OLD PENSION SCHEME: ਪੁਰਾਣੀ ਪੈਨਸ਼ਨ ਸਕੀਮ ਸਬੰਧੀ ਸਮੂਹ ਵਿਭਾਗਾਂ ਤੋਂ ਮੰਗੀ ਸੂਚਨਾ
ਚੰਡੀਗੜ੍ਹ, 18 ਜਨਵਰੀ 2025 ( ਜਾਬਸ ਆਫ ਟੁਡੇ)
ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ (OPS) ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀ ਸੂਚਨਾ ਭੇਜਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਇਹ ਨਿਰਦੇਸ਼ 28.11.2024 ਦੇ ਪੱਤਰ ਰਾਹੀਂ ਜਾਰੀ ਕੀਤੇ ਗਏ ਸਨ।
ਇਸ ਸਬੰਧੀ ਪ੍ਰਸੋਨਲ ਵਿਭਾਗ ਵੱਲੋਂ ਪੱਤਰ ਰਾਹੀਂ ਸੂਚਨਾ ਮੰਗੀ ਗਈ ਸੀ। ਆਪ ਦੇ ਵਿਭਾਗ ਵੱਲੋਂ NPS ਅਧੀਨ ਭਰਤੀ ਹੋਏ ਕਰਮਚਾਰੀਆਂ ਦੀ ਭੇਜੀ ਗਈ ਗਿਣਤੀ / ਸੂਚਨਾ ਦੇ ਸਬੰਧ ਵਿੱਚ ਮਾਨਯੋਗ ਮੁੱਖ ਸਕੱਤਰ ਜੀ ਦੀ ਪ੍ਰਧਾਨਗੀ ਹੇਠ ਮਿਤੀ 17.01.2025 ਨੂੰ ਹੋਈ ਮੀਟਿੰਗ ਵਿੱਚ ਹਦਾਇਤ ਕੀਤੀ ਗਈ ਹੈ ਵੱਖ ਵੱਖ ਵਿਭਾਗਾਂ ਵਲੋਂ NPS ਅਧੀਨ ਭਰਤੀ ਹੋਏ ਕਰਮਚਾਰੀਆਂ ਬਾਰੇ ਪ੍ਰਾਪਤ ਹੋਈ ਸੂਚਨਾ ਦੀ ਲਗਾਤਾਰਤਾ ਵਿੱਚ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੇ ਨਾਮ, ਜਨਮ ਮਿਤੀ ਅਤੇ ਉਨ੍ਹਾਂ ਅਧਿਕਾਰੀਆਂ ਦੀ ਰਿਟਾਇਰਮੈਂਟ ਦੀ ਮਿਤੀ ਵੀ ਦੱਸੀ ਜਾਵੇ।
ਇਸ ਲਈ ਨਾਲ ਨੱਥੀ ਪ੍ਰੋਫਾਰਮੇਂ ਅਨੁਸਾਰ ਮਿਤੀ 21-01-2025 ਤੱਕ ਸੂਚਨਾ ਭੇਜਣ ਦੀ ਖੇਚਲ ਕੀਤੀ ਜਾਵੇ ਜੀ ਅਤੇ ਨਾਲ ਹੀ ਸੂਚਨਾ ਦੀ softcopy (MS word) ਮਾਧਿਅਮ ਰਾਹੀਂ email id- personnelpp2branch@gmail.com 'ਤੇ ਵੀ ਭੇਜੀ ਜਾਣੀ ਜਰੂਰੀ ਹੈ।
ਇਹ ਨਿਰਦੇਸ਼ ਪ੍ਰਬੰਧਕੀ ਸਕੱਤਰ, ਜਲ ਸਰੋਤ ਵਿਭਾਗ, ਪ੍ਰਬੰਧਕੀ ਸਕੱਤਰ, ਰੱਖਿਆ ਸੇਵਾਵਾਂ ਭਲਾਈ ਵਿਭਾਗ, ਪ੍ਰਬੰਧਕੀ ਸਕੱਤਰ, ਆਮ ਰਾਜ ਪ੍ਰਬੰਧ ਵਿਭਾਗ, ਪ੍ਰਬੰਧਕੀ ਸਕੱਤਰ, ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਤੇ ਪ੍ਰਬੰਧਕੀ ਸਕੱਤਰ, ਆਬਕਾਰੀ ਤੇ ਕਰ ਵਿਭਾਗ ਨੂੰ ਭੇਜੇ ਗਏ ਹਨ।