ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਲਈ ਮਾਨਸਿਕ ਸਿਹਤ ਸਹਾਇਤਾ 'ਆਸਮਾਂ' ਹੈਲਪਲਾਈਨ ਸ਼ੁਰੂ*

 

*- ਪ੍ਰੀਖਿਆ ਤਣਾਅ -*

*ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਲਈ ਮਾਨਸਿਕ ਸਿਹਤ ਸਹਾਇਤਾ 'ਆਸਮਾਂ' ਹੈਲਪਲਾਈਨ ਸ਼ੁਰੂ*

ਲੁਧਿਆਣਾ, 10 ਫਰਵਰੀ (000) - ਆਗਾਮੀ ਸੀ.ਬੀ.ਐਸ.ਈ., ਪੀ.ਐਸ.ਈ.ਬੀ. ਅਤੇ ਆਈ.ਸੀ.ਐਸ.ਈ. ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਸਹਾਇਤਾ ਲਈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24 ਘੰਟੇ ਸਮਰਪਿਤ 'ਆਸਮਾਂ' (96464-70777) ਨਾਮਕ ਮਾਨਸਿਕ ਸਿਹਤ ਹੈਲਪਲਾਈਨ ਸ਼ੁਰੂ ਕੀਤੀ ਹੈ।


ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਹ ਪਹਿਲਕਦਮੀ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਾਂਝੇ ਤੌਰ 'ਤੇ ਸ਼ੁਰੂ ਕੀ


ਤੀ ਗਈ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰੀਖਿਆ ਨਾਲ ਸਬੰਧਤ ਤਣਾਅ 'ਤੇ ਕਾਬੂ ਪਾਉਣ ਵਿੱਚ ਸਹਾਇਤਾ ਕਰਨਾ ਅਤੇ ਪ੍ਰਭਾਵਸ਼ਾਲੀ ਅਧਿਐਨ ਯੋਜਨਾਵਾਂ ਬਣਾਉਣਾ ਹੈ। ਵਿਦਿਆਰਥੀ 24 ਘੰਟਿਆਂ ਦੌਰਾਨ ਕਿਸੇ ਵੀ ਸਮੇਂ ਹੈਲਪਲਾਈਨ 9646470777 'ਤੇ ਕਾਲ ਕਰਕੇ ਸਲਾਹ ਲੈ ਸਕਦੇ ਹਨ।


ਡਿਪਟੀ ਕਮਿਸ਼ਨਰ ਜੋਰਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 'ਆਸਮਾਂ' ਮੁਫਤ ਅਤੇ ਗੁਪਤ ਸਲਾਹ, ਪ੍ਰੀਖਿਆ ਤਣਾਅ ਦੇ ਪ੍ਰਬੰਧਨ ਲਈ ਮਾਹਰ ਮਾਰਗਦਰਸ਼ਨ, ਚਿੰਤਾ ਅਤੇ ਦਬਾਅ ਲਈ ਭਾਵਨਾਤਮਕ ਸਹਾਇਤਾ ਦੇ ਨਾਲ-ਨਾਲ ਕੇਂਦਰਿਤ ਅਤੇ ਪ੍ਰੇਰਿਤ ਰਹਿਣ ਲਈ ਵਿਹਾਰਕ ਸੁਝਾਅ ਪੇਸ਼ ਕਰਦਾ ਹੈ।


ਜੋਰਵਾਲ ਨੇ ਦੱਸਿਆ ਕਿ ਅਜੋਕੇ ਸਮੇਂ ਵਿਦਿਆਰਥੀਆਂ 'ਤੇ ਚੰਗੇ ਅੰਗ ਅਤੇ ਚੰਗੀਆਂ ਪੋਜੀਸ਼ਨਾਂ ਹਾਸਲ ਕਰਨ ਲਈ ਕਾਫੀ ਦਬਾਅ ਹੈ। ਇਸ ਲਈ ਮਾਪਿਆਂ, ਅਧਿਆਪਕਾਂ ਅਤੇ ਸਮਾਜ ਲਈ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦੇਣਾ ਜ਼ਰੂਰੀ ਹੈ ਕਿ ਇਮਤਿਹਾਨ ਸੰਸਾਰ ਦਾ ਅੰਤ ਨਹੀਂ ਹਨ ਅਤੇ ਇਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰੀਖਿਆਵਾਂ ਮੌਕੇ ਸਭ ਤੋਂ ਵਧੀਆ ਤਰੀਕਾ ਹੈ ਸ਼ਾਂਤ ਰਹਿਣਾ ਅਤੇ ਨਤੀਜਿਆਂ ਦੀ ਚਿੰਤਾ ਕੀਤੇ ਬਿਨਾਂ ਹਰ ਪੇਪਰ ਨੂੰ ਕਲੀਅਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 'ਆਸਮਾਂ' ਹੈਲਪਲਾਈਨ ਦਾ ਟੀਚਾ ਵਿਦਿਆਰਥੀਆਂ ਦੇ ਇਮਤਿਹਾਨਾਂ ਦੇ ਡਰ ਨੂੰ ਦੂਰ ਕਰਨ ਲਈ ਮਾਰਗਦਰਸ਼ਨ ਕਰਨ ਵਿੱਚ ਮਦਦ ਕਰਨਾ ਹੈ, ਉਹਨਾਂ ਨੂੰ ਸਿਖਲਾਈ ਪ੍ਰਾਪਤ ਸਰੋਤੇ ਪ੍ਰਦਾਨ ਕਰਨਾ ਹੈ ਜੋ ਤਣਾਅ ਅਤੇ ਚਿੰਤਾ ਦੇ ਔਖੇ ਸਮੇਂ ਵਿੱਚ ਉਹਨਾਂ ਦਾ ਸਹਿਯੋਗ ਕਰ ਸਕਦੇ ਹਨ।


ਇਸ ਮੌਕੇ ਮੁੱਖ ਮੰਤਰੀ ਫੀਲਡ ਅਫਸਰ ਕ੍ਰਿਤਿਕਾ ਗੋਇਲ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਜੀਵਨਦੀਪ ਸਿੰਘ, ਡੀ.ਡੀ.ਐਫ. ਅੰਬਰ ਬੰਦੋਪਾਧਿਆਏ ਅਤੇ ਹੋਰ ਹਾਜ਼ਰ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends