ਪੰਜਾਬ ਸਰਕਾਰ ਵੱਲੋਂ ਮੈਡੀਕਲ ਅਧਿਕਾਰੀਆਂ ਨੂੰ ਸੋਧਿਆ ਹੋਇਆ ਯਕੀਨੀ ਕਰੀਅਰ ਤਰੱਕੀ ਸਕੀਮ (ਐਮਏਸੀਪੀ) ਲਾਗੂ
ਚੰਡੀਗੜ੍ਹ, 20 ਜਨਵਰੀ ( ਜਾਬਸ ਆਫ ਟੁਡੇ)- ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਮੈਡੀਕਲ ਅਧਿਕਾਰੀਆਂ ਲਈ ਸੋਧਿਆ ਹੋਇਆ ਯਕੀਨੀ ਕਰੀਅਰ ਤਰੱਕੀ ਸਕੀਮ (ਐਮਏਸੀਪੀ) ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸਕੀਮ ਉਨ੍ਹਾਂ ਅਧਿਕਾਰੀਆਂ 'ਤੇ ਲਾਗੂ ਹੋਵੇਗੀ ਜੋ 17 ਜੁਲਾਈ, 2020 ਤੋਂ ਪਹਿਲਾਂ ਨਿਯੁਕਤ ਹੋਏ ਸਨ।
ਸਕੀਮ ਦੇ ਤਹਿਤ, ਮੈਡੀਕਲ ਅਧਿਕਾਰੀਆਂ ਨੂੰ 5, 10 ਅਤੇ 15 ਸਾਲਾਂ ਦੀ ਸੇਵਾ ਤੋਂ ਬਾਅਦ ਤਨਖਾਹ ਵਿੱਚ ਵਾਧਾ ਮਿਲੇਗਾ। ਪਹਿਲੇ ਪੱਧਰ 'ਤੇ ਤਨਖਾਹ 56,100 ਰੁਪਏ ਪ੍ਰਤੀ ਮਹੀਨਾ ਹੋਵੇਗੀ, ਜੋ 5 ਸਾਲ ਬਾਅਦ 67,400 ਰੁਪਏ, 10 ਸਾਲ ਬਾਅਦ 83,600 ਰੁਪਏ ਅਤੇ 15 ਸਾਲ ਬਾਅਦ 122,800 ਰੁਪਏ ਹੋ ਜਾਵੇਗੀ।
ਇਹ ਸਕੀਮ 1 ਜਨਵਰੀ, 2025 ਤੋਂ ਲਾਗੂ ਹੋਵੇਗੀ। ਸਰਕਾਰ ਨੇ ਵਿਭਾਗੀ ਨਿਯਮਾਂ ਵਿੱਚ ਵੀ ਸੋਧ ਕਰ ਦਿੱਤੀ ਹੈ।