*ਜ਼ਿਲ੍ਹਾ ਲੁਧਿਆਣਾ ਦੀ ਦਾਖਲਾ ਵੈਨ ਦਾ ਘੁੰਗਰਾਲੀ ਰਾਜਪੂਤਾਂ ਦੇ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਪਹੁੰਚਣ ਤੇ ਕੀਤਾ ਗਿਆ ਸ਼ਾਨਦਾਰ ਸਵਾਗਤ*
ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਜ਼ਿਲਾ ਪੱਧਰੀ ਦਾਖਲਾ ਮੁਹਿੰਮ ਤਹਿਤ ਦਾਖਲਾ ਵੈਨ ਲਿਆਂਦੀ ਗਈ। ਜਿਸ ਦਾ ਸੀ.ਐੱਚ.ਟੀ ਮੈਡਮ ਗਲੈਕਸੀ ਸੋਫਤ ਅਤੇ ਸਾਰੇ ਸਟਾਫ ਮੈਂਬਰਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ।ਸਤਿਕਾਰਯੋਗ ਡੀ.ਈ.ਓ. ਮੈਡਮ ਸ਼੍ਰੀਮਤੀ ਰਵਿੰਦਰ ਕੌਰ ਜੀ ਨੇ ਇਸ ਦਾਖਲਾ ਮੁਹਿੰਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਇਸ ਮੌਕੇ ਉਹਨਾਂ ਦੇ ਨਾਲ ਸ.ਰਣਜੋਧ ਸਿੰਘ ਖੰਗੂੜਾ ਬੀਪੀਈਓ ਖੰਨਾ-1 ਅਤੇ ਖੰਨਾ-2, ਸ.ਅਵਤਾਰ ਸਿੰਘ ਦਹੈੜੂ, ਸ.ਹਰਦੀਪ ਸਿੰਘ, ਸ.ਦਵਿੰਦਰ ਸਿੰਘ, ਸ.ਬਲਦੇਵ ਸਿੰਘ,ਸ.ਹਰਪ੍ਰੀਤ ਸਿੰਘ,
ਸ.ਜਗਜੀਤ ਸਿੰਘ, ਸ. ਜਗਜੀਤ ਸੈਣੀ ਅਤੇ ਵੱਖ-ਵੱਖ ਬਲਾਕਾਂ ਤੋਂ ਆਏ ਸੀ.ਐੱਚ.ਟੀ ਸਾਹਿਬਾਨ,ਐੱਚ.ਟੀ ਸਾਹਿਬਾਨ, ਖੰਨਾ-1 ਅਤੇ ਖੰਨਾ -2 ਦੇ ਬੀ.ਆਰ.ਸੀ ਸਾਹਿਬਾਨ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਡੀ.ਈ.ਓ ਮੈਡਮ ਵੱਲੋਂ ਸਕੂਲ ਵਿੱਚ ਨਵੇਂ ਬੱਚਿਆਂ ਨੂੰ ਆਪ ਦਾਖ਼ਲ ਕਰਕੇ ਇਸ ਸਾਲ ਦੀ ਦਾਖਲਾ ਮੁਹਿੰਮ ਨੂੰ ਅੱਗੇ ਵਧਾਇਆ ਗਿਆ। ਬੱਚਿਆਂ ਦੇ ਮਾਤਾ ਪਿਤਾ ਨਾਲ ਡੀ.ਈ.ਓ. ਮੈਡਮ ਰਵਿੰਦਰ ਕੌਰ ਜੀ ਨੇ ਗੱਲਬਾਤ ਕੀਤੀ ਅਤੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਤੋਂ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਦੱਸਿਆ ਕਿ ਹੁਣ ਕੋਈ ਵੀ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਹੈ।
ਡੀ.ਈ.ਓ ਮੈਡਮ ਸ਼੍ਰੀਮਤੀ ਰਵਿੰਦਰ ਕੌਰ ਜੀ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਦੇ ਸਮੂਹ ਸਟਾਫ਼ ਅਤੇ ਸਕੂਲ ਦੀ ਖੂਬ ਪ੍ਰਸ਼ੰਸ਼ਾ ਕੀਤੀ ਅਤੇ ਇਸ ਸਕੂਲ ਨੂੰ ਇਲਾਕੇ ਦਾ ਇੱਕ ਬਹਿਤਰੀਨ ਸਕੂਲ ਦੱਸਿਆ।
ਸਕੂਲ ਦੀ ਸੀ.ਐੱਚ.ਟੀ. ਮੈਡਮ ਸ਼੍ਰੀਮਤੀ ਗਲੈਕਸੀ ਸੋਫ਼ਤ ਨੇ ਮੌਕੇ ਤੇ ਹਾਜ਼ਰ ਹੋਏ ਵੱਖ-ਵੱਖ ਬਲਾਕਾਂ ਦੇ ਸੀ.ਐੱਚ.ਟੀ ਸਾਹਿਬਾਨਾਂ, ਐੱਚ.ਟੀ. ਸਾਹਿਬਾਨਾਂ, ਅਧਿਆਪਕਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਨਵੇਂ ਦਾਖਲ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ।
ਉਨਾਂ ਦੀ ਸਮੁੱਚੀ ਟੀਮ ਵਿੱਚ ਸ਼੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਬਲਜੀਤ ਕੌਰ,ਸ੍ਰੀ ਵਿਕਾਸ ਕਪਿਲਾ,ਸ੍ਰੀਮਤੀ ਜਸਵੀਰ ਕੌਰ,ਸ.ਸਤਨਾਮ ਸਿੰਘ,ਸ੍ਰੀਮਤੀ ਮਨਪ੍ਰੀਤ ਕੌਰ ਆਂਗਨਵਾੜੀ ਵਰਕਰ,ਮਿਡ ਡੇ ਮੀਲ ਵਰਕਰ ਗੁਰਦੇਵ ਕੌਰ,ਮਨਪ੍ਰੀਤ ਕੌਰ ,ਸਫ਼ਾਈ ਸੇਵਕਾ ਬਲਜੀਤ ਕੌਰ, ਸ.ਪਿਰਥੀ ਸਿੰਘ ਨੇ ਇਸ ਕੰਮ ਨੂੰ ਨੇਪਰੇ ਚਾੜਨ ਵਿੱਚ ਅਹਿਮ ਭੂਮਿਕਾ ਨਿਭਾਈ।