MC ELECTION RESULT PUNJAB 2024:ਪੰਜ ਨਗਰ ਨਿਗਮਾਂ ਦੇ ਨਤੀਜੇ, 4 ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ
ਪੰਜਾਬ ਦੀਆਂ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਸ਼ਨੀਵਾਰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਈਆਂ। ਪੰਜ ਨਗਰ ਨਿਗਮ ਚੋਣਾਂ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਪਟਿਆਲਾ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ। ਬਾਕੀ ਚਾਰ ਥਾਵਾਂ 'ਤੇ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ ਹੈ। ਜਲੰਧਰ ਅਤੇ ਲੁਧਿਆਣਾ 'ਚ 'ਆਪ' ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਜਦਕਿ ਅੰਮ੍ਰਿਤਸਰ ਅਤੇ ਫਗਵਾੜਾ 'ਚ ਕਾਂਗਰਸ ਅੱਗੇ ਹੈ।
ਜਲੰਧਰ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਸੂਬੇ ਵਿੱਚ ਸਰਕਾਰ ਵੱਲੋਂ ਨਿਗਮ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਰਵਾਇਤ ਬਦਲ ਗਈ ਹੈ। ਪਹਿਲੀ ਵਾਰ ਆਮ ਆਦਮੀ ਪਾਰਟੀ' 39 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਪਰ ਬਹੁਮਤ ਤੋਂ ਦੂਰ ਰਹੀ। ਜੇਕਰ ਦੋ ਆਜ਼ਾਦ ਅਤੇ ਇੱਕ ਜੇਤੂ ਬਸਪਾ ਕੌਂਸਲਰ ਦੀ ਹਮਾਇਤ ਮਿਲਦੀ ਹੈ ਤਾਂ ਵੀ ਗੱਲ ਨਹੀਂ ਬਣਦੀ । 85 ਸੀਟਾਂ ਵਿੱਚੋਂ ਕਾਂਗਰਸ ਨੂੰ 24 ਅਤੇ ਭਾਜਪਾ ਨੂੰ 19 ਸੀਟਾਂ ਮਿਲੀਆਂ ਹਨ।
ਅੰਮ੍ਰਿਤਸਰ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ 85 ਵਾਰਡਾਂ ਵਿੱਚੋਂ 40 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਆਮ ਆਦਮੀ ਪਾਰਟੀ ਸਿਰਫ਼ 24 ਸੀਟਾਂ ਹੀ ਹਾਸਲ ਕਰ ਸਕੀ। ਭਾਜਪਾ ਨੂੰ 9 ਅਤੇ ਅਕਾਲੀ ਦਲ ਨੂੰ 4 ਸੀਟਾਂ ਨਾਲ ਸਬਰ ਕਰਨਾ ਪਿਆ। 8 ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਝੰਡਾ ਬੁਲੰਦ ਕੀਤਾ ਹੈ। ਕਾਂਗਰਸ ਨੂੰ ਮੇਅਰ ਬਣਨ ਲਈ 6 ਹੋਰ ਸੀਟਾਂ ਦੀ ਲੋੜ ਹੈ।
5 ਨਗਰ ਨਿਗਮਾਂ ਵਿੱਚ ਚੋਣ ਨਤੀਜੇ
ਪਾਰਟੀ | ਜਲੰਧਰ | ਲੁਧਿਆਣਾ | ਅੰਮ੍ਰਿਤਸਰ | ਪਟਿਆਲਾ | ਫਗਵਾੜਾ |
ਵਾਰਡ | 85 | 95 | 85 | 53 | 50 |
ਐਲਾਨੇ | 85 | 72 | 84 | 53 | 50 |
ਆਪ | 39 | 34 | 28 ( ਜਾਬਸ ਆਫ ਟੁਡੇ) |
43 | 12 |
ਕਾਂਗਰਸ | 24 | 21 | 40 | 04 | 22 |
ਭਾਜਪਾ | 19 | 14 | 10 | 04 | 04 |
ਸ਼ੋਅਦ | 00 | 03 | 05 | 02 | 03 |
ਹੋਰ | 03 | 00 | 01 | 00 | 09 |