DELHI ELECTION RESULTS 2025 : ਕੇਜਰੀਵਾਲ, ਮਨੀਸ਼ ਸਿਸੋਦੀਆ ਚੋਣ ਹਾਰੇ, ਦਿੱਲੀ 'ਚ 27 ਸਾਲਾਂ ਬਾਅਦ ਭਾਜਪਾ ਦੀ ਵਾਪਸੀ
ਦਿੱਲੀ, 8 ਫਰਵਰੀ 2025
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 27 ਸਾਲਾਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵਾਪਸੀ ਹੋ ਰਹੀ ਹੈ। 4 ਘੰਟਿਆਂ ਦੀ ਵੋਟ ਗਿਣਤੀ ਤੋਂ ਬਾਅਦ, ਚੋਣ ਆਯੋਗ ਦੇ ਅੰਕੜਿਆਂ ਮੁਤਾਬਕ 70 ਵਿੱਚੋਂ 48 ਸੀਟਾਂ ਭਾਜਪਾ ਅਤੇ 22 ਸੀਟਾਂ 'ਤੇ ਆਮ ਆਦਮੀ ਪਾਰਟੀ (AAP) ਚੋਣ ਜਿੱਤੀ ਹੈ।
ਇਸ ਵੱਡੇ ਰਾਜਨੀਤਿਕ ਬਦਲਾਅ ਵਿੱਚ AAP ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ ਸੀਟ ਤੋਂ ਚੋਣ ਹਾਰ ਗਏ। ਕੇਜਰੀਵਾਲ ਨੂੰ 3182 ਵੋਟਾਂ ਦੇ ਫਰਕ ਨਾਲ ਭਾਜਪਾ ਉਮੀਦਵਾਰ ਪ੍ਰਦੇਸ਼ ਵਰਮਾ ਨੇ ਹਰਾਇਆ। ਜਿੱਤ ਦੇ ਬਾਅਦ ਵਰਮਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਣ ਪਹੁੰਚੇ।
LIVE ELECTION RESULTS 2025 SEE HERE