ਸਰਕਾਰ ਵੱਲੋਂ ਦਿਵਿਆਂਗ ਕਰਮਚਾਰੀਆਂ ਲਈ ਘੱਟ ਬਿਆਜ ਦਰ ‘ਤੇ ਹੋਮ ਤੇ ਵਾਹਨ ਲੋਨ ਯੋਜਨਾ
ਚੰਡੀਗੜ੍ਹ, 12 ਮਾਰਚ 2025 – ਪੰਜਾਬ ਸਰਕਾਰ ਨੇ ਦਿਵਿਆਂਗ ਸਰਕਾਰੀ ਕਰਮਚਾਰੀਆਂ ਲਈ ਘੱਟ ਬਿਆਜ ਦਰ ‘ਤੇ ਹੋਮ ਅਤੇ ਵਾਹਨ ਲੋਨ ਸਕੀਮ ਦੀ ਜਾਣਕਾਰੀ ਸਰਕਾਰੀ ਵਿਭਾਗਾਂ ਤੱਕ ਪਹੁੰਚਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ।
ਇਹ ਯੋਜਨਾ ਨੇਸ਼ਨਲ ਡਿਸਏਬਲਡ ਫਾਇਨੈਂਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ (NDFDC) ਦੇ ਅਧੀਨ ਚਲਾਈ ਜਾ ਰਹੀ ਹੈ, ਜਿਸਦਾ ਉਦੇਸ਼ ਦਿਵਿਆਂਗ ਸਰਕਾਰੀ ਕਰਮਚਾਰੀਆਂ ਨੂੰ ਘੱਟ ਬਿਆਜ ਦਰ ‘ਤੇ ਲੋਨ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਆਪਣੇ ਘਰ ਦੀ ਖਰੀਦ ਜਾਂ ਵਾਹਨ ਦੀ ਖਰੀਦ ਆਸਾਨੀ ਨਾਲ ਕਰ ਸਕਣ।
ਲੋਨ 'ਤੇ ਬਿਆਜ ਦਰ
S. No. | Loan Amount (Rs. in Lakhs) | Rate of Interest to PwDs (%) for Vehicle Loan | Rate of Interest to PwDs (%) for Home Loan |
---|---|---|---|
i) | Up to 0.50 | 5 | 5 |
ii) | Above 0.50 – 5.0 | 6 | 6 |
iii) | Above 5.0 – 15.0 | 7 | 7 |
iv) | Above 15.0 – 30.0 | 8 | 7 |
v) | Above 30.0 – Up to 50.0 | 9 | 7 |
ਇਹ ਸਕੀਮ ਦਿਵਿਆਂਗ ਕਰਮਚਾਰੀਆਂ ਦੀ ਆਰਥਿਕ ਸਥਿਰਤਾ ਅਤੇ ਆਤਮਨਿਰਭਰਤਾ ਵਧਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਪੰਜਾਬ ਦੇ ਸਕੂਲੀ ਸਿੱਖਿਆ ਵਿਭਾਗ ਵੱਲੋਂ ਵਿਭਿੰਨ ਵਿਭਾਗਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਇਸ ਯੋਜਨਾ ਬਾਰੇ ਜਾਣਕਾਰੀ ਵਧਾਈ ਜਾਵੇ, ਤਾਂ ਜੋ ਵਧ ਤੋਂ ਵਧ ਲਾਭਪਾਤਰੀ ਇਸਦਾ ਫਾਇਦਾ ਲੈ ਸਕਣ।