ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਲੈਕਚਰਾਰਾਂ ਨੂੰ ਡੀਬਾਰ ਕਰਨ ਦੀ ਨਿਖੇਧੀ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਲੈਕਚਰਾਰਾਂ ਨੂੰ ਡੀਬਾਰ ਕਰਨ ਦੀ ਨਿਖੇਧੀ*


*ਦੋਬਾਰਾ ਸਟੇਸ਼ਨ ਚੋਣ ਕਰਵਾਉਣ ਸਮੇਤ ਮਹੱਤਵਪੂਰਨ ਮੰਗਾਂ ਦੇ ਹੱਲ ਲਈ ਸਿੱਖਿਆ ਮੰਤਰੀ ਵਲੋਂ 22 ਜਨਵਰੀ ਨੂੰ ਮੀਟਿੰਗ ਦੇ ਸੱਦੇ ਦੇ ਬਾਵਜੂਦ ਸਿੱਖਿਆ ਵਿਭਾਗ ਦਾ ਅਧਿਆਪਕਾਂ 'ਤੇ ਹਮਲਾ ਕਰਾਰ* 


 ਚੰਡੀਗੜ੍ਹ / ਮੋਹਾਲੀ 20 ਜਨਵਰੀ ( ) ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨਾਂ ਵਿੱਚ ਪ੍ਰਮੋਟ ਕੀਤੇ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਸਮੇਂ ਸਾਰੇ ਸਕੂਲਾਂ ਦੇ ਸਟੇਸ਼ਨ ਨਾ ਦਿਖਾਉਣ ਦੇ ਸਿੱਟੇ ਵਜੋਂ ਦੂਰ ਦੂਰ ਸਟੇਸ਼ਨ ਮਿਲਣ ਕਾਰਨ ਸੈਕੜੇ ਲੈਕਚਰਾਰਾਂ ਨੇ ਨੇੜੇ ਦੇ ਸ਼ਟੇਸ਼ਨਾਂ ਦੀ ਮੰਗ ਕਰਦਿਆਂ ਨਵੇਂ ਸਟੇਸ਼ਨਾਂ 'ਤੇ ਹਾਜਰੀ ਨਹੀਂ ਦਿੱਤੀ ਸੀ। ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸਾਰੇ ਸਕੂਲਾਂ ਦੀਆਂ ਪੋਸਟਾਂ ਦਿਖਾ ਕੇ ਦੁਬਾਰਾ ਸਟੇਸ਼ਨ ਚੋਣ ਦੀ ਮੰਗ ਸਮੇਤ ਮਹੱਤਵਪੂਰਨ ਮੰਗਾਂ 'ਤੇ ਸਿੱਖਿਆ ਮੰਤਰੀ ਵੱਲੋਂ 22 ਜਨਵਰੀ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੋਇਆ ਹੈ। ਉਪਰੋਕਤ ਮੀਟਿੰਗ ਤੋਂ ਪਹਿਲਾਂ ਹੀ ਪਦਉਨਤ ਹੋਏ ਲੈਕਚਰਾਰਾਂ ਨੂੰ ਡੀਬਾਰ ਕਰਨ ਦੀ ਸਾਂਝੇ ਅਧਿਆਪਕ ਮੋਰਚੇ ਨੇ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।



            ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਕੋਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਉਪਰੋਕਤ ਡੀਬਾਰ ਦਾ ਪੱਤਰ ਵਾਇਰਲ ਹੋਣ ਬਾਅਦ ਤੁਰੰਤ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਵਰਚੁਅਲ ਮੀਟਿੰਗ ਕੀਤੀ ਗਈ। ਜਿਸ ਵਿੱਚ ਗੁਰਜੰਟ ਸਿੰਘ ਵਾਲੀਆ, ਹਰਵਿੰਦਰ ਸਿੰਘ ਬਿਲਗਾ, ਰਵਿੰਦਰਜੀਤ ਸਿੰਘ ਪੰਨੂ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੰਬੋਜ, ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਸੁਖਰਾਜ ਸਿੰਘ ਕਾਹਲੋਂ, ਸ਼ਮਸ਼ੇਰ ਸਿੰਘ, ਅਮਨਬੀਰ ਸਿੰਘ ਗੁਰਾਇਆ ਅਤੇ ਸੁਖਜਿੰਦਰ ਸਿੰਘ ਹਰੀਕਾ ਸ਼ਾਮਿਲ ਸਨ। ਆਗੂਆਂ ਨੇ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੇ ਮਸਲੇ ਹੱਲ ਕਰਨ ਲਈ ਕੀਤੀ ਜਾਣ ਵਾਲੀ ਮੀਟਿੰਗ ਤੋਂ ਪਹਿਲਾਂ ਹੀ ਸਿੱਖਿਆ ਵਿਭਾਗ ਵੱਲੋਂ ਅਜਿਹਾ ਪੱਤਰ ਜਾਰੀ ਕਰਨਾ ਅਧਿਆਪਕਾਂ 'ਤੇ ਹਮਲਾ ਕਰਾਰ ਦਿੱਤਾ। ਇਸ ਸਮੇਂ ਅਧਿਆਪਕਾਂ ਨੂੰ ਦੋ ਸਾਲ ਲਈ ਡੀਬਾਰ ਕਰਨ ਵਾਲਾ ਪੱਤਰ ਜਾਰੀ ਕਰਨਾ ਦਰਸਾਉਂਦਾ ਹੈ ਕਿ ਸਿੱਖਿਆ ਵਿਭਾਗ, ਸਿੱਖਿਆ ਮੰਤਰੀ ਦੇ ਕੰਟਰੋਲ ਵਿੱਚ ਨਹੀਂ ਹੈ। ਆਗੂਆਂ ਨੇ ਲੈਕਚਰਾਰਾਂ ਨੂੰ ਡੀਬਾਰ ਕਰਨ ਵਾਲਾ ਪੱਤਰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends