ਬਾਰਡਰ ਏਰੀਏ ਈ.ਟੀ.ਟੀ ਨਿਯੁਕਤ ਕੀਤੇ ਜਾਣ ਵਾਲੇ ਅਧਿਆਪਕਾਂ ਦੀ ਤਨਖਾਹ ਸਬੰਧੀ ਸਪੱਸ਼ਟੀਕਰਨ
ਚੰਡੀਗੜ੍ਹ,17 ਜਨਵਰੀ 2025
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰਡਰ ਏਰੀਏ ਈ.ਟੀ.ਟੀ ਕਾਡਰ ਦੀਆਂ 2364 ਅਸਾਮੀਆਂ ਲਈ ਨਿਯੁਕਤ ਕੀਤੇ ਜਾਣ ਵਾਲੇ ਯੋਗ ਉਮੀਦਵਾਰਾਂ ਦੀ ਤਨਖਾਹ ਸਬੰਧੀ ਇੱਕ ਸਪੱਸ਼ਟੀਕਰਨ ਜਾਰੀ ਕੀਤਾ ਹੈ। ਇਹ ਅਸਾਮੀਆਂ ਲਈ ਮਿਤੀ 06-03-2020 ਨੂੰ ਵਿਗਿਆਪਨ ਦਿੱਤਾ ਗਿਆ ਸੀ, ਅਤੇ ਬਾਅਦ ਵਿੱਚ ਇਸ ਵਿੱਚ 700 ਅਸਾਮੀਆਂ ਹੋਰ ਵਧਾਉਣ ਲਈ ਮਿਤੀ 23-06-2020 ਨੂੰ ਸੋਧ ਪੱਤਰ ਜਾਰੀ ਕੀਤਾ ਗਿਆ ਸੀ।
- PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ
- BIG BREAKING 8TH PAY COMMISSION: ਕਰਮਚਾਰੀਆਂ ਲਈ ਅੱਠਵਾਂ ਤਨਖਾਹ ਕਮਿਸ਼ਨ ਦਾ ਗਠਨ, ਕੈਬਨਿਟ ਵੱਲੋਂ ਮੰਜੂਰੀ
ਇਸ ਵਿਗਿਆਪਨ ਦੇ ਲੜੀ ਨੰ: 4 ਅਨੁਸਾਰ ਉਸ ਸਮੇਂ ਦੇ ਰੂਲਾਂ/ਨੋਟੀਫਿਕੇਸਨਾਂ ਅਧੀਨ ਅਦਾਇਗੀ ਯੋਗ ਤਨਖਾਹ 10300/- ਰੁਪਏ ਪ੍ਰਤੀ ਮਹੀਨਾ ਅਦਾ ਕਰਨ ਸਬੰਧੀ ਦਰਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਵਿਗਿਆਪਨ ਵਿੱਚ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਦੇ ਨੋਟੀਫਿਕੇਸ਼ਨ ਮਿਤੀ 15-01-2015 ਦੇ ਅਨੁਸਾਰ ਪ੍ਰੋਬੇਸ਼ਨ ਪੀਰੀਅਡ ਹੋਣ ਬਾਰੇ ਦਰਜ਼ ਕੀਤਾ ਗਿਆ ਸੀ।
ਹੁਣ, ਸਿੱਖਿਆ ਵਿਭਾਗ ਦੇ ਪੱਤਰਾਂ ਮਿਤੀ 17-02-2021 ਅਤੇ 11-02-2021 ਦੇ ਅਨੁਸਾਰ, ਇਹਨਾਂ ਅਸਾਮੀਆਂ ਲਈ ਨਿਯੁਕਤ ਕੀਤੇ ਜਾਣ ਵਾਲੇ ਯੋਗ ਉਮੀਦਵਾਰਾਂ ਦੀ ਤਨਖਾਹ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮਿਤੀ 17-07-2020 ਅਤੇ 21-10-2020 ਦੇ ਅਨੁਸਾਰ ਹੀ ਹੋਵੇਗੀ।