ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਵੱਡਾ ਫੇਰਬਦਲ
ਚੰਡੀਗੜ੍ਹ, 10 ਮਾਰਚ ( ਜਾਬਸ ਆਫ ਟੁਡੇ) : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਅੱਜ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ। ਪ੍ਰਸੋਨਲ ਵਿਭਾਗ (ਆਈ.ਏ.ਐਸ. ਸ਼ਾਖਾ) ਵੱਲੋਂ ਜਾਰੀ ਹੁਕਮਾਂ ਅਨੁਸਾਰ ਸ੍ਰੀ ਪਰਮਿੰਦਰ ਪਾਲ ਸਿੰਘ, ਆਈ.ਏ.ਐਸ, ਵਧੀਕ ਸਕੱਤਰ, ਸਕੂਲ ਸਿੱਖਿਆ ਦੀ ਬਦਲੀ ਕਮਿਸ਼ਨਰ, ਮਿਊਂਸੀਪਲ ਕਾਰਪੋਰੇਸ਼ਨ, ਐਸ.ਏ.ਐਸ. ਨਗਰ, ਲੋਕਲ ਗਵਰਨਮੈਂਟ ਵਿਭਾਗ ਵਿੱਚ ਕੀਤੀ ਗਈ ਹੈ।
ਉਨ੍ਹਾਂ ਨੂੰ ਸੌਂਪੀਆਂ ਗਈਆਂ ਜਿੰਮੇਵਾਰੀਆਂ ਸਮੇਤ ਸਿੱਖਿਆ-2 ਅਤੇ ਸਿੱਖਿਆ-5 ਸ਼ਾਖਾਵਾਂ ਦੇ ਕੰਮ ਦਾ ਚਾਰਜ ਹੁਣ ਸ੍ਰੀ ਰਾਕੇਸ਼ ਪੋਪਲੀ, ਪ੍ਰੋਜੈਕਟ ਡਾਇਰੈਕਟਰ, ਵਰਲਡ ਬੈਂਕ ਪ੍ਰੋਜੈਕਟ-ਕਮ-ਸਪੈਸ਼ਲ ਸੈਕਟਰੀ, ਸਕੂਲ ਸਿੱਖਿਆ ਨੂੰ ਦਿੱਤਾ ਗਿਆ ਹੈ।
ਇਹ ਹੁਕਮ ਅਨਿੰਦਿਤਾ ਮਿਤਰਾ, ਆਈ.ਏ.ਐਸ., ਸਕੱਤਰ, ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਹੈ।