਵਰਨਣ ਕਰੋ।

ਭਾਗ - ਹ

5. ਸਰੋਤ ਅਧਾਰਿਤ ਪ੍ਰਸ਼ਨ:

ਇੰਡੀਅਨ ਨੈਸ਼ਨਲ ਕਾਂਗਰਸ ਦਾ ਇਤਿਹਾਸ ਭਾਰਤ ਦੇ ਰਾਸ਼ਟਰੀ ਅੰਦੋਲਨ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਭਾਰਤੀ ਰਾਸ਼ਟਰਵਾਦ ਦੇ ਵਿਕਾਸ ਦੌਰਾਨ 28 ਦਸੰਬਰ 1885 ਵਿੱਚ ਇਸ ਦੀ ਸਥਾਪਨਾ ਬ੍ਰਿਟਿਸ਼ ਅਧਿਕਾਰੀ ਸਰ ਏ.ਓ.ਨਿਊਮ ਤੇ ਹੋਰ ਦੇਸ਼ ਭਗਤ ਨੇਤਾਵਾਂ ਦੀ ਸਰਪ੍ਰਸਤੀ ਹੇਠ ਕੀਤੀ ਗਈ। ਇਸ ਦੀ ਅਗਵਾਈ ਹੇਠ ਦੇਸ ਵਾਸੀਆਂ ਨੇ ਅਜ਼ਾਦੀ ਦੀ ਲੜਾਈ ਲੜੀ, ਜਿੱਤੀ ਅਤੇ ਦੇਸ ਨੂੰ 15 ਅਗਸਤ 1947 ਨੂੰ ਆਜਾਦ ਕਰਵਾਇਆ। ਅਜ਼ਾਦੀ ਤੋਂ ਪਿੱਛੇ ਥੋੜੇ ਸਮੇਂ ਨੂੰ ਛੱਡਕੇ ਇਸ ਨੇ ਭਾਰਤ ਦੇ ਸ਼ਾਸਨ ਦੀ ਵਾਗਡੋਰ ਸੰਭਾਲੀ ਹੈ। 1968 ਅਤੇ 1978 ਵਿੱਚ ਦੋ ਵਾਰੀ ਇਹ ਪਾਰਟੀ ਵੰਡੀ ਗਈ ਹੈ।

ਉਪਰੋਕਤ ਪੈਰੇ ਨੂੰ ਪੜ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ:

  1. ਕਿਸ ਦੀ ਸਰਪ੍ਰਸਤੀ ਹੇਠ ਕਾਂਗਰਸ ਦੀ ਸਥਾਪਨਾ ਕੀਤੀ ਗਈ ? (1)
  2. 1968 ਅਤੇ 1978 ਈ: ਵਿੱਚ ਕਿਹੜੀ ਪਾਰਟੀ ਦੇ ਦੋ ਵਾਰ ਵੰਡੀ ਗਈ? (1)
  3. ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਤੇ ਨੋਟ ਲਿਖੋ। (2)

ਭਾਗ - ਕ

6. ਮਾਨ-ਚਿੱਤਰ

  1. ਦਿੱਤੇ ਗਏ ਪੰਜਾਬ ਦੇ ਮਾਨ-ਚਿੱਤਰ ਵਿੱਚ ਕੋਈ ਚਾਰ ਸਥਾਨ ਭਰੇ। (4)

    ਭੰਗਾਣੀ, ਚਮਕੌਰ ਸਾਹਿਬ, ਗੁਰਦਾਸ ਨੰਗਲ, ਸਮਾਣਾ, ਮੁਦਕੀ, ਮੁਲਤਾਨ

  2. ਦਿੱਤੇ ਗਏ ਭਾਰਤ ਦੇ ਮਾਨ-ਚਿੱਤਰ ਵਿੱਚ ਕੋਈ ਚਾਰ ਸਥਾਨ ਭਰੇ। (4)

    ਲੋਹਾ ਅਤੇ ਇਸਪਾਤ ਪਲਾਂਟ ਦਾ ਕੋਈ ਇੱਕ ਖੇਤਰ, ਕੋਈ ਇੱਕ ਕੇਲਾ ਖੇਤਰ, ਕੋਈ ਇੱਕ ਕਣਕ ਉਤਪਾਦਕ ਇਲਾਕਾ, ਮੰਤਰ ਡੈਮ, ਨੀਲਗਿਰੀ ਜੈਵ ਰੱਖਾਂ ਖੇਤਰ, ਰੇਗੂਰ ਮਿੱਟੀ ਵਾਲਾ ਇੱਕ ਖੇਤਰ

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends