5 ਤੇ 6 ਜਨਵਰੀ ਨੂੰ ਪੰਜਾਬ ਵਿੱਚ ਗਰਜ, ਚਮਕ ਅਤੇ ਸੰਘਣੀ ਧੁੰਦ ਦੀ ਭਵਿੱਖਵਾਣੀ
ਚੰਡੀਗੜ੍ਹ 5 ਜਨਵਰੀ 2025 ( ਜਾਬਸ ਆਫ ਟੁਡੇ) ਪੰਜਾਬ ਵਿੱਚ ਆਉਣ ਵਾਲੇ ਦੋ ਦਿਨਾਂ ਵਿੱਚ ਮੌਸਮੀ ਹਾਲਾਤ ਵਿਗੜਣ ਦੀ ਸੰਭਾਵਨਾ ਹੈ, ਜਿੱਥੇ ਕਈ ਜ਼ਿਲ੍ਹਿਆਂ ਵਿੱਚ ਗਰਜ, ਚਮਕ ਅਤੇ ਘਣੀ ਧੁੰਦ ਦੇ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ, ਉੱਤਰੀ ਅਤੇ ਕੇਂਦਰੀ ਪੰਜਾਬ ਦੇ ਜ਼ਿਲ੍ਹੇ ਇਸ ਤੂਫ਼ਾਨੀ ਮੌਸਮ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ, ਕਪੂਰਥਲਾ, ਜਲੰਧਰ ਅਤੇ ਫਤਿਹਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ ਵਿੱਚ ਗਰਜ-ਚਮਕ , ਮੀਂਹ ਅਤੇ ਸੰਘਣੀ ਧੁੰਦ ਹੋਣ ਦੀ ਭਵਿੱਖਵਾਣੀ ਕੀਤੀ ਗਈ ਹੈ।
ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਪ੍ਰੈੱਸ |
5 ਜਨਵਰੀ ਨੂੰ ਪਠਾਨਕੋਟ, ਗੁਰਦਾਸਪੁਰ, ਰੂਪਨਗਰ ਆਦਿ ਜ਼ਿਲ੍ਹਿਆਂ ਵਿੱਚ ਗਰਜ ਅਤੇ ਚਮਕ ਹੋਣ ਦੀ ਸੰਭਾਵਨਾ ਹੈ, ਜਦਕਿ ਲੁਧਿਆਣਾ ਅਤੇ ਪਟਿਆਲਾ ਵਰਗੇ ਖੇਤਰ ਘਣੀ ਧੁੰਦ ਦੀ ਲਪੇਟ ਵਿੱਚ ਰਹਿਣਗੇ। 6 ਜਨਵਰੀ ਨੂੰ ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਵਿੱਚ ਵੀ ਇਹ ਹਾਲਾਤ ਜਾਰੀ ਰਹਿਣਗੇ। ਦੂਜੇ ਪਾਸੇ, ਬਠਿੰਡਾ, ਮੁਕਤਸਰ ਅਤੇ ਮਾਨਸਾ ਵਰਗੇ ਦੱਖਣੀ ਅਤੇ ਪੱਛਮੀ ਖੇਤਰ ਮੌਸਮੀ ਤਬਦੀਲੀਆਂ ਤੋਂ ਪ੍ਰਭਾਵਿਤ ਨਹੀਂ ਹੋਣਗੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਧੁੰਦ ਵਾਲੇ ਸਮੇਂ ਵਿੱਚ ਯਾਤਰਾ ਘੱਟ ਕਰਨ ਦੀ ਸਲਾਹ ਦਿੱਤੀ ਗਈ ਹੈ।
Punjab to Witness Thunderstorms, Lightning, and Dense Fog on January 5 and 6
Punjab is bracing for turbulent weather conditions over the next two days, with forecasts indicating thunderstorms, lightning, and dense fog across several districts. According to the Meteorological Centre, Chandigarh, northern and central regions of the state are expected to be most affected, with warnings issued for January 5 and 6, 2025. Key districts, including Amritsar, Kapurthala, Jalandhar, and Fatehgarh Sahib, are likely to experience a combination of thunderstorms, lightning, and dense fog, which may disrupt daily activities.
On January 5, thunderstorms accompanied by lightning are predicted in districts like Pathankot, Gurdaspur, and Rupnagar, while dense fog will blanket areas such as Ludhiana and Patiala. The pattern will continue on January 6, with adverse weather conditions persisting in Amritsar, Kapurthala, and Jalandhar. Meanwhile, southern and western districts, including Bathinda, Muktsar, and Mansa, are expected to remain unaffected. Authorities urge residents to stay cautious, minimize travel during foggy conditions, and seek shelter during thunderstorms.
These conditions could have significant impacts on agriculture, transportation, and public health. Residents are advised to stay informed through the "Mausam" and "Damini" mobile apps for location-specific updates and lightning warnings.